ਟਾਟਾ ਬਣਿਆ ਦੇਸ਼ ਦਾ ਸਭ ਤੋਂ ਭਰੋਸੇਮੰਦ ਬ੍ਰਾਂਡ, ਅਡਾਨੀ ਨੂੰ ਵੀ ਛਡਿਆ ਪਿੱਛੇ

ਟਾਟਾ ਬਾਜ਼ਾਰ ਮੁੱਲ ਦੇ ਲਿਹਾਜ਼ ਨਾਲ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਬਣ ਗਈ ਹੈ। ਟਾਟਾ ਦਾ ਮਾਰਕੀਟ ਕੈਪ 21,10,692 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ।
ਟਾਟਾ ਬਣਿਆ ਦੇਸ਼ ਦਾ ਸਭ ਤੋਂ ਭਰੋਸੇਮੰਦ ਬ੍ਰਾਂਡ, ਅਡਾਨੀ ਨੂੰ ਵੀ ਛਡਿਆ ਪਿੱਛੇ

ਦੇਸ਼ ਦੀ ਸਭ ਤੋਂ ਪੁਰਾਣੀ ਕੰਪਨੀਆਂ ਵਿੱਚੋ ਇਕ ਟਾਟਾਸਨ 'ਤੇ ਲੋਕ ਅੰਨ੍ਹੇਵਾਹ ਵਿਸ਼ਵਾਸ ਕਰਦੇ ਹਨ। ਟਾਟਾ ਨੂੰ ਟਰੱਸਟ ਦਾ ਦੂਜਾ ਨਾਮ ਕਿਹਾ ਜਾਂਦਾ ਹੈ। ਲੋਕ ਟਾਟਾ ਦਾ ਨਾਂ ਭਰੋਸੇ ਨਾਲ ਜੋੜਦੇ ਹਨ। ਜ਼ਮੀਨ ਤੋਂ ਅਸਮਾਨ ਤੱਕ ਟਾਟਾ ਦਾ ਰਾਜ ਹੈ ।

ਟਾਟਾ ਦੀ ਏਅਰ ਇੰਡੀਆ, ਟੈਕ, ਫਾਈਨਾਂਸ, ਹਾਊਸਿੰਗ, ਖਾਣੇ 'ਚ ਨਮਕ ਤੋਂ ਲੈ ਕੇ ਸੜਕ 'ਤੇ ਟਾਟਾ ਦੇ ਵਾਹਨਾਂ ਵਰਗੇ ਖੇਤਰਾਂ 'ਚ ਟਾਟਾ ਦੀ ਮੌਜੂਦਗੀ ਹੈ। ਟਾਟਾ ਦੇ ਇਸ ਭਰੋਸੇ ਨੇ ਇਸ ਨੂੰ ਦੇਸ਼ ਦਾ ਸਭ ਤੋਂ ਕੀਮਤੀ ਬ੍ਰਾਂਡ ਬਣਾ ਦਿੱਤਾ ਹੈ। ਟਾਟਾ ਬਾਜ਼ਾਰ ਮੁੱਲ ਦੇ ਲਿਹਾਜ਼ ਨਾਲ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਬਣ ਗਈ ਹੈ। ਟਾਟਾ ਦਾ ਮਾਰਕੀਟ ਕੈਪ 21,10,692 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ।

ਦੂਜੇ ਨੰਬਰ 'ਤੇ ਰਿਲਾਇੰਸ ਇੰਡਸਟਰੀਜ਼ ਹੈ। ਮੁਕੇਸ਼ ਅੰਬਾਨੀ ਦੀ ਕੰਪਨੀ ਰਿਲਾਇੰਸ ਕੀਮਤੀ ਬ੍ਰਾਂਡ ਦੇ ਮਾਮਲੇ 'ਚ ਦੂਜੇ ਨੰਬਰ 'ਤੇ ਹੈ। ਰਿਲਾਇੰਸ ਦੀ ਮਾਰਕੀਟ ਕੈਪ 15,99,956 ਕਰੋੜ ਰੁਪਏ ਹੈ। ਇਸ ਸੂਚੀ ਵਿੱਚ ਗੌਤਮ ਅਡਾਨੀ ਦੀ ਕੰਪਨੀ ਅਡਾਨੀ ਗਰੁੱਪ ਵੀ ਪਿੱਛੇ ਰਹਿ ਗਈ ਹੈ। ਅਡਾਨੀ ਦੀ ਕੰਪਨੀ ਦਾ ਮੁੱਲ 9,29,860 ਕਰੋੜ ਰੁਪਏ 'ਤੇ ਆ ਗਿਆ ਹੈ।

ਅਡਾਨੀ ਸਮੂਹ ਕੀਮਤੀ ਬ੍ਰਾਂਡ ਦੇ ਮਾਮਲੇ ਵਿੱਚ ਦੇਸ਼ ਦੀ ਨੰਬਰ 1 ਕੰਪਨੀ ਸੀ, ਪਰ ਹਿੰਡਨਬਰਗ ਦੀ ਰਿਪੋਰਟ ਤੋਂ ਬਾਅਦ ਇਸਦਾ ਮੁੱਲ ਡਿੱਗਦਾ ਰਿਹਾ। ਅਡਾਨੀ ਗਰੁੱਪ ਦੀਆਂ ਕੰਪਨੀਆਂ ਦੇ ਸ਼ੇਅਰਾਂ 'ਚ ਭਾਰੀ ਗਿਰਾਵਟ ਤੋਂ ਬਾਅਦ ਉਹ ਟਾਟਾ ਅਤੇ ਰਿਲਾਇੰਸ ਤੋਂ ਪਿੱਛੇ ਰਹਿ ਗਈ। ਜਦੋਂ ਕਿ ਇਸ ਤੋਂ ਪਹਿਲਾਂ 16 ਸਤੰਬਰ, 2022 ਨੂੰ ਜਦੋਂ ਅਡਾਨੀ ਨੇ ਅੰਬੂਜਾ ਸੀਮੈਂਟਸ ਅਤੇ ਏ.ਸੀ.ਸੀ. ਨੂੰ ਐਕਵਾਇਰ ਕੀਤਾ ਸੀ, ਤਾਂ ਇਹ ਟਾਟਾ ਨੂੰ ਪਛਾੜਦੇ ਹੋਏ ਦੇਸ਼ ਦੀ ਸਭ ਤੋਂ ਕੀਮਤੀ ਕੰਪਨੀ ਬਣ ਗਈ ਸੀ। ਹਾਲਾਂਕਿ ਅਡਾਨੀ ਇਸ ਤਾਜ ਨੂੰ ਸਿਰਫ ਦੋ ਮਹੀਨੇ ਹੀ ਸੰਭਾਲ ਸਕਿਆ।

ਨਵੰਬਰ 2022 ਨੂੰ, ਟਾਟਾ ਸਮੂਹ ਨੇ ਦੁਬਾਰਾ ਚੋਟੀ ਦਾ ਸਥਾਨ ਹਾਸਲ ਕੀਤਾ। ਅਡਾਨੀ ਦੇ ਸ਼ੇਅਰਾਂ 'ਚ ਗਿਰਾਵਟ ਕਾਰਨ ਅਡਾਨੀ ਦਾ ਮਾਰਕੀਟ ਕੈਪ ਡਿੱਗਦਾ ਜਾ ਰਿਹਾ ਹੈ। ਜਦੋਂ ਕਿ 25 ਜਨਵਰੀ ਨੂੰ ਟਾਟਾ ਅਤੇ ਰਿਲਾਇੰਸ ਦੇ ਬਾਜ਼ਾਰ ਮੁੱਲ ਵਿੱਚ ਕ੍ਰਮਵਾਰ 2% ਅਤੇ 4% ਦੀ ਗਿਰਾਵਟ ਆਈ, ਅਡਾਨੀ ਨੇ 51% ਤੋਂ ਵੱਧ ਦਾ ਨੁਕਸਾਨ ਕੀਤਾ। ਅਡਾਨੀ ਦੇ ਸ਼ੇਅਰਾਂ 'ਚ ਘਾਟੇ ਕਾਰਨ ਉਹ ਇਸ ਸੂਚੀ 'ਚ ਤੀਜੇ ਨੰਬਰ 'ਤੇ ਪਹੁੰਚ ਗਿਆ ਹੈ। ਦੇਸ਼ ਦੀਆਂ ਸਭ ਤੋਂ ਕੀਮਤੀ ਕੰਪਨੀਆਂ ਵਿੱਚ ਟਾਟਾ, ਰਿਲਾਇੰਸ ਅਤੇ ਅਡਾਨੀ ਤੋਂ ਇਲਾਵਾ ਬਜਾਜ, ਆਦਿਤਿਆ ਬਿਰਲਾ, ਮਹਿੰਦਰਾ, ਓਪੀ ਜਿੰਦਲ, ਵੇਦਾਂਤਾ ਵਰਗੇ ਬ੍ਰਾਂਡ ਸ਼ਾਮਲ ਹਨ।

Related Stories

No stories found.
logo
Punjab Today
www.punjabtoday.com