ਹਿਮਾਚਲ ਪ੍ਰਦੇਸ਼ ਬਣੇਗਾ ਸਭ ਤੋਂ ਪਹਿਲਾ ਟੀਕਾਕਰਨ ਪੂਰਾ ਕਰਨ ਵਾਲਾ ਰਾਜ

ਹਿਮਾਚਲ ਪ੍ਰਦੇਸ਼ ਵਿੱਚ ਟੀਕਾਕਰਨ ਦਾ ਕੰਮ ਤੇਜ਼ੀ ਨਾਲ ਅੱਗੇ ਵਧਿਆ ਹੈ ਅਤੇ ਇਸਨੇ ਲੰਬੇ ਸਮੇਂ ਤੋਂ ਇੱਕ ਖੁਰਾਕ ਦੇਣ ਦਾ 100% ਟੀਚਾ ਪ੍ਰਾਪਤ ਕਰ ਲਿਆ ਹੈ
ਹਿਮਾਚਲ ਪ੍ਰਦੇਸ਼ ਬਣੇਗਾ ਸਭ ਤੋਂ ਪਹਿਲਾ ਟੀਕਾਕਰਨ ਪੂਰਾ ਕਰਨ ਵਾਲਾ ਰਾਜ

ਭਾਰਤ ਸਰਕਾਰ ਕੋਰੋਨਾ ਟੀਕਾਕਰਨ ਨੂੰ ਵਧਾਉਣ ਲਈ ਬਹੁਤ ਯੋਜਨਾਵਾਂ ਚਲਾ ਰਹੀਆਂ ਹਨ। ਹਿਮਾਚਲ ਪ੍ਰਦੇਸ਼ ਅਗਲੇ ਇੱਕ ਜਾਂ ਦੋ ਦਿਨਾਂ ਵਿੱਚ 100% ਬਾਲਗ ਕੋਰੋਨਾ ਟੀਕਾਕਰਨ ਦਾ ਟੀਚਾ ਹਾਸਲ ਕਰਨ ਜਾ ਰਿਹਾ ਹੈ। ਰਾਜ ਵਿੱਚ ਕੁਝ ਹੀ ਲੋਕ ਬਚੇ ਹਨ, ਜਿਨ੍ਹਾਂ ਨੂੰ ਵੈਕਸੀਨ ਦੀ ਦੂਜੀ ਖੁਰਾਕ ਲੈਣੀ ਰਹਿੰਦੀ ਹੈ। ਇਸ ਟੀਚੇ ਨੂੰ ਹਾਸਲ ਕਰਨ ਵਾਲਾ ਹਿਮਾਚਲ ਦੇਸ਼ ਦਾ ਪਹਿਲਾ ਸੂਬਾ ਹੋਵੇਗਾ।ਹਿਮਾਚਲ ਪ੍ਰਦੇਸ਼ ਵਿੱਚ ਟੀਕਾਕਰਨ ਦਾ ਕੰਮ ਤੇਜ਼ੀ ਨਾਲ ਅੱਗੇ ਵਧਿਆ ਹੈ ਅਤੇ ਇਸਨੇ ਲੰਬੇ ਸਮੇਂ ਤੋਂ ਇੱਕ ਖੁਰਾਕ ਦੇਣ ਦਾ 100% ਟੀਚਾ ਪ੍ਰਾਪਤ ਕਰ ਲਿਆ ਹੈ।

ਇਸ ਤੋਂ ਬਾਅਦ ਸੂਬੇ 'ਚ ਦੂਜੀ ਖੁਰਾਕ 'ਤੇ ਤੇਜ਼ੀ ਨਾਲ ਧਿਆਨ ਦਿੱਤਾ ਗਿਆ ਹੈ । ਇਹ ਟੀਚਾ ਵੀ ਪੂਰਾ ਹੋਣ ਦੇ ਨੇੜੇ ਹੈ। ਸੰਭਾਵਨਾ ਹੈ ਕਿ ਸ਼ਨੀਵਾਰ ਰਾਤ ਜਾਂ ਐਤਵਾਰ ਸਵੇਰ ਤੱਕ ਇਹ ਟੀਚਾ ਹਾਸਲ ਕਰ ਲਿਆ ਜਾਵੇਗਾ। ਇਸ ਤੋਂ ਬਾਅਦ ਰਾਜ ਅਤੇ ਕੇਂਦਰ ਸਰਕਾਰ ਇੱਕ ਵੱਡੇ ਪ੍ਰੋਗਰਾਮ ਵਿੱਚ ਇਸ ਦਾ ਐਲਾਨ ਕਰੇਗੀ। ਦੇਸ਼ ਵਿੱਚ ਕੋਵਿਡ ਟੀਕਾਕਰਨ ਮੁਹਿੰਮ ਦੇ 322ਵੇਂ ਦਿਨ ਸ਼ੁੱਕਰਵਾਰ ਨੂੰ 66 ਲੱਖ ਤੋਂ ਵੱਧ ਟੀਕੇ ਲਗਾਏ ਗਏ ਅਤੇ ਇਸ ਦੇ ਨਾਲ ਹੀ ਕੋਵਿਡ ਟੀਕਿਆਂ ਦੀ ਗਿਣਤੀ 126.44 ਕਰੋੜ ਨੂੰ ਪਾਰ ਕਰ ਗਈ ਹੈ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਕਿਹਾ ਕਿ ਦੇਸ਼ ਵਿੱਚ ਕੋਵਿਡ ਟੀਕਾਕਰਨ ਮੁਹਿੰਮ ਤਹਿਤ ਸ਼ਾਮ 7 ਵਜੇ ਤੱਕ 126 ਕਰੋੜ 44 ਲੱਖ 92 ਹਜ਼ਾਰ 187 ਕੋਵਿਡ ਟੀਕੇ ਲਗਾਏ ਜਾ ਚੁੱਕੇ ਹਨ।

ਸਰਕਾਰ ਦੇ ਅਨੁਸਾਰ, ਕੱਲ੍ਹ 66 ਲੱਖ 58 ਹਜ਼ਾਰ 55 ਕੋਵਿਡ ਟੀਕੇ ਦਿੱਤੇ ਗਏ ਸਨ।ਅੰਕੜਿਆਂ ਮੁਤਾਬਕ 79 ਕਰੋੜ 56 ਲੱਖ 76 ਹਜ਼ਾਰ 342 ਲੋਕਾਂ ਨੂੰ ਕੋਵਿਡ ਵੈਕਸੀਨ ਦੀ ਪਹਿਲੀ ਡੋਜ਼ ਦਿੱਤੀ ਜਾ ਚੁੱਕੀ ਹੈ ਜਦਕਿ 46 ਕਰੋੜ 88 ਲੱਖ 15 ਹਜ਼ਾਰ 815 ਲੋਕਾਂ ਨੂੰ ਦੂਜੀ ਡੋਜ਼ ਦਿੱਤੀ ਗਈ ਹੈ। ਮੰਤਰਾਲੇ ਨੇ ਕਿਹਾ ਹੈ ਕਿ ਟੀਕਾਕਰਨ ਦੇਰ ਸ਼ਾਮ ਤੱਕ ਜਾਰੀ ਰਿਹਾ। ਇਸ ਲਈ ਅੰਤਿਮ ਸੰਖਿਆ ਵਧਣ ਦੀ ਸੰਭਾਵਨਾ ਹੈ। ਮੰਤਰਾਲੇ ਦੇ ਅਨੁਸਾਰ, ਟੀਕਿਆਂ ਦੀ ਉੱਚ ਪੱਧਰ 'ਤੇ ਨਿਯਮਤ ਤੌਰ 'ਤੇ ਸਮੀਖਿਆ ਅਤੇ ਨਿਗਰਾਨੀ ਕੀਤੀ ਜਾਂਦੀ ਹੈ।

Related Stories

No stories found.
logo
Punjab Today
www.punjabtoday.com