ਕੇਰਲ ਦੇ ਅਲਾਪੁਝਾ 'ਚ 12 ਘੰਟਿਆਂ 'ਚ 2 ਨੇਤਾਵਾਂ ਦੀ ਹੱਤਿਆ

ਅਲਾਪੁਝਾ 'ਚ BJP ਅਤੇ SDPI ਦੇ ਨੇਤਾਵਾਂ ਦੇ ਕਤਲ ਨੂੰ ਲੈ ਕੇ ਤਣਾਅ, ਜ਼ਿਲ੍ਹੇ 'ਚ ਧਾਰਾ 144 ਲਾਗੂ।
ਕੇਰਲ ਦੇ ਅਲਾਪੁਝਾ 'ਚ 12 ਘੰਟਿਆਂ 'ਚ 2 ਨੇਤਾਵਾਂ ਦੀ ਹੱਤਿਆ

ਕੇਰਲ ਦੇ ਅਲਾਪੁਝਾ ਜ਼ਿਲ੍ਹੇ 'ਚ 12 ਘੰਟਿਆਂ ਦੇ ਅੰਦਰ ਦੋ ਨੇਤਾਵਾਂ ਦੀ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਹੈ। ਅਲਾਪੁਝਾ ਵਿੱਚ ਅੱਜ ਤੜਕੇ ਇੱਕ ਭਾਜਪਾ ਆਗੂ ਦਾ ਕਤਲ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਸ਼ਨੀਵਾਰ ਰਾਤ ਸੋਸ਼ਲ ਡੈਮੋਕ੍ਰੇਟਿਕ ਪਾਰਟੀ ਆਫ ਇੰਡੀਆ (SDPI) ਦੇ ਨੇਤਾ ਦੀ ਹੱਤਿਆ ਕਰ ਦਿੱਤੀ ਗਈ ਸੀ।

ਪੁਲਸ ਨੇ ਦੱਸਿਆ ਕਿ ਹਮਲਾ ਭਾਜਪਾ ਓਬੀਸੀ ਮੋਰਚਾ ਦੇ ਸੂਬਾ ਸਕੱਤਰ ਐਡਵੋਕੇਟ ਰਣਜੀਤ ਸ਼੍ਰੀਨਿਵਾਸ ਦੇ ਘਰ ਉਸ ਸਮੇਂ ਹੋਇਆ, ਜਦੋਂ ਉਹ ਸਵੇਰ ਦੀ ਸੈਰ ਲਈ ਤਿਆਰ ਹੋ ਰਹੇ ਸਨ। ਰਣਜੀਤ ਨੇ ਭਾਜਪਾ ਦੇ ਉਮੀਦਵਾਰ ਵਜੋਂ ਹਾਲ ਹੀ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਲੜੀਆਂ ਸਨ।

ਐਸਡੀਪੀਆਈ ਦੇ ਸੂਬਾ ਸਕੱਤਰ ਕੇਐਸ ਸ਼ਾਨ 'ਤੇ ਸ਼ਨੀਵਾਰ ਰਾਤ ਨੂੰ ਕੁਝ ਲੋਕਾਂ ਨੇ ਹਮਲਾ ਕੀਤਾ ਸੀ। ਸ਼ਾਨ ਆਪਣੀ ਬਾਈਕ 'ਤੇ ਘਰ ਪਰਤ ਰਹੇ ਸਨ ਜਦੋਂ ਇਕ ਕਾਰ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਉਹਨਾਂ 'ਤੇ ਚਾਕੂ ਨਾਲ ਕਈ ਵਾਰ ਕੀਤੇ ਗਏ। ਉਹਨਾਂ ਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ, ਜਿੱਥੇ ਉਹਨਾਂ ਦੀ ਮੌਤ ਹੋ ਗਈ।

ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜ਼ਿਲ੍ਹੇ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਦੌਰਾਨ ਟ੍ਰੈਫਿਕ ਚੈਕਿੰਗ ਵਧਾ ਦਿੱਤੀ ਗਈ ਹੈ। ਨਾਲ ਹੀ, ਗੈਰ-ਜ਼ਰੂਰੀ ਇਕੱਠਾਂ 'ਤੇ ਪਾਬੰਦੀ ਲਗਾਈ ਗਈ ਹੈ।

ਸੂਬੇ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਨੇ ਇਨ੍ਹਾਂ ਹੱਤਿਆਵਾਂ ਦੀ ਨਿੰਦਾ ਕੀਤੀ ਹੈ। ਉਨ੍ਹਾਂ ਨੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਗੱਲ ਵੀ ਕਹੀ ਹੈ। ਵਿਜਯਨ ਨੇ ਕਿਹਾ, "ਇਸ ਤਰ੍ਹਾਂ ਦੀ ਭਿਆਨਕ ਹਿੰਸਾ ਅਤੇ ਅਣਮਨੁੱਖੀ ਕਾਰਵਾਈ ਰਾਜ ਲਈ ਖਤਰਨਾਕ ਹੈ। ਮੈਨੂੰ ਯਕੀਨ ਹੈ ਕਿ ਜਲਦੀ ਹੀ ਸਾਰੇ ਕਾਤਲ ਫੜੇ ਜਾਣਗੇ।

Related Stories

No stories found.
logo
Punjab Today
www.punjabtoday.com