ਟੀਐਮਸੀ ਬੰਗਾਲ ਮਾਡਲ ਦੀ ਮਦਦ ਨਾਲ ਗੋਆ ਨੂੰ ਜਿੱਤਣ ਦੀ ਕਰ ਰਹੀ ਹੈ ਕੋਸ਼ਿਸ਼

ਤ੍ਰਿਣਮੂਲ ਕਾਂਗਰਸ ਦੀ ਸਰਗਰਮੀ ਨੇ ਇਹ ਅਟਕਲਾਂ ਵੀ ਤੇਜ਼ ਕਰ ਦਿੱਤੀਆਂ ਹਨ, ਕਿ ਇਹ ਭਾਜਪਾ ਨੂੰ ਸੱਤਾ ਤੋਂ ਲਾਂਭੇ ਕਰੇਗੀ ਜਾਂ ਕਾਂਗਰਸ ਨੂੰ ਕਮਜ਼ੋਰ ਕਰੇਗੀ।
ਟੀਐਮਸੀ ਬੰਗਾਲ ਮਾਡਲ ਦੀ ਮਦਦ ਨਾਲ ਗੋਆ ਨੂੰ ਜਿੱਤਣ ਦੀ  ਕਰ ਰਹੀ ਹੈ ਕੋਸ਼ਿਸ਼

ਗੋਆ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਤ੍ਰਿਣਮੂਲ ਕਾਂਗਰਸ (ਟੀਐਮਸੀ) ਅਹਿਮ ਭੂਮਿਕਾ ਨਿਭਾਉਣ ਜਾ ਰਹੀ ਹੈ।ਗੋਆ ਚੋਣਾਂ 'ਚ ਟੀਐਮਸੀ ਦੀ ਐਂਟਰੀ ਨਵੀਂ ਹੈ, ਪਰ ਉਸਦੀ ਸੂਬੇ ਦੇ 35 ਫੀਸਦੀ ਘੱਟ ਗਿਣਤੀ ਵੋਟਰ ਤੇ ਨਜ਼ਰ ਹੈ । ਅਜਿਹੇ 'ਚ ਤ੍ਰਿਣਮੂਲ ਕਾਂਗਰਸ ਦੀ ਸਰਗਰਮੀ ਨੇ ਇਹ ਅਟਕਲਾਂ ਵੀ ਤੇਜ਼ ਕਰ ਦਿੱਤੀਆਂ ਹਨ, ਕਿ ਇਹ ਭਾਜਪਾ ਨੂੰ ਸੱਤਾ ਤੋਂ ਲਾਂਭੇ ਕਰੇਗੀ ਜਾਂ ਕਾਂਗਰਸ ਨੂੰ ਕਮਜ਼ੋਰ ਕਰੇਗੀ। ਜਿਸ ਕਾਰਨ ਕਾਂਗਰਸ ਨੂੰ ਇੱਕ ਵਾਰ ਫਿਰ ਹਾਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਦੇ ਗੋਆ ਦੌਰੇ ਨਾਲ ਸੂਬੇ 'ਚ ਚੋਣ ਪਾਰਾ ਚੜ੍ਹਨ ਲੱਗਾ ਹੈ। ਯੂਪੀ ਦੀ ਤਰ੍ਹਾਂ ਗੋਆ ਵਿਚ ਵੀ ਪ੍ਰਿਅੰਕਾ ਗਾਂਧੀ ਨੇ ਔਰਤਾਂ 'ਤੇ ਧਿਆਨ ਕੇਂਦਰਿਤ ਕੀਤਾ ਹੈ। ਉਸਨੇ ਆਦਿਵਾਸੀ ਔਰਤਾਂ ਨਾਲ ਗੱਲਬਾਤ ਕੀਤੀ, ਸਪਤਕੋਟੇਸ਼ਵਰ ਮੰਦਰ ਦਾ ਦੌਰਾ ਕੀਤਾ ਅਤੇ ਗੋਆ ਮੁਕਤੀ ਯੁੱਧ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਵੀ ਗਈ। ਕਾਂਗਰਸ ਚੋਣ ਪ੍ਰਚਾਰ ਜੰਗ 'ਚ ਸਿਰੇ ਚੜ੍ਹਦੀ ਨਜ਼ਰ ਆ ਰਹੀ ਹੈ।ਪਰ ਤ੍ਰਿਣਮੂਲ ਕਾਂਗਰਸ ਦੇ ਵੱਡੇ-ਵੱਡੇ ਹੋਰਡਿੰਗ ਵੀ ਇਸ ਦੀਆਂ ਚੋਣ ਤਿਆਰੀਆਂ ਨੂੰ ਦਰਸਾਉਂਦੇ ਹਨ।

ਭਾਜਪਾ ਦਸ ਸਾਲਾਂ ਦੇ ਕੰਮ ਦੇ ਆਧਾਰ 'ਤੇ ਵੋਟਾਂ ਮੰਗ ਰਹੀ ਹੈ ਅਤੇ ਸਾਬਕਾ ਮੁੱਖ ਮੰਤਰੀ ਅਤੇ ਰੱਖਿਆ ਮੰਤਰੀ ਮਨੋਹਰ ਪਾਰੀਕਰ ਦੇ ਅਕਸ ਨੂੰ ਕੈਸ਼ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ। ਮਨੋਹਰ ਪਾਰੀਕਰ ਦੇ ਹੋਰਡਿੰਗ ਲਾਏ ਜਾ ਰਹੇ ਹਨ ।ਗੋਆ ਵਿੱਚ 30% ਈਸਾਈ ਅਤੇ 5% ਮੁਸਲਮਾਨ ਹਨ। ਜਦਕਿ 65 ਫੀਸਦੀ ਹਿੰਦੂ ਹਨ। ਇਸ ਤਰ੍ਹਾਂ 35 ਫੀਸਦੀ ਘੱਟ ਗਿਣਤੀ ਵੋਟਾਂ ਹਰ ਪਾਰਟੀ ਲਈ ਮਹੱਤਵਪੂਰਨ ਹਨ। ਪੱਛਮੀ ਬੰਗਾਲ 'ਚ ਘੱਟ ਗਿਣਤੀ ਵੋਟਾਂ ਦੇ ਆਧਾਰ 'ਤੇ ਭਾਜਪਾ ਨੂੰ ਹਰਾਉਣ ਤੋਂ ਬਾਅਦ ਤ੍ਰਿਣਮੂਲ ਦੀ ਨਜ਼ਰ ਇਨ੍ਹਾਂ 35 ਫੀਸਦੀ ਵੋਟਾਂ 'ਤੇ ਹੈ।

ਹੁਣ ਤੱਕ ਕਾਂਗਰਸ ਜਾਂ ਕੁਝ ਸਥਾਨਕ ਪਾਰਟੀਆਂ ਇਸ 'ਤੇ ਹਾਵੀ ਹਨ। ਪਰ ਜਿਸ ਤਰ੍ਹਾਂ ਪੱਛਮੀ ਬੰਗਾਲ ਵਿੱਚ ਟੀਐਮਸੀ ਦਾ ਘੱਟ ਗਿਣਤੀ ਤੇ ਸਿਆਸੀ ਅਕਸ ਮਜ਼ਬੂਤ ​​ਹੋਇਆ ਹੈ, ਉਹ ਗੋਆ ਵਿੱਚ ਵੀ ਘਟ ਗਿਣਤੀ ਦੇ ਲੋਕਾਂ ਨੂੰ ਆਪਣੇ ਵਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।ਤ੍ਰਿਣਮੂਲ ਕਾਂਗਰਸ ਦੀ ਸਰਗਰਮ ਸ਼ਮੂਲੀਅਤ ਨਾਲ ਸੂਬੇ ਵਿੱਚ ਚੋਣ ਸੰਘਰਸ਼ ਤਿਕੋਣਾ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ। ਇਹ ਸੰਘਰਸ਼ ਭਾਜਪਾ, ਕਾਂਗਰਸ ਅਤੇ ਤ੍ਰਿਣਮੂਲ (ਐਮਜੀਪੀ ਸਮੇਤ) ਵਿਚਕਾਰ ਹੋ ਸਕਦਾ ਹੈ।

ਤ੍ਰਿਣਮੂਲ ਕੁਝ ਹੋਰ ਛੋਟੀਆਂ ਪਾਰਟੀਆਂ ਨੂੰ ਵੀ ਨਾਲ ਲੈਣ ਦੀ ਕੋਸ਼ਿਸ਼ ਕਰ ਰਹੀ ਹੈ।ਸੂਬੇ 'ਚ ਭਾਜਪਾ ਦੀ ਸਥਿਤੀ ਮਜ਼ਬੂਤ ​​ਹੈ, ਪਰ 10 ਸਾਲਾਂ ਤੋਂ ਸੱਤਾ 'ਤੇ ਕਾਬਜ਼ ਭਾਜਪਾ ਨੂੰ ਵੀ ਸੱਤਾ ਵਿਰੋਧੀ ਲਹਿਰ ਦਾ ਡਰ ਹੈ। ਇਸ ਲਈ ਉਹ 10 ਸਾਲਾਂ ਦੇ ਕੰਮ ਦੇ ਆਧਾਰ 'ਤੇ ਵੋਟਾਂ ਤਾਂ ਮੰਗ ਰਹੀ ਹੈ, ਪਰ ਨਾਲ ਹੀ ਸਾਬਕਾ ਮੁੱਖ ਮੰਤਰੀ ਮਨੋਹਰ ਪਾਰੀਕਰ ਅਤੇ ਉਨ੍ਹਾਂ ਦੇ ਅਕਸ ਨੂੰ ਵੀ ਇਸਤੇਮਾਲ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਪਿਛਲੀਆਂ ਚੋਣਾਂ ਵਿਚ ਭਾਵੇਂ ਬੀਜੇਪੀ ਨੂੰ 13 ਸੀਟਾਂ ਮਿਲੀਆਂ ਸਨ ਪਰ ਇਸ ਨੂੰ ਸਭ ਤੋਂ ਵੱਧ 32 ਫੀਸਦੀ ਵੋਟਾਂ ਮਿਲੀਆਂ ਸਨ। ਕਾਂਗਰਸ 28 ਫੀਸਦੀ ਵੋਟਾਂ ਨਾਲ 17 ਸੀਟਾਂ ਜਿੱਤਣ 'ਚ ਕਾਮਯਾਬ ਰਹੀ ਸੀ। ਜੇਕਰ ਘੱਟ ਗਿਣਤੀਆਂ ਦੀਆਂ ਵੋਟਾਂ 'ਚ ਕਮੀ ਆਉਂਦੀ ਹੈ ਤਾਂ ਭਾਜਪਾ ਨੂੰ ਫਾਇਦਾ ਹੋਵੇਗਾ।

Related Stories

No stories found.
logo
Punjab Today
www.punjabtoday.com