ਮੌਰਿਆ ਨੇ ਖੁਦ ਨੂੰ ਨੇਵਲਾ ਦੱਸਦੇ ਹੋਏ,ਆਰਐਸਐਸ-ਭਾਜਪਾ ਤੇ ਸਾਧਿਆ ਨਿਸ਼ਾਨਾ

ਸਵਾਮੀ ਪ੍ਰਸਾਦ ਮੌਰਿਆ ਨੇ ਦਾਅਵਾ ਕੀਤਾ ਕਿ 14 ਜਨਵਰੀ ਨੂੰ ਭਾਜਪਾ ਵਿੱਚ ਵੱਡਾ ਧਮਾਕਾ ਹੋਵੇਗਾ। ਇਹ ਧਮਾਕਾ ਭਾਜਪਾ ਸਰਕਾਰ ਦੇ ਤਾਬੂਤ ਵਿੱਚ ਆਖਰੀ ਕਿੱਲ ਵਾਂਗ ਹੋਵੇਗਾ।
ਮੌਰਿਆ ਨੇ ਖੁਦ ਨੂੰ ਨੇਵਲਾ ਦੱਸਦੇ ਹੋਏ,ਆਰਐਸਐਸ-ਭਾਜਪਾ ਤੇ ਸਾਧਿਆ ਨਿਸ਼ਾਨਾ

ਸਵਾਮੀ ਪ੍ਰਸਾਦ ਮੌਰਿਆ ਨੇ ਯੂਪੀ ਦੀ ਯੋਗੀ ਸਰਕਾਰ ਵਿੱਚੋ ਅਸਤੀਫਾ ਦੇ ਦਿਤਾ ਹੈ। ਕੈਬਨਿਟ ਮੰਤਰੀ ਅਤੇ ਭਾਜਪਾ ਦਾ ਅਹੁਦਾ ਛੱਡਣ ਤੋਂ ਬਾਅਦ ਲਗਾਤਾਰ ਚਰਚਾ ਵਿੱਚ ਹਨ। ਸਵਾਮੀ ਪ੍ਰਸਾਦ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਸਪਾ ਮੁਖੀ ਅਖਿਲੇਸ਼ ਯਾਦਵ ਨਾਲ ਮੀਟਿੰਗ ਕੀਤੀ। ਮੀਟਿੰਗ ਤੋਂ ਬਾਅਦ ਭਾਜਪਾ ਦੇ ਨਾਲ-ਨਾਲ ਆਰਐਸਐਸ 'ਤੇ ਵੀ ਹਮਲਾ ਬੋਲਿਆ ਗਿਆ।

ਉਸ ਨੇ ਆਪਣੇ ਆਪ ਨੂੰ ਨੇਵਲਾ ਅਤੇ ਆਰਐਸਐਸ-ਭਾਜਪਾ ਨੂੰ ਨਾਗ ਅਤੇ ਸੱਪ ਕਿਹਾ। ਮੌਰਿਆ ਨੇ ਕਿਹਾ ਕਿ ਮੈਂ ਭਾਜਪਾ ਨੂੰ ਖਤਮ ਕਰਕੇ ਹੀ ਦਮ ਲੇਵਾਂਗਾ। ਮੀਟਿੰਗ ਤੋਂ ਬਾਅਦ ਉਨ੍ਹਾਂ ਕਿਹਾ ਕਿ 30 ਤੋਂ 35 ਸਮਰਥਕਾਂ ਦੀ ਸਪਾ ਪ੍ਰਧਾਨ ਅਖਿਲੇਸ਼ ਯਾਦਵ ਨਾਲ ਸ਼ੁਰੂਆਤੀ ਮੁਲਾਕਾਤ ਹੋਈ। ਭਲਕੇ ਲਖਨਊ ਤੋਂ ਸ਼ੁਰੂ ਹੋਣ ਵਾਲੀ ਸੁਨਾਮੀ ਨਾਲ ਬੀਜੇਪੀ ਦੇ ਹੋਸ਼ ਉੱਡ ਜਾਣਗੇ।

ਭਾਜਪਾ 2017 ਤੋਂ ਪਹਿਲਾਂ ਵਾਲੇ ਅੰਕੜੇ ਤੱਕ ਪਹੁੰਚ ਜਾਵੇਗੀ। ਸਵਾਮੀ ਪ੍ਰਸਾਦ ਮੌਰਿਆ ਨੇ ਦਾਅਵਾ ਕੀਤਾ ਕਿ 14 ਜਨਵਰੀ ਨੂੰ ਭਾਜਪਾ ਵਿੱਚ ਵੱਡਾ ਧਮਾਕਾ ਹੋਵੇਗਾ। ਇਹ ਧਮਾਕਾ ਭਾਜਪਾ ਸਰਕਾਰ ਦੇ ਤਾਬੂਤ ਵਿੱਚ ਆਖਰੀ ਕਿੱਲ ਵਾਂਗ ਹੋਵੇਗਾ। ਸਵਾਮੀ ਪ੍ਰਸਾਦ ਨੇ ਭਾਜਪਾ ਦੇ ਨਾਲ-ਨਾਲ ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐੱਸ.ਐੱਸ.) 'ਤੇ ਵੀ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਟਵੀਟ ਕਰਕੇ ਦੋਹਾਂ 'ਤੇ ਹਮਲਾ ਕੀਤਾ।

ਸਵਾਮੀ ਨੇ ਸੰਘ ਨੂੰ ਨਾਗ ਅਤੇ ਭਾਜਪਾ ਨੂੰ ਸੱਪ ਕਿਹਾ। ਇੰਨਾ ਹੀ ਨਹੀਂ ਸਵਾਮੀ ਪ੍ਰਸਾਦ ਨੇ ਆਪਣੇ ਆਪ ਨੂੰ ਨੇਵਲਾ ਵੀ ਦੱਸਿਆ ਹੈ। ਸਵਾਮੀ ਪ੍ਰਸਾਦ ਨੇ ਟਵੀਟ ਕਰਕੇ ਲਿਖਿਆ ਕਿ ਸੱਪ ਵਰਗੀ ਆਰਐਸਐਸ ਅਤੇ ਸੱਪ ਵਰਗੀ ਬੀਜੇਪੀ ਨੂੰ ਯੂਪੀ ਵਿੱਚੋਂ ਸਵਾਮੀ ਰੂਪੀ ਨੇਵਲਾ ਹੀ ਹੀ ਖਤਮ ਕਰਕੇ ਦਮ ਲੇਵੇਗਾ। ਹੁਣ ਬੀਜੇਪੀ ਛੱਡਣ ਤੋਂ ਬਾਦ ਬੁੱਧਵਾਰ ਨੂੰ ਸੱਤ ਸਾਲ ਪੁਰਾਣੇ ਮਾਮਲੇ 'ਚ ਮੌਰੀਆ ਖਿਲਾਫ ਗ੍ਰਿਫਤਾਰੀ ਵਾਰੰਟ ਵੀ ਜਾਰੀ ਕੀਤਾ ਗਿਆ ਹੈ।

ਗ੍ਰਿਫਤਾਰੀ ਵਾਰੰਟ ਜਾਰੀ ਕਰਨ ਦੇ ਸਵਾਲ ਤੇ ਸਵਾਮੀ ਪ੍ਰਸਾਦ ਨੇ ਕਿਹਾ ਕਿ ਵਾਰੰਟ ਆਉਣ ਦਿਓ। ਮੈਂ ਨਿਆਂਇਕ ਪ੍ਰਕਿਰਿਆ ਦਾ ਸਨਮਾਨ ਕਰਦਾ ਹਾਂ। ਪ੍ਰਕਿਰਿਆ ਜੋ ਵੀ ਹੋਵੇ, ਮੈਂ ਇਸਦਾ ਸਾਹਮਣਾ ਕਰਾਂਗਾ। ਮੈਂ ਹਾਈ ਕੋਰਟ ਦਾ ਵਕੀਲ ਵੀ ਰਿਹਾ ਹਾਂ।

Related Stories

No stories found.
logo
Punjab Today
www.punjabtoday.com