ਪੰਜਾਬ ਦੇ ਜ਼ਿਲ੍ਹਾ ਨਵਾਂਸ਼ਹਿਰ 'ਚ 38 ਕਿਲੋ ਹੈਰੋਇਨ ਸਮੇਤ 2 ਕਾਬੂ

ਨਾਮਵਰ ਗੈਂਗਸਟਰ ਅਤੇ ਸਪਲਾਇਰ ਸੋਨੂੰ ਖਤਰੀ ਕਰਵਾ ਰਿਹਾ ਸੀ ਹੈਰੋਇਨ ਦੀ ਸਪਲਾਈ।
ਪੰਜਾਬ ਦੇ ਜ਼ਿਲ੍ਹਾ ਨਵਾਂਸ਼ਹਿਰ 'ਚ 38 ਕਿਲੋ ਹੈਰੋਇਨ ਸਮੇਤ 2 ਕਾਬੂ

ਐਤਵਾਰ ਨੂੰ ਨਵਾਂਸ਼ਹਿਰ ਪੁਲਿਸ ਨੂੰ ਇੱਕ ਵੱਡੀ ਸਫਲਤਾ ਮਿਲੀ। CIA ਸਟਾਫ਼ ਵਲੋਂ ਪਿੰਡ ਮਹਾਲੋਂ ਤੋ ਇੱਕ ਟਰੱਕ PB 04 6366 ਨੂੰ ਰੋਕ ਕੇ ਜਦ ਉਸ ਟੱਰਕ ਦੀ ਚੈਕਿੰਗ ਕੀਤੀ ਗਈ ਤਾਂ ਉਸ ਵਿਚੋਂ 38 ਕਿਲੋ ਹੈਰੋਇਨ ਮਿਲੀ। CIA ਨੇ ਹੈਰੋਇਨ ਸਮੇਤ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ।

ਨਵਾਂਸ਼ਹਿਰ ਦੇ ਪੁਲਿਸ ਹੈਡਕੁਆਰਟਰ ਵਿੱਚ ਲੁਧਿਆਣਾ ਰੇਂਜ ਦੇ IG ਸ਼੍ਰੀ ਐਸ.ਐਸ ਪਰਮਾਰ ਨੇ ਪ੍ਰੈਸ ਕਾਨਫਰੰਸ ਕਰ ਦਿੱਤੀ ਜਾਣਕਾਰੀ ਵਿੱਚ ਦੱਸਿਆ ਕਿ ਜਿਲ੍ਹਾ ਨਵਾਂਸ਼ਹਿਰ ਦੇ ਕਸਬਾ ਬਲਾਚੌਰ ਦਾ ਨਾਮਵਰ ਗੈਂਗਸਟਰ ਜੋਕਿ ਇਸ ਸਮੇਂ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ, ਆਪਣੇ ਸਾਥੀਆਂ ਤੋਂ ਇਹ ਕੰਮ ਕਰਵਾ ਰਿਹਾ ਸੀ। ਫੜੇ ਗਏ ਦੋਸ਼ੀਆਂ ਦੀ ਪਹਿਚਾਣ ਸੋਮ ਨਾਥ ਵਾਸੀ ਬਲਾਚੌਰ ਅਤੇ ਕੁਲਵਿੰਦਰ ਰਾਮ ਕਿੰਦਾ ਵਾਸੀ ਵਜੋਂ ਹੋਈ ਹੈ।

ਪੁਲਿਸ ਨੇ ਦੱਸਿਆ ਕਿ ਹੈਰੋਇਨ ਟਰੱਕ ਦੇ ਟੂਲ ਦੀ ਤਰਪਾਲ ਵਿੱਚ ਰੱਖੀ ਹੋਈ ਸੀ ਅਤੇ ਇਹ ਗੁਜਰਾਤ ਦੇ ਭੁੱਜ ਤੋਂ ਲਿਆਂਦੀ ਗਈ ਸੀ। ਇੱਥੇ ਇਹਨਾਂ ਨੇ ਇਹ ਵੱਖ ਵੱਖ ਥਾਵਾਂ ਉੱਤੇ ਸਪਲਾਈ ਕਰਨੀ ਸੀ ਪਰ ਸਮੇਂ ਰਹਿੰਦੇ ਇਸਨੂੰ ਕਾਬੂ ਕਰਕੇ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ।

ਨਾਮਵਰ ਗੈਂਗਸਟਰ ਅਤੇ ਸਪਲਾਇਰ ਸੋਨੂੰ ਖਤਰੀ ਨੇ ਇਹਨਾਂ ਦੋਸ਼ੀਆਂ ਨੂੰ ਇਹ ਨਸ਼ੇ ਦੀ ਵੱਡੀ ਖੇਪ ਲਿਆਉਣ ਬਦਲੇ 14 ਲੱਖ ਤੋਂ ਉੱਪਰ ਦੀ ਰਾਸ਼ੀ ਇਹਨਾਂ ਨੂੰ ਦਿੱਤੀ ਸੀ। ਪੁਲਿਸ ਦੀ ਜਾਣਕਾਰੀ ਅਨੁਸਾਰ ਸੋਨੂੰ ਖੱਤਰੀ ਕਈ ਆਪਰਾਧਿਕ ਮਾਮਲਿਆਂ ਵਿੱਚ ਭਗੌੜਾ ਹੈ ਜਿਸਦੀ ਗ੍ਰਿਫਤਾਰੀ ਲਈ ਪੁਲਿਸ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। IG ਸਾਹਿਬ ਨੇ ਦੱਸਿਆ ਕਿ ਇਹਨਾਂ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਕਿ ਹੋਰ ਪੁਛਗਿੱਛ ਕੀਤਾ ਜਾ ਸਕੇ।

ਫੜੀ ਖੇਪ ਦੀ ਅੰਤਰਰਾਸ਼ਟਰੀ ਕੀਮਤ ਉੱਤੇ IG ਪਰਮਾਰ ਨੇ ਕਿਹਾ ਕਿ ਅੰਤਰਰਾਸ਼ਟਰੀ ਕੀਮਤਾਂ ਵਿੱਚ ਹਰ ਰੋਜ ਫੇਰ ਬਦਲ ਨੂੰ ਲੈਕੇ ਕੋਈ ਫਿਕਸ ਕੀਮਤ ਨਹੀਂ ਦੱਸੀ ਜਾ ਸਕਦੀ। ਪਰ ਇਹ ਕਰੋੜਾਂ 'ਚ ਹੈ।

Related Stories

No stories found.
logo
Punjab Today
www.punjabtoday.com