ਕਾਨੂੰਨ ਦਾ ਵਿਦਿਆਰਥੀ ਲਾਰੈਂਸ ਬਣਿਆ ਭਾਰਤ ਦਾ ਸਭ ਤੋਂ ਖਤਰਨਾਕ ਗੈਂਗਸਟਰ

Lawrence Bishnoi Interview : ਲਾਰੈਂਸ ਬਿਸ਼ਨੋਈ ਨੇ ਜੇਲ੍ਹ ਤੋਂ ਇਕ ਨਿਊਜ਼ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਕਈ ਵੱਡੇ ਖੁਲਾਸੇ ਕੀਤੇ ਹਨ। ਲਾਰੈਂਸ ਨੇ ਕਿਹਾ ਕਿ ਗੋਲਡੀ ਬਰਾੜ ਨੇ ਮੂਸੇਵਾਲਾ ਦਾ ਕਤਲ ਕਰਵਾਇਆ ਸੀ।
ਕਾਨੂੰਨ ਦਾ ਵਿਦਿਆਰਥੀ ਲਾਰੈਂਸ ਬਣਿਆ ਭਾਰਤ ਦਾ ਸਭ ਤੋਂ ਖਤਰਨਾਕ ਗੈਂਗਸਟਰ

ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਜੇਲ੍ਹ ਤੋਂ ਇਕ ਨਿਊਜ਼ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਕਈ ਵੱਡੇ ਖੁਲਾਸੇ ਕੀਤੇ ਹਨ। ਲਾਰੈਂਸ ਬਿਸ਼ਨੋਈ ਨੇ ਜਿੱਥੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਅਤੇ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਬਾਰੇ ਕਈ ਹੈਰਾਨ ਕਰਨ ਵਾਲੀਆਂ ਗੱਲਾਂ ਦੱਸੀਆਂ, ਉੱਥੇ ਹੀ ਉਨ੍ਹਾਂ ਨੇ ਆਪਣੀ ਜ਼ਿੰਦਗੀ ਬਾਰੇ ਵੀ ਕਈ ਵੱਡੀਆਂ ਜਾਣਕਾਰੀਆਂ ਦਿੱਤੀਆਂ।

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ 'ਚ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ। ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਜੇਲ ਤੋਂ ਨਿਊਜ਼ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਇਹ ਖੁਲਾਸੇ ਕੀਤੇ ਹਨ। ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮੁਲਜ਼ਮ ਲਾਰੈਂਸ ਬਿਸ਼ਨੋਈ ਨੇ ਕਿਹਾ ਕਿ ਗੋਲਡੀ ਬਰਾੜ ਨੇ ਸਿੱਧੂ ਮੂਸੇਵਾਲਾ ਦਾ ਕਤਲ ਕਰਵਾਇਆ ਸੀ। ਬਰਾੜ ਨੇ ਸਾਰੀ ਯੋਜਨਾ ਬਣਾਈ ਸੀ। ਲਾਰੈਂਸ ਬਿਸ਼ਨੋਈ ਨੇ ਕਿਹਾ ਕਿ, ਮੈਂ ਮੂਸੇਵਾਲਾ ਤੋਂ ਵੀ ਨਾਰਾਜ਼ ਸੀ, ਕਿਉਂਕਿ ਉਹ ਸਾਡੇ ਵਿਰੋਧੀ ਗੈਂਗ ਦਾ ਸਮਰਥਨ ਕਰਦਾ ਸੀ।

ਲਾਰੈਂਸ ਨੇ ਗੱਲਬਾਤ ਦੌਰਾਨ ਦੱਸਿਆ ਕਿ ਕਿਵੇਂ ਉਹ ਅਪਰਾਧ ਦੀ ਦੁਨੀਆ 'ਚ ਆਇਆ ਅਤੇ ਕਿਵੇਂ ਵਿਦਿਆਰਥੀ ਤੋਂ ਗੈਂਗਸਟਰ ਬਣਿਆ। ਇਸ ਦੌਰਾਨ ਉਸ ਨੇ ਇਹ ਵੀ ਦੱਸਿਆ ਕਿ ਉਸਨੂੰ ਜ਼ਬਰਦਸਤੀ ਗੈਂਗਸਟਰ ਬਣਾਇਆ ਗਿਆ ਸੀ। ਉਸ ਨੇ ਦੱਸਿਆ ਕਿ ਅੱਜ ਤੱਕ ਉਸ 'ਤੇ ਕਿਸੇ ਵੀ ਮਾਮਲੇ 'ਚ ਦੋਸ਼ੀ ਸਾਬਤ ਨਹੀਂ ਹੋਇਆ ਅਤੇ ਉਹ 9 ਸਾਲਾਂ ਤੋਂ ਬਿਨਾਂ ਕਿਸੇ ਸਜ਼ਾ ਦੇ ਜੇਲ੍ਹ 'ਚ ਬੰਦ ਹੈ।

ਜਦੋਂ ਲਾਰੈਂਸ ਨੂੰ ਗੈਂਗਸਟਰ ਬਣਨ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਦੱਸਿਆ ਕਿ ਉਸ ਨੇ ਨਹੀਂ ਸੋਚਿਆ ਸੀ ਕਿ ਉਹ ਬਣ ਜਾਵੇਗਾ। ਚੰਡੀਗੜ੍ਹ ਯੂਨੀਵਰਸਿਟੀ ਦਾ ਵਿਦਿਆਰਥੀ ਸੀ ਅਤੇ ਉੱਥੋਂ ਦੀ ਰਾਜਨੀਤੀ ਵਿੱਚ ਸਰਗਰਮ ਸੀ। ਵਿਦਿਆਰਥੀ ਜੀਵਨ ਵਿੱਚ ਵਿਰੋਧੀਆਂ ਨਾਲ ਲੜਾਈ ਹੋਈ, ਫਿਰ ਇਸ ਲੜਾਈ ਵਿੱਚ ਪੁਲਿਸ ਨੇ ਉਸਨੂੰ ਜੇਲ੍ਹ ਵਿੱਚ ਡੱਕ ਦਿੱਤਾ। ਉਦੋਂ ਤੋਂ ਮੈਂ ਜੇਲ੍ਹ ਵਿੱਚ ਹਾਂ। ਜਦੋਂ ਉਸਨੂੰ ਜੇਲ੍ਹ ਭੇਜਿਆ ਗਿਆ ਤਾਂ ਵਿਦਿਆਰਥੀ ਲਿਖ ਕੇ ਹੀ ਭੇਜਿਆ ਗਿਆ। ਮੇਰੀ ਚਾਰਜਸ਼ੀਟ 'ਤੇ ਇਹ ਵੀ ਲਿਖਿਆ ਗਿਆ ਸੀ ਕਿ ਵਿਦਿਆਰਥੀ ਗੈਂਗਸਟਰ ਨਹੀਂ ਸੀ, ਗੈਂਗਸਟਰ ਫਿਰ ਜੇਲ੍ਹ 'ਚ ਬਣੇ।

ਲਾਰੈਂਸ ਨੇ ਦੱਸਿਆ ਕਿ ਜਦੋਂ ਉਹ ਜੇਲ੍ਹ ਵਿੱਚ ਸੀ ਤਾਂ ਉਸ ਦੇ ਆਪਣੇ ਹੀ ਕਈ ਲੋਕਾਂ ਨੂੰ ਵਿਰੋਧੀ ਗਰੋਹਾਂ ਨੇ ਮਾਰ ਦਿੱਤਾ ਸੀ। ਪੁਲਿਸ ਨੇ ਇਨ੍ਹਾਂ ਮਾਮਲਿਆਂ ਵਿੱਚ ਕੁਝ ਨਹੀਂ ਕੀਤਾ। ਵਿਦਿਆਰਥੀ ਜੀਵਨ ਵਿੱਚ ਇੱਕ ਚੱਕਰ ਸੀ, ਜਦੋਂ ਪੁਲਿਸ ਨੇ ਇਹ ਸਭ ਕੁਝ ਕਾਬੂ ਨਹੀਂ ਕੀਤਾ ਤਾਂ ਅਸੀਂ ਖੁਦ ਹੀ ਹਥਿਆਰ ਚੁੱਕੇ। ਅਜ਼ੀਜ਼ਾਂ ਦਾ ਬਦਲਾ ਲੈਣ ਲਈ ਗਲਤ ਰਾਹਾਂ 'ਤੇ ਤੁਰ ਪਏ।

Related Stories

No stories found.
logo
Punjab Today
www.punjabtoday.com