ਫੀਫਾ ਵਿਸ਼ਵ ਕੱਪ: ਕਤਰ ਪਹੁੰਚਿਆ ਭਗੌੜਾ ਜ਼ਾਕਿਰ ਨਾਇਕ,ਕਰੇਗਾ ਇਸਲਾਮਿਕ ਪ੍ਰਚਾਰ

ਫੀਫਾ ਵਿਸ਼ਵ ਕੱਪ ਪਹਿਲੀ ਵਾਰ ਕਿਸੇ ਮੁਸਲਿਮ ਦੇਸ਼ 'ਚ ਕਰਵਾਇਆ ਜਾ ਰਿਹਾ ਹੈ। ਮਾਹਿਰ ਇਸ ਨੂੰ ਇਸਲਾਮਿਕ ਪ੍ਰਚਾਰ ਦੇ ਸਾਧਨ ਵਜੋਂ ਦੇਖ ਰਹੇ ਹਨ।
ਫੀਫਾ ਵਿਸ਼ਵ ਕੱਪ: ਕਤਰ ਪਹੁੰਚਿਆ ਭਗੌੜਾ ਜ਼ਾਕਿਰ ਨਾਇਕ,ਕਰੇਗਾ ਇਸਲਾਮਿਕ ਪ੍ਰਚਾਰ

ਜ਼ਾਕਿਰ ਨਾਇਕ ਭਾਰਤ ਦੇ ਖਿਲਾਫ ਹਮੇਸ਼ਾ ਆਪਣੇ ਬਿਆਨਾਂ ਨੂੰ ਲੈ ਕੇ ਸੁਰਖੀਆਂ ਵਿਚ ਰਹਿੰਦਾ ਹੈ। ਭਾਰਤ ਵਿੱਚ ਮਨੀ ਲਾਂਡਰਿੰਗ ਅਤੇ ਨਫ਼ਰਤ ਭਰੇ ਭਾਸ਼ਣ ਦੇ ਦੋਸ਼ੀ ਜ਼ਾਕਿਰ ਨਾਇਕ ਨੂੰ ਕਤਰ ਸਰਕਾਰ ਨੇ ਫੁੱਟਬਾਲ ਵਿਸ਼ਵ ਕੱਪ ਦੌਰਾਨ ਇਸਲਾਮੀ ਉਪਦੇਸ਼ ਦੇਣ ਲਈ ਸੱਦਾ ਦਿੱਤਾ ਹੈ।

ਇੰਡੋਨੇਸ਼ੀਆ ਤੋਂ ਸੰਗਠਨ ਚਲਾ ਰਿਹਾ ਨਾਇਕ ਵੀ ਗ੍ਰਿਫਤਾਰੀ ਦੇ ਡਰ ਕਾਰਨ ਭਾਰਤ ਤੋਂ ਭੱਜ ਕੇ ਕਤਰ ਪਹੁੰਚ ਗਿਆ ਹੈ। ਕਤਰ ਦੇ ਸਰਕਾਰੀ ਖੇਡ ਚੈਨਲ ਅਲਕਾਸ ਲਈ ਟੈਲੀਵਿਜ਼ਨ ਪੇਸ਼ਕਾਰ ਅਲਹਾਜਰੀ ਨੇ ਕਿਹਾ ਕਿ ਨਾਇਕ ਫੁੱਟਬਾਲ ਪ੍ਰਸ਼ੰਸਕਾਂ ਲਈ ਪ੍ਰਚਾਰ ਕਰੇਗਾ। ਦਰਅਸਲ ਫੀਫਾ ਵਿਸ਼ਵ ਕੱਪ ਪਹਿਲੀ ਵਾਰ ਕਿਸੇ ਮੁਸਲਿਮ ਦੇਸ਼ 'ਚ ਕਰਵਾਇਆ ਜਾ ਰਿਹਾ ਹੈ। ਮਾਹਿਰ ਇਸ ਨੂੰ ਇਸਲਾਮਿਕ ਪ੍ਰਚਾਰ ਦੇ ਸਾਧਨ ਵਜੋਂ ਦੇਖ ਰਹੇ ਹਨ। ਕਤਰ ਨੇ ਵਿਵਾਦਤ ਭਾਰਤੀ ਚਿੱਤਰਕਾਰ ਐਮਐਫ ਹੁਸੈਨ ਨੂੰ ਪਨਾਹ ਦਿੱਤੀ ਸੀ।

ਨੂਪੁਰ ਸ਼ਰਮਾ ਵਿਵਾਦ 'ਚ ਵੀ ਕਤਰ ਨੇ ਵਿਰੋਧ ਕੀਤਾ ਸੀ । ਕੁਝ ਦਿਨ ਪਹਿਲਾਂ ਕਤਰ ਸਰਕਾਰ ਨੇ 558 ਫੁੱਟਬਾਲ ਪ੍ਰਸ਼ੰਸਕਾਂ ਦੇ ਇਸਲਾਮ ਧਾਰਨ ਕਰਨ ਦਾ ਪ੍ਰਚਾਰ ਕੀਤਾ ਸੀ। ਭਾਰਤੀ ਗ੍ਰਹਿ ਮੰਤਰਾਲੇ ਨੇ ਜ਼ਾਕਿਰ ਨਾਇਕ ਦੀ ਐਨਜੀਓ ਇਸਲਾਮਿਕ ਰਿਸਰਚ ਫਾਊਂਡੇਸ਼ਨ 'ਤੇ 5 ਸਾਲ ਲਈ ਪਾਬੰਦੀ ਲਗਾ ਦਿੱਤੀ ਸੀ, ਜੋ 17 ਨਵੰਬਰ ਨੂੰ ਖਤਮ ਹੋਣੀ ਸੀ। ਜਿਸ ਦਿਨ ਪਾਬੰਦੀ ਖਤਮ ਹੋਣੀ ਸੀ, ਉਸੇ ਦਿਨ ਸਰਕਾਰ ਨੇ ਪਾਬੰਦੀ ਨੂੰ 5 ਸਾਲ ਹੋਰ ਵਧਾ ਦਿੱਤਾ ਸੀ। ਯਾਨੀ 2026 ਤੱਕ ਇਸਲਾਮਿਕ ਰਿਸਰਚ ਫਾਊਂਡੇਸ਼ਨ 'ਤੇ ਪਾਬੰਦੀ ਰਹੇਗੀ।

ਸਰਕਾਰ ਨੇ ਪਾਬੰਦੀ ਵਧਾਉਣ ਪਿੱਛੇ ਕਿਹਾ ਹੈ ਕਿ ਇਸਲਾਮਿਕ ਰਿਸਰਚ ਫਾਊਂਡੇਸ਼ਨ ਅਜਿਹੀਆਂ ਗਤੀਵਿਧੀਆਂ ਵਿੱਚ ਸ਼ਾਮਲ ਹੈ, ਜੋ ਦੇਸ਼ ਦੀ ਸੁਰੱਖਿਆ ਲਈ ਖਤਰਾ ਹੈ। ਇਸ ਨਾਲ ਦੇਸ਼ ਦੀ ਸ਼ਾਂਤੀ, ਫਿਰਕੂ ਸਦਭਾਵਨਾ ਅਤੇ ਧਰਮ ਨਿਰਪੱਖਤਾ ਨੂੰ ਖ਼ਤਰਾ ਹੈ। ਇਸ ਦੇ ਨਾਲ ਹੀ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਨਾਇਕ ਦੇ ਬਿਆਨ ਇਤਰਾਜ਼ਯੋਗ ਅਤੇ ਵਿਨਾਸ਼ਕਾਰੀ ਹਨ ਅਤੇ ਉਨ੍ਹਾਂ ਦੇ ਜ਼ਰੀਏ ਉਹ ਧਾਰਮਿਕ ਸਮੂਹਾਂ ਵਿਚਾਲੇ ਨਫਰਤ ਨੂੰ ਵਧਾਵਾ ਦੇ ਰਿਹਾ ਹੈ।

ਨਾਇਕ ਭਾਰਤ ਅਤੇ ਵਿਦੇਸ਼ਾਂ ਵਿੱਚ ਇੱਕ ਵਿਸ਼ੇਸ਼ ਧਰਮ ਦੇ ਨੌਜਵਾਨਾਂ ਨੂੰ ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕਰ ਰਿਹਾ ਹੈ। ਜੁਲਾਈ 2016 ਵਿੱਚ, ਪੰਜ ਅੱਤਵਾਦੀਆਂ ਨੇ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿੱਚ ਇੱਕ ਹਮਲਾ ਕੀਤਾ ਸੀ, ਜਿਸ ਵਿੱਚ 29 ਲੋਕ ਮਾਰੇ ਗਏ ਸਨ। ਇਸ ਘਟਨਾ ਦੀ ਜਾਂਚ ਵਿੱਚ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚੋਂ ਇੱਕ ਨੇ ਦੱਸਿਆ ਕਿ ਉਹ ਜ਼ਾਕਿਰ ਨਾਇਕ ਦੇ ਭਾਸ਼ਣਾਂ ਤੋਂ ਪ੍ਰਭਾਵਿਤ ਸੀ। ਇਸ ਤੋਂ ਬਾਅਦ ਮੁੰਬਈ ਪੁਲਿਸ ਦੀ ਸਪੈਸ਼ਲ ਬ੍ਰਾਂਚ ਨੇ ਮਾਮਲੇ ਦੀ ਜਾਂਚ ਕੀਤੀ। ਸ਼ੁਰੂਆਤੀ ਜਾਂਚ ਤੋਂ ਬਾਅਦ ਜ਼ਾਕਿਰ ਨਾਇਕ ਦੀ ਐਨਜੀਓ 'ਤੇ ਯੂਏਪੀਏ ਤਹਿਤ ਪਾਬੰਦੀ ਲਗਾ ਦਿੱਤੀ ਗਈ ਸੀ। 2016 ਵਿੱਚ ਹੀ ਜ਼ਾਕਿਰ ਨਾਇਕ ਭਾਰਤ ਛੱਡ ਕੇ ਮਲੇਸ਼ੀਆ ਭੱਜ ਗਿਆ ਸੀ।

Related Stories

No stories found.
logo
Punjab Today
www.punjabtoday.com