ਦਿੱਲੀ 'ਚ 2 ਦਿਨਾਂ ਵਿੱਚ 160 FIR ਦਰਜ, 97 ਗ੍ਰਿਫਤਾਰ: ਚਾਈਲਡ ਪੋਰਨੋਗ੍ਰਾਫੀ

ਦਿੱਲੀ ਪੁਲਿਸ ਨੇ ਅਪਰੇਸ਼ਨ 'ਮਾਸੂਮ' ਸ਼ੁਰੂ ਕੀਤਾ ਹੈ ਅਤੇ ਚਾਈਲਡ ਪੋਰਨੋਗ੍ਰਾਫੀ ਮਾਮਲੇ 'ਚ ਦੋ ਦਿਨਾਂ ਵਿੱਚ 97 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਦਿੱਲੀ 'ਚ 2 ਦਿਨਾਂ ਵਿੱਚ 160 FIR ਦਰਜ, 97 ਗ੍ਰਿਫਤਾਰ: ਚਾਈਲਡ ਪੋਰਨੋਗ੍ਰਾਫੀ

ਬੁੱਧਵਾਰ ਨੂੰ ਜਦੋਂ ਤੋਂ ਇਹ ਆੱਪਰੇਸ਼ਨ ਲਾਂਚ ਕੀਤਾ ਗਿਆ, ਉਦੋਂ ਤੋਂ ਰਾਜਧਾਨੀ ਦੇ ਵੱਖ-ਵੱਖ ਥਾਣਿਆਂ ਵਿੱਚ 160 ਕੇਸ ਦਰਜ ਕੀਤੇ ਗਏ ਹਨ।

ਡੀਸੀਪੀ (IFSO) ਕੇ.ਪੀ.ਐਸ. ਮਲਹੋਤਰਾ ਨੇ ਕਿਹਾ, “ਇਹ ਇੱਕ ਪੈਨ-ਦਿੱਲੀ ਆੱਪਰੇਸ਼ਨ ਹੈ ਅਤੇ ਇਸਦੀ ਸ਼ੁਰੂਆਤ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੀ ਇੰਟੈਲੀਜੈਂਸ ਫਿਊਜ਼ਨ ਐਂਡ ਸਟ੍ਰੈਟਜਿਕ ਆਪ੍ਰੇਸ਼ਨਜ਼ (IFSO) ਯੂਨਿਟ ਦੁਆਰਾ ਕੀਤੀ ਗਈ ਹੈ। ਸਾਰੇ ਜ਼ਿਲ੍ਹਿਆਂ ਨੇ ਇਸਨੂੰ ਲਾਗੂ ਕਰਨ ਅਤੇ ਸਫਲ ਬਣਾਉਣ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਰਾਜਧਾਨੀ ਦੇ ਸਾਰੇ ਥਾਣਿਆਂ ਵਿੱਚ ਕੇਸ ਦਰਜ ਕੀਤੇ ਗਏ ਹਨ।"

ਪੁਲਿਸ ਦੇ ਅਨੁਸਾਰ, ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ (NCRB) ਦੁਆਰਾ IFSO ਨੂੰ ਬਾਲ ਪੋਰਨੋਗ੍ਰਾਫੀ ਨਾਲ ਸਬੰਧਤ ਬਹੁਤ ਕੇਸਾਂ ਦੀ ਜਾਣਕਾਰੀ ਦਿੱਤੀ ਸੀ।

ਦੱਸਣਯੋਗ ਹੈ ਕਿ NCRB ਦਾ, ਅਮਰੀਕਾ ਸਥਿਤ ਨੈਸ਼ਨਲ ਸੈਂਟਰ ਫਾਰ ਮਿਸਿੰਗ ਐਂਡ ਐਕਸਪਲੋਇਟਿਡ ਚਿਲਡਰਨ (NCMEC) ਨਾਲ ਇੱਕ ਸਮਝੌਤਾ ਹੈ। NCMEC, ਸੰਯੁਕਤ ਰਾਜ ਕਾਂਗਰਸ ਦੁਆਰਾ 1984 ਵਿੱਚ ਸਥਾਪਿਤ ਕੀਤੀ ਗਈ ਇੱਕ ਨਿੱਜੀ, ਗੈਰ-ਮੁਨਾਫ਼ਾ ਸੰਸਥਾ ਹੈ।

NCMEC ਨੇ ਸੋਸ਼ਲ ਮੀਡੀਆ ਪਲੇਟਫਾਰਮਾਂ ਨਾਲ, ਜਿਵੇਂ ਕਿ ਫੇਸਬੁੱਕ, ਇੰਸਟਾਗ੍ਰਾਮ ਅਤੇ ਹੋਰਾਂ ਨਾਲ, ਅਸ਼ਲੀਲ ਵੀਡੀਓਜ਼ ਤੇ ਫੋਟੋਆਂ ਦੀ ਜਾਂਚ ਕਰਨ ਅਤੇ ਰੂਲਾਂ ਦੀ ਉਲੰਘਣਾ ਹੋਣ 'ਤੇ ਸਬੰਧਤ ਅਧਿਕਾਰੀਆਂ ਨੂੰ ਸੂਚਿਤ ਕਰਨ ਲਈ ਵੀ ਸਮਝੌਤੇ ਕੀਤੇ ਹੋਏ ਹਨ।

NCMEC ਉਹਨਾਂ ਉਪਭੋਗਤਾਵਾਂ ਦੇ IP ਵੀ ਟਰੈਕ ਕਰਦਾ ਹੈ ਜੋ ਅਜਿਹੀਆਂ ਅਸ਼ਲੀਲ ਵੀਡੀਓਜ਼ ਤੇ ਫੋਟੋਆਂ ਨੂੰ ਅਪਲੋਡ ਕਰਦੇ ਹਨ।

NCMEC, NCRB ਨੂੰ ਭਾਰਤ ਤੋਂ ਬੱਚਿਆਂ ਦੇ ਵਿਰੁੱਧ ਜਿਨਸੀ ਤੌਰ 'ਤੇ ਅਪਮਾਨਜਨਕ ਸਮੱਗਰੀ ਬਾਰੇ ਜਾਣਕਾਰੀ ਅਤੇ ਸਾਈਬਰ ਟਿਪਲਾਈਨ ਸ਼ਿਕਾਇਤਾਂ ਬਾਰੇ ਸੂਚਿਤ ਕਰਦਾ ਹੈ। ਸਾਈਬਰ ਟਿਪਲਾਈਨ ਇੱਕ ਅਮਰੀਕੀ ਸੰਸਥਾ ਹੈ, ਜੋ ਬੱਚਿਆਂ ਦੇ ਆੱਨਲਾਈਨ ਸ਼ੋਸ਼ਣ ਨੂੰ ਟਰੈਕ ਕਰਦੀ ਹੈ।

ਦਿੱਲੀ ਪੁਲਿਸ ਦੀ IFSO, ਬਾਲ ਪੋਰਨੋਗ੍ਰਾਫੀ 'ਤੇ ਕਾਰਵਾਈ ਕਰਨ ਵਾਲੀ ਇੱਕ ਨੋਡਲ ਏਜੰਸੀ ਹੈ। IFSO ਨੇ 2019 ਵਿੱਚ ਚਾਈਲਡ ਪੋਰਨੋਗ੍ਰਾਫੀ ਵਿਰੁੱਧ ਮੁਹਿੰਮ ਸ਼ੁਰੂ ਕੀਤੀ ਸੀ, ਅਤੇ NCMEC ਅਤੇ NCRB ਨੇ ਵੀ ਇਸ ਚ ਮਦਦ ਕਰਨ ਲਈ ਦਿਲਚਸਪੀ ਦਿਖਾਈ ਸੀ। ਉਦੋਂ ਤੋਂ ਹੀ ਇਹ ਤਿੰਨੋਂ ਸੰਸਥਾਵਾਂ ਮਿਲ ਕੇ, ਬਾਲ ਸ਼ੋਸ਼ਣ ਵਿਰੁੱਧ ਕੰਮ ਕਰ ਰਹੀਆਂ ਹਨ।

Related Stories

No stories found.
logo
Punjab Today
www.punjabtoday.com