ਲੁਧਿਆਣਾ 'ਚ ਆਲੂ-ਗੋਭੀ ਦੀ ਸਬਜ਼ੀ ਨਾ ਬਣਾਉਣ 'ਤੇ ਬੇਟੇ ਨੇ ਮਾਂ ਦਾ ਕੀਤਾ ਕੱਤਲ

ਲੁਧਿਆਣਾ ਦੇ ਨਿਊ ਅਸ਼ੋਕ ਨਗਰ 'ਚ 26 ਸਾਲਾ ਨੌਜਵਾਨ ਨੇ ਆਪਣੀ ਮਾਂ ਨੂੰ ਛੱਤ ਤੋਂ ਸੁੱਟ ਦਿੱਤਾ। ਮਾਂ ਨੂੰ ਛੱਤ ਤੋਂ ਸੁੱਟਣ ਦਾ ਇੱਕੋ ਇੱਕ ਕਾਰਣ ਇਹ ਸੀ, ਕਿ ਮਾਂ ਨੇ ਦੁਪਹਿਰ ਦੇ ਖਾਣੇ ਲਈ ਤੋਰੀ ਦੀ ਸਬਜ਼ੀ ਬਣਾਈ ਸੀ।
ਲੁਧਿਆਣਾ 'ਚ ਆਲੂ-ਗੋਭੀ ਦੀ ਸਬਜ਼ੀ ਨਾ ਬਣਾਉਣ 'ਤੇ ਬੇਟੇ ਨੇ ਮਾਂ ਦਾ ਕੀਤਾ ਕੱਤਲ

ਅੱਜਕਲ ਕਲਯੁਗ ਦਾ ਜ਼ਮਾਨਾ ਹੈ ਅਤੇ 5000 ਸਾਲ ਪਹਿਲਾਂ ਸਾਡੇ ਰਿਸ਼ੀ ਮੁੰਨੀ ਪਹਿਲਾ ਕਹਿ ਚੁਕੇ ਹਨ, ਕਿ ਕਲਯੁਗ ਵਿਚ ਮਾਤਾ ਪਿਤਾ ਦਾ ਕੋਈ ਵੀ ਲਿਹਾਜ਼ ਨਹੀਂ ਹੋਵੇਗਾ। ਇਸ ਦਾ ਜਿੰਦਾ ਜਾਗਦਾ ਸਬੂਤ ਲੁਧਿਆਣਾ ਵਿਚ ਵੇਖਣ ਨੂੰ ਮਿਲ ਰਿਹਾ ਹੈ। ਪੰਜਾਬ ਦੇ ਲੁਧਿਆਣਾ ਵਿੱਚ ਇੱਕ ਕਾਪੂਤ ਪੁੱਤਰ ਨੇ ਆਪਣੀ ਹੀ ਮਾਂ ਦਾ ਕਤਲ ਕਰ ਦਿੱਤਾ।

ਨਿਊ ਅਸ਼ੋਕ ਨਗਰ 'ਚ 26 ਸਾਲਾ ਨੌਜਵਾਨ ਨੇ ਆਪਣੀ ਮਾਂ ਨੂੰ ਛੱਤ ਤੋਂ ਸੁੱਟ ਦਿੱਤਾ। ਇਸ ਨੂੰ ਛੱਤ ਤੋਂ ਸੁੱਟਣ ਦਾ ਇੱਕੋ ਇੱਕ ਕਾਰਨ ਇਹ ਸੀ, ਕਿ ਮਾਂ ਨੇ ਦੁਪਹਿਰ ਦੇ ਖਾਣੇ ਲਈ ਤੋਰੀ ਦੀ ਸਬਜ਼ੀ ਬਣਾਈ ਸੀ। ਤੋਰੀ ਦੀ ਸਬਜ਼ੀ ਬਣਾਉਣ 'ਤੇ ਉਸ ਨੇ ਮਾਂ ਨੂੰ ਘਰ ਦੀ ਪਹਿਲੀ ਮੰਜ਼ਿਲ ਤੋਂ ਧੱਕਾ ਦੇ ਦਿੱਤਾ। ਇਸ ਤੋਂ ਬਾਅਦ ਉਸ ਨੇ ਮਾਂ 'ਤੇ ਰਾਡ ਨਾਲ ਹਮਲਾ ਕਰ ਦਿੱਤਾ। ਜਦੋਂ ਪਿਤਾ ਉਸ ਨੂੰ ਬਚਾਉਣ ਆਇਆ ਤਾਂ ਉਸ ਦੀ ਵੀ ਕੁੱਟਮਾਰ ਕੀਤੀ। ਇਸ ਤੋਂ ਬਾਅਦ ਜ਼ਖਮੀ ਔਰਤ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਮੰਗਲਵਾਰ ਨੂੰ ਉਸ ਦੀ ਮੌਤ ਹੋ ਗਈ।

ਉਸ ਦੀ ਮੌਤ ਤੋਂ ਬਾਅਦ ਸਲੇਮ ਟਾਬਰੀ ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ। ਮਰਨ ਵਾਲੀ ਔਰਤ ਦੀ ਪਛਾਣ ਨਿਊ ਅਸ਼ੋਕ ਨਗਰ ਦੀ ਰਹਿਣ ਵਾਲੀ 65 ਸਾਲਾ ਚਰਨਜੀਤ ਕੌਰ ਵਜੋਂ ਹੋਈ ਹੈ। ਮ੍ਰਿਤਕ ਦੇ ਭਤੀਜੇ ਅਮਰੀਕ ਸਿੰਘ ਨੇ ਦੱਸਿਆ ਕਿ ਉਸ ਦਾ ਚਚੇਰਾ ਭਰਾ ਸੁਰਿੰਦਰ ਸਿੰਘ ਉਰਫ ਟਿੰਕੂ ਬੇਰੁਜ਼ਗਾਰ ਅਤੇ ਗੁੱਸੇ ਵਾਲਾ ਹੈ । ਦੁਪਹਿਰ ਨੂੰ ਚਰਨਜੀਤ ਕੌਰ ਨੇ ਜਿਹੜੀ ਸਬਜ਼ੀ ਬਣਾਈ, ਪਰ ਟਿੰਕੂ ਨੂੰ ਇਹ ਪਸੰਦ ਨਹੀਂ ਸੀ। ਉਸ ਨੇ ਆਪਣੀ ਮਾਂ ਨੂੰ ਇਸ ਦੀ ਬਜਾਏ ਆਲੂ-ਗੋਭੀ ਦੀ ਸਬਜ਼ੀ ਬਣਾਉਣ ਲਈ ਕਿਹਾ, ਪਰ ਮਾਂ ਨੇ ਉਸ ਨੂੰ ਇਨਕਾਰ ਕਰ ਦਿੱਤਾ ਅਤੇ ਉਸ ਨੂੰ ਪਕਾਇਆ ਹੋਇਆ ਖਾਣਾ ਖਾਣ ਲਈ ਕਿਹਾ।

ਇਸਦੇ ਬਾਅਦ ਤੋਂ ਟਿੰਕੂ ਨੇ ਆਪਣੀ ਮਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਮਾਂ ਬਚਾਅ ਲਈ ਘਰ ਦੀ ਪਹਿਲੀ ਮੰਜ਼ਿਲ 'ਤੇ ਗਈ ਪਰ ਦੋਸ਼ੀ ਪੁੱਤਰ ਵੀ ਪਿੱਛੇ ਆ ਗਿਆ। ਇੱਥੇ ਉਸਨੇ ਮਾਂ ਨੂੰ ਪਹਿਲੀ ਮੰਜ਼ਿਲ ਤੋਂ ਧੱਕਾ ਦੇ ਦਿੱਤਾ। ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਈ। ਇਸ ਤੋਂ ਬਾਅਦ ਦੋਸ਼ੀਆਂ ਨੇ ਡੰਡੇ ਲੈ ਕੇ ਜ਼ਖਮੀ ਮਾਂ ਦੀ ਗਲੀ 'ਚ ਹੀ ਕੁੱਟਮਾਰ ਕੀਤੀ। ਜਦੋਂ ਪਿਤਾ ਗੁਰਨਾਮ ਸਿੰਘ ਨੇ ਦਖਲ ਦੇਣ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮ ਉਸਦੀ ਵੀ ਕੁੱਟਮਾਰ ਕਰਕੇ ਫ਼ਰਾਰ ਹੋ ਗਏ।

ਗੁਰਨਾਮ ਸਿੰਘ ਨੇ ਅਲਾਰਮ ਵਜਾਇਆ ਅਤੇ ਗੁਆਂਢੀਆਂ ਦੀ ਮਦਦ ਨਾਲ ਆਪਣੀ ਪਤਨੀ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਮੰਗਲਵਾਰ ਦੇਰ ਸ਼ਾਮ ਉਸਦੀ ਮੌਤ ਹੋ ਗਈ। ਮ੍ਰਿਤਕ ਚਰਨਜੀਤ ਕੌਰ ਦੀ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਗਿਆ ਹੈ। ਲਾਸ਼ ਦਾ ਅੱਜ ਪੋਸਟਮਾਰਟਮ ਕੀਤਾ ਜਾਵੇਗਾ। ਪੋਸਟਮਾਰਟਮ ਤੋਂ ਬਾਅਦ ਸੰਸਕਾਰ ਕੀਤਾ ਜਾਵੇਗਾ।

ਇਸ ਦੇ ਨਾਲ ਹੀ ਰਿਸ਼ਤੇਦਾਰ ਨੇ ਦੱਸਿਆ ਕਿ ਟਿੰਕੂ ਦੀ ਹਾਲਤ ਵੀ ਠੀਕ ਨਹੀਂ ਹੈ। ਉਸਦਾ ਵੱਡਾ ਭਰਾ ਦਿਮਾਗੀ ਤੌਰ 'ਤੇ ਠੀਕ ਨਹੀਂ ਹੈ। ਉਹ ਖੁਦ ਵੀ ਪਿਛਲੇ 7-8 ਸਾਲਾਂ ਤੋਂ ਮਾਨਸਿਕ ਤੌਰ 'ਤੇ ਕਮਜ਼ੋਰ ਹੈ। ਉਸਦਾ ਦਿਮਾਗ ਕੰਮ ਨਹੀਂ ਕਰਦਾ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਦੋਵਾਂ ਭਰਾਵਾਂ ਦਾ ਦਿਮਾਗੀ ਸੰਤੁਲਨ ਠੀਕ ਨਹੀਂ ਹੈ ਤਾਂ ਸਰਕਾਰ ਨੂੰ ਚਾਹੀਦਾ ਹੈ ਕਿ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਜਾਵੇ ਤਾਂ ਜੋ ਮੁਹੱਲਾ ਵਾਸੀ ਸੁਰੱਖਿਅਤ ਰਹਿ ਸਕਣ। ਮੁਹੱਲਾ ਵਾਸੀਆਂ ਨੇ ਦੱਸਿਆ ਕਿ ਮੁਲਜ਼ਮ ਕਈ ਵਾਰ ਗਲੀ ਵਿੱਚ ਇੱਟਾਂ-ਪੱਥਰ ਵੀ ਸੁੱਟਣ ਲੱਗ ਜਾਂਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਵੀ ਖਤਰਾ ਬਣਿਆ ਰਹਿੰਦਾ ਹੈ।

Related Stories

No stories found.
logo
Punjab Today
www.punjabtoday.com