ਅੱਜ, ਰਬਿੰਦਰ ਨਾਥ ਟੈਗੋਰ ਦੇ ਜਨਮ ਦਿਨ ਤੇ ਵਿਸ਼ੇਸ਼।

ਕਵੀ ਹੋਣ ਦੇ ਨਾਲ-ਨਾਲ, ਰਬਿੰਦਰ ਨਾਥ ਟੈਗੋਰ ਲਿਖਾਰੀ, ਨਾਟਕਕਾਰ, ਫਿਲਾਸਫਰ, ਸਮਾਜ ਸੇਵਕ ਅਤੇ ਪੇਂਟਰ ਵੀ ਸਨ।
ਅੱਜ, ਰਬਿੰਦਰ ਨਾਥ ਟੈਗੋਰ ਦੇ ਜਨਮ ਦਿਨ ਤੇ ਵਿਸ਼ੇਸ਼।

ਰਬਿੰਦਰਨਾਥ ਟੈਗੋਰ ਦਾ ਜਨਮ 7 ਮਈ 1861 ਨੂੰ ਬੰਗਾਲ ਵਿਖੇ ਹੋਇਆ ਸੀ। ਉਹ ਕਵੀ ਹੋਣ ਦੇ ਨਾਲ-ਨਾਲ ਲਿਖਾਰੀ, ਨਾਟਕਕਾਰ, ਫਿਲਾਸਫਰ, ਸਮਾਜ ਸੇਵਕ ਅਤੇ ਪੇਂਟਰ ਵੀ ਸਨ। ਉਨ੍ਹਾਂ ਨੇ ਆਪਣੇ ਕੰਮਾਂ ਵਿੱਚ ਬੰਗਾਲੀ ਲਿਟਰੇਚਰ ਅਤੇ ਮਿਊਜ਼ਿਕ ਨੂੰ ਵੀਹਵੀਂ ਸਦੀ ਦੇ ਮਾਡਰਨ ਤਰੀਕਿਆਂ ਵਿੱਚ ਕੀਤਾ।

ਰਬਿੰਦਰਨਾਥ ਟੈਗੋਰ ਦੇ ਪਿਤਾ ਦਾ ਨਾਮ ਦਵਿੰਦਰਨਾਥ ਟੈਗੋਰ ਸੀ ਜੋ ਕਿ ਬ੍ਰਹਮੋ ਸਮਾਜ ਦੇ ਇੱਕ ਵੱਡੇ ਲੀਡਰ ਸਨ। ਸ਼ੁਰੂਆਤੀ ਪੜ੍ਹਾਈ ਉਨ੍ਹਾਂ ਨੇ ਘਰ ਵਿੱਚ ਹੀ ਪੂਰੀ ਕੀਤੀ ਅਤੇ 17 ਸਾਲ ਦੀ ਛੋਟੀ ਉਮਰ ਵਿੱਚ ਹੀ ਉਨ੍ਹਾਂ ਨੂੰ ਇੰਗਲੈਂਡ ਭੇਜ ਦਿੱਤਾ ਗਿਆ। ਜਵਾਨੀ ਦੇ ਸਮੇਂ ਦੌਰਾਨ ਰਬਿੰਦਰ ਨਾਥ ਟੈਗੋਰ ਨੇ ਬਹੁਤ ਸਾਰੀਆਂ ਸਭਿਆਚਾਰਕ ਅਤੇ ਲਿਟਰੇਰੀ ਐਕਟੀਵਿਟੀਜ਼ ਚ ਭਾਗ ਲਿਆ, ਜਿਸ ਦੇ ਜ਼ਰੀਏ ਉਹ ਆਮ ਲੋਕਾਂ ਦੇ ਨਾਲ ਸੰਬੰਧ ਵਿੱਚ ਆ ਗਏ ਅਤੇ ਭਾਰਤ ਵਿੱਚ ਹੋ ਰਹੇ ਤਸ਼ੱਦਦ ਬਾਰੇ ਜਾਣੂ ਹੋਏ ਅਤੇ ਉਨ੍ਹਾਂ ਦਾ ਧਿਆਨ ਬਦਲਾਅ ਵੱਲ ਕੇਂਦਰਿਤ ਹੋ ਗਿਆ।

ਰਬਿੰਦਰਨਾਥ ਟੈਗੋਰ ਨੇ ਸ਼ਾਂਤੀ ਨਿਕੇਤਨ ਨਾਮਕ ਇੱਕ ਸਕੂਲ ਦੀ ਵੀ ਸਥਾਪਨਾ ਕੀਤੀ ਜਿੱਥੇ ਉਨ੍ਹਾਂ ਨੇ ਉਪਨਿਸ਼ਦ ਦੇ ਜ਼ਰੀਏ ਵਿੱਦਿਆ ਦੇਣ ਦੀ ਕੋਸ਼ਿਸ਼ ਕੀਤੀ।

ਸਮੇਂ-ਸਮੇਂ ਤੇ ਉਹ ਭਾਰਤ ਦੇ ਵਿੱਚ ਚੱਲ ਰਹੇ ਅੰਦੋਲਨਾਂ ਦਾ ਵੀ ਹਿੱਸਾ ਬਣਦੇ ਰਹੇ ਅਤੇ ਮਹਾਤਮਾ ਗਾਂਧੀ ਨਾਲ ਵੀ ਉਨ੍ਹਾਂ ਦੀ ਖਾਸ ਨੇੜਤਾ ਰਹੀ। ਮਹਾਤਮਾ ਗਾਂਧੀ ਨੇ ਹੀ ਰਵਿੰਦਰ ਨਾਥ ਟੈਗੋਰ ਨੂੰ ਗੁਰੂਦੇਵ ਦੀ ਉਪਾਧੀ ਦਿੱਤੀ ਸੀ। ਰਬਿੰਦਰਨਾਥ ਟੈਗੋਰ ਨੂੰ ਅੰਗਰੇਜ਼ੀ ਸਰਕਾਰ ਵੱਲੋਂ ਨਾਈਟਹੁੱਡ ਦੀ ਉਪਾਧੀ ਵੀ ਦਿੱਤੀ ਗਈ ਜਿਸ ਤੋਂ ਬਾਅਦ ਉਹ ਸਰ ਰਬਿੰਦਰ ਨਾਥ ਟੈਗੋਰ ਦੇ ਨਾਮ ਨਾਲ ਜਾਣੇ ਜਾਣ ਲੱਗ ਪਏ। ਪਰ ਜਲ੍ਹਿਆਂਵਾਲਾ ਬਾਗ਼ ਦੇ ਸਾਕੇ ਅਤੇ ਕਈ ਹੋਰ ਅੰਗਰੇਜ਼ੀ ਪਾਲਿਸੀਆਂ ਦੇ ਵਿਰੋਧ ਵਿੱਚ ਉਨ੍ਹਾਂ ਨੇ ਆਪਣੀ ਨਾਈਟਹੁੱਡ ਦੀ ਉਪਾਧੀ ਵਾਪਸ ਕਰ ਦਿੱਤੀ।

ਰਬਿੰਦਰਨਾਥ ਟੈਗੋਰ ਇੱਕ ਸਮਾਜ ਸੇਵਕ ਦੇ ਨਾਲ-ਨਾਲ ਬਹੁਤ ਹੀ ਵਧੀਆ ਲਿਖਾਰੀ ਅਤੇ ਕਵੀ ਵੀ ਸਨ। ਉਨ੍ਹਾਂ ਨੂੰ 1913 ਦੇ ਵਿੱਚ ਨੋਬਲ ਪਰਾਈਜ਼ ਫਾੱਰ ਲਿਟਰੇਚਰ ਦੇ ਨਾਲ ਵੀ ਸਨਮਾਨਿਆ ਗਿਆ। ਉਨ੍ਹਾਂ ਦੀਆਂ ਮੁੱਖ ਰਚਨਾਵਾਂ ਵਿੱਚ ਗੀਤਾਂਜਲੀ, ਸੋਨਾਰ ਤਾਰੀ, ਗੀਤ ਮਲਾਇਆ, ਬਲਾਕਾ ਜੋ ਬੰਗਾਲੀ ਵਿੱਚ ਸਨ ਅਤੇ ਅੰਗਰੇਜ਼ੀ ਦੀਆਂ ਲਿਖਤਾਂ ਜਿਵੇਂ ਕਿ ਦਿ ਗਾਰਡਨਰ, ਫਰੂਟ ਗੈਦਰਿੰਗ ਆਦਿ ਸਨ। ਦੱਸਣਯੋਗ ਹੈ ਕਿ ਰਬਿੰਦਰਨਾਥ ਟੈਗੋਰ ਨੇ ਭਾਰਤ ਦੇ ਰਾਸ਼ਟਰ ਗਾਨ ਦੇ ਨਾਲ-ਨਾਲ ਬੰਗਲਾਦੇਸ਼ ਦਾ ਵੀ ਰਾਸ਼ਟਰ ਗਾਨ ਲਿਖਿਆ। ਭਾਰਤ ਦਾ ਰਾਸ਼ਟਰਗਾਨ ਜਨ ਗਨ ਮਨ ਅਤੇ ਬੰਗਲਾਦੇਸ਼ ਦਾ ਅਮਰ ਸੋਨਾਰ ਬੰਗਲਾ ਰਬਿੰਦਰਨਾਥ ਟੈਗੋਰ ਦੀਆਂ ਰਚਨਾਵਾਂ ਹੀ ਹਨ।

ਰਬਿੰਦਰਨਾਥ ਟੈਗੋਰ ਦੀ ਡੇਢ ਸੌਵੇ ਜਨਮ ਦਿਵਸ ਉੱਤੇ ਲੰਡਨ ਦੇ ਗਾਰਡਨ ਸਕੁਏਅਰ ਵਿਖੇ ਰਬਿੰਦਰਨਾਥ ਟੈਗੋਰ ਦਾ ਇਕ ਤਾਂਬੇ ਦਾ ਪੁਤਲਾ ਵੀ ਸਥਾਪਿਤ ਕੀਤਾ ਗਿਆ।

ਪੰਜਾਬ ਟੂਡੇ ਗਰੁੱਪ ਇਸ ਮਹਾਨ ਲਿਖਾਰੀ, ਕਵੀ, ਪੇਂਟਰ, ਸਮਾਜ ਸੇਵੀ ਨੂੰ ਉਨ੍ਹਾਂ ਦੇ ਜਨਮ ਦਿਵਸ ਉੱਤੇ ਸ਼ਰਧਾਂਜਲੀ ਭੇਟ ਕਰਦਾ ਹੈ।

Related Stories

No stories found.
logo
Punjab Today
www.punjabtoday.com