20 ਸਾਲ ਦੀ ਤੁਨੀਸ਼ਾ ਸ਼ਰਮਾ ਟੇਲੀਵਿਜਨ ਦਾ ਇਕ ਜਾਣਿਆ ਪਛਾਣਿਆ ਨਾਂ ਸੀ। ਅਭਿਨੇਤਰੀ ਤੁਨੀਸ਼ਾ ਸ਼ਰਮਾ ਦਾ ਅੰਤਿਮ ਸੰਸਕਾਰ ਅੱਜ ਮੀਰਾ ਰੋਡ ਸ਼ਮਸ਼ਾਨਘਾਟ 'ਚ ਕੀਤਾ ਜਾਵੇਗਾ। ਤੁਨੀਸ਼ਾ ਦੇ ਪਰਿਵਾਰਕ ਮੈਂਬਰ ਚੰਡੀਗੜ੍ਹ ਤੋਂ ਮੁੰਬਈ ਪਹੁੰਚ ਗਏ ਹਨ।
ਤੁਨੀਸ਼ਾ ਨੇ 24 ਦਸੰਬਰ ਨੂੰ ਸ਼ੂਟਿੰਗ ਦੇ ਸੈੱਟ 'ਤੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ। ਖੁਦਕੁਸ਼ੀ 'ਤੇ ਪੁਲਸ ਦਾ ਕਹਿਣਾ ਹੈ ਕਿ ਤੁਨੀਸ਼ਾ ਡਿਪ੍ਰੈਸ਼ਨ ਦੀ ਦਵਾਈ ਨਹੀਂ ਲੈ ਰਹੀ ਸੀ। ਤੁਨੀਸ਼ਾ ਨੇ ਆਤਮਹੱਤਿਆ ਕਰਨ ਤੋਂ ਕੁਝ ਘੰਟੇ ਬਾਅਦ ਉਸ ਦੀ ਮਾਂ ਦੀ ਸ਼ਿਕਾਇਤ 'ਤੇ ਉਸ ਦੇ ਸਹਿ-ਕਲਾਕਾਰ ਸ਼ੀਜ਼ਾਨ ਮੁਹੰਮਦ ਖਾਨ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਸੀ।
ਸ਼ੀਜ਼ਾਨ ਨੂੰ ਖੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਦਰਜ ਕਰਕੇ ਚਾਰ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ। ਮੁੰਬਈ ਦੇ ਏਸੀਪੀ ਚੰਦਰਕਾਂਤ ਜਾਧਵ ਮੁਤਾਬਕ ਤੁਨੀਸ਼ਾ ਅਤੇ ਸ਼ੀਜਾਨ ਦਾ ਪ੍ਰੇਮ ਸਬੰਧ ਚੱਲ ਰਿਹਾ ਸੀ। 15 ਦਿਨ ਪਹਿਲਾਂ ਉਨ੍ਹਾਂ ਦਾ ਬ੍ਰੇਕਅੱਪ ਹੋ ਗਿਆ ਸੀ, ਜਿਸ ਕਾਰਨ ਸ਼ਨੀਵਾਰ ਨੂੰ ਤੁਨੀਸ਼ਾ ਨੇ ਆਪਣੇ ਸ਼ੋਅ ਦੇ ਸੈੱਟ 'ਤੇ ਫਾਹਾ ਲਾਇਆ ਸੀ।
ਤੁਨੀਸ਼ਾ ਨੇ ਐਲਬਮ ਦੀ ਸ਼ੂਟਿੰਗ ਦੌਰਾਨ ਸ਼ਨੀਵਾਰ ਨੂੰ ਸੈੱਟ 'ਤੇ ਮੇਕਅੱਪ ਰੂਮ 'ਚ ਫਾਹਾ ਲੈ ਲਿਆ। ਇਹ ਮੇਕਅੱਪ ਰੂਮ ਸਿਰਫ ਸ਼ੀਜਾਨ ਖਾਨ ਦਾ ਸੀ। ਅਭਿਨੇਤਰੀ ਦੀ ਮੌਤ ਤੋਂ ਬਾਅਦ ਸ਼ੀਜਾਨ ਨੇ ਕਿਹਾ ਸੀ ਕਿ ਜਦੋਂ ਉਹ ਸ਼ੂਟ ਤੋਂ ਵਾਪਸ ਆਏ ਤਾਂ ਕਮਰਾ ਅੰਦਰੋਂ ਬੰਦ ਸੀ। ਜਦੋਂ ਗੇਟ ਨਾ ਖੁੱਲ੍ਹਿਆ ਤਾਂ ਦਰਵਾਜ਼ਾ ਤੋੜਿਆ ਗਿਆ, ਤੁਨੀਸ਼ਾ ਬੇਹੋਸ਼ ਪਾਈ ਗਈ । ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਤੁਨੀਸ਼ਾ ਸ਼ਰਮਾ ਦੀ ਮੌਤ ਦੇ ਮਾਮਲੇ 'ਚ ਪੁਲਿਸ ਨੇ ਸੋਮਵਾਰ ਨੂੰ ਵੱਡਾ ਖੁਲਾਸਾ ਕੀਤਾ ਹੈ। ਪੁਲਸ ਨੇ ਦਾਅਵਾ ਕੀਤਾ ਕਿ ਪੁੱਛਗਿੱਛ ਦੌਰਾਨ ਸ਼ੀਜ਼ਾਨ ਖਾਨ ਨੇ ਉਮਰ ਅਤੇ ਧਰਮ ਕਾਰਨ ਤੁਨੀਸ਼ਾ ਨਾਲ ਬ੍ਰੇਕਅੱਪ ਹੋਣ ਦੀ ਗੱਲ ਕਬੂਲ ਕੀਤੀ। ਉਸ ਨੇ ਦੱਸਿਆ ਕਿ ਤੁਨੀਸ਼ਾ ਵੀ ਵੱਖ ਹੋਣਾ ਚਾਹੁੰਦੀ ਸੀ। ਮੁਲਜ਼ਮਾਂ ਨੇ ਦੱਸਿਆ ਕਿ ਸ਼ਰਧਾ ਕਤਲ ਕੇਸ ਵੀ ਉਨ੍ਹਾਂ ਦੇ ਟੁੱਟਣ ਦਾ ਕਾਰਨ ਸੀ। ਅਭਿਨੇਤਰੀ ਤੁਨੀਸ਼ਾ ਸ਼ਰਮਾ ਖੁਦਕੁਸ਼ੀ ਮਾਮਲੇ 'ਚ ਅਦਾਲਤ ਨੇ ਐਤਵਾਰ ਨੂੰ ਸਹਿ-ਕਲਾਕਾਰ ਸ਼ੀਜ਼ਾਨ ਮੁਹੰਮਦ ਖਾਨ ਨੂੰ 4 ਦਿਨਾਂ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਸੀ।
20 ਸਾਲ ਦੀ ਤੁਨੀਸ਼ਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਟੀਵੀ ਸ਼ੋਅ 'ਭਾਰਤ ਕਾ ਵੀਰ ਪੁੱਤਰ-ਮਹਾਰਾਣਾ ਪ੍ਰਤਾਪ' ਨਾਲ ਕੀਤੀ ਸੀ। ਉਹ ਚੱਕਰਵਰਤੀਨ ਅਸ਼ੋਕਾ ਸਮਰਾਟ, ਗੱਬਰ ਪੁੰਛਵਾਲਾ, ਸ਼ੇਰ-ਏ-ਪੰਜਾਬ: ਮਹਾਰਾਣਾ ਰਣਜੀਤ ਸਿੰਘ, ਇੰਟਰਨੈੱਟ ਵਾਲਾ ਲਵ ਅਤੇ ਇਸ਼ਕ ਸ਼ੁਭਾਨ ਅੱਲ੍ਹਾ ਵਰਗੇ ਸੀਰੀਅਲਾਂ ਵਿੱਚ ਵੀ ਨਜ਼ਰ ਆਈ ਸੀ।