ਲੰਗੂਰ ਮੇਲਾ ਸ਼ੁਰੂ : ਇੱਕੋ-ਇੱਕ ਅਜਿਹਾ ਮੰਦਰ,ਜਿੱਥੇ ਬੈਠੇ ਹਨ ਸ਼੍ਰੀ ਹਨੂੰਮਾਨ

ਬੱਚੇ ਅਤੇ ਮਾਤਾ-ਪਿਤਾ ਪੂਰੇ 10 ਦਿਨਾਂ ਲਈ ਬ੍ਰਹਮਚਾਰੀ ਵਰਤ ਰੱਖਦੇ ਹਨ, ਅਤੇ ਨਾਲ ਹੀ ਇੱਕ ਪੂਰਨ ਸਾਤਵਿਕ ਜੀਵਨ ਜੀਉਂਦੇ ਹਨ। ਉਹ ਫਲ ਖਾਂਦੇ ਹਨ, ਜ਼ਮੀਨ 'ਤੇ ਸੌਂਦੇ ਹਨ ਅਤੇ ਨੰਗੇ ਪੈਰੀਂ ਰਹਿੰਦੇ ਹਨ।
ਲੰਗੂਰ ਮੇਲਾ ਸ਼ੁਰੂ : ਇੱਕੋ-ਇੱਕ ਅਜਿਹਾ ਮੰਦਰ,ਜਿੱਥੇ ਬੈਠੇ ਹਨ ਸ਼੍ਰੀ ਹਨੂੰਮਾਨ

ਇਕ ਵਾਰ ਫਿਰ ਅੰਮ੍ਰਿਤਸਰ ਦਾ ਵੱਡਾ ਹਨੂੰਮਾਨ ਮੰਦਰ ਇੱਥੋਂ ਦੇ ਮਸ਼ਹੂਰ ਲੰਗੂਰ ਮੇਲੇ ਲਈ ਤਿਆਰ ਹੈ। ਮੇਲਾ ਸ਼੍ਰੀ ਦੁਰਗਿਆਨਾ ਤੀਰਥ ਕੰਪਲੈਕਸ ਵਿੱਚ ਬਣੇ ਸ਼੍ਰੀ ਵੱਡਾ ਹਨੂੰਮਾਨ ਮੰਦਿਰ ਵਿੱਚ ਲੱਗਦਾ ਹੈ। ਕਿਹਾ ਜਾਂਦਾ ਹੈ ਕਿ ਜੋ ਵੀ ਇਸ ਚਮਤਕਾਰੀ ਮੰਦਰ 'ਚ ਆ ਜੋ ਵੀ ਬੱਚੇ ਦੀ ਕਾਮਨਾ ਕਰਦਾ ਹੈ, ਉਸ ਦੀ ਇੱਛਾ ਪੂਰੀ ਹੋ ਜਾਂਦੀ ਹੈ।

ਅੱਜ ਤੋਂ ਸ਼ਾਰਦੀਆ ਨਵਰਾਤਰੀ ਸ਼ੁਰੂ ਹੋ ਰਹੇ ਹਨ । ਇਸ ਮੌਕੇ 'ਤੇ ਅਸੀਂ ਤੁਹਾਨੂੰ ਅਜਿਹੇ ਮੇਲੇ 'ਚ ਲੈ ਕੇ ਜਾ ਰਹੇ ਹਾਂ, ਜਿੱਥੇ ਅੱਜ ਵੀ ਸ਼੍ਰੀ ਰਾਮ ਦੀ ਬਾਂਦਰ ਸੈਨਾ ਤਿਆਰ ਹੈ। ਇਹ ਮੇਲਾ ਲੰਗੂਰਾਂ ਦੇ ਮੇਲੇ ਵਜੋਂ ਮਸ਼ਹੂਰ ਹੈ। ਇਹ ਮੇਲਾ 10 ਦਿਨ ਤੱਕ ਚੱਲਦਾ ਹੈ।

ਅੰਮ੍ਰਿਤਸਰ ਦੇ ਦੁਰਗਿਆਣਾ ਮੰਦਿਰ ਨੇੜੇ ਸਥਿਤ ਬਡੇ ਹਨੂੰਮਾਨ ਮੰਦਰ ਵਿੱਚ ਦੂਰੋਂ-ਦੂਰੋਂ ਲੋਕ ਲੰਗੂਰਾਂ ਦੇ ਰੂਪ ਵਿੱਚ ਬੱਚਿਆਂ ਨੂੰ ਲੈ ਕੇ ਆਉਂਦੇ ਹਨ। ਵੱਡਾ ਹਨੂੰਮਾਨ ਮੰਦਰ ਦੁਨੀਆ ਦਾ ਇਕਲੌਤਾ ਮੰਦਰ ਹੈ, ਜਿੱਥੇ ਹਨੂੰਮਾਨ ਜੀ ਬੈਠੇ ਹੋਏ ਹਨ। ਕਿਹਾ ਜਾਂਦਾ ਹੈ ਕਿ ਭਗਵਾਨ ਹਨੂੰਮਾਨ ਦੀ ਮੂਰਤੀ ਲਵ ਕੁਸ਼ ਨੇ ਖੁਦ ਬਣਾਈ ਸੀ।

ਮੰਦਿਰ ਬਾਰੇ ਇੱਕ ਮਾਨਤਾ ਹੈ ਕਿ ਇੱਥੇ ਲੋਕ ਬੱਚੇ ਲਈ ਸੁੱਖਣਾ ਮੰਗਦੇ ਹਨ। ਜਿਸ ਨੂੰ ਪੂਰਾ ਕਰਨ ਤੋਂ ਬਾਅਦ ਉਹ ਬੱਚੇ ਨੂੰ ਲੰਗੂਰ ਵਾਂਗ ਸਜਾ ਕੇ ਇਸ ਮੇਲੇ ਵਿੱਚ ਲੈ ਕੇ ਆਉਂਦੇ ਹਨ। ਇਸ ਤੋਂ ਬਾਅਦ ਉਹ ਹਨੂੰਮਾਨ ਜੀ ਦੀ ਬਾਂਦਰ ਸੈਨਾ ਵਿੱਚ ਸ਼ਾਮਲ ਹੋ ਜਾਂਦੇ ਹਨ। ਕਿਹਾ ਜਾਂਦਾ ਹੈ ਕਿ ਇਹ ਪ੍ਰਥਾ ਰਾਮਾਇਣ ਕਾਲ ਤੋਂ ਚੱਲੀ ਆ ਰਹੀ ਹੈ। ਇਸ ਅਸਥਾਨ ਨੂੰ ਸ਼੍ਰੀ ਰਾਮ ਦਾ ਵਰਦਾਨ ਮਿਲਿਆ ਹੈ। ਮਾਨਤਾ ਅਨੁਸਾਰ ਲੋਕ ਢੋਲ ਦੀ ਥਾਪ 'ਤੇ ਖੁਸ਼ੀ ਮਨਾਉਂਦੇ ਹੋਏ ਆਪਣੀ ਸੁੱਖਣਾ ਪੂਰੀ ਹੋਣ ਤੋਂ ਬਾਅਦ ਆਉਂਦੇ ਹਨ।

ਪੂਜਾ ਵਿਧੀ ਅਨੁਸਾਰ ਬੱਚਿਆਂ ਨੂੰ ਆਪਣੇ ਕੱਪੜੇ ਉਤਾਰ ਕੇ ਭਗਵਾਨ ਹਨੂੰਮਾਨ ਦਾ ਚੋਲਾ ਪਹਿਨਾਇਆ ਜਾਂਦਾ ਹੈ। ਬੱਚੇ ਅਗਲੇ 10 ਦਿਨਾਂ ਤੱਕ ਵਿਜੇਦਸ਼ਮੀ ਤੱਕ ਸਵੇਰੇ ਅਤੇ ਸ਼ਾਮ ਨੂੰ ਰੋਜ਼ਾਨਾ ਦੋ ਵਾਰ ਮੰਦਰ ਵਿੱਚ ਮੱਥਾ ਟੇਕਦੇ ਹਨ। ਇਸ ਤਰ੍ਹਾਂ ਮੰਦਰ 'ਚ 10 ਦਿਨ ਲੰਗੂਰਾਂ ਦਾ ਮੇਲਾ ਲੱਗਦਾ ਹੈ। ਮੇਲੇ ਵਿੱਚ ਨਵਜੰਮੇ ਬੱਚੇ ਤੋਂ ਲੈ ਕੇ ਨੌਜਵਾਨਾਂ ਤੱਕ ਲੰਗੂਰ ਬਣਾਏ ਜਾਂਦੇ ਹਨ। ਬੱਚੇ ਅਤੇ ਮਾਤਾ-ਪਿਤਾ ਪੂਰੇ 10 ਦਿਨਾਂ ਲਈ ਬ੍ਰਹਮਚਾਰੀ ਵਰਤ ਰੱਖਦੇ ਹਨ, ਅਤੇ ਨਾਲ ਹੀ ਇੱਕ ਪੂਰਨ ਸਾਤਵਿਕ ਜੀਵਨ ਜੀਉਂਦੇ ਹਨ। ਉਹ ਫਲ ਖਾਂਦੇ ਹਨ, ਜ਼ਮੀਨ 'ਤੇ ਸੌਂਦੇ ਹਨ ਅਤੇ ਨੰਗੇ ਪੈਰੀਂ ਰਹਿੰਦੇ ਹਨ।

10 ਦਿਨਾਂ ਦਾ ਇਹ ਵਰਤ ਦੁਸਹਿਰੇ ਵਾਲੇ ਦਿਨ ਸਮਾਪਤ ਹੁੰਦਾ ਹੈ ਅਤੇ ਅਗਲੇ ਦਿਨ ਸਾਰੇ ਵੱਡੇ ਹਨੂੰਮਾਨ ਮੰਦਿਰ ਪਹੁੰਚਦੇ ਹਨ, ਚੋਲਾ ਉਤਾਰਦੇ ਹਨ ਅਤੇ ਇਸ਼ਨਾਨ ਕਰਦੇ ਹਨ। ਮਾਨਤਾ ਹੈ ਕਿ ਜੋ ਵੀ ਇਸ ਹਨੂੰਮਾਨ ਮੰਦਿਰ ਵਿੱਚ ਬਾਲ ਸੁੱਖ ਦੀ ਸੁੱਖਣਾ ਸੁੱਖਦਾ ਹੈ, ਉਹ ਪੂਰਾ ਹੋ ਜਾਂਦੀ ਹੈ। ਇਹ ਵਰਦਾਨ ਸ਼੍ਰੀ ਰਾਮ ਨੇ ਦਿੱਤਾ ਸੀ। ਸੁੱਖਣਾ ਦੀ ਪੂਰਤੀ ਤੋਂ ਬਾਅਦ, ਉਹ ਵਿਅਕਤੀ ਲੰਗੂਰ ਦਾ ਲਿਬਾਸ ਪਹਿਨ ਕੇ ਹਰ ਰੋਜ਼ ਸਵੇਰੇ-ਸ਼ਾਮ ਮੇਲੇ ਵਿੱਚ ਅਰਦਾਸ ਕਰਨ ਲਈ ਆਉਂਦਾ ਹੈ। ਇਸੇ ਤਰ੍ਹਾਂ ਬੱਚਿਆਂ ਨੂੰ ਲੰਗੂਰ ਬਣਾ ਕੇ ਲਿਆਂਦਾ ਜਾਂਦਾ ਹੈ।

Related Stories

No stories found.
Punjab Today
www.punjabtoday.com