ਯੋਗੇਸ਼ਵਰ 'ਤੇ ਵਿਨੇਸ਼ ਦਾ ਨਿਸ਼ਾਨਾ, ਕਿਹਾ ਕਮੇਟੀ ਤੋਂ ਤੁਰੰਤ ਹਟਾਇਆ ਜਾਵੇ

ਵਿਨੇਸ਼ ਫੋਗਾਟ ਨੇ ਟਵੀਟ 'ਚ ਲਿਖਿਆ ਕਿ ਇਕ ਖਿਡਾਰੀ ਕੱਲ੍ਹ ਤੋਂ ਕਥਿਤ ਤੌਰ 'ਤੇ ਜਿਨਸੀ ਸ਼ੋਸ਼ਣ ਦੀ ਸ਼ਿਕਾਇਤ ਦੀ ਸਮੱਗਰੀ ਨੂੰ ਲੀਕ ਕਰ ਰਿਹਾ ਹੈ।
ਯੋਗੇਸ਼ਵਰ 'ਤੇ ਵਿਨੇਸ਼ ਦਾ ਨਿਸ਼ਾਨਾ, ਕਿਹਾ ਕਮੇਟੀ ਤੋਂ ਤੁਰੰਤ ਹਟਾਇਆ ਜਾਵੇ

ਵਿਨੇਸ਼ ਫੋਗਾਟ ਅਤੇ ਕੁਝ ਪਹਿਲਵਾਨਾਂ ਨੇ ਪਿੱਛਲੇ ਦਿਨੀ WFI ਦੇ ਪ੍ਰਧਾਨ ਦੇ ਖਿਲਾਫ ਆਪਣੀ ਅਵਾਜ ਬੁਲੰਦ ਕੀਤੀ ਸੀ। ਰੈਸਲਿੰਗ ਫੈਡਰੇਸ਼ਨ ਆਫ ਇੰਡੀਆ (ਡਬਲਿਊ.ਐੱਫ.ਆਈ.) ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ 'ਤੇ ਕੁਝ ਕੌਮਾਂਤਰੀ ਪਹਿਲਵਾਨਾਂ ਵੱਲੋਂ ਲਗਾਏ ਗਏ ਸਰੀਰਕ ਸ਼ੋਸ਼ਣ ਦੇ ਦੋਸ਼ਾਂ ਨਾਲ ਜੁੜੇ ਮਾਮਲੇ 'ਚ ਨਵਾਂ ਮੋੜ ਆਇਆ ਹੈ। ਅੰਤਰਰਾਸ਼ਟਰੀ ਪਹਿਲਵਾਨ ਯੋਗੇਸ਼ਵਰ ਦੱਤ ਦੀ ਭੂਮਿਕਾ 'ਤੇ ਦੋਸ਼ ਲਗਾਉਣ ਵਾਲੇ ਪਹਿਲਵਾਨਾਂ 'ਚੋਂ ਇਕ ਵਿਨੇਸ਼ ਫੋਗਾਟ ਨੇ ਭਾਰਤੀ ਓਲੰਪਿਕ ਸੰਘ (IOA) ਅਤੇ ਖੇਡ ਮੰਤਰਾਲੇ ਵੱਲੋਂ ਜਾਂਚ ਲਈ ਗਠਿਤ ਵੱਖ-ਵੱਖ ਜਾਂਚ ਕਮੇਟੀਆਂ 'ਚ ਅੰਤਰਰਾਸ਼ਟਰੀ ਪਹਿਲਵਾਨ ਯੋਗੇਸ਼ਵਰ ਦੱਤ ਦੀ ਭੂਮਿਕਾ 'ਤੇ ਸਵਾਲ ਖੜ੍ਹੇ ਕੀਤੇ ਹਨ।

ਵਿਨੇਸ਼ ਫੋਗਾਟ ਨੇ ਆਪਣੇ ਟਵੀਟ 'ਚ ਸਿੱਧੇ ਤੌਰ 'ਤੇ ਯੋਗੇਸ਼ਵਰ ਦੱਤ ਦਾ ਨਾਂ ਨਹੀਂ ਲਿਆ ਪਰ ਅਸਿੱਧੇ ਤੌਰ 'ਤੇ ਉਨ੍ਹਾਂ ਦਾ ਜ਼ਿਕਰ ਕਰਦੇ ਹੋਏ ਲਿਖਿਆ ਕਿ ਮਾਮਲੇ ਦੀ ਜਾਂਚ ਕਰ ਰਹੀਆਂ ਦੋਵੇਂ ਕਮੇਟੀਆਂ ਦੇ ਮੈਂਬਰ ਪਹਿਲਵਾਨਾਂ ਦੇ ਜਿਨਸੀ ਸ਼ੋਸ਼ਣ ਨਾਲ ਜੁੜੀਆਂ ਸ਼ਿਕਾਇਤਾਂ ਦੇ ਤੱਥਾਂ ਨੂੰ ਲੀਕ ਕਰ ਰਹੇ ਹਨ। ਉਨ੍ਹਾਂ ਨੂੰ ਮੀਡੀਆ ਰਿਪੋਰਟਾਂ ਤੋਂ ਇਸ ਗੱਲ ਦਾ ਪਤਾ ਲੱਗਾ। ਇਸ ਲਈ ਇਸ ਮੈਂਬਰ ਨੂੰ ਤੁਰੰਤ ਜਾਂਚ ਕਮੇਟੀ ਤੋਂ ਹਟਾਇਆ ਜਾਵੇ।

ਵਿਨੇਸ਼ ਫੋਗਾਟ ਨੇ ਆਪਣੇ ਟਵੀਟ ਵਿੱਚ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨੂੰ ਵੀ ਟੈਗ ਕੀਤਾ ਹੈ। ਮਸ਼ਹੂਰ ਮੁੱਕੇਬਾਜ਼ ਮੈਰੀਕਾਮ ਆਈਓਏ ਅਤੇ ਖੇਡ ਮੰਤਰਾਲੇ ਵੱਲੋਂ ਬਣਾਈਆਂ ਗਈਆਂ ਦੋ ਵੱਖ-ਵੱਖ ਕਮੇਟੀਆਂ ਦੀ ਚੇਅਰਪਰਸਨ ਹੈ। ਇਨ੍ਹਾਂ ਦੋਵਾਂ ਕਮੇਟੀਆਂ ਵਿੱਚ ਹਰਿਆਣਾ ਦਾ ਪਹਿਲਵਾਨ ਯੋਗੇਸ਼ਵਰ ਦੱਤ ਸ਼ਾਮਲ ਹੈ। ਵਿਨੇਸ਼ ਫੋਗਾਟ ਪਹਿਲਾਂ ਵੀ ਯੋਗੇਸ਼ਵਰ 'ਤੇ ਨਿਸ਼ਾਨਾ ਸਾਧ ਚੁੱਕੀ ਹੈ।

ਵਿਨੇਸ਼ ਫੋਗਾਟ ਨੇ ਟਵੀਟ 'ਚ ਲਿਖਿਆ ਕਿ ਮੈਨੂੰ ਹਾਲ ਹੀ 'ਚ ਪਤਾ ਲੱਗਾ ਹੈ ਕਿ ਓਵਰ ਸਾਈਟ ਕਮੇਟੀ ਦਾ ਇਕ ਖਿਡਾਰੀ ਕੱਲ੍ਹ ਤੋਂ ਕਥਿਤ ਤੌਰ 'ਤੇ ਜਿਨਸੀ ਸ਼ੋਸ਼ਣ ਦੀ ਸ਼ਿਕਾਇਤ ਦੀ ਸਮੱਗਰੀ ਨੂੰ ਲੀਕ ਕਰ ਰਿਹਾ ਹੈ। ਮੀਡੀਆ ਰਿਪੋਰਟਾਂ ਪੜ੍ਹ ਕੇ ਉਨ੍ਹਾਂ ਨੂੰ ਇਸ ਗੱਲ ਦਾ ਪਤਾ ਲੱਗਾ। ਇੱਕ ਖਿਡਾਰੀ ਹੋਣ ਦੇ ਨਾਤੇ, ਓਵਰ ਸਾਈਟ ਕਮੇਟੀ ਦੇ ਇੱਕ ਸਾਥੀ ਖਿਡਾਰੀ ਦੇ ਮੈਂਬਰ ਵੱਲੋਂ ਇਸ ਤਰ੍ਹਾਂ ਦਾ ਵਿਵਹਾਰ ਕਰਨਾ ਬਹੁਤ ਹੀ ਨਿਰਾਸ਼ਾਜਨਕ ਹੈ। ਔਰਤਾਂ ਪ੍ਰਤੀ ਉਸ ਦਾ ਰਵੱਈਆ ਅਜਿਹੇ ਵਿਵਹਾਰ ਤੋਂ ਸਪੱਸ਼ਟ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਹ ਹੋਰ ਵੀ ਚਿੰਤਾਜਨਕ ਵਾਲੀ ਗੱਲ ਹੈ ਕਿ ਇਹ ਖਿਡਾਰੀ ਡਬਲਯੂਐਫਆਈ ਦੇ ਉੱਚ-ਅਧਿਕਾਰੀਆਂ ਵਿਰੁੱਧ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੀ ਜਾਂਚ ਕਰ ਰਹੀਆਂ ਦੋਵਾਂ ਕਮੇਟੀਆਂ ਦਾ ਮੈਂਬਰ ਹੈ। ਇਸ ਨਾਲ ਕਮੇਟੀ ਦੀਆਂ ਕਾਰਵਾਈਆਂ ਪ੍ਰਤੀ ਡੂੰਘਾ ਅਵਿਸ਼ਵਾਸ ਪੈਦਾ ਹੋ ਗਿਆ ਹੈ।

Related Stories

No stories found.
logo
Punjab Today
www.punjabtoday.com