ਵਿਸ਼ਵ ਦਾ ਪਹਿਲਾ ਫਿਸ਼ਿੰਗ ਕੈਟ ਸੈਂਸਸ (census) ਹੋਇਆ ਭਾਰਤ ਵਿੱਚ

ਇਹ ਸੈਂਸਸ ਉੜੀਸਾ ਦੀ ਛਿਲਕਾ ਲੇਕ ਤੇ ਕੀਤਾ ਗਿਆ ਹੈ। ਫਿਸ਼ਿੰਗ ਕੈਟ ਇੱਕ ਛੋਟੇ ਆਕਾਰ ਦੀ ਜੰਗਲੀ ਬਿੱਲੀ ਹੁੰਦੀ ਹੈ, ਜਿਸਦੀ ਪ੍ਰਜਾਤੀ ਹੁਣ ਖ਼ਤਮ ਹੋਣ ਦੀ ਕਗਾਰ ਤੇ ਹੈ।
ਵਿਸ਼ਵ ਦਾ ਪਹਿਲਾ ਫਿਸ਼ਿੰਗ ਕੈਟ ਸੈਂਸਸ (census) ਹੋਇਆ ਭਾਰਤ ਵਿੱਚ
Updated on
2 min read

ਫਿਸ਼ਿੰਗ ਕੈਟ ਇੱਕ ਛੋਟੇ ਆਕਾਰ ਦੀ ਜੰਗਲੀ ਬਿੱਲੀ ਹੁੰਦੀ ਹੈ ਜੋ ਦੱਖਣੀ ਅਤੇ ਦੱਖਣ ਪੂਰਬੀ ਏਸ਼ੀਆ ਮਹਾਂਦੀਪ ਵਿੱਚ ਪਾਈ ਜਾਂਦੀ ਹੈ। ਇਸ ਨੂੰ IUCN ਵੱਲੋਂ ਜਾਰੀ ਕੀਤੀ ਹੋਈ ਲਿਸਟ ਮੁਤਾਬਕ ਰੈੱਡ ਲਿਸਟ ਵਿੱਚ ਰੱਖਿਆ ਗਿਆ ਹੈ। ਰੈੱਡ ਲਿਸਟ ਤੋਂ ਭਾਵ ਹੈ ਕਿ ਇਹ ਜਾਨਵਰ ਦੀ ਆਬਾਦੀ ਖ਼ਤਮ ਹੋਣ ਦੇ ਕਿਨਾਰੇ ਹੈ ਉੱਥੇ ਇਸ ਨੂੰ ਬਚਾਉਣ ਲਈ ਉਪਰਾਲੇ ਕਰਨੇ ਚਾਹੀਦੇ ਹਨ। ਫਿਸ਼ਿੰਗ ਕੈਟ ਦੀ ਆਬਾਦੀ ਘਟਣ ਦਾ ਮੁੱਖ ਕਾਰਨ ਵੈਟਲੈਂਡਜ਼ ਦਾ ਖ਼ਾਤਮਾ ਹੈ। ਫਿਸ਼ਿੰਗ ਕੈਟ ਵੈੱਟਲੈਂਡਜ਼ ਅਤੇ ਨਦੀਆਂ, ਝੀਲਾਂ ਤੋਂ ਇਲਾਵਾ ਮੈਂਗਰੂਵ ਜੰਗਲਾਂ ਦੇ ਨੇੜੇ ਤੇੜੇ ਰਹਿੰਦੀਆਂ ਹਨ।

ਵਿਸ਼ਵ ਦੇ ਪਹਿਲੇ ਫਿਸ਼ਿੰਗ ਕੈਟ ਸੈਂਸਸ ਦੇ ਮੁਤਾਬਕ ਛਿਲਕਾ ਝੀਲ ਦੇ ਆਸ ਪਾਸ 176 ਫਿਸ਼ਿੰਗ ਕੈਟ ਮਿਲੀਆਂ ਹਨ। ਫ਼ਿਲਮਸਾਜ਼ ਕਰਨ ਵਾਲੇ ਕਰਮੀਆਂ ਅਨੁਸਾਰ ਕੁੱਲ 150 ਕੈਮਰੇ ਲਗਾਏ ਗਏ ਸਨ ਅਤੇ 30 ਦਿਨਾਂ ਤੱਕ ਉਨ੍ਹਾਂ ਦੀ ਆਬਾਦੀ ਨੂੰ ਦੇਖਿਆ ਗਿਆ। ਇਸ ਸੈਂਸਸ ਨੂੰ ਕਰਨ ਲਈ ਸਪਏਸ਼ੀਅਲੀ ਐਕਸਪਲਿਸਿਟ ਕੈਪਚਰ ਰੀਕੈਪਚਰ ਤਕਨਾਲੋਜੀ ਦੀ ਵਰਤੋਂ ਕੀਤੀ ਗਈ ਸੀ ਤਾਂ ਜੋ ਖਿੱਚੀਆਂ ਜਾ ਰਹੀਆਂ ਫੋਟੋਆਂ ਦੇ ਡੈਟੇ ਨੂੰ ਐਨਾਲਾਈਜ਼ ਕੀਤਾ ਜਾ ਸਕੇ।

ਸੈਂਸਸ ਕਰ ਰਹੇ ਅਧਿਕਾਰੀਆਂ ਦੇ ਮੁਤਾਬਕ, ਉੜੀਸਾ ਦੇ ਲੋਕਲ ਮਛੇਰਿਆਂ ਅਤੇ ਪਿੰਡਾਂ ਦੇ ਨਾਗਰਿਕਾਂ ਵੱਲੋਂ ਇਸ ਸੈਂਸਸ ਦੇ ਵਿੱਚ ਬਹੁਤ ਮਦਦ ਕੀਤੀ ਗਈ। ਸੁਸ਼ਾਂਤ ਨੰਦਾ ਜੋ ਛਿਲਕਾ ਡਿਵੈਲਪਮੈਂਟ ਅਥਾਰਟੀ ਦੇ ਸੀ.ਈ. ਓ ਹਨ ਵੱਲੋਂ ਇਹ ਕਿਹਾ ਗਿਆ ਹੈ ਕਿ ਇਨ੍ਹਾਂ ਲੋਕਲ ਲੋਕਾਂ ਦੀ ਸਹਾਇਤਾ ਤੋਂ ਬਿਨਾਂ ਇਸ ਤਰੀਕੇ ਦਾ ਸੈਂਸਸ ਕਰਨਾ ਬਹੁਤ ਹੀ ਮੁਸ਼ਕਲ ਸੀ।

ਛਿਲਕਾ ਡਿਵੈਲਪਮੈਂਟ ਅਥਾਰਿਟੀ ਅਨੁਸਾਰ ਫਿਸ਼ਿੰਗ ਕੈਟ ਗਲੋਬਲੀ ਥਰੈਟਨਡ ਕੈਟ ਹਨ। ਇਸ ਦਾ ਭਾਵ ਹੈ ਕਿ ਦੁਨੀਆਂ ਦੇ ਵਿੱਚ ਇਨ੍ਹਾਂ ਦੀ ਆਬਾਦੀ ਬਹੁਤ ਘਟ ਗਈ ਹੈ। ਫਿਸ਼ਿੰਗ ਕੈਟ ਸਿੰਧੂ ਨਦੀ ਤੋਂ ਇਲਾਵਾ ਵੀਅਤਨਾਮ ਦੀ ਮੇਕਾਂਗ ਨਦੀ ਅਤੇ ਸ੍ਰੀਲੰਕਾ ਅਤੇ ਜਾਵਾ ਦੇ ਵਿੱਚ ਵੀ ਪਾਈਆਂ ਜਾਂਦੀਆਂ ਹਨ । ਕੁੱਲ ਮਿਲਾ ਕੇ ਇਨ੍ਹਾਂ ਦੀ ਆਮਦ ਦੱਸ ਏਸ਼ੀਆਈ ਦੇਸ਼ਾਂ ਵਿੱਚ ਸੀ ਪਰ ਹੁਣ ਵੀਅਤਨਾਮ ਅਤੇ ਜਾਵਾ ਵਿੱਚ ਪਿਛਲੇ ਦਸ ਸਾਲ ਤੋਂ ਕੋਈ ਫਿਸ਼ਿੰਗ ਕੈਟ ਦੇਖੀ ਨਹੀਂ ਗਈ। ਇਸ ਦਾ ਮੁੱਖ ਕਾਰਨ ਵੈਟਲੈਂਡਜ਼ ਦੀ ਤਬਾਹੀ ਹੋਣਾ ਹੈ।

ਇੱਕ ਅੰਕੜੇ ਅਨੁਸਾਰ ਏਸ਼ੀਆ ਮਹਾਂਦੀਪ ਦੇ ਸਾਰੇ ਵੈਟਲੈਂਡਸ ਬਹੁਤ ਹੀ ਤੇਜ਼ੀ ਨਾਲ ਖ਼ਰਾਬ ਅਤੇ ਤਬਾਹ ਕੀਤੇ ਜਾ ਰਹੇ ਹਨ ਜਿਸ ਕਾਰਨ ਫਿਸ਼ਿੰਗ ਕੈਟ ਤੋਂ ਇਲਾਵਾ ਕਈ ਹੋਰ ਤਰ੍ਹਾਂ ਦੇ ਜਾਨਵਰ ਵੀ ਅਲੋਪ ਹੋ ਰਹੇ ਹਨ।

ਜ਼ਿਕਰਯੋਗ ਹੈ ਕਿ ਛਿਲਕਾ ਝੀਲ ਭਾਰਤ ਦੇ ਵਿਚ ਵੈੰਬੇਨਾਡ ਝੀਲ ਤੋਂ ਬਾਅਦ ਦੂਜੀ ਸਭ ਤੋਂ ਵੱਡੀ ਝੀਲ ਹੈ। ਇਹ ਝੀਲ ਭਾਰਤ ਦੀ ਸਭ ਤੋਂ ਵੱਡੀ ਕੋਸਟਲ ਲਗੂਨ ਹੈ ਅਤੇ ਦੁਨੀਆਂ ਦੀ ਸਭ ਤੋਂ ਵੱਡੀ ਬਰੈਕਿਸ਼ ਵਾਟਰ ਲਗੂਨ ਹੈ। ਇਸ ਨੂੰ ਯੂਨੈਸਕੋ ਵੱਲੋਂ ਵਰਲਡ ਹੈਰੀਟੇਜ ਸਾਈਟ ਦਾ ਦਰਜਾ ਦਿੱਤਾ ਗਿਆ ਹੈ। ਇਸ ਛਿਲਕਾ ਝੀਲ ਨੂੰ ਭਾਰਤ ਦੀ ਸਭ ਤੋਂ ਵੱਡੀ ਸਾਲਟ ਵਾਟਰ ਝੀਲ ਕਿਹਾ ਜਾਂਦਾ ਹੈ।

ਫਿਸ਼ਿੰਗ ਕੈਟ ਦਾ ਸੈਂਸਸ ਇਹੀ ਦਰਸਾਉਂਦਾ ਹੈ ਕਿ ਉਨ੍ਹਾਂ ਦੀ ਆਬਾਦੀ ਦਿਨੋਂ ਦਿਨ ਬਹੁਤ ਘੱਟ ਰਹੀ ਹੈ। ਕਿਸੇ ਵੀ ਪਸ਼ੂ ਪੰਛੀ ਜਾਂ ਜਾਨਵਰ ਦੀ ਆਬਾਦੀ ਘਟਣਾ ਕੋਈ ਚੰਗੀ ਗੱਲ ਨਹੀਂ ਹੁੰਦਾ ਅਤੇ ਇਹ ਧਰਤੀ ਦੇ ਇੱਕੋ ਸਿਸਟਮ ਨੂੰ ਖ਼ਰਾਬ ਕਰਦਾ ਹੈ। ਇਸ ਨਾਲ ਧਰਤੀ ਦਾ ਬੈਲੇਂਸ ਹਿੱਲਦਾ ਹੈ। ਸਾਨੂੰ ਲੋੜ ਹੈ ਕਿ ਅਸੀਂ ਆਪਣੇ ਕੁਦਰਤੀ ਸੋਮਿਆਂ ਦੀ ਚੰਗੀ ਤਰ੍ਹਾਂ ਸਾਂਭ ਸੰਭਾਲ ਕਰੀਏ ਤਾਂ ਜੋ ਧਰਤੀ ਦੇ ਇਕੋ ਸਿਸਟਮ ਬੈਲੇਂਸ ਬਣਿਆ ਰਹੇ ਅਤੇ ਆਉਣ ਵਾਲੀਆਂ ਪੀੜ੍ਹੀਆਂ ਵੀ ਧਰਤੀ ਦੇ ਉੱਤੇ ਸੁਖੀ ਜੀਵਨ ਜਿਉਂ ਸਕਣ।

Related Stories

No stories found.
logo
Punjab Today
www.punjabtoday.com