ਪੰਜਾਬ ਤੋਂ ਬਾਅਦ 'ਆਪ' ਦੀ ਭਾਜਪਾ ਦੇ ਗੜ੍ਹ ਮੰਡੀ 'ਚ ਸੇਂਧ ਲਾਉਣ ਦੀ ਤਿਆਰੀ

ਪੰਜਾਬ 'ਚ ਕਾਂਗਰਸ ਨੂੰ ਹਰਾਉਣ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦੀਆਂ ਨਜ਼ਰਾਂ ਭਾਰਤੀ ਜਨਤਾ ਪਾਰਟੀ ਦੇ ਸ਼ਾਸਨ ਵਾਲੇ ਸੂਬੇ ਹਿਮਾਚਲ ਪ੍ਰਦੇਸ਼ ਤੇ ਟਿਕੀਆਂ ਹੋਈਆਂ ਹਨ।
ਪੰਜਾਬ ਤੋਂ ਬਾਅਦ 'ਆਪ' ਦੀ ਭਾਜਪਾ ਦੇ ਗੜ੍ਹ ਮੰਡੀ 'ਚ ਸੇਂਧ ਲਾਉਣ ਦੀ ਤਿਆਰੀ

ਆਮ ਆਦਮੀ ਪਾਰਟੀ ਦੀ ਕੋਸ਼ਿਸ਼ ਹੈ, ਕਿ ਪੰਜਾਬ ਤੋਂ ਬਾਅਦ ਹੁਣ ਹਿਮਾਚਲ 'ਚ ਹੋਣ ਵਾਲਿਆਂ ਚੋਣਾਂ ਨੂੰ ਜਿਤਿਆ ਜਾਵੇ। ਪੰਜਾਬ 'ਚ ਕਾਂਗਰਸ ਨੂੰ ਹਰਾਉਣ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦੀਆਂ ਨਜ਼ਰਾਂ ਭਾਰਤੀ ਜਨਤਾ ਪਾਰਟੀ ਦੇ ਸ਼ਾਸਨ ਵਾਲੇ ਸੂਬੇ ਹਿਮਾਚਲ ਪ੍ਰਦੇਸ਼ ਤੇ ਟਿਕੀਆਂ ਹੋਈਆਂ ਹਨ।

ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਮੰਡੀ ਵਿੱਚ ਰੋਡ ਸ਼ੋਅ ਕਰਨ ਜਾ ਰਹੇ ਹਨ। ਖਾਸ ਗੱਲ ਇਹ ਹੈ ਕਿ ਮੰਡੀ ਸੂਬੇ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਦਾ ਇਲਾਕਾ ਹੈ। ਦੱਸਿਆ ਜਾ ਰਿਹਾ ਹੈ ਕਿ ਕੇਜਰੀਵਾਲ 6 ਅਪ੍ਰੈਲ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਰੋਡ ਸ਼ੋਅ ਕਰਨਗੇ। 'ਆਪ' ਦੇ ਇੰਚਾਰਜ ਰਤਨੇਸ਼ ਗੁਪਤਾ ਦਾ ਕਹਿਣਾ ਹੈ, "ਅਸੀਂ ਦੋ ਕਾਰਨਾਂ ਕਰਕੇ ਆਪਣੀ ਮੁਹਿੰਮ ਸ਼ੁਰੂ ਕਰਨ ਲਈ ਮੰਡੀ ਨੂੰ ਚੁਣਿਆ ਹੈ।''

ਪਹਿਲਾ, ਇਹ ਮੱਧ ਵਿਚ ਸਥਿਤ ਹੈ ਅਤੇ ਦੂਜਾ, ਇਹ ਫਿਲਹਾਲ ਹਿਮਾਚਲ ਪ੍ਰਦੇਸ਼ ਦੀ ਰਾਜਨੀਤੀ ਦਾ ਕੇਂਦਰ ਬਣਿਆ ਹੋਇਆ ਹੈ। 'ਆਪ' ਦੇ ਬੁਲਾਰੇ ਗੌਰਵ ਸ਼ਰਮਾ ਨੇ ਕਿਹਾ, "ਇਹ ਆਪਣੇ ਆਪ ਵਿਚ ਇਕ ਇਤਿਹਾਸਕ ਘਟਨਾ ਹੋਵੇਗੀ, ਕਿਉਂਕਿ ਇਹ ਸੂਬੇ ਦੀ ਸਿਆਸੀ ਸ਼ਕਲ ਨੂੰ ਬਦਲ ਦੇਵੇਗੀ, ਜੋ ਕਿ ਹੁਣ ਤੱਕ ਵੱਡੇ ਪੱਧਰ ਤੇ ਦੋ ਧੁਰਾ ਬਣਿਆ ਹੋਇਆ ਹੈ।"

'ਆਪ' ਦੇ ਹਜ਼ਾਰਾਂ ਵਰਕਰ ਕੇਜਰੀਵਾਲ ਅਤੇ ਮਾਨ ਦਾ ਸਵਾਗਤ ਕਰਨਗੇ। ਸ਼ਰਮਾ ਨੇ ਕਿਹਾ, "ਲੰਬੇ ਸਮੇਂ ਤੋਂ ਸੂਬੇ ਦੇ ਲੋਕ ਤੀਜੇ ਵਿਕਲਪ ਦੀ ਤਲਾਸ਼ ਕਰ ਰਹੇ ਸਨ ਅਤੇ ਹੁਣ 'ਆਪ' ਉਨ੍ਹਾਂ ਨੂੰ ਵਿਕਲਪ ਦੇ ਰਹੀ ਹੈ ਅਤੇ ਲੰਬਿਤ ਸਮੱਸਿਆਵਾਂ ਨੂੰ ਦੂਰ ਕਰਨ ਲਈ ਉਨ੍ਹਾਂ ਦੀ ਮਦਦ ਕਰ ਰਹੀ ਹੈ।" 'ਆਪ' ਦੀ ਲਹਿਰ ਸੁਨਾਮੀ ਵਾਂਗ ਪੂਰੇ ਸੂਬੇ ਵਿੱਚ ਫੈਲ ਜਾਵੇਗੀ।

ਭਾਜਪਾ ਨੇ ਮੰਡੀ ਜ਼ਿਲ੍ਹੇ ਦੀਆਂ 10 ਵਿੱਚੋਂ 9 ਸੀਟਾਂ ਜਿੱਤੀਆਂ ਸਨ। ਦੂਜੇ ਪਾਸੇ ਜੋਗਿੰਦਰਨਗਰ ਸੀਟ ਤੋਂ ਆਜ਼ਾਦ ਉਮੀਦਵਾਰ ਪ੍ਰਕਾਸ਼ ਰਾਣਾ ਨੇ ਜਿੱਤ ਹਾਸਲ ਕੀਤੀ ਹੈ। ਹਾਲਾਂਕਿ ਮੁੱਖ ਮੰਤਰੀ ਦੇ ਗੜ੍ਹ 'ਚ ਭਾਜਪਾ ਦਾ ਪ੍ਰਦਰਸ਼ਨ ਕੁਝ ਖਾਸ ਨਹੀਂ ਰਿਹਾ। ਜਦਕਿ ਤਿੰਨ ਖੇਤਰਾਂ ਵਿੱਚ ਕਾਂਗਰਸ ਦੀ ਜਿੱਤ ਹੋਈ ਸੀ।

ਇਨ੍ਹਾਂ ਵਿੱਚ ਜੁਬਲ-ਕੋਟਖਾਈ, ਫਤਿਹਪੁਰ ਅਤੇ ਅਰਕੀ ਦੇ ਨਾਂ ਸ਼ਾਮਲ ਹਨ। ਖਾਸ ਗੱਲ ਇਹ ਹੈ ਕਿ ਭਾਜਪਾ ਨੇ ਸੀਐਮ ਵੀਰਭੱਦਰ ਸਿੰਘ ਪ੍ਰਤੀ ਹਮਦਰਦੀ ਨੂੰ ਹਾਰ ਦਾ ਵੱਡਾ ਕਾਰਨ ਦੱਸਿਆ ਸੀ। ਸੂਬੇ ਵਿੱਚ ਮਜ਼ਦੂਰ ਵਰਗ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦੀ ਮੰਗ ਕਰ ਰਿਹਾ ਹੈ। ਅਜਿਹੇ 'ਚ 'ਆਪ' ਦੀ ਨਜ਼ਰ ਕਰਮਚਾਰੀਆਂ ਦੀ ਵੋਟ ਤੇ ਹੋਵੇਗੀ।

ਬੁਲਾਰੇ ਸ਼ਰਮਾ ਨੇ ਕਿਹਾ, 'ਆਪ' ਮੁੱਖ ਮੰਤਰੀ ਦੇ ਬਿਆਨ ਦੀ ਨਿਖੇਧੀ ਕਰਦੀ ਹੈ, ਜਿੱਥੇ ਉਨ੍ਹਾਂ ਮੁਲਾਜ਼ਮਾਂ ਨੂੰ ਪੈਨਸ਼ਨ ਲਈ ਚੋਣ ਲੜਨ ਲਈ ਕਿਹਾ ਹੈ। ਸੀਐਮ ਦੇ ਬਿਆਨ ਤੋਂ ਪਤਾ ਲੱਗਦਾ ਹੈ, ਕਿ ਭਾਜਪਾ ਨੇਤਾਵਾਂ ਦੇ ਹੰਕਾਰ ਨੇ ਉਨ੍ਹਾਂ ਦਾ ਦਿਮਾਗ ਖਰਾਬ ਕਰ ਦਿੱਤਾ ਹੈ ਅਤੇ ਸੀਐਮ ਅਜਿਹੇ ਬਿਆਨ ਦੇ ਰਹੇ ਹਨ, ਕਿਉਂਕਿ ਉਨ੍ਹਾਂ ਦਾ ਆਪਣੀ ਸਰਕਾਰ ਤੇ ਕੋਈ ਕੰਟਰੋਲ ਨਹੀਂ ਹੈ।

Related Stories

No stories found.
logo
Punjab Today
www.punjabtoday.com