Zomato ਨੇ ਦੇਸ਼ ਦੇ 225 ਸ਼ਹਿਰਾਂ 'ਚ ਕਾਰੋਬਾਰ ਕੀਤਾ ਬੰਦ,ਘਾਟਾ 5 ਗੁਣਾ ਵਧਿਆ

Zomato ਦੀ ਸਾਲਾਨਾ ਰਿਪੋਰਟ ਦੇ ਅਨੁਸਾਰ, ਪਿਛਲੇ ਸਾਲ 2021-22 ਵਿੱਚ, ਕੰਪਨੀ ਦੇਸ਼ ਦੇ 1,000 ਤੋਂ ਵੱਧ ਸ਼ਹਿਰਾਂ ਵਿੱਚ ਫੂਡ ਆਰਡਰਿੰਗ ਅਤੇ ਡਿਲੀਵਰੀ ਕਾਰੋਬਾਰ ਚਲਾ ਰਹੀ ਸੀ, ਜਿਸਨੂੰ ਹੁਣ ਸੀਮਤ ਕਰ ਦਿੱਤਾ ਗਿਆ ਹੈ।
Zomato ਨੇ ਦੇਸ਼ ਦੇ 225 ਸ਼ਹਿਰਾਂ 'ਚ ਕਾਰੋਬਾਰ ਕੀਤਾ ਬੰਦ,ਘਾਟਾ 5 ਗੁਣਾ ਵਧਿਆ
Updated on
2 min read

ਫੂਡ ਡਿਲੀਵਰੀ ਕੰਪਨੀ ਜ਼ੋਮੈਟੋ ਨੇ ਆਪਣੀ ਤੀਜੀ ਤਿਮਾਹੀ ਦੀ ਵਿੱਤੀ ਕਮਾਈ ਦੀ ਰਿਪੋਰਟ ਦੌਰਾਨ ਕਿਹਾ ਕਿ ਸਾਡਾ ਨੁਕਸਾਨ ਵਧਿਆ ਹੈ। ਦੇਸ਼ 'ਚ ਆਨਲਾਈਨ ਫੂਡ ਡਿਲੀਵਰੀ ਦਾ ਕੰਮ ਕਰਨ ਵਾਲੀ ਕੰਪਨੀ Zomato ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜ਼ੋਮੈਟੋ ਨੇ ਪਿਛਲੇ ਮਹੀਨੇ ਲਗਭਗ 225 ਛੋਟੇ ਸ਼ਹਿਰਾਂ 'ਚ ਆਪਣਾ ਕੰਮ ਬੰਦ ਕਰ ਦਿਤਾ ਹੈ। ਯਾਨੀ ਹੁਣ Zomato ਨੇ ਇਨ੍ਹਾਂ ਸ਼ਹਿਰਾਂ 'ਚ ਆਪਣਾ ਕਾਰੋਬਾਰ ਬੰਦ ਕਰ ਦਿੱਤਾ ਹੈ।

ਕੰਪਨੀ ਦੀ ਦਸੰਬਰ ਤਿਮਾਹੀ ਦੀ ਕਮਾਈ ਰਿਪੋਰਟ 'ਚ ਇਹ ਖੁਲਾਸਾ ਹੋਇਆ ਹੈ। Zomato ਦੇ ਮੁੱਖ ਵਿੱਤੀ ਅਧਿਕਾਰੀ ਅਕਸ਼ਾਂਤ ਗੋਇਲ ਨੇ ਕੰਪਨੀ ਦੇ ਸ਼ੇਅਰਧਾਰਕਾਂ ਨੂੰ ਇੱਕ ਪੱਤਰ ਲਿਖਿਆ ਹੈ। ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਜਨਵਰੀ ਮਹੀਨੇ ਵਿੱਚ ਅਸੀਂ ਲਗਭਗ 225 ਛੋਟੇ ਸ਼ਹਿਰਾਂ ਤੋਂ ਬਾਹਰ ਹੋ ਗਏ ਹਾਂ, ਕੰਪਨੀ ਨੇ ਅਕਤੂਬਰ-ਦਸੰਬਰ ਤਿਮਾਹੀ (Q3FY23) ਨਾਲ ਸਬੰਧਤ ਰਿਪੋਰਟ ਜਾਰੀ ਕੀਤੀ ਹੈ।

ਗੋਇਲ ਨੇ ਸ਼ੇਅਰਧਾਰਕਾਂ ਨੂੰ ਕਿਹਾ ਕਿ ਇਹ ਇੱਕ ਚੁਣੌਤੀਪੂਰਨ ਮਾਹੌਲ ਬਣਿਆ ਹੋਇਆ ਹੈ, ਪਰ ਅਸੀਂ ਹਾਲ ਹੀ ਦੇ ਹਫ਼ਤਿਆਂ ਵਿੱਚ ਮੰਗ ਵਿੱਚ ਸੁਧਾਰ ਦੇਖ ਰਹੇ ਹਾਂ, ਜਿਸ ਨਾਲ ਸਾਨੂੰ ਵਿਸ਼ਵਾਸ ਮਿਲਦਾ ਹੈ ਕਿ ਸਭ ਤੋਂ ਬੁਰਾ ਸਮਾਂ ਖਤਮ ਹੋ ਗਿਆ ਹੈ। Zomato ਦੀ ਸਾਲਾਨਾ ਰਿਪੋਰਟ ਦੇ ਅਨੁਸਾਰ, ਪਿਛਲੇ ਸਾਲ 2021-22 ਵਿੱਚ, ਕੰਪਨੀ ਦੇਸ਼ ਦੇ 1,000 ਤੋਂ ਵੱਧ ਸ਼ਹਿਰਾਂ ਵਿੱਚ ਫੂਡ ਆਰਡਰਿੰਗ ਅਤੇ ਡਿਲੀਵਰੀ ਕਾਰੋਬਾਰ ਚਲਾ ਰਹੀ ਸੀ। ਜਿਸ ਨੂੰ ਹੁਣ ਸੀਮਤ ਕਰ ਦਿੱਤਾ ਗਿਆ ਹੈ।

ਗੋਇਲ ਨੇ ਕਿਹਾ ਕਿ ਪਿਛਲੀਆਂ ਕੁਝ ਤਿਮਾਹੀਆਂ 'ਚ ਇਨ੍ਹਾਂ (225) ਸ਼ਹਿਰਾਂ ਦੇ ਖਰਾਬ ਪ੍ਰਦਰਸ਼ਨ ਕਾਰਨ ਸਾਨੂੰ ਅਜਿਹਾ ਕਰਨਾ ਪਿਆ ਹੈ। Zomato ਨੇ ਹੁਣ ਇਨ੍ਹਾਂ ਸ਼ਹਿਰਾਂ ਤੋਂ ਆਪਣੇ ਹੱਥ ਖਿੱਚ ਲਏ। ਕੀ ਇਨ੍ਹਾਂ ਸ਼ਹਿਰਾਂ ਤੋਂ ਬਾਹਰ ਜਾਣ ਨਾਲ ਕੰਪਨੀ ਦੀ ਲਾਗਤ 'ਤੇ ਕੋਈ ਅਸਰ ਪਵੇਗਾ ਜਾਂ ਨਹੀਂ, ਇਸ ਸਬੰਧੀ ਗੋਇਲ ਨੇ ਕਿਹਾ ਕਿ ਬਹੁਤਾ ਅਸਰ ਨਹੀਂ ਪਵੇਗਾ।

ਗੁਰੂਗ੍ਰਾਮ ਸਥਿਤ ਜ਼ੋਮੈਟੋ ਕੰਪਨੀ ਦਾ ਕਹਿਣਾ ਹੈ ਕਿ ਅਕਤੂਬਰ-ਦਸੰਬਰ ਤਿਮਾਹੀ 'ਚ ਉਸਦੀ ਆਮਦਨ 75 ਫੀਸਦੀ ਵਧ ਕੇ 1,948 ਕਰੋੜ ਰੁਪਏ ਹੋ ਗਈ ਹੈ। ਇਸੇ ਕੰਪਨੀ ਦਾ ਘਾਟਾ 5 ਗੁਣਾ ਵਧ ਕੇ 346 ਕਰੋੜ ਰੁਪਏ ਹੋ ਗਿਆ ਹੈ। ਸਾਲ ਦਰ ਸਾਲ ਆਧਾਰ 'ਤੇ 31 ਦਸੰਬਰ ਨੂੰ ਖਤਮ ਹੋਏ 3 ਮਹੀਨਿਆਂ ਦੀ ਮਿਆਦ ਲਈ ਕੰਪਨੀ ਦੀ ਆਮਦਨ 30 ਫੀਸਦੀ ਵਧੀ ਹੈ। ਇਸ ਤੋਂ ਪਹਿਲਾਂ Zomato ਨੇ ਸਤੰਬਰ 2021 ਨੂੰ ਖਤਮ ਹੋਈ ਤਿਮਾਹੀ ਵਿੱਚ 1,200 ਕਰੋੜ ਰੁਪਏ ਦੇ ਮੁਕਾਬਲੇ ਸਤੰਬਰ ਤਿਮਾਹੀ ਵਿੱਚ 1,581 ਕਰੋੜ ਰੁਪਏ ਅਤੇ 1,565 ਕਰੋੜ ਰੁਪਏ ਦਾ ਸਮਾਯੋਜਿਤ ਮਾਲੀਆ ਪੋਸਟ ਕੀਤਾ ਸੀ।

Related Stories

No stories found.
logo
Punjab Today
www.punjabtoday.com