ਸੁਸ਼ਮਿਤਾ ਸੇਨ ਦੀ 'ਆਰਿਆ 2' ਦਾ ਟ੍ਰੇਲਰ ਰਿਲੀਜ਼

10 ਦਸੰਬਰ ਨੂੰ OTT ਪਲੇਟਫਾਰਮ 'ਤੇ ਆਵੇਗੀ ਵੈੱਬ ਸੀਰੀਜ਼
ਸੁਸ਼ਮਿਤਾ ਸੇਨ ਦੀ 'ਆਰਿਆ 2' ਦਾ ਟ੍ਰੇਲਰ ਰਿਲੀਜ਼

ਬਾਲੀਵੁੱਡ ਦੀ ਬਿਊਟੀ ਕੁਈਨ ਸੁਸ਼ਮਿਤਾ ਸੇਨ ਦੀ ਸਫਲ ਵੈੱਬ ਸੀਰੀਜ਼ ਆਰਿਆ ਦੇ ਦੂਜੇ ਸੀਜ਼ਨ ਦਾ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਹੁਣ ਉਨ੍ਹਾਂ ਦਾ ਇੰਤਜ਼ਾਰ ਖਤਮ ਹੋ ਗਿਆ ਹੈ, ਸੁਸ਼ਮਿਤਾ ਨੇ ਖੁਦ ਵੀ ਇਸ ਸੀਰੀਜ਼ ਦਾ ਟ੍ਰੇਲਰ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨਾਲ ਸਾਂਝਾ ਕੀਤਾ ਅਤੇ ਲਿਖਿਆ 10 ਦਸੰਬਰ ਨੂੰ, ਤੁਸੀਂ ਡਿਜ਼ਨੀ ਪਲੱਸ ਹੌਟਸਟਾਰ 'ਤੇ ਇਸ ਹਿੱਟ ਵੈੱਬ ਸੀਰੀਜ਼ ਨੂੰ ਦੇਖ ਸਕੋਗੇ। ਸੀਜ਼ਨ 2 ਵਿੱਚ, ਆਰੀਆ ਪਹਿਲਾਂ ਨਾਲੋਂ ਜ਼ਿਆਦਾ ਨਿਡਰ ਅਤੇ ਵਧੀਆ ਭੂਮਿਕਾ ਵਿੱਚ ਨਜ਼ਰ ਆ ਰਿਹਾ ਹੈ।

ਆਰੀਆ 2 ਵਿੱਚ ਸੁਸ਼ਮਿਤਾ ਸੇਨ ਆਪਣੇ ਚਹੇਤਿਆਂ ਲਈ ਲੜਦੀ ਨਜ਼ਰ ਆਵੇਗੀ। ਸੁਸ਼ਮਿਤਾ ਸੇਨ ਆਪਣੇ ਪਰਿਵਾਰ ਨੂੰ ਬਚਾਉਣ ਲਈ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਹੈ। ਆਰਿਆ ਦੇ ਪਹਿਲੇ ਸੀਜ਼ਨ 'ਚ ਸੁਸ਼ਮਿਤਾ ਸੇਨ ਦੇ ਪਤੀ ਦੇ ਕਿਰਦਾਰ 'ਚ ਨਜ਼ਰ ਆਏ ਚੰਦਰਚੂੜ ਨੂੰ ਕਿਸ ਨੇ ਮਾਰਿਆ ਸੀ, ਇਸ ਦਾ ਖੁਲਾਸਾ ਹੋਇਆ ਸੀ। ਪਤੀ ਦੀ ਮੌਤ ਤੋਂ ਬਾਅਦ ਆਰੀਆ ਆਪਣੇ ਬੱਚਿਆਂ ਦੀ ਦੇਖਭਾਲ ਕਰਦੀ ਹੈ।ਇਸ ਦਾ ਦੂਜਾ ਸੀਜ਼ਨ ਆਰੀਆ ਦੇ ਬਦਲੇ 'ਤੇ ਆਧਾਰਿਤ ਹੈ।

ਰਾਮ ਮਾਧਵਾਨੀ, ਕਪਿਲ ਸ਼ਰਮਾ ਅਤੇ ਵਿਨੋਦ ਰਾਵਤ ਦੁਆਰਾ ਨਿਰਦੇਸ਼ਿਤ ਇਹ ਸੀਰੀਜ਼ ਪਾਵਰ ਪੈਕਡ ਐਕਸ਼ਨ, ਸਸਪੈਂਸ ਅਤੇ ਰੋਮਾਂਚ ਨਾਲ ਭਰਪੂਰ ਹੈ। ਸੀਜ਼ਨ 2 ਦਾ ਟ੍ਰੇਲਰ ਦੇਖ ਲੋਕ ਹੈਰਾਨ ਰਹਿ ਗਏ ਹਨ। ਸੁਸ਼ਮਿਤਾ ਸੇਨ ਦੇ ਨਿਡਰ ਅੰਦਾਜ਼ ਅਤੇ ਉਸ ਦੀ ਦਮਦਾਰ ਅਦਾਕਾਰੀ ਨੇ ਲੋਕਾਂ ਦਾ ਦਿਲ ਜਿੱਤ ਲਿਆ ਹੈ। ਆਰੀਆ ਦੀ ਕਾਮਯਾਬੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਹ 2021 ਵਿੱਚ ਰਿਲੀਜ਼ ਹੋਏ, ਸੀਜ਼ਨ 1 ਨੇ ਕਮਾਲ ਕਰ ਦਿੱਤਾ ਸੀ। ਹੁਣ ਦੇਖਣਾ ਹੋਵੇਗਾ ਕਿ ਸੁਸ਼ਮਿਤਾ ਦੀ ਆਰਿਆ 2 ਕਿੰਨੀਆਂ ਉਚਾਈਆਂ ਤੇ ਪਹੁੰਚਦੀ ਹੈ।

Related Stories

No stories found.
logo
Punjab Today
www.punjabtoday.com