ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਦੀ ਗਿਣਤੀ ਦੇਸ਼ ਦੇ ਸਭ ਤੋਂ ਸਖਤ ਸੀਐਮ ਵਿਚ ਕੀਤੀ ਜਾਂਦੀ ਹੈ। ਰਾਜ 'ਚ ਚਾਹੇ ਕਾਨੂੰਨ ਵਿਵਸਥਾ ਦੀ ਗੱਲ ਹੋਵੇ, ਯੋਗੀ ਇਸ ਮਾਮਲੇ ਵਿਚ ਬਹੁੱਤ ਸਖਤ ਹਨ। ਹੁਣ ਯੋਗੀ ਆਦਿਤਿਆ ਨਾਥ ਵਲੋਂ ਉੱਤਰ ਪ੍ਰਦੇਸ਼ ਦੇ ਮਦਰੱਸਿਆਂ ਵਿੱਚ ਪੜ੍ਹਾਈ ਤੋਂ ਪਹਿਲਾਂ ਰਾਸ਼ਟਰੀ ਗੀਤ ਨੂੰ ਲਾਜ਼ਮੀ ਕਰ ਦਿੱਤਾ ਗਿਆ ਹੈ।
ਯੂਪੀ ਮਦਰਸਾ ਸਿੱਖਿਆ ਬੋਰਡ ਕੌਂਸਲ ਨੇ ਆਪਣਾ ਹੁਕਮ ਜਾਰੀ ਕੀਤਾ ਹੈ। ਇਹ ਹੁਕਮ ਸਾਰੇ ਮਾਨਤਾ ਪ੍ਰਾਪਤ, ਗ੍ਰਾਂਟੀ ਅਤੇ ਗੈਰ ਸਹਾਇਤਾ ਪ੍ਰਾਪਤ ਮਦਰੱਸਿਆਂ 'ਤੇ ਲਾਗੂ ਹੋਵੇਗਾ। ਕਲਾਸਾਂ ਸ਼ੁਰੂ ਹੋਣ ਤੋਂ ਪਹਿਲਾਂ ਸਵੇਰ ਦੀ ਪ੍ਰਾਰਥਨਾ ਦੌਰਾਨ ਰਾਸ਼ਟਰੀ ਗੀਤ ਵਜਾਇਆ ਜਾਵੇਗਾ। ਰਮਜ਼ਾਨ ਅਤੇ ਈਦ ਦੀਆਂ ਛੁੱਟੀਆਂ ਤੋਂ ਬਾਅਦ ਤੋਂ ਸਾਰੇ ਮਦਰੱਸੇ ਖੁੱਲ੍ਹ ਗਏ ਹਨ। ਮਦਰੱਸਿਆਂ ਵਿੱਚ 14 ਮਈ ਤੋਂ ਬੋਰਡ ਪ੍ਰੀਖਿਆਵਾਂ ਸ਼ੁਰੂ ਹੋ ਰਹੀਆਂ ਹਨ।
ਯੂਪੀ ਦੇ ਘੱਟ ਗਿਣਤੀ ਕਲਿਆਣ ਮੰਤਰੀ ਦਾਨਿਸ਼ ਆਜ਼ਾਦ ਨੇ ਕਿਹਾ- 'ਜਦੋਂ ਮਦਰੱਸੇ ਦੇ ਵਿਦਿਆਰਥੀ ਰਾਸ਼ਟਰੀ ਗੀਤ ਗਾਉਣਗੇ ਤਾਂ ਉਨ੍ਹਾਂ ਨੂੰ ਸਮਾਜ ਦੀਆਂ ਕਦਰਾਂ-ਕੀਮਤਾਂ ਦਾ ਵੀ ਪਤਾ ਲੱਗੇਗਾ। ਸਰਕਾਰ ਮਦਰੱਸਾ ਸਿੱਖਿਆ ਦੇ ਸੁਧਾਰ ਲਈ ਕੰਮ ਕਰ ਰਹੀ ਹੈ। ਹੁਣ ਮਦਰੱਸੇ ਦੇ ਵਿਦਿਆਰਥੀ ਗਣਿਤ, ਵਿਗਿਆਨ, ਕੰਪਿਊਟਰ ਦੇ ਨਾਲ-ਨਾਲ ਗ੍ਰੰਥਾਂ ਦੀ ਪੜ੍ਹਾਈ ਕਰਨਗੇ। ਲਖਨਊ ਦੇ ਦਾਰੁਲ ਉਲੂਮ ਫਰੰਗੀ ਮਹਲੀ ਦੇ ਬੁਲਾਰੇ ਮੌਲਾਨਾ ਸੂਫੀਆਨ ਨਿਜ਼ਾਮੀ ਨੇ ਕਿਹਾ, 'ਮਦਰੱਸਿਆਂ 'ਚ ਰਾਸ਼ਟਰੀ ਗੀਤ ਨੂੰ ਲਾਜ਼ਮੀ ਬਣਾਉਣ 'ਤੇ ਕੋਈ ਇਤਰਾਜ਼ ਨਹੀਂ ਹੈ, ਪਰ ਮਦਰੱਸਿਆਂ ਨੂੰ ਵਾਰ-ਵਾਰ ਨਿਸ਼ਾਨਾ ਬਣਾਇਆ ਜਾਂਦਾ ਹੈ।
ਪਹਿਲਾਂ ਕਿਹਾ ਜਾਂਦਾ ਸੀ ਕਿ NCERT ਦੀ ਕਿਤਾਬ ਪੜ੍ਹੀ ਜਾਵੇਗੀ, ਪਰ ਅਜਿਹੀ ਕੋਈ ਕਿਤਾਬ ਨਹੀਂ ਪੜ੍ਹੀ ਜਾ ਰਹੀ ਹੈ ਅਤੇ ਨਾ ਹੀ ਮਦਰੱਸਿਆਂ ਨੂੰ ਹਾਈਟੈਕ ਬਣਾਉਣ ਲਈ ਕੋਈ ਸਾਧਨ ਵਰਤੇ ਜਾ ਰਹੇ ਹਨ। ਇਸ ਹੁਕਮ ਤੋਂ ਇੱਕ ਹੀ ਸਵਾਲ ਪੈਦਾ ਹੁੰਦਾ ਹੈ, ਕਿ ਮਦਰੱਸਿਆਂ ਵਿੱਚ ਨਾ ਤਾਂ ਰਾਸ਼ਟਰੀ ਗੀਤ ਹੈ ਅਤੇ ਨਾ ਹੀ ਕੋਈ ਪੜ੍ਹਾਈ ਹੁੰਦੀ ਹੈ। ਮਦਰੱਸਿਆਂ ਵਿੱਚ ਰਾਸ਼ਟਰੀ ਗੀਤ ਦਾ ਫੈਸਲਾ 24 ਮਾਰਚ ਨੂੰ ਯੂਪੀ ਮਦਰਸਾ ਸਿੱਖਿਆ ਕੌਂਸਲ ਦੀ ਮੀਟਿੰਗ ਵਿੱਚ ਲਿਆ ਗਿਆ ਸੀ। ਇਹ ਰਜਿਸਟਰਾਰ ਇੰਸਪੈਕਟਰ ਐਸਐਨ ਪਾਂਡੇ ਨੇ ਜਾਰੀ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸੈਸ਼ਨ 2022-23 ਲਈ ਸਕੂਲ ਖੁੱਲ੍ਹਣ ਤੋਂ ਬਾਅਦ ਹੀ ਰਾਸ਼ਟਰੀ ਗੀਤ ਗਾਉਣ ਦਾ ਫੈਸਲਾ ਕੀਤਾ ਗਿਆ ਸੀ। ਇਹ ਫੈਸਲਾ ਮਦਰੱਸਾ ਬੋਰਡ ਦੀਆਂ ਪ੍ਰੀਖਿਆਵਾਂ ਸ਼ੁਰੂ ਹੋਣ 'ਤੇ ਲਾਗੂ ਕੀਤਾ ਜਾਵੇਗਾ।