ਊਧਵ ਨੂੰ ਨਵੀਂ ਚੁਣੌਤੀ: ਰਾਜ ਠਾਕਰੇ ਨੂੰ ਮਿਲ ਰਿਹਾ ਸ਼ਿਵ ਸੈਨਿਕਾਂ ਦਾ ਸਮਰਥਨ

ਮਸਜਿਦਾਂ ਤੋਂ ਲਾਊਡਸਪੀਕਰ ਹਟਾਉਣ ਦੀ ਗੱਲ ਕਰ ਰਹੇ ਰਾਜ ਠਾਕਰੇ ਨੂੰ ਸ਼ਿਵ ਸੈਨਿਕਾਂ ਦਾ ਵੀ ਸਮਰਥਨ ਮਿਲਦਾ ਨਜ਼ਰ ਆ ਰਿਹਾ ਹੈ।
ਊਧਵ ਨੂੰ ਨਵੀਂ ਚੁਣੌਤੀ: ਰਾਜ ਠਾਕਰੇ ਨੂੰ ਮਿਲ ਰਿਹਾ ਸ਼ਿਵ ਸੈਨਿਕਾਂ ਦਾ ਸਮਰਥਨ

ਮਹਾਰਾਸ਼ਟਰ ਨਵਨਿਰਮਾਣ ਸੈਨਾ ਦੇ ਮੁਖੀ ਰਾਜ ਠਾਕਰੇ ਦੀ ਚੇਤਾਵਨੀ ਤੋਂ ਬਾਅਦ ਮਹਾਰਾਸ਼ਟਰ ਪੁਲਿਸ ਅਲਰਟ ਮੋਡ 'ਤੇ ਹੈ। ਹੁਣ ਖਬਰ ਹੈ ਕਿ ਮਸਜਿਦਾਂ ਤੋਂ ਲਾਊਡਸਪੀਕਰ ਹਟਾਉਣ ਦੀ ਗੱਲ ਕਰ ਰਹੇ ਰਾਜ ਠਾਕਰੇ ਨੂੰ ਸ਼ਿਵ ਸੈਨਿਕਾਂ ਦਾ ਵੀ ਸਮਰਥਨ ਮਿਲਦਾ ਨਜ਼ਰ ਆ ਰਿਹਾ ਹੈ। ਰਾਜ ਠਾਕਰੇ ਨੇ ਹਿੰਦੂਆਂ ਨੂੰ ਮਸਜਿਦਾਂ ਦੇ ਬਾਹਰ ਲਾਊਡਸਪੀਕਰਾਂ 'ਤੇ ਹਨੂੰਮਾਨ ਚਾਲੀਸਾ ਚਲਾਉਣ ਦੀ ਅਪੀਲ ਕੀਤੀ ਸੀ।

ਰਾਜ ਠਾਕਰੇ ਨੇ ਫਿਰ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਅੰਦੋਲਨ ਜਾਰੀ ਰਹੇਗਾ। ਇਕ ਰਿਪੋਰਟ ਮੁਤਾਬਕ ਕਈ ਪੁਰਾਣੇ ਸ਼ਿਵ ਸੈਨਿਕ ਰਾਜ ਠਾਕਰੇ ਨਾਲ ਅਸਹਿਮਤ ਨਹੀਂ ਹਨ। ਅਜਿਹੇ 'ਚ ਸੂਬੇ ਦੀ ਮਹਾ ਵਿਕਾਸ ਅਗਾੜੀ 'ਚ ਸ਼ਾਮਲ ਸ਼ਿਵ ਸੈਨਾ ਨੂੰ ਸਾਵਧਾਨ ਹੋ ਕੇ ਕੰਮ ਕਰਨਾ ਹੋਵੇਗਾ। ਰਿਪੋਰਟ ਮੁਤਾਬਕ ਮੁੰਬਈ ਬ੍ਰਾਂਚ ਦੇ ਸਾਬਕਾ ਮੁਖੀ ਦਾ ਕਹਿਣਾ ਹੈ, 'ਅਸੀਂ ਅਸਹਿਮਤ ਕਿਵੇਂ ਹੋ ਸਕਦੇ ਹਾਂ'।

ਬਾਲਾ ਸਾਹਿਬ ਹਮੇਸ਼ਾ ਇਸ ਗੱਲ 'ਤੇ ਕਾਇਮ ਰਹੇ, ਸਾਨੂੰ ਰਾਜ ਠਾਕਰੇ ਦੀ ਬਜਾਏ ਇਹ ਮੁੱਦਾ ਉਠਾਉਣਾ ਚਾਹੀਦਾ ਸੀ।' ਇਸ ਦੇ ਨਾਲ ਹੀ ਸ਼ਿਵ ਸੈਨਾ ਦੇ ਕੁਝ ਅਧਿਕਾਰੀਆਂ ਦਾ ਇਹ ਵੀ ਮੰਨਣਾ ਹੈ ਕਿ ਰਾਜ ਠਾਕਰੇ ਦੀ ਗੱਲ ਨੂੰ 99 ਫੀਸਦੀ ਸਮਰਥਨ ਮਿਲਿਆ ਹੈ, ਅਤੇ ਉਹ ਠੀਕ ਕਹਿ ਰਹੇ ਹਨ । ਪਿੱਛਲੇ ਦਿਨੀ MNS ਮੁਖੀ ਨੇ ਮਰਹੂਮ ਬਾਲਾ ਸਾਹਿਬ ਠਾਕਰੇ ਦਾ ਇੱਕ ਪੁਰਾਣਾ ਵੀਡੀਓ ਸਾਂਝਾ ਕੀਤਾ ਸੀ।

ਇਸ ਵੀਡੀਓ ਵਿੱਚ ਸੁਣਿਆ ਜਾ ਸਕਦਾ ਹੈ ਕਿ ਇੱਕ ਪ੍ਰੋਗਰਾਮ ਦੌਰਾਨ ਸ਼ਿਵ ਸੈਨਾ ਦੇ ਸੰਸਥਾਪਕ ਸਟੇਜ ਤੋਂ ਮਸਜਿਦਾਂ ਦੇ ਲਾਊਡਸਪੀਕਰ ਹਟਾਉਣ ਦੀ ਗੱਲ ਕਰ ਰਹੇ ਹਨ। ਇਸ ਦੇ ਨਾਲ ਹੀ ਇਸ ਤੋਂ ਪਹਿਲਾਂ ਵੀ ਰਾਜ ਨੇ ਮੁੱਖ ਮੰਤਰੀ ਊਧਵ ਠਾਕਰੇ ਨੂੰ ਸਵਾਲ ਕੀਤਾ ਸੀ ਕਿ ਕੀ ਉਹ ਬਾਲ ਠਾਕਰੇ ਦੀ ਗੱਲ ਸੁਣਨਗੇ ਜਾਂ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਸੁਪਰੀਮੋ ਸ਼ਰਦ ਪਵਾਰ ਦੀ ਜੋ ਕਿ ਕੇਵਲ ਉਨਾਂ ਦੀ ਸਰਕਾਰ ਦੇ ਸਹਿਯੋਗੀ ਹਨ ।

ਸ਼ਿਵ ਸੈਨਾ ਨੇਤਾ ਸੰਜੇ ਰਾਉਤ ਨੇ ਸੂਬੇ 'ਚ ਗੈਰ-ਕਾਨੂੰਨੀ ਸਪੀਕਰ ਹੋਣ ਤੋਂ ਇਨਕਾਰ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਮਨਸੇ ਮੁਖੀ ਦੇ ਕੰਮਾਂ ਨੂੰ ਡਰਾਮੇਬਾਜ਼ੀ ਦੱਸਿਆ ਹੈ। ਰਾਉਤ ਨੇ ਕਿਹਾ, “ਮਹਾਰਾਸ਼ਟਰ ਵਿੱਚ ਕੋਈ ਗੈਰ-ਕਾਨੂੰਨੀ ਲਾਊਡਸਪੀਕਰ ਨਹੀਂ ਹਨ। ਸੂਬੇ 'ਚ ਪੂਰੀ ਤਰ੍ਹਾਂ ਸ਼ਾਂਤੀ ਹੈ,ਇਹ ਇਕ ਦਿਨ ਦੀ ਚਾਲ ਸੀ।' ਉਸ ਨੇ ਅੱਗੇ ਕਿਹਾ, 'ਰਾਤ ਗਈ ਬਾਤ ਗਈ'। ਬਾਲ ਠਾਕਰੇ ਦੀ ਵੀਡੀਓ ਬਾਰੇ ਉਨ੍ਹਾਂ ਕਿਹਾ, 'ਬਾਲ ਠਾਕਰੇ ਅਤੇ ਵੀਰ ਸਾਵਰਕਰ ਨੇ ਦੇਸ਼ ਨੂੰ ਹਿੰਦੂਤਵ ਦਾ ਪਾਠ ਪੜ੍ਹਾਇਆ ਹੈ। ਸ਼ਿਵ ਸੈਨਾ ਦਾ ਹਿੰਦੂਤਵ ਦਾ ਸਕੂਲ ਅਸਲੀ ਹੈ, ਅਤੇ ਉਹ ਹਮੇਸ਼ਾ ਦੇਸ਼ ਦੀ ਗੱਲ ਕਰਦੇ ਹਨ ।

Related Stories

No stories found.
logo
Punjab Today
www.punjabtoday.com