ਸਾਲ 2022 ਦੀਆਂ ਸਭ ਤੋਂ ਵੱਡੀਆਂ ਘਟਨਾਵਾਂ, ਜੋ ਹਰ ਕੋਈ ਰੱਖੇਗਾ ਯਾਦ

ਇਸ ਸਾਲ ਜਿੱਥੇ ਦੇਸ਼ ਨੂੰ ਪਹਿਲੀ ਕਬਾਇਲੀ ਅਤੇ ਦੂਜੀ ਮਹਿਲਾ ਰਾਸ਼ਟਰਪਤੀ ਮਿਲੀ, ਉੱਥੇ ਹੀ ਸ਼ਰਧਾ ਵਾਕਰ ਦਾ ਘਿਨੌਣਾ ਕਤਲ ਕਾਂਡ ਵੀ 2022 ਦੀਆਂ ਮੁੱਖ ਘਟਨਾਵਾਂ ਵਿਚ ਸ਼ਾਮਿਲ ਹਨ।
ਸਾਲ 2022 ਦੀਆਂ ਸਭ ਤੋਂ ਵੱਡੀਆਂ ਘਟਨਾਵਾਂ, ਜੋ ਹਰ ਕੋਈ ਰੱਖੇਗਾ ਯਾਦ

ਦੇਸ਼ 'ਚ ਸਾਲ 2022 ਖਟੀਆ ਅਤੇ ਮਿਠੀਆਂ ਯਾਦਾਂ ਨਾਲ ਬੀਤਣ ਵਾਲਾ ਹੈ। ਨਵਾਂ ਸਾਲ ਤੁਹਾਡੀ ਜ਼ਿੰਦਗੀ ਵਿੱਚ ਨਵੀਆਂ ਉਮੀਦਾਂ ਲੈ ਕੇ ਆਵੇਗਾ। ਲੋਕ 2023 ਦੇ ਆਉਣ ਦਾ ਇੰਤਜ਼ਾਰ ਕਰ ਰਹੇ ਹਨ, ਪਰ ਇਸ ਪਿਛਲੇ ਸਾਲ ਦੀਆਂ ਯਾਦਾਂ ਅੱਜ ਵੀ ਲੋਕਾਂ ਦੇ ਮਨਾਂ ਵਿੱਚ ਤਾਜ਼ਾ ਹਨ ਅਤੇ ਸ਼ਾਇਦ ਸਦਾ ਲਈ ਤਾਜ਼ਾ ਰਹਿਣਗੀਆਂ। ਇਸ ਸਾਲ ਜਿੱਥੇ ਦੇਸ਼ ਨੂੰ ਪਹਿਲੀ ਕਬਾਇਲੀ ਅਤੇ ਦੂਜੀ ਮਹਿਲਾ ਰਾਸ਼ਟਰਪਤੀ ਮਿਲੀ, ਉੱਥੇ ਹੀ ਸ਼ਰਧਾ ਵਾਕਰ ਦਾ ਘਿਨੌਣਾ ਕਤਲ ਕਾਂਡ ਵੀ 2022 ਦੀਆਂ ਮੁੱਖ ਘਟਨਾਵਾਂ ਵਿਚ ਸ਼ਾਮਿਲ ਹਨ।

ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿੱਚ ਹੋਈ ਚੁਕ: ਇਸ ਸਾਲ 5 ਜਨਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੇ ਦੌਰੇ 'ਤੇ ਸਨ। ਖਰਾਬ ਮੌਸਮ ਕਾਰਨ ਉਨ੍ਹਾਂ ਨੂੰ ਬਠਿੰਡਾ ਤੋਂ ਫਿਰੋਜ਼ਪੁਰ ਦੇ ਹੁਸੈਨੀਵਾਲਾ ਤੱਕ ਸੜਕੀ ਰਸਤੇ ਜਾਣਾ ਪਿਆ। ਜਦੋਂ ਇਹ ਕਾਫਲਾ ਇੱਥੋਂ ਦੇ ਕੌਮੀ ਸ਼ਹੀਦ ਸਮਾਰਕ ਤੋਂ ਕਰੀਬ 30 ਕਿਲੋਮੀਟਰ ਪਹਿਲਾਂ ਫਲਾਈਓਵਰ ’ਤੇ ਪਹੁੰਚਿਆ ਤਾਂ ਕੁਝ ਪ੍ਰਦਰਸ਼ਨਕਾਰੀਆਂ ਨੇ ਰਸਤਾ ਰੋਕ ਦਿੱਤਾ। ਇਸ ਕਾਰਨ ਉਨ੍ਹਾਂ ਦਾ ਕਾਫਲਾ ਅੱਗੇ ਨਹੀਂ ਵਧਿਆ ਅਤੇ 20 ਮਿੰਟ ਤੱਕ ਉਥੇ ਹੀ ਫਸਿਆ ਰਿਹਾ। ਬਾਅਦ ਵਿੱਚ ਉਨ੍ਹਾਂ ਨੂੰ ਪੰਜਾਬ ਤੋਂ ਨਿਰਧਾਰਿਤ ਸਮਾਗਮ ਵਿੱਚ ਸ਼ਾਮਲ ਹੋਣ ਤੋਂ ਬਿਨਾਂ ਹੀ ਪਰਤਣਾ ਪਿਆ, ਜਿਸ ਇਲਾਕੇ 'ਚ ਪੀਐਮ ਮੋਦੀ ਦੇ ਕਾਫ਼ਲੇ ਨੂੰ ਰੋਕਿਆ ਗਿਆ ਸੀ, ਉਹ ਹੈਰੋਇਨ ਸਮੱਗਲਰਾਂ ਦਾ ਗੜ੍ਹ ਮੰਨਿਆ ਜਾਂਦਾ ਹੈ।

ਲਤਾ ਮੰਗੇਸ਼ਕਰ ਦਾ ਦਿਹਾਂਤ : ਸਵਰ ਕੋਕਿਲਾ ਦੇ ਨਾਂ ਨਾਲ ਮਸ਼ਹੂਰ ਭਾਰਤ ਰਤਨ ਲਤਾ ਮੰਗੇਸ਼ਕਰ ਦਾ ਇਸ ਸਾਲ 6 ਫਰਵਰੀ ਨੂੰ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦਾ ਜਾਣਾ ਨਾ ਸਿਰਫ਼ ਸੰਗੀਤ ਅਤੇ ਮਨੋਰੰਜਨ ਜਗਤ ਲਈ, ਸਗੋਂ ਭਾਰਤ ਲਈ ਇੱਕ ਵੱਡਾ ਘਾਟਾ ਹੈ। 92 ਸਾਲ ਦੀ ਉਮਰ ਵਿੱਚ ਲਤਾ ਜੀ ਨੇ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਆਖਰੀ ਸਾਹ ਲਿਆ।

ਚੋਣਾਂ ਸਾਲ 2022 : ਸਾਲ 2022 ਰਾਜਨੀਤੀ ਦੇ ਖੇਤਰ ਵਿੱਚ ਬਹੁਤ ਮਹੱਤਵਪੂਰਨ ਸੀ। ਇਸ ਸਾਲ ਪੰਜ ਰਾਜਾਂ ਵਿੱਚ ਚੋਣਾਂ ਹੋਈਆਂ। ਉੱਤਰ ਪ੍ਰਦੇਸ਼, ਉਤਰਾਖੰਡ, ਪੰਜਾਬ, ਗੋਆ ਅਤੇ ਮਨੀਪੁਰ ਦੇ ਚੋਣ ਨਤੀਜੇ ਦੇਸ਼ ਦੀ ਰਾਜਨੀਤੀ ਲਈ ਨਵੀਂ ਦਿਸ਼ਾ ਬਣ ਗਏ। ਯੂਪੀ ਅਤੇ ਉੱਤਰਾਖੰਡ ਵਿੱਚ ਭਾਜਪਾ ਦੀ ਵਾਪਸੀ ਹੋਈ ਹੈ। ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਵਿਰੋਧੀ ਧਿਰ ਦਾ ਸਫਾਇਆ ਕਰ ਦਿੱਤਾ ਹੈ। ਗੋਆ ਅਤੇ ਮਨੀਪੁਰ ਵਿੱਚ ਵੀ ਭਾਜਪਾ ਸੱਤਾ ਵਿੱਚ ਆਈ ਹੈ। ਸਾਲ ਦੇ ਅੰਤ ਵਿੱਚ ਹਿਮਾਚਲ ਪ੍ਰਦੇਸ਼, ਗੁਜਰਾਤ ਵਿਧਾਨ ਸਭਾ ਵਿੱਚ ਚੋਣ ਨਤੀਜੇ ਆਏ। ਗੁਜਰਾਤ ਵਿੱਚ ਭਾਜਪਾ ਮੁੜ ਸੱਤਾ ਵਿੱਚ ਆਈ ਅਤੇ ਹਿਮਾਚਲ ਪ੍ਰਦੇਸ਼ ਵਿੱਚ ਕਾਂਗਰਸ ਦੀ ਸਰਕਾਰ ਬਣੀ।

ਨਵਾਂ ਕਾਂਗਰਸ ਪ੍ਰਧਾਨ : ਸਾਲ 2022 ਵਿੱਚ ਕਾਂਗਰਸ ਪਾਰਟੀ ਨੂੰ ਆਪਣਾ ਨਵਾਂ ਪ੍ਰਧਾਨ ਮਿਲਿਆ। ਕਰੀਬ 24 ਸਾਲਾਂ ਬਾਅਦ ਪਾਰਟੀ ਦਾ ਪ੍ਰਧਾਨ ਗਾਂਧੀ ਪਰਿਵਾਰ ਤੋਂ ਬਾਹਰ ਦਾ ਆਗੂ ਬਣਿਆ। ਮਲਿਕਾਰਜੁਨ ਖੜਗੇ ਨੇ ਗੈਰ-ਗਾਂਧੀ ਪ੍ਰਧਾਨ ਵਜੋਂ ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਚੋਣ ਵਿੱਚ ਸ਼ਸ਼ੀ ਥਰੂਰ ਨੂੰ ਹਰਾਇਆ ਸੀ।

Related Stories

No stories found.
logo
Punjab Today
www.punjabtoday.com