ਕੀ ਹੈ ਕੁਤਬ ਮੀਨਾਰ ਦਾ ਇਤਿਹਾਸ?

ਅੱਜਕੱਲ੍ਹ ਇਸ ਮੀਨਾਰ ਉੱਤੇ ਧਾਰਮਿਕ ਕੌਨਟਰੋਵਰਸੀ ਛਿੜੀ ਹੋਈ ਹੈ। ਕਈ ਹਿੰਦੂ ਸੰਗਠਨਾਂ ਨੇ ਇੱਥੇ ਪੂਜਾ ਕਰਨ ਲਈ ਕੋਰਟ ਤੋਂ ਆਗਿਆ ਮੰਗੀ ਹੈ।
ਕੀ ਹੈ ਕੁਤਬ ਮੀਨਾਰ ਦਾ ਇਤਿਹਾਸ?

ਬੀਤੇ ਦਿਨੀਂ ਦਿੱਲੀ ਦੇ ਸਾਕੇਤ ਕੋਰਟ ਵਿਚ ਇਕ ਕੇਸ ਚੱਲ ਰਿਹਾ ਸੀ ਜਿਸ ਵਿਚ ਇਹ ਪਟੀਸ਼ਨ ਪਾਈ ਗਈ ਸੀ ਕਿ ਕੁਤਬ ਮੀਨਾਰ ਦੇ ਕੰਪਲੈਕਸ ਵਿਚ ਮੰਦਰ ਹਨ ਜਿੱਥੇ ਸ਼ਰਧਾਲੂਆਂ ਨੂੰ ਪੂਜਾ ਕਰਨ ਦੀ ਆਗਿਆ ਦੇ ਦੇਣੀ ਚਾਹੀਦੀ ਹੈ। ਇਸ ਦੇ ਆਰਕਿਓਲੋਜੀਕਲ ਸਰਵੇ ਆਫ ਇੰਡੀਆ ਨੇ ਕਿਹਾ ਕੀ 1914 ਵਿਚ ਕੁਤਬ ਮੀਨਾਰ ਇੱਕ ਮੋਨੂਮੈਂਟ ਦੇ ਤੌਰ ਤੇ ਅਖਿਲ ਅੱਜਕੱਲ੍ਹ ਸਰਵੇ ਆਫ ਇੰਡੀਆ ਦੇ ਅਧਿਕਾਰ ਹੇਠ ਆ ਗਿਆ ਸੀ ਅਤੇ ਇੱਥੇ ਕੋਈ ਪੂਜਾ ਨਹੀਂ ਹੋਣੀ ਚਾਹੀਦੀ। ਕੁਤਬ ਮੀਨਾਰ ਦਾ ਮਸਲਾ ਹੁਣ ਪੂਰੇ ਦੇਸ਼ ਵਿਚ ਛਾਇਆ ਹੋਇਆ ਹੈ। ਅਦਾਲਤ ਨੇ ਇਸ ਤੇ ਫ਼ੈਸਲਾ ਰਾਖਵਾਂ ਰੱਖ ਲਿਆ ਹੈ ਅਤੇ ਆਪਣਾ ਫ਼ੈਸਲਾ 9 ਜੂਨ ਨੂੰ ਸੁਣਾਉਣ ਦਾ ਐਲਾਨ ਕਰ ਦਿੱਤਾ ਹੈ।

ਕੁਤੁਬ ਮੀਨਾਰ ਇਕ ਜਿੱਤ ਦਾ ਮੀਨਾਰ ਹੈ। ਇਹ ਦਿੱਲੀ ਦੇ ਸਭ ਤੋਂ ਪੁਰਾਣੀ ਕਿਲ੍ਹੇਬੰਦ ਸ਼ਹਿਰ ਲਾਲਕੋਟ ਉੱਤੇ ਬਣਿਆ ਹੋਇਆ ਹੈ। ਲਾਲਕੋਟ ਨੂੰ ਤੋਮਾਰ ਰਾਜਪੂਤ ਰਾਜਿਆਂ ਨੇ ਵਸਾਇਆ ਸੀ। ਕੁਤਬ ਮੀਨਾਰ ਨੂੰ ਯੂਨੈਸਕੋ ਵੱਲੋਂ ਵਰਲਡ ਹੈਰੀਟੇਜ ਸਾਈਟ ਘੋਸ਼ਿਤ ਕੀਤਾ ਹੋਇਆ ਹੈ ਅਤੇ ਇਹ ਹੁਣ ਦੇ ਸਮੇਂ ਮਹਿਰੌਲੀ ਏਰੀਏ ਦੇ ਵਿੱਚ ਪੈਂਦਾ ਹੈ।

ਕਿਤੋਂ ਮੀਨਾਰ ਨੂੰ ਲਾਲਕੋਟ ਸ਼ਹਿਰ ਦੇ ਖੰਡਰਾਂ ਉਤੇ ਬਣਾਇਆ ਗਿਆ ਸੀ। ਕੁਤਬ ਮੀਨਾਰ ਦੀ ਸ਼ੁਰੂਆਤ ਕੁਵਾਤ ਉਲ ਇਸਲਾਮ ਮਸਜਿਦ ਦੀ ਸ਼ੁਰੂਆਤ ਤੋਂ ਬਾਅਦ ਹੋਈ ਸੀ। ਕੁਵਾਤ ਉਲ ਇਸਲਾਮ ਮਸਜਿਦ ਦੀ ਉਸਾਰੀ 1192 ਦੇ ਵਿੱਚ ਦਿੱਲੀ ਸਲਤਨਤ ਦੇ ਪਹਿਲੇ ਰਾਜੇ ਕੁਤਬਦੀਨ ਐਬਕ ਵੱਲੋਂ ਸ਼ੁਰੂ ਕਰਵਾਈ ਗਈ ਸੀ। ਇਹ ਆਮ ਤੌਰ ਤੇ ਕਿਹਾ ਜਾਂਦੈ ਕਿ ਕੁਤਬ ਮੀਨਾਰ ਦਾ ਨਾਮ ਵੀ ਕੁਤਬਦੀਨ ਐਬਕ ਦੇ ਨਾਮ ਉੱਤੇ ਹੀ ਪਿਆ ਸੀ ਪਰ ਕੁਝ ਇਤਿਹਾਸਕਾਰ ਇਹ ਵੀ ਕਹਿੰਦੇ ਹਨ ਕਿ ਕੁਤਬ ਮੀਨਾਰ ਦਾ ਨਾਮ ਖ਼ਵਾਜ਼ਾ ਕੁਤਬੁਦੀਨ ਬਖ਼ਤਿਆਰ ਕਾਕੀ ਜੋ ਕਿ ਤੇਰ੍ਹਵੀਂ ਸਦੀ ਦੇ ਇਕ ਸੂਫ਼ੀ ਸੰਤ ਸਨ ਦੇ ਨਾਮ ਉੱਤੇ ਪਿਆ ਸੀ। ਕੁਤੁਬੂਦੀਨ ਐਬਕ ਤੋਂ ਬਾਅਦ ਦੇ ਦਿੱਲੀ ਸੁਲਤਾਨ ਇਲਤੁਤਮਿਸ਼ ਖਵਾਜ਼ਾ ਕੁਤਬਦੀਨ ਬਖਤਿਆਰ ਕਾਕੀ ਦੇ ਚੇਲੇ ਸਨ।

ਕੁਤਬ ਮੀਨਾਰ 73 ਮੀਟਰ ਉੱਚਾ ਹੈ ਅਤੇ ਇਸ ਦੀ ਉਸਾਰੀ ਦੀ ਸ਼ੁਰੂਆਤ ਵੀ ਕੁਤਬਦੀਨ ਐਬਕ ਨੇ ਦਿੱਲੀ ਦੇ ਆਖ਼ਰੀ ਹਿੰਦੂ ਰਾਜੇ ਨੂੰ ਹਰਾਉਣ ਤੋਂ ਬਾਅਦ ਕੀਤੀ ਸੀ। ਇਸ ਕਾਰਨ ਇਸ ਨੂੰ ਜਿੱਤ ਦਾ ਮੀਨਾਰ ਵੀ ਕਿਹਾ ਜਾਂਦਾ ਹੈ। ਕੁਤਬ ਮੀਨਾਰ ਦੀ ਉਸਾਰੀ ਦੀ ਸ਼ੁਰੂਆਤ 1200 ਦੇ ਵਿੱਚ ਕੁਤਬਦੀਨ ਐਬਕ ਵੱਲੋਂ ਕਰਾਈ ਗਈ ਸੀ ਪਰ ਉਹ ਸਿਰਫ ਬੇਸਮੈਂਟ ਤੱਕ ਦੀ ਉਸਾਰੀ ਹੀ ਕਰਵਾ ਸਕਿਆ ਅਤੇ ਬਾਅਦ ਵਿੱਚ ਕੁਤਬਦੀਨ ਐਬਕ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਦਿੱਲੀ ਸੁਲਤਾਨ ਇਲਤੁਤਮਿਸ਼ ਨੇ ਇਸ ਉਤੇ ਤਿੰਨ ਹੋਰ ਮੰਜ਼ਿਲਾਂ ਬਣਵਾਈਆਂ ਅਤੇ ਇਸਦਾ ਨਾਮ ਕੁਤਬ ਮੀਨਾਰ ਰੱਖਿਆ ਸੀ। 1368 ਵਿੱਚ ਦਿੱਲੀ ਦੇ ਰਾਜੇ ਫਿਰੋਜ਼ ਸ਼ਾਹ ਤੁਗਲਕ ਵੱਲੋਂ ਇਸ ਉੱਤੇ ਪੰਜਵੀਂ ਅਤੇ ਛੇਵੀਂ ਮੰਜ਼ਿਲ ਬਣਵਾਈ ਗਈ ਸੀ।

ਇਸ ਮੀਨਾਰ ਦੇ ਸ਼ੁਰੂਆਤ ਉੱਤੇ ਕੁਵਾਤ ਉਲ ਇਸਲਾਮ ਮਸਜਿਦ ਹੈ, ਜਿਸ ਨੂੰ ਭਾਰਤ ਦਾ ਪਹਿਲਾ ਮਸਜਿਦ ਵੀ ਕਿਹਾ ਜਾਂਦਾ ਹੈ। ਇਸ ਦੇ ਪੂਰਬੀ ਗੇਟ ਉੱਤੇ ਇਹ ਵੀ ਲਿਖਿਆ ਗਿਆ ਹੈ ਕਿ ਕੁਤਬ ਮੀਨਾਰ ਸਤਾਈ ਹਿੰਦੂ ਮੰਦਰਾਂ ਨੂੰ ਢਾਹੁਣ ਤੋਂ ਬਾਅਦ ਬਚੇ ਮਲਬੇ ਨਾਲ ਬਣਾਇਆ ਗਿਆ। ਕੁਤਬ ਮੀਨਾਰ ਦੇ ਨਾਲ ਇੱਕ ਸੱਤ ਮੀਟਰ ਉੱਚਾ ਲੋਹੇ ਦਾ ਫਿੱਲਰ ਹੈ ਜਿਸ ਬਾਰੇ ਇਹ ਕਿਹਾ ਜਾਂਦਾ ਹੈ ਕਿ ਜੇ ਤੁਸੀਂ ਇਸ ਦੀ ਪਰਿਕਰਮਾ ਕਰਦੇ ਹੋ ਤਾਂ ਤੁਹਾਡੀ ਕਾਮਨਾ ਪੂਰੀ ਹੋ ਜਾਂਦੀ ਹੈ।

ਕੁਤਬਦੀਨ ਐਬਕ ਤੋਂ ਲੈ ਕੇ ਤੁਗਲਕ ਤਕ ਇਸ ਮੀਨਾਰ ਵਿਚ ਕੰਮ ਕੀਤੇ ਗਏ ਹਨ ਅਤੇ ਹਰ ਕਿਸੇ ਦਾ ਆਪਣਾ ਆਰਕੀਟੈਕਚਰਲ ਸਟਾਈਲ ਇਸ ਵਿੱਚ ਝਲਕਦਾ ਹੈ। ਉਸਾਰੀ ਲਈ ਵਰਤਿਆ ਜਾਣ ਵਾਲਾ ਸਾਮਾਨ ਹਰ ਰਾਜੇ ਦੌਰਾਨ ਵੱਖ ਵੱਖ ਹੈ। ਕੁਤਬ ਮੀਨਾਰ 238 ਫੁੱਟ ਉੱਚਾ ਹੈ ਅਤੇ ਬੇਸ ਉੱਤੇ ਇਸ ਦੀ ਚੌੜਾਈ 47 ਫੁੱਟ ਹੈ ਅਤੇ ਉੱਪਰ ਜਾ ਕੇ ਇਸ ਦੀ ਚੌੜਾਈ 9 ਫੁੱਟ ਦੀ ਰਹਿ ਜਾਂਦੀ ਹੈ। ਕੁਤਬ ਮੀਨਾਰ ਦੇ ਉੱਤੇ ਕਈ ਤਰ੍ਹਾਂ ਦੀਆਂ ਇੰਸਕ੍ਰਿਪਸ਼ਨ ਵੀ ਪਾਈਆਂ ਜਾਂਦੀਆਂ ਹਨ। ਇਲਤੁਤਮਿਸ਼, ਫਿਰੋਜਸ਼ਾਹ ਤੁਗਲਕ ਤੋਂ ਇਲਾਵਾ ਅਲਾਊਦੀਨ ਖਿਲਜੀ ਨੇ ਵੀ ਇਸ ਮੀਨਾਰ ਦੇ ਵਿਚ ਕੁਝ ਵਾਧਾ ਕੀਤਾ ਸੀ। 27 ਹਿੰਦੂ ਮੰਦਿਰਾਂ ਦੇ ਮਲਬੇ ਤੋਂ ਬਣੇ ਹੋਣ ਕਾਰਨ ਇਸ ਮਸਜਿਦ ਅਤੇ ਕੁਤਬ ਮੀਨਾਰ ਉੱਪਰ ਹਿੰਦੂ ਔਰਨਾਮੈਂਟੇਸ਼ਨ ਝਲਕਦੀ ਹੈ।

ਕੁਤਬ ਉਦ ਦੀਨ ਐਬਕ ਨੂੰ ਭਾਰਤ ਦੇ ਵਿਚ ਸਲੇਵ ਡੈਨਸਿਟੀ ਜਾਂ ਗੁਲਾਮ ਵੰਸ਼ ਦਾ ਮੋਢੀ ਕਿਹਾ ਜਾਂਦਾ ਹੈ। ਕੁਤੁਬੂਦੀਨ ਐਬਕ ਮੁਹੰਮਦ ਗੌਰੀ ਦਾ ਗ਼ੁਲਾਮ ਮੰਨਿਆ ਜਾਂਦਾ ਸੀ। ਮੁਹੰਮਦ ਗੌਰੀ ਜਦੋਂ ਭਾਰਤ ਦੇ ਵਿੱਚ ਲੁੱਟਣ ਦੀ ਮਨਸ਼ਾ ਨਾਲ ਆਇਆ ਅਤੇ ਉਸ ਦਾ ਸਮਰਾਟ ਪ੍ਰਿਥਵੀ ਰਾਜ ਚੌਹਾਨ ਨਾਲ ਯੁੱਧ ਹੋਇਆ ਤਾਂ ਬਾਅਦ ਵਿੱਚ ਮੁਹੰਮਦ ਗੌਰੀ ਆਪਣੇ ਗੁਲਾਮ ਕੁਤਬਦੀਨ ਐਬਕ ਨੂੰ ਭਾਰਤ ਸੰਭਾ ਗਿਆ ਸੀ। ਇਸ ਤੋਂ ਬਾਅਦ ਹੀ ਭਾਰਤ ਦੇ ਵਿੱਚ ਸਲੇਵ ਡੈਨਸਿਟੀ ਦੀ ਸ਼ੁਰੂਆਤ ਹੋਈ ਸੀ।

ਹੁਣ ਇਸ ਮੀਨਾਰ ਉੱਤੇ ਧਾਰਮਿਕ ਕੌਨਟਰੋਵਰਸੀ ਫਿਰ ਤੋਂ ਛਿੜ ਗਈ ਹੈ ਜਦੋਂ ਕਈ ਹਿੰਦੂ ਸੰਗਠਨਾਂ ਨੇ ਇਸ ਉੱਤੇ ਪੂਜਾ ਕਰਨ ਲਈ ਕੋਰਟ ਤੋਂ ਆਗਿਆ ਮੰਗੀ ਹੈ। ਪਰ ਆਰਕਿਓਲੋਜੀਕਲ ਸਰਵੇ ਆਫ ਇੰਡੀਆ ਵੱਲੋਂ ਜਾਰੀ ਕੀਤੇ ਹੋਏ ਕੋਰਟ ਵਿਚ ਬਿਆਨ ਕਾਰਨ ਹੋ ਸਕਦਾ ਹੈ ਕਿ ਕੋਰਟ ਇੱਥੇ ਪੂਜਾ ਕਰਨ ਦੀ ਆਗਿਆ ਨਾ ਦੇਵੇ। ਹੁਣ ਅੱਗੇ ਕੀ ਫੈਸਲਾ ਹੋਵੇਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

Related Stories

No stories found.
logo
Punjab Today
www.punjabtoday.com