'ਆਪ' ਸਰਕਾਰ ਹੁਣ ਖੁਦ ਵੇਚੇਗੀ ਰੇਤਾ-ਬੱਜਰੀ, ਵਧਦੀਆਂ ਕੀਮਤਾਂ ਤੇ ਲਗੇਗੀ ਲਗਾਮ

ਰੇਤ ਮਾਫੀਆ 'ਤੇ ਨੱਥ ਪਾ ਕੇ ਲੋਕਾਂ ਨੂੰ ਸਸਤੇ ਭਾਅ 'ਤੇ ਰੇਤਾ-ਬੱਜਰੀ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਸਰਕਾਰ ਨੇ ਹੁਣ ਆਪਣੇ ਪੱਧਰ 'ਤੇ ਰੇਤਾ ਬਜਰੀ ਦੇ ਵਿਕਰੀ ਕੇਂਦਰ ਖੋਲ੍ਹਣ ਦਾ ਫੈਸਲਾ ਕੀਤਾ ਹੈ।
'ਆਪ' ਸਰਕਾਰ ਹੁਣ ਖੁਦ ਵੇਚੇਗੀ ਰੇਤਾ-ਬੱਜਰੀ, ਵਧਦੀਆਂ ਕੀਮਤਾਂ ਤੇ ਲਗੇਗੀ ਲਗਾਮ

'ਆਪ' ਸਰਕਾਰ ਆਮ ਲੋਕਾਂ ਨੂੰ ਸਹੂਲਤ ਦੇਣ ਦੀ ਲਗਾਤਾਰ ਕੋਸ਼ਿਸ਼ ਕਰ ਰਹੀ ਹੈ। ਪੰਜਾਬ ਸਰਕਾਰ ਨੇ ਮਾਈਨਿੰਗ ਮਾਫੀਆ 'ਤੇ ਸ਼ਿਕੰਜਾ ਕੱਸਦਿਆਂ ਰੇਤਾ-ਬੱਜਰੀ ਵਿਕਰੀ ਕੇਂਦਰ ਖੋਲ੍ਹਣ ਦਾ ਐਲਾਨ ਕੀਤਾ ਹੈ। ਸੂਬੇ ਦੇ ਪਹਿਲੇ ਕੇਂਦਰ ਦਾ ਉਦਘਾਟਨ ਅੱਜ ਮੁਹਾਲੀ ਵਿੱਚ ਹੋਵੇਗਾ।

ਮਾਈਨਿੰਗ ਮੰਤਰੀ ਹਰਜੋਤ ਬੈਂਸ ਨੇ ਐਤਵਾਰ ਦੇਰ ਸ਼ਾਮ ਟਵੀਟ ਕਰਕੇ ਕਿਹਾ ਕਿ ਭਗਵੰਤ ਮਾਨ ਮੋਹਾਲੀ 'ਚ ਰੇਤਾ-ਬੱਜਰੀ ਵਿਕਰੀ ਕੇਂਦਰ ਦਾ ਉਦਘਾਟਨ ਕਰਨ ਜਾ ਰਹੇ ਹਨ, ਜਿਸ ਨਾਲ ਪੰਜਾਬ ਦੇ ਲੋਕਾਂ ਨੂੰ ਸਰਕਾਰ ਵੱਲੋਂ ਮਾਈਨਿੰਗ ਮਾਫੀਆ ਨੂੰ ਖਤਮ ਕਰਕੇ ਵੱਡੀ ਰਾਹਤ ਦਿੱਤੀ ਜਾ ਰਹੀ ਹੈ। ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਅਜਿਹੇ ਵਿਕਰੀ ਕੇਂਦਰ ਖੋਲ੍ਹੇ ਜਾਣਗੇ।

ਜ਼ਿਕਰਯੋਗ ਹੈ ਕਿ ਪੰਜਾਬ 'ਚ ਮਾਈਨਿੰਗ 'ਤੇ ਪਾਬੰਦੀ ਅਤੇ ਸੂਬੇ ਦੀ ਮਾਈਨਿੰਗ ਨੀਤੀ ਨਾ ਬਣਾਏ ਜਾਣ ਕਾਰਨ ਰੇਤਾ-ਬੱਜਰੀ ਦੀਆਂ ਕੀਮਤਾਂ 'ਚ ਇਕਦਮ ਤੇਜ਼ੀ ਆਈ ਹੈ। ਇਸ ਕਾਰਨ ਜਿੱਥੇ ਆਮ ਆਦਮੀ ਲਈ ਆਪਣਾ ਘਰ ਬਣਾਉਣਾ ਮੁਸ਼ਕਲ ਹੋ ਗਿਆ ਹੈ, ਉੱਥੇ ਹੀ ਕਈ ਸਰਕਾਰੀ ਪ੍ਰਾਜੈਕਟਾਂ ਦੇ ਨਿਰਮਾਣ ਕਾਰਜ ਵੀ ਠੱਪ ਹੋ ਗਏ ਹਨ। ਠੇਕੇਦਾਰਾਂ ਨੇ ਉਸਾਰੀ ਦਾ ਕੰਮ ਛੱਡ ਦਿੱਤਾ ਹੈ।

ਰੇਤ ਮਾਫੀਆ 'ਤੇ ਨੱਥ ਪਾ ਕੇ ਲੋਕਾਂ ਨੂੰ ਸਸਤੇ ਭਾਅ 'ਤੇ ਰੇਤਾ-ਬੱਜਰੀ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਸਰਕਾਰ ਨੇ ਹੁਣ ਆਪਣੇ ਪੱਧਰ 'ਤੇ ਰੇਤਾ ਬਜਰੀ ਦੇ ਵਿਕਰੀ ਕੇਂਦਰ ਖੋਲ੍ਹਣ ਦਾ ਫੈਸਲਾ ਕੀਤਾ ਹੈ। ਅਜੋਕੇ ਦੌਰ ਵਿੱਚ 12,000 ਤੋਂ 15,000 ਰੁਪਏ ਵਿੱਚ ਮਿਲਣ ਵਾਲੇ 900 ਵਰਗ ਫੁੱਟ ਰੇਤ ਦੇ ਟਿੱਪਰ ਦੀ ਕੀਮਤ 40,000 ਰੁਪਏ ਤੱਕ ਪਹੁੰਚ ਗਈ ਹੈ।

ਪਿਛਲੀ ਕਾਂਗਰਸ ਸਰਕਾਰ ਵੇਲੇ ਰੇਤੇ ਦੀ ਕੀਮਤ 22 ਰੁਪਏ ਪ੍ਰਤੀ ਫੁੱਟ ਸੀ। ਹੁਣ ਇਸ ਦੀ ਕੀਮਤ 36 ਰੁਪਏ ਅਤੇ ਬੱਜਰੀ ਦੀ ਕੀਮਤ 20 ਰੁਪਏ ਤੋਂ ਵਧ ਕੇ 27 ਰੁਪਏ ਪ੍ਰਤੀ ਫੁੱਟ ਹੋ ਗਈ ਹੈ। ਉਸਾਰੀ ਲਾਗਤ ਵਧਣ ਕਾਰਨ ਸਭ ਤੋਂ ਵੱਧ ਅਸਰ ਉਸਾਰੀ ਅਧੀਨ ਸਰਕਾਰੀ ਪ੍ਰਾਜੈਕਟਾਂ 'ਤੇ ਪਿਆ ਹੈ। ਇਸ ਕਾਰਨ ਖਾਸ ਕਰਕੇ ਲੋਕ ਨਿਰਮਾਣ ਵਿਭਾਗ ਅਧੀਨ ਚੱਲ ਰਹੇ ਕਈ ਨਿਰਮਾਣ ਕਾਰਜ ਠੱਪ ਹੋ ਗਏ ਹਨ। ਹੁਣ ਸਰਕਾਰ ਦੇ ਇਸ ਉਪਰਾਲੇ ਨਾਲ ਲੋਕਾਂ ਨੂੰ ਸਸਤੇ ਭਾਅ 'ਤੇ ਰੇਤਾ-ਬੱਜਰੀ ਮਿਲਣ ਦੀ ਆਸ ਬੱਝ ਗਈ ਹੈ।

ਦੱਸ ਦੇਈਏ ਕਿ ਸੂਬੇ 'ਚ ਰੇਤਾ-ਬੱਜਰੀ ਦੀਆਂ ਕੀਮਤਾਂ 'ਚ ਭਾਰੀ ਉਛਾਲ ਆਇਆ ਹੈ, ਜਿਸ ਕਾਰਨ ਲੋਕਾਂ ਨੂੰ ਰੇਤਾ-ਬੱਜਰੀ ਬਹੁਤ ਮਹਿੰਗੇ ਭਾਅ 'ਤੇ ਖਰੀਦਣੀ ਪੈਂਦੀ ਹੈ ਅਤੇ ਲੋਕਾਂ ਨੂੰ ਆਪਣੇ ਨਿਰਮਾਣ ਕਾਰਜਾਂ 'ਚ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਸਰਕਾਰ ਨੇ ਹੁਣ ਆਪਣੇ ਪੱਧਰ 'ਤੇ ਰੇਤਾ ਬਜਰੀ ਦੇ ਵਿਕਰੀ ਕੇਂਦਰ ਖੋਲ੍ਹਣ ਦਾ ਫੈਸਲਾ ਕੀਤਾ ਹੈ।

Related Stories

No stories found.
logo
Punjab Today
www.punjabtoday.com