ਮੋਹਾਲੀ ਸਥਿਤ ਗੁਰਨਾਮ ਸਿੰਘ ਚੜੂਨੀ ਦੇ ਪਾਰਟੀ ਦਫਤਰ 'ਚ ਭੰਨਤੋੜ

ਬੇਟੇ ਨੇ ਦੋਸ਼ ਲਾਇਆ ਕਿ 12 ਵਜੇ ਪਿਤਾ 'ਤੇ ਹਮਲਾ ਕਰਨ ਦੀ ਨੀਅਤ ਨਾਲ ਹਥਿਆਰਾਂ ਨਾਲ ਦਾਖਲ ਹੋਏ ਸਨ ਅਣਪਛਾਤੇ ਬਦਮਾਸ਼
ਮੋਹਾਲੀ ਸਥਿਤ ਗੁਰਨਾਮ ਸਿੰਘ ਚੜੂਨੀ ਦੇ ਪਾਰਟੀ ਦਫਤਰ 'ਚ ਭੰਨਤੋੜ

ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਦੀ ਸਾਂਝੀ ਸੰਘਰਸ਼ ਪਾਰਟੀ ਦੇ ਮੁਹਾਲੀ ਦਫ਼ਤਰ ਵਿੱਚ ਐਤਵਾਰ ਰਾਤ ਭੰਨਤੋੜ ਕੀਤੀ ਗਈ। ਉਨ੍ਹਾਂ ਦੇ ਬੇਟੇ ਅਰਸ਼ਪਾਲ ਨੇ, ਚੜੂਨੀ ਦੇ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਪਾ ਕੇ ਦਫਤਰ ਵਿੱਚ ਭੰਨਤੋੜ ਅਤੇ ਕੁੱਟਮਾਰ ਹੋਣ ਦੀ ਇਤਲਾਹ ਦਿੱਤੀ।

ਉਸਨੇ ਦੋਸ਼ ਲਾਇਆ ਕਿ ਹਮਲਾਵਰ ਚੜੂਨੀ 'ਤੇ ਹਮਲਾ ਕਰਨ ਆਏ ਸਨ। ਅਰਸ਼ਪਾਲ ਨੇ ਸੋਸ਼ਲ ਮੀਡੀਆ 'ਤੇ ਦੱਸਿਆ ਕਿ ਪਾਰਟੀ ਦਾ ਦਫ਼ਤਰ ਸੈਕਟਰ-97 'ਚ ਹੈ। ਰਾਤ ਕਰੀਬ 12 ਵਜੇ ਚਾਰ ਅਣਪਛਾਤੇ ਵਿਅਕਤੀ ਪਿਛਲੀ ਕੰਧ ਟੱਪ ਕੇ ਅੰਦਰ ਦਾਖ਼ਲ ਹੋਏ। ਦਫ਼ਤਰ ਵਿੱਚ ਗੌਰਵ ਅਤੇ ਇੱਕ ਹੋਰ ਨੌਜਵਾਨ ਮੌਜੂਦ ਸਨ। ਚਾਰੋਂ ਹਮਲਾਵਰਾਂ ਦੇ ਹੱਥਾਂ ਵਿੱਚ ਪਿਸਤੌਲਾਂ ਸਨ। ਹਮਲਾਵਰ ਨੌਜਵਾਨਾਂ ਨੂੰ ਖਿੱਚ ਕੇ ਲੈ ਗਏ, ਜਿਸ ਕਾਰਨ ਉਹ ਜ਼ਖ਼ਮੀ ਹੋ ਗਏ।

ਬਦਮਾਸ਼ਾਂ ਨੇ ਉੱਥੇ ਮੌਜੂਦ ਨੌਜਵਾਨਾਂ ਨੂੰ ਪੁੱਛਿਆ ਕਿ ਗੁਰਨਾਮ ਸਿੰਘ ਚੜੂਨੀ ਤੇ ਉਹਦਾ ਮੁੰਡਾ ਕਿੱਥੇ ਐ? ਅਸੀਂ ਉਨ੍ਹਾਂ ਨੂੰ ਸਿਆਸਤ ਸਿਖਾਉਣ ਆਏ ਹਨ। ਨੌਜਵਾਨ ਗਾਰਡ ਨੂੰ ਬੁਲਾਉਣ ਗਿਆ। ਚਾਰਾਂ ਨੇ ਕਮਰਿਆਂ ਦੀ ਤਲਾਸ਼ੀ ਲਈ। ਇਸ ਤੋਂ ਬਾਅਦ ਉਨ੍ਹਾਂ ਨੇ ਛੱਤ 'ਤੇ ਜਾ ਕੇ ਗੁਰਨਾਮ ਸਿੰਘ ਚੜੂਨੀ ਦੀ ਭਾਲ ਕੀਤੀ।

ਬੇਟੇ ਨੇ ਦੱਸਿਆ ਕਿ ਅਚਾਨਕ ਫੋਨ ਆਉਣ 'ਤੇ ਪਿਤਾ ਜੀ ਦਿਨੇ ਹੀ ਹਰਿਆਣਾ ਚਲੇ ਗਏ ਸਨ। ਉਹ ਖੁਦ ਹੋਟਲ ਵਿਚ ਸੀ। ਰਾਤ 12.18 ਵਜੇ ਫੋਨ ਆਇਆ। ਕਮਰੇ ਦੀ ਭੰਨਤੋੜ ਕੀਤੀ ਗਈ ਹੈ। ਰਸੋਈ ਦਾ ਦਰਵਾਜ਼ਾ ਅੰਦਰੋਂ ਬੰਦ ਸੀ। ਸ਼ੀਸ਼ਾ ਤੋੜ ਕੇ ਅੰਦਰ ਵੜੇ। ਸਾਰਾ ਸਮਾਨ ਖਿਲਾਰ ਦਿੱਤਾ। ਦਫ਼ਤਰ ਵਿੱਚ ਨਕਦੀ ਅਤੇ ਲੈਪਟਾਪ ਸੀ, ਪਰ ਉਹ ਕੁਝ ਵੀ ਲੈ ਕੇ ਨਹੀਂ ਗਏ। ਲੜਕੇ ਦਾ ਮੈਡੀਕਲ ਕਰਵਾਇਆ ਗਿਆ ਅਤੇ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਗਈ।

Related Stories

No stories found.
logo
Punjab Today
www.punjabtoday.com