ਜਲੰਧਰ: ਬੰਦੇ ਨੂੰ 4 ਕੁੜੀਆਂ ਨੇ ਅਗਵਾ ਕਰ ਸਰੀਰਕ ਸਬੰਧ ਬਣਾਉਣ ਲਈ ਕੀਤਾ ਮਜਬੂਰ

ਪੀੜਤ ਵਿਅਕਤੀ ਨੇ ਦਾਅਵਾ ਕੀਤਾ ਕਿ ਅਗਵਾ ਜਿਨਸੀ ਇਰਾਦੇ ਨਾਲ ਕੀਤਾ ਗਿਆ ਸੀ, ਘਟਨਾ ਬਾਰੇ ਦੱਸਦੇ ਹੋਏ ਉਸਨੇ ਦੱਸਿਆ ਕਿ ਉਹ ਫੈਕਟਰੀ ਵਿੱਚ ਮਜ਼ਦੂਰ ਵਜੋਂ ਕੰਮ ਕਰਦਾ ਹੈ।
ਜਲੰਧਰ: ਬੰਦੇ ਨੂੰ 4 ਕੁੜੀਆਂ ਨੇ ਅਗਵਾ ਕਰ ਸਰੀਰਕ ਸਬੰਧ ਬਣਾਉਣ ਲਈ ਕੀਤਾ ਮਜਬੂਰ

ਪੰਜਾਬ ਤੋਂ ਇਕ ਅਜੀਬ ਘਟਨਾ ਸੁਨਣ ਨੂੰ ਸਾਹਮਣੇ ਆ ਰਹੀ ਹੈ, ਇਥੇ 4 ਕੁੜੀਆਂ ਨੇ ਇਕ ਬੰਦੇ ਨੂੰ ਅਗਵਾ ਕਰ ਲਿਆ। ਪੰਜਾਬ ਦੇ ਜਲੰਧਰ ਸ਼ਹਿਰ 'ਚ ਅਗਵਾ ਦੀ ਬਹੁਤ ਹੀ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਚਮੜੇ ਦੇ ਕੰਪਲੈਕਸ ਵਿੱਚ ਇੱਕ ਫੈਕਟਰੀ ਵਿੱਚ ਕੰਮ ਕਰਨ ਵਾਲੇ ਇੱਕ ਵਿਅਕਤੀ ਨੇ ਦਾਅਵਾ ਕੀਤਾ ਹੈ, ਕਿ ਉਸ ਨੂੰ ਇੱਕ ਕਾਰ ਵਿੱਚ ਚਾਰ ਲੜਕੀਆਂ ਨੇ ਅਗਵਾ ਕਰਕੇ ਉਸਨੂੰ ਬੇਹੋਸ਼ ਕਰ ਦਿੱਤਾ ।

ਇਸ ਤੋਂ ਬਾਅਦ ਨਸ਼ੀਲਾ ਪਦਾਰਥ ਖੁਆ ਕੇ ਅਤੇ ਸ਼ਰਾਬ ਪੀ ਕੇ ਚਾਰਾਂ ਨੇ ਜ਼ਬਰਦਸਤੀ ਸਰੀਰਕ ਸਬੰਧ ਬਣਾਏ। ਹਾਲਾਂਕਿ ਜਿਸ ਵਿਅਕਤੀ ਨਾਲ ਇਹ ਘਟਨਾ ਵਾਪਰੀ ਹੈ, ਉਸ ਨੇ ਥਾਣੇ 'ਚ ਸ਼ਿਕਾਇਤ ਨਹੀਂ ਦਿੱਤੀ। ਪੀੜਤ ਬੰਦਾ ਵਿਆਹਿਆ ਹੋਇਆ ਹੈ, ਉਸ ਦੇ ਬੱਚੇ ਵੀ ਹਨ। ਘਰ ਵਾਪਸ ਆ ਕੇ ਉਸ ਨੇ ਆਪਣੇ ਪਰਿਵਾਰ ਨੂੰ ਘਟਨਾ ਬਾਰੇ ਦੱਸਿਆ, ਪਰ ਪਰਿਵਾਰ ਵਾਲਿਆਂ ਨੇ ਕਿਹਾ ਕਿ ਜਾਨ ਬਚ ਗਈ ਕਾਫੀ ਹੈ। ਪਰਿਵਾਰ ਨੇ ਕਿਹਾ ਕਿ ਸਾਨੂੰ ਥਾਣੇ ਵਿੱਚ ਸ਼ਿਕਾਇਤ ਕਰਨ ਦੀ ਲੋੜ ਨਹੀਂ ਹੈ। ਪੀੜਤ ਵਿਅਕਤੀ ਨੇ ਦਾਅਵਾ ਕੀਤਾ ਕਿ ਅਗਵਾ ਜਿਨਸੀ ਇਰਾਦੇ ਨਾਲ ਕੀਤਾ ਗਿਆ ਸੀ, ਘਟਨਾ ਬਾਰੇ ਦੱਸਦੇ ਹੋਏ ਕਿਹਾ ਕਿ ਉਹ ਫੈਕਟਰੀ ਵਿੱਚ ਮਜ਼ਦੂਰ ਵਜੋਂ ਕੰਮ ਕਰਦਾ ਹੈ।

ਉਹ ਫੈਕਟਰੀ ਤੋਂ ਘਰ ਜਾ ਰਿਹਾ ਸੀ, ਕਿ ਕਪੂਰਥਲਾ ਰੋਡ 'ਤੇ ਇਕ ਚਿੱਟੇ ਰੰਗ ਦੀ ਕਾਰ ਉਸ ਦੇ ਕੋਲ ਆ ਕੇ ਰੁਕੀ। ਕਾਰ 'ਚ 4 ਲੜਕੀਆਂ ਬੈਠੀਆਂ ਸਨ, ਜਿਨ੍ਹਾਂ ਦੀ ਉਮਰ ਕਰੀਬ 22-23 ਸਾਲ ਸੀ। ਕਾਰ ਚਲਾ ਰਹੀ ਕੁੜੀ ਨੇ ਪਰਚੀ ਕੱਢ ਕੇ ਕਿਹਾ ਕਿ ਅਸੀਂ ਇਸ ਪਤੇ 'ਤੇ ਜਾਣਾ ਹੈ, ਰਸਤਾ ਦੱਸੋ। ਵਿਅਕਤੀ ਨੇ ਦੱਸਿਆ ਕਿ ਜਿਵੇਂ ਹੀ ਉਹ ਪਰਚੀ ਨੂੰ ਦੇਖਣ ਲੱਗਾ ਤਾਂ ਉਸ ਦੀਆਂ ਅੱਖਾਂ 'ਚ ਕੁਝ ਪਾ ਦਿੱਤਾ, ਜਿਸ ਤੋਂ ਬਾਅਦ ਉਸ ਨੂੰ ਕੁਝ ਦਿਖਾਈ ਨਹੀਂ ਦਿੱਤਾ। ਉਹ ਬੇਹੋਸ਼ ਹੋ ਗਿਆ। ਕੁੜੀਆਂ ਨੇ ਉਸ ਨੂੰ ਜ਼ਬਰਦਸਤੀ ਕਾਰ ਵਿੱਚ ਬਿਠਾ ਲਿਆ।

ਕਾਰ ਵਿਚ ਉਸ ਦੀ ਅੱਖਾਂ 'ਤੇ ਪੱਟੀ ਬੰਨ੍ਹੀ ਹੋਈ ਸੀ ਅਤੇ ਉਸ ਦੇ ਹੱਥ ਵੀ ਪਿੱਠ ਪਿੱਛੇ ਬੰਨ੍ਹੇ ਹੋਏ ਸਨ। ਇਸ ਤੋਂ ਬਾਅਦ ਲੜਕੀਆਂ ਉਸ ਨੂੰ ਕਿਸੇ ਅਣਪਛਾਤੀ ਥਾਂ 'ਤੇ ਲੈ ਗਈਆਂ। ਉੱਥੇ ਉਸ ਨੂੰ ਨਸ਼ੀਲੀਆਂ ਦਵਾਈਆਂ ਦਿੱਤੀਆਂ ਗਈਆਂ। ਕੁੜੀਆਂ ਸ਼ਰਾਬ ਪੀ ਰਹੀਆਂ ਸਨ, ਇਸ ਲਈ ਉਨ੍ਹਾਂ ਨੇ ਉਸ ਨੂੰ ਵੀ ਪੀਣ ਲਈ ਮਜਬੂਰ ਕੀਤਾ। ਇਸ ਤੋਂ ਬਾਅਦ ਚਾਰਾਂ ਨੇ ਵਾਰੀ-ਵਾਰੀ ਉਸ ਨਾਲ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ।

ਰਾਤ ਕਰੀਬ 3 ਵਜੇ ਅੱਖਾਂ 'ਤੇ ਪੱਟੀ ਬੰਨ੍ਹ ਕੇ ਅਤੇ ਹੱਥ ਪਿੱਛੇ ਬੰਨ੍ਹ ਕੇ ਉਸ ਨੂੰ ਚਮੜੇ ਦੇ ਕੰਪਲੈਕਸ ਵਿੱਚ ਛੱਡ ਕੇ ਫ਼ਰਾਰ ਹੋ ਗਈਆਂ। ਲੈਦਰ ਕੰਪਲੈਕਸ ਵਿੱਚ ਕੰਮ ਕਰਨ ਵਾਲੇ ਵਿਅਕਤੀ ਨੇ ਦੱਸਿਆ ਕਿ ਲੜਕੀਆਂ ਕਿਸੇ ਚੰਗੇ ਪਰਿਵਾਰ ਦੀਆਂ ਲੱਗਦੀਆਂ ਸਨ। ਸਾਰੀਆਂ ਆਪਸ ਵਿੱਚ ਜਿਆਦਾਤਰ ਅੰਗਰੇਜ਼ੀ ਵਿੱਚ ਗੱਲਾਂ ਕਰ ਰਹੀਆਂ ਸਨ। ਉਹ ਗਲਾ 'ਚ ਪੰਜਾਬੀ ਭਾਸ਼ਾ ਦੀ ਵਰਤੋਂ ਵੀ ਕਰ ਰਹੀਆਂ ਸਨ । ਹਾਲਾਂਕਿ ਮਜ਼ਦੂਰ ਤੋਂ ਇਨਪੁਟ ਲੈਣ ਤੋਂ ਬਾਅਦ ਖੁਫੀਆ ਵਿਭਾਗ ਨੇ ਵੀ ਮਾਮਲੇ ਦੀ ਤਹਿ ਤੱਕ ਜਾਣ ਲਈ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ।

Related Stories

No stories found.
Punjab Today
www.punjabtoday.com