ਗੋਆ 'ਚ ਕਰਲੀਜ਼ ਕਲੱਬ ਨੂੰ ਢਾਹੁਣ 'ਤੇ ਸੁਪਰੀਮ ਕੋਰਟ ਦੀ ਸਟੇਅ

ਸੋਨਾਲੀ ਫੋਗਾਟ ਦੀ ਸ਼ੱਕੀ ਮੌਤ ਦੇ ਮਾਮਲੇ 'ਚ ਪੁਲਸ ਨੇ ਜਿਨ੍ਹਾਂ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ , ਉਨ੍ਹਾਂ 'ਚ ਐਡਵਿਨ ਨੂਨਸ ਵੀ ਸ਼ਾਮਲ ਹੈ, ਜੋ ਇਸ ਰੈਸਟੋਰੈਂਟ ਦਾ ਸੰਚਾਲਕ ਹੈ।
ਗੋਆ 'ਚ ਕਰਲੀਜ਼ ਕਲੱਬ ਨੂੰ ਢਾਹੁਣ 'ਤੇ ਸੁਪਰੀਮ ਕੋਰਟ ਦੀ ਸਟੇਅ
Updated on
2 min read

ਸੁਪਰੀਮ ਕੋਰਟ ਨੇ ਗੋਆ ਦੇ ਕਰਲੀਜ਼ ਕਲੱਬ ਨੂੰ ਢਾਹੁਣ 'ਤੇ ਰੋਕ ਲਗਾ ਦਿੱਤੀ ਹੈ। ਅਦਾਲਤ ਨੇ ਇਸ ਸ਼ਰਤ 'ਤੇ ਰੋਕ ਲਗਾ ਦਿੱਤੀ ਹੈ, ਕਿ ਹੁਣ ਕਲੱਬ 'ਚ ਕੋਈ ਵਪਾਰਕ ਗਤੀਵਿਧੀ ਨਹੀਂ ਹੋਵੇਗੀ। ਕਲੱਬ ਨੂੰ ਢਾਹੁਣ ਦਾ ਕੰਮ ਸ਼ੁੱਕਰਵਾਰ ਸਵੇਰ ਤੋਂ ਹੀ ਜਾਰੀ ਸੀ। ਕਲੱਬ ਨੂੰ ਢਾਉਣ ਲਈ ਬੁਲਡੋਜ਼ਰ ਵੀ ਪਹੁੰਚ ਗਿਆ ਸੀ। ਇਹ ਉਹੀ ਕਲੱਬ ਹੈ, ਜਿਸ ਵਿੱਚ ਭਾਜਪਾ ਆਗੂ ਸੋਨਾਲੀ ਫੋਗਾਟ ਨੂੰ ਡਰੱਗਜ਼ ਦਿੱਤੀ ਗਈ ਸੀ।

ਸੋਨਾਲੀ ਫੋਗਾਟ ਨੂੰ ਉਸਦੀ ਮੌਤ ਤੋਂ ਪਹਿਲਾਂ ਜਿੱਥੇ ਆਖਰੀ ਵਾਰ ਦੇਖਿਆ ਗਿਆ ਸੀ, ਉਸ ਕਰਲੀਜ਼ ਰੈਸਟੋਰੈਂਟ ਨੂੰ ਢਾਹੁਣ ਦੀ ਕਾਰਵਾਈ ਸ਼ੁਰੂ ਹੋ ਗਈ ਸੀ । ਸ਼ੁੱਕਰਵਾਰ ਸਵੇਰੇ ਹੀ ਗੋਆ ਸਰਕਾਰ ਦੇ ਅਧਿਕਾਰੀ ਬੁਲਡੋਜ਼ਰ ਲੈ ਕੇ ਮੌਕੇ 'ਤੇ ਪਹੁੰਚ ਗਏ ਅਤੇ ਇਸ ਦੇ ਗੈਰ-ਕਾਨੂੰਨੀ ਹਿੱਸੇ ਨੂੰ ਢਾਹੁਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਦੋਸ਼ ਹੈ ਕਿ ਕਰਲੀਜ਼ ਰੈਸਟੋਰੈਂਟ ਦੇ ਨਿਰਮਾਣ ਵਿੱਚ ਨਿਯਮਾਂ ਦੀ ਉਲੰਘਣਾ ਕੀਤੀ ਗਈ ਹੈ।

ਗੋਆ ਦੇ ਮਸ਼ਹੂਰ ਅੰਜੁਨਾ ਬੀਚ 'ਤੇ ਰੈਸਟੋਰੈਂਟ 'ਤੇ ਕੋਸਟਲ ਰੈਗੂਲੇਸ਼ਨ ਜ਼ੋਨ ਦੇ ਨਿਯਮਾਂ ਦੀ ਉਲੰਘਣਾ ਕਰਕੇ ਇਸ ਨੂੰ ਬਣਾਉਣ ਦਾ ਦੋਸ਼ ਸੀ। ਟਿਕਟੋਕ ਸਟਾਰ ਅਤੇ ਹਰਿਆਣਾ ਬੀਜੇਪੀ ਨੇਤਾ ਸੋਨਾਲੀ ਫੋਗਾਟ ਨੂੰ ਆਪਣੀ ਮੌਤ ਤੋਂ ਕੁਝ ਸਮਾਂ ਪਹਿਲਾਂ ਇਸ ਰੈਸਟੋਰੈਂਟ ਵਿੱਚ ਦੇਖਿਆ ਗਿਆ ਸੀ। ਉਦੋਂ ਤੋਂ ਇਹ ਚਰਚਾ 'ਚ ਸੀ। ਸੋਨਾਲੀ ਫੋਗਾਟ ਦੀ ਸ਼ੱਕੀ ਮੌਤ ਦੇ ਮਾਮਲੇ 'ਚ ਪੁਲਸ ਨੇ ਜਿਨ੍ਹਾਂ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ, ਉਨ੍ਹਾਂ 'ਚ ਐਡਵਿਨ ਨੂਨਸ ਵੀ ਸ਼ਾਮਲ ਹੈ, ਜੋ ਇਸ ਰੈਸਟੋਰੈਂਟ ਦਾ ਸੰਚਾਲਕ ਹੈ। ਹਾਲਾਂਕਿ ਕੁਝ ਸਮੇਂ ਬਾਅਦ ਉਸ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ।

ਪ੍ਰਸ਼ਾਸਨ ਨੇ ਦੱਸਿਆ ਕਿ ਅੰਜੁਨਾ ਪੁਲਿਸ ਸਵੇਰੇ 7:30 ਵਜੇ ਮੌਕੇ 'ਤੇ ਪਹੁੰਚ ਗਈ ਸੀ ਅਤੇ ਰੈਸਟੋਰੈਂਟ ਨੂੰ ਢਾਹੁਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਸੀ। ਦੋਸ਼ ਹੈ ਕਿ ਇਹ ਰੈਸਟੋਰੈਂਟ ਨੋ ਡਿਵੈਲਪਮੈਂਟ ਜ਼ੋਨ ਵਿੱਚ ਬਣਾਇਆ ਗਿਆ ਹੈ ਅਤੇ ਨਿਯਮਾਂ ਦੀ ਉਲੰਘਣਾ ਕੀਤੀ ਗਈ ਹੈ। ਇਸ ਰੈਸਟੋਰੈਂਟ ਨੂੰ ਢਾਹੁਣ ਦਾ ਹੁਕਮ ਗੋਆ ਕੋਸਟਲ ਜ਼ੋਨ ਮੈਨੇਜਮੈਂਟ ਅਥਾਰਟੀ ਨੇ 2016 ਵਿੱਚ ਹੀ ਦਿੱਤਾ ਸੀ। ਇਸ ਹੁਕਮ ਦੇ ਖਿਲਾਫ ਰੈਸਟੋਰੈਂਟ ਦੇ ਮਾਲਕ ਨੇ ਹਾਈਕੋਰਟ ਤੋਂ ਸੁਪਰੀਮ ਕੋਰਟ ਤੱਕ ਦਾ ਰੁਖ ਕੀਤਾ ਸੀ, ਪਰ ਹੁਣ ਰਾਹਤ ਮਿਲ ਗਈ ਹੈ। ਸੋਨਾਲੀ ਫੋਗਾਟ ਦੀ 23 ਅਗਸਤ ਨੂੰ ਗੋਆ ਵਿੱਚ ਮੌਤ ਹੋ ਗਈ ਸੀ। ਉਸ ਸਮੇਂ ਉਸ ਦਾ ਪੀਏ ਸੁਧੀਰ ਅਤੇ ਸੁਧੀਰ ਦਾ ਦੋਸਤ ਸੁਖਵਿੰਦਰ ਉਸ ਨਾਲ ਮੌਜੂਦ ਸਨ।

Related Stories

No stories found.
logo
Punjab Today
www.punjabtoday.com