ਸੁਨੀਲ ਸ਼ੈੱਟੀ ਨੇ ਯੋਗੀ ਨੂੰ ਕਿਹਾ, ਬਾਲੀਵੁੱਡ 'ਚ ਸਾਰੇ ਨਸ਼ਾ ਨਹੀਂ ਕਰਦੇ

ਸੁਨੀਲ ਸ਼ੈਟੀ ਨੇ ਮੁੱਖ ਮੰਤਰੀ ਯੋਗੀ ਨੂੰ ਦੱਸਿਆ ਕਿ ਬਾਲੀਵੁੱਡ ਦੇ 99 ਫੀਸਦੀ ਲੋਕ ਨਸ਼ੇ ਨਹੀਂ ਕਰਦੇ ਅਤੇ ਲੋਕਾਂ ਦਾ ਮਨੋਰੰਜਨ ਕਰਨ ਲਈ ਸਖ਼ਤ ਮਿਹਨਤ ਕਰਦੇ ਹਨ।
ਸੁਨੀਲ ਸ਼ੈੱਟੀ ਨੇ ਯੋਗੀ ਨੂੰ ਕਿਹਾ, ਬਾਲੀਵੁੱਡ 'ਚ ਸਾਰੇ ਨਸ਼ਾ ਨਹੀਂ ਕਰਦੇ

ਉੱਤਰ ਪ੍ਰਦੇਸ਼ 'ਚ ਫਿਲਮ ਸਿਟੀ ਦੀ ਯੋਜਨਾ ਹੁਣ ਜਲਦ ਹੀ ਸਿਰੇ ਚੜ੍ਹਨ ਜਾ ਰਹੀ ਹੈ। ਬਾਲੀਵੁੱਡ ਹਸਤੀਆਂ ਨੇ ਹਾਲ ਹੀ ਵਿੱਚ ਉੱਤਰ ਪ੍ਰਦੇਸ਼ ਦੇ ਸੀਐਮ ਯੋਗੀ ਆਦਿਤਿਆਨਾਥ ਨਾਲ ਮੁਲਾਕਾਤ ਕੀਤੀ। ਇਸ ਵਿੱਚ ਸੁਨੀਲ ਸ਼ੈੱਟੀ, ਸੁਭਾਸ਼ ਘਈ, ਜੈਕੀ ਸ਼ਰਾਫ, ਸੋਨੂੰ ਨਿਗਮ ਅਤੇ ਬੋਨੀ ਕਪੂਰ ਸਮੇਤ ਕਈ ਕਲਾਕਾਰ ਸਨ।

ਸੀਐਮ ਯੋਗੀ ਨੇ ਨੋਇਡਾ ਵਿੱਚ ਬਣ ਰਹੀ ਫਿਲਮ ਸਿਟੀ ਨੂੰ ਲੈ ਕੇ ਇਨ੍ਹਾਂ ਹਸਤੀਆਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਸੁਨੀਲ ਸ਼ੈੱਟੀ ਨੇ ਸੋਸ਼ਲ ਮੀਡੀਆ 'ਤੇ ਚੱਲ ਰਹੇ ਬੌਲੀਵੁੱਡ ਦੇ ਬਾਈਕਾਟ ਦੇ ਰੁਝਾਨ ਨੂੰ ਹਟਾਉਣ ਦੀ ਮੰਗ ਕੀਤੀ, ਉਨ੍ਹਾਂ ਕਿਹਾ ਕਿ ਸਾਨੂੰ ਇਸ ਕਾਰਨ ਬਹੁਤ ਨੁਕਸਾਨ ਹੋ ਰਿਹਾ ਹੈ।

ਸੁਨੀਲ ਸ਼ੈਟੀ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਬਾਲੀਵੁੱਡ ਦੇ 99 ਫੀਸਦੀ ਲੋਕ ਨਸ਼ੇ ਨਹੀਂ ਕਰਦੇ ਅਤੇ ਲੋਕਾਂ ਦਾ ਮਨੋਰੰਜਨ ਕਰਨ ਲਈ ਸਖ਼ਤ ਮਿਹਨਤ ਕਰਦੇ ਹਨ। ਇਸ ਤਰ੍ਹਾਂ ਦੇ ਬਾਈਕਾਟ ਦੇ ਰੁਝਾਨ ਨਾਲ ਸਾਡਾ ਬਹੁਤ ਨੁਕਸਾਨ ਹੁੰਦਾ ਹੈ। ਹਾਲ ਹੀ 'ਚ ਦੇਸ਼ 'ਚ ਸ਼ਾਹਰੁਖ ਖਾਨ ਦੀ ਫਿਲਮ 'ਪਠਾਨ' ਦਾ ਭਾਰੀ ਵਿਰੋਧ ਹੋ ਰਿਹਾ ਹੈ। ਇਸ ਸਬੰਧੀ ਕਈ ਥੀਏਟਰਾਂ ਦੀ ਭੰਨਤੋੜ ਵੀ ਕੀਤੀ ਜਾ ਰਹੀ ਹੈ।

ਸਾਰਾ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਦੀਪਿਕਾ ਪਾਦੁਕੋਣ ਨੇ ਬੇਸ਼ਰਮ ਰੰਗ ਗੀਤ 'ਤੇ ਭਗਵੇਂ ਰੰਗ ਦੀ ਬਿਕਨੀ ਪਹਿਨ ਕੇ ਬੇਹੱਦ ਬੋਲਡ ਡਾਂਸ ਕੀਤਾ। ਲੋਕਾਂ ਨੇ ਇਸ ਨੂੰ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਦੱਸਿਆ। ਦੱਸ ਦੇਈਏ ਕਿ ਪਿਛਲੇ ਸਾਲ ਕਈ ਫਿਲਮਾਂ ਇਸ ਬਾਈਕਾਟ ਦੇ ਰੁਝਾਨ ਦਾ ਸ਼ਿਕਾਰ ਹੋਈਆਂ ਸਨ। ਆਮਿਰ ਖਾਨ ਅਤੇ ਅਕਸ਼ੇ ਕੁਮਾਰ ਨੂੰ ਇਸ ਬਾਈਕਾਟ ਦਾ ਸਭ ਤੋਂ ਵੱਧ ਨੁਕਸਾਨ ਹੋਇਆ ਹੈ।

ਆਮਿਰ ਦੀ 'ਲਾਲ ਸਿੰਘ ਚੱਢਾ' ਸਿਨੇਮਾਘਰਾਂ 'ਚ ਬੁਰੀ ਤਰ੍ਹਾਂ ਫਲਾਪ ਹੋ ਗਈ, ਜਦਕਿ ਅਕਸ਼ੇ ਕੁਮਾਰ ਦੀਆਂ 4 ਫਿਲਮਾਂ ਹਿੱਟ ਹੋਣ ਦਾ ਮੂੰਹ ਨਹੀਂ ਦੇਖ ਸਕੀਆਂ। ਮੁੰਬਈ ਵਿੱਚ ਸੀਐਮ ਯੋਗੀ ਆਦਿਤਿਆਨਾਥ ਨੇ ਕਈ ਬਾਲੀਵੁੱਡ ਹਸਤੀਆਂ ਨਾਲ ਗੱਲਬਾਤ ਕੀਤੀ। ਮੁੱਖ ਮੰਤਰੀ ਉੱਤਰ ਪ੍ਰਦੇਸ਼ ਨੂੰ 'ਭਾਰਤ ਦੇ ਸਭ ਤੋਂ ਵੱਧ ਫਿਲਮਾਂ ਦੇ ਅਨੁਕੂਲ ਰਾਜ' ਵਜੋਂ ਅੱਗੇ ਵਧਾਉਣ ਲਈ ਮੁੰਬਈ ਦੇ ਦੋ ਦਿਨਾਂ ਦੌਰੇ 'ਤੇ ਹਨ। ਇਸ ਬੈਠਕ 'ਚ ਸੁਨੀਲ ਸ਼ੈੱਟੀ ਤੋਂ ਇਲਾਵਾ ਰਵੀ ਕਿਸ਼ਨ, ਜੈਕੀ ਭਗਨਾਨੀ, ਜੈਕੀ ਸ਼ਰਾਫ, ਰਾਜਪਾਲ ਯਾਦਵ, ਸੋਨੂੰ ਨਿਗਮ ਦੇ ਨਾਲ-ਨਾਲ ਬੋਨੀ ਕਪੂਰ ਅਤੇ ਸੁਭਾਸ਼ ਘਈ ਸਮੇਤ ਹੋਰ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ।

Related Stories

No stories found.
logo
Punjab Today
www.punjabtoday.com