ਬਿਹਾਰ ਵਿਧਾਨਸਭਾ ਦੇ ਸਪੀਕਰ ਨੇ ਦਿੱਤਾ ਅਸਤੀਫ਼ਾ

ਬਿਹਾਰ 'ਚ ਅੱਜ ਨਿਤੀਸ਼ ਕੁਮਾਰ-ਤੇਜਸਵੀ ਯਾਦਵ ਦੀ ਸਰਕਾਰ ਦਾ ਫਲੋਰ ਟੈਸਟ ਹੋਣਾ ਹੈ, ਪਰ ਟੈਸਟ ਤੋਂ ਪਹਿਲਾਂ ਹੀ ਵਿਜੇ ਕੁਮਾਰ ਸਿਨਹਾ ਨੇ ਆਪਣੇ ਸਪੀਕਰ ਪਦ ਤੋਂ ਅਸਤੀਫ਼ਾ ਦੇ ਦਿੱਤਾ ਹੈ।
ਬਿਹਾਰ ਵਿਧਾਨਸਭਾ ਦੇ ਸਪੀਕਰ ਨੇ ਦਿੱਤਾ ਅਸਤੀਫ਼ਾ

ਨਿਤੀਸ਼ ਕੁਮਾਰ ਸਰਕਾਰ ਨੇ ਅੱਜ ਬਿਹਾਰ ਵਿਧਾਨ ਸਭਾ ਵਿੱਚ ਬਹੁਮਤ ਸਾਬਤ ਕਰਨਾ ਹੈ। ਸਦਨ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਸਪੀਕਰ ਵਿਜੇ ਕੁਮਾਰ ਸਿਨਹਾ ਨੇ ਭਾਸ਼ਣ ਦਿੱਤਾ ਅਤੇ ਫਿਰ ਅਸਤੀਫਾ ਦੇ ਦਿੱਤਾ। ਵਿਧਾਨ ਸਭਾ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਰਾਸ਼ਟਰੀ ਜਨਤਾ ਦਲ ਨੇ ਉਨ੍ਹਾਂ ਦੇ ਖਿਲਾਫ ਬੇਭਰੋਸਗੀ ਮਤਾ ਲਿਆਉਣ ਦਾ ਐਲਾਨ ਕੀਤਾ ਸੀ। ਸਦਨ ਦੀ ਕਾਰਵਾਈ ਦੌਰਾਨ ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਵੀ ਮੌਜੂਦ ਸਨ। ਸਿਨਹਾ ਨੇ ਭਾਸ਼ਣ 'ਚ ਕਿਹਾ ਕਿ ਅਸੀਂ ਸਦਨ ਦੇ ਮੈਂਬਰਾਂ ਦੀਆਂ ਭਾਵਨਾਵਾਂ ਦੇ ਮੁਤਾਬਕ ਫੈਸਲੇ ਲੈਂਦੇ ਪਰ ਸਾਨੂੰ ਅਜਿਹਾ ਮੌਕਾ ਨਹੀਂ ਦਿੱਤਾ ਗਿਆ। 9 ਅਗਸਤ ਨੂੰ ਸਰਕਾਰ ਬਦਲੀ ਅਤੇ 10 ਅਗਸਤ ਨੂੰ ਨਵੀਂ ਸਰਕਾਰ ਬਣੀ। ਨਵੀਂ ਸਰਕਾਰ ਬਣਨ ਤੋਂ ਬਾਅਦ ਮੈਂ ਖੁਦ ਅਸਤੀਫਾ ਦੇ ਦੇਣਾ ਸੀ, ਪਰ ਹੁਣ ਮੇਰੇ ਵਿਰੁੱਧ ਬੇਭਰੋਸਗੀ ਮਤਾ ਆਇਆ ਹੈ।

ਉਨ੍ਹਾਂ ਕਿਹਾ ਕਿ ਬੇਭਰੋਸਗੀ ਮਤੇ ਕਾਰਨ ਜਵਾਬ ਦੇਣਾ ਸਾਡੀ ਨੈਤਿਕ ਜ਼ਿੰਮੇਵਾਰੀ ਬਣ ਗਈ ਹੈ। ਜੋ ਬੇਭਰੋਸਗੀ ਮਤਾ ਆਇਆ ਹੈ, ਉਹ ਅਸਪਸ਼ਟ ਹੈ। ਨੌਂ ਮੈਂਬਰਾਂ ਵੱਲੋਂ ਪੇਸ਼ ਕੀਤਾ ਬੇਭਰੋਸਗੀ ਮਤਾ ਸਹੀ ਨਹੀਂ ਜਾਪਦਾ। ਸਿਨਹਾ ਨੇ ਅੱਗੇ ਕਿਹਾ, ਇੱਕ ਮੈਂਬਰ ਲਲਿਤ ਯਾਦਵ ਵੱਲੋਂ ਲਿਆਂਦਾ ਪ੍ਰਸਤਾਵ ਸਹੀ ਲੱਗਿਆ, ਮੌਜੂਦਾ ਸਿੱਖਿਆ ਮੰਤਰੀ ਚੰਦਰਸ਼ੇਖਰ ਨੇ ਸਾਡੇ 'ਤੇ ਸਵਾਲ ਖੜ੍ਹੇ ਕੀਤੇ ਹਨ। ਸਿਨਹਾ ਨੇ ਅੱਗੇ ਕਿਹਾ, ਜੋ ਵੀ ਇਸ ਸੀਟ 'ਤੇ ਬੈਠਣਗੇ, ਉਨ੍ਹਾਂ ਨੂੰ ਮੇਰੀਆਂ ਸ਼ੁੱਭ ਕਾਮਨਾਵਾਂ ਹੋਣਗੀਆਂ। ਮੈਂ ਬੇਨਤੀ ਕਰਾਂਗਾ ਕਿ ਵਿਧਾਨ ਸਭਾ ਦਾ ਸਤਿਕਾਰ ਵਧਣਾ ਚਾਹੀਦਾ ਹੈ। ਭਾਸ਼ਣ ਦੇਣ ਤੋਂ ਬਾਅਦ ਵਿਜੇ ਕੁਮਾਰ ਸਿਨਹਾ ਸਦਨ ​​ਤੋਂ ਚਲੇ ਗਏ। ਹਾਲਾਂਕਿ ਸੰਸਦੀ ਮਾਮਲਿਆਂ ਬਾਰੇ ਮੰਤਰੀ ਵਿਜੇ ਕੁਕਰ ਸਿਨਹਾ ਨੇ ਸਪੀਕਰ ਦੇ ਫੈਸਲੇ 'ਤੇ ਇਤਰਾਜ਼ ਜਤਾਇਆ।

Related Stories

No stories found.
logo
Punjab Today
www.punjabtoday.com