ਲਾੜੇ ਨੇ ਭੇਜਿਆ 'ਸਸਤਾ' ਲਹਿੰਗਾ ਤਾਂ ਲਾੜੀ ਨੇ ਵਿਆਹ ਹੀ ਕਰ ਦਿੱਤਾ ਰੱਦ

ਇਹ ਘਟਨਾ ਉੱਤਰਾਖੰਡ ਦੇ ਹਲਦਵਾਨੀ ਦੀ ਹੈ। ਲਾੜੀ ਨੇ ਉਦੋਂ ਰੌਲਾ ਪਾ ਲਿਆ ਜਦੋਂ ਉਸਨੂੰ ਪਤਾ ਲੱਗਿਆ ਕਿ ਲਾੜੇ ਦੇ ਪਰਿਵਾਰ ਨੇ ਸਿਰਫ 10,000 ਰੁਪਏ ਵਿੱਚ ਉਸ ਲਈ ਲਹਿੰਗਾ ਖਰੀਦਿਆ ਸੀ।
ਲਾੜੇ ਨੇ ਭੇਜਿਆ 'ਸਸਤਾ' ਲਹਿੰਗਾ ਤਾਂ ਲਾੜੀ ਨੇ ਵਿਆਹ ਹੀ ਕਰ ਦਿੱਤਾ ਰੱਦ

ਭਾਰਤੀ ਵਿਆਹ ਭਾਵਨਾਵਾਂ ਅਤੇ ਡਰਾਮਿਆਂ ਨਾਲ ਭਰਪੂਰ ਹੁੰਦੇ ਹਨ। ਭਾਵੇਂ ਤੁਸੀਂ ਮਹਿਮਾਨ ਵਜੋਂ ਜਾਂ ਪਰਿਵਾਰਕ ਮੈਂਬਰ ਵਜੋਂ ਵਿਆਹ ਵਿੱਚ ਸ਼ਾਮਲ ਹੋ ਰਹੇ ਹੋ, ਡਰਾਮੇ ਦੀ ਕਮੀ ਕਦੇ ਨਹੀਂ ਹੋਵੇਗੀ। ਲਾੜੇ ਅਤੇ ਲਾੜੀਆਂ ਆਪਣੇ ਬੇਅੰਤ ਚੋਚਲਿਆਂ ਲਈ ਜਾਣੇ ਜਾਂਦੇ ਹਨ। ਪਰ ਹੁਣ ਤਾਂ ਬਿਲਕੁਲ ਹੀ ਨਵਾਂ ਡਰਾਮਾ ਦੇਖਣ ਨੂੰ ਮਿਲਿਆ ਹੈ।

ਉੱਤਰਾਖੰਡ ਦੇ ਹਲਦਵਾਨੀ ਦੀ ਇੱਕ ਕੁੜੀ ਨੇ ਆਪਣੇ ਮੰਗੇਤਰ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਸਨੂੰ ਸਹੁਰਿਆਂ ਵੱਲੋਂ ਮਹਿੰਗਾ-ਲਹਿੰਗਾ ਨਹੀਂ ਦਿੱਤਾ ਗਿਆ ਸੀ। ਸਥਾਨਕ ਜਾਣਕਾਰੀ ਅਨੁਸਾਰ ਲੜਕੀ ਹਲਦਵਾਨੀ ਦੇ ਰਾਜਪੁਰਾ ਇਲਾਕੇ ਦੀ ਰਹਿਣ ਵਾਲੀ ਹੈ।

ਲਾੜੀ ਨੇ ਉਦੋਂ ਰੌਲਾ ਪਾ ਲਿਆ ਜਦੋਂ ਉਸਨੂੰ ਪਤਾ ਲੱਗਿਆ ਕਿ ਲਾੜੇ ਦੇ ਪਰਿਵਾਰ ਨੇ ਸਿਰਫ 10000 ਰੁਪਏ ਵਿੱਚ ਉਸ ਲਈ ਲਹਿੰਗਾ ਖਰੀਦਿਆ ਸੀ। ਹਾਲਾਂਕਿ, ਲਾੜੇ ਦੇ ਪਰਿਵਾਰ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਲਹਿੰਗਾ "ਵਿਸ਼ੇਸ਼ ਤੌਰ 'ਤੇ" ਲਖਨਊ ਤੋਂ ਖਰੀਦਿਆ ਸੀ।

ਇੱਕ ਰਿਪੋਰਟ ਮੁਤਾਬਕ ਲੜਕੀ ਦਾ ਵਿਆਹ ਰਾਨੀਖੇਤ ਦੇ ਇਕ ਲੜਕੇ ਨਾਲ ਤੈਅ ਕੀਤਾ ਗਿਆ ਸੀ, ਜੋ ਹੈਲਥਕੇਅਰ ਪੇਸ਼ੇ 'ਚ ਕੰਮ ਕਰਦਾ ਹੈ। ਜੂਨ ਵਿੱਚ, ਜੋੜੇ ਦੀ ਮੰਗਣੀ ਹੋਈ ਸੀ। ਵਿਆਹ ਲਈ ਕਾਰਡ ਬਣਾਏ ਅਤੇ ਵੰਡੇ ਗਏ, ਜੋ ਕਿ 5 ਨਵੰਬਰ ਨੂੰ ਹੋਣ ਵਾਲਾ ਸੀ।

ਵਿਆਹ ਦੀਆਂ ਸਾਰੀਆਂ ਤਿਆਰੀਆਂ ਵੱਡੇ ਦਿਨ, 5 ਨਵੰਬਰ ਨੂੰ ਪੂਰੀਆਂ ਹੋ ਗਈਆਂ ਸਨ। ਜਦੋਂ ਲਾੜੇ ਵੱਲੋਂ ਲਿਆਂਦੇ ਗਏ ਲਹਿੰਗੇ ਨੂੰ ਦੇਖਿਆ ਤਾਂ ਲੜਕੀ ਨੇ ਆਪਣਾ ਆਪਾ ਗੁਆ ​​ਦਿੱਤਾ ਅਤੇ ਲੜਕੇ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ।

ਸਥਾਨਕ ਰਿਪੋਰਟਾਂ ਦੇ ਅਨੁਸਾਰ, ਲਾੜੇ ਦੇ ਪਿਤਾ ਨੇ ਲੜਕੀ ਨੂੰ ਆਪਣੀ ਪਸੰਦ ਦਾ ਲਹਿੰਗਾ ਖਰੀਦਣ ਲਈ ਆਪਣਾ ਏਟੀਐਮ ਕਾਰਡ ਵੀ ਦਿੱਤਾ। ਪਰ ਉਹ ਸਭ ਵੀ ਵਿਅਰਥ ਸੀ। ਆਖਿਰਕਾਰ ਮਾਮਲਾ ਪੁਲਿਸ ਤੱਕ ਪਹੁੰਚ ਗਿਆ। ਪਰ ਫਿਰ ਵੀ ਕੋਈ ਹੱਲ ਨਹੀਂ ਨਿਕਲਿਆ।

ਕਈ ਘੰਟਿਆਂ ਦੀ ਭਖਵੀਂ ਬਹਿਸ ਤੋਂ ਬਾਅਦ, ਇਸ ਮੁੱਦੇ ਨੂੰ ਕੋਤਵਾਲੀ ਪੁਲਿਸ ਦੇ ਧਿਆਨ ਵਿੱਚ ਲਿਆਂਦਾ ਗਿਆ, ਅਤੇ ਦੋਵੇਂ ਧਿਰਾਂ ਆਖਰਕਾਰ ਇੱਕ ਸੁਹਿਰਦ ਹੱਲ 'ਤੇ ਪਹੁੰਚੀਆਂ ਅਤੇ ਵਿਆਹ ਨੂੰ ਰੱਦ ਕਰ ਦਿੱਤਾ ਗਿਆ।

ਪਰ ਚਲੋ, ਇਸ ਵਾਰ ਕੁਝ ਨਵਾਂ ਹੋਇਆ। ਨਹੀਂ ਤਾਂ ਅਸੀਂ ਹਰ ਰੋਜ਼ ਇਹੀ ਪੜ੍ਹਦੇ ਹਾਂ ਕਿ ਮੋਟਰਸਾਈਕਲ ਨਾਂ ਮਿਲਣ ਤੇ ਲਾੜੇ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ, ਜਾਂ ਫਿਰ ਕਾਰ ਨਾਂ ਮਿਲਣ ਤੇ ਵਗੈਰਾ-ਵਗੈਰਾ। ਇਹ ਮਾਮਲਾ ਪਿੱਤਰਸਤਾਤਮਕਤਾ ਨੂੰ ਇੱਕ ਝਟਕਾ ਵੀ ਦਿੰਦਾ ਹੈ ਅਤੇ ਮਰਦਾਂ ਨੂੰ ਵਿਆਹ ਵਾਲੇ ਦਿਨ, ਵਿਆਹ ਕੈਂਸਲ ਕਰਨ ਦਾ ਦਰਦ ਸਮਝਾਉਂਦਾ ਹੈ।

Related Stories

No stories found.
Punjab Today
www.punjabtoday.com