ਪੰਜਾਬ ਵਿਚ ਕਾਂਗਰਸ ਪਾਰਟੀ ਨੇ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਹਮਲਾ ਬੋਲਿਆ ਹੈ। 'ਆਪ' ਸਰਕਾਰ ਨੇ ਪੰਜਾਬ 'ਚ 'ਆਪ' ਸਰਕਾਰ ਨੇ ਨਵਾਂਸ਼ਹਿਰ ਦੇ ਖਟਕੜ ਕਲਾਂ ਵਿਖੇ ਭਗਤ ਸਿੰਘ ਪਾਰਕ ਦਾ ਬਿਜਲੀ ਕੁਨੈਕਸ਼ਨ ਕੱਟ ਦਿੱਤਾ ਹੈ। ਪਾਰਕ ਦਾ 1 ਲੱਖ 80 ਹਜ਼ਾਰ ਰੁਪਏ ਦਾ ਬਿੱਲ ਬਕਾਇਆ ਸੀ।
ਪਾਵਰਕੌਮ ਨੇ ਬਿੱਲ ਨਾ ਭਰਨ ਕਾਰਨ ਬਿਜਲੀ ਦਾ ਕੁਨੈਕਸ਼ਨ ਕੱਟ ਦਿੱਤਾ ਗਿਆ ਹੈ । ਇੰਨਾ ਹੀ ਨਹੀਂ ਇੱਥੋਂ ਦੇ ਮੁਲਾਜ਼ਮਾਂ ਨੂੰ ਤਨਖਾਹਾਂ ਵੀ ਨਹੀਂ ਦਿੱਤੀਆਂ ਗਈਆਂ ਹਨ। ਸਰਕਾਰ ਬਣਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਖਟਕੜ ਕਲਾਂ ਦੀ ਧਰਤੀ 'ਤੇ ਸਹੁੰ ਚੁੱਕ ਸਮਾਗਮ ਕਰਵਾਇਆ ਸੀ। ਲੱਖਾਂ ਲੋਕ ਬਦਲਾਅ ਦੀ ਆਸ ਲੈ ਕੇ ਆਏ ਸਨ।
ਭਗਤ ਸਿੰਘ ਦੇ ਮਾਰਗ 'ਤੇ ਚੱਲਣ ਲਈ ਪੀਲੀਆਂ ਪੱਗਾਂ ਬੰਨ੍ਹਣ ਦੀ ਗੱਲ ਕਰਨ ਵਾਲੇ ਆਗੂ ਅੱਜ ਆਪ ਹੀ ਭੁੱਲ ਗਏ ਹਨ, ਕਿ ਭਗਤ ਸਿੰਘ ਦੀ ਯਾਦਗਾਰ ਦੇ ਸਾਹਮਣੇ ਵਾਲੇ ਪਾਰਕ ਵਿੱਚ ਜਿੱਥੇ ਮੁੱਖ ਮੰਤਰੀ ਬੁੱਤ ਲਗਾਉਣ ਦੀ ਗੱਲ ਕਰਦੇ ਸਨ, ਉੱਥੇ ਅੱਜ ਵੀ ਕੋਈ ਰੋਸ਼ਨੀ ਨਹੀਂ ਹੈ । ਇਸ ਗੱਲ ਦਾ ਪ੍ਰਗਟਾਵਾ ਪਿੰਡ ਦੇ ਸਰਪੰਚ ਨੇ ਖਟਕੜ ਕਲਾਂ ਵਿੱਚ ਪੰਜਾਬ ਕਾਂਗਰਸ ਵੱਲੋਂ ਦਿੱਤੇ ਜਾ ਰਹੇ ਧਰਨੇ ਦੌਰਾਨ ਕੀਤਾ।
ਸਰਪੰਚ ਨੇ ਇਹ ਮਾਮਲਾ ਧਰਨੇ 'ਤੇ ਆਈ ਕਾਂਗਰਸ ਦੀ ਲੀਡਰਸ਼ਿਪ ਦੇ ਸਾਹਮਣੇ ਰੱਖਿਆ। ਸੂਬਾ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਨੇ ‘ਆਪ’ ਆਗੂਆਂ ਨੂੰ ਫਰਜ਼ੀ ਇਨਕਲਾਬੀ ਕਰਾਰ ਦਿੱਤਾ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਹਮਲਾ ਬੋਲਿਆ ਹੈ ।
ਵੜਿੰਗ ਨੇ ਕਿਹਾ ਕਿ ਮੁੱਖ ਮੰਤਰੀ ਖਟਕੜ ਕਲਾਂ ਵਿੱਚ ਬਣੇ ਪਾਰਕ ਵਿੱਚ ਬੁੱਤ ਲਗਾਉਣ ਦੀ ਗੱਲ ਕਰਦੇ ਸਨ। ਆਮ ਆਦਮੀ ਪਾਰਟੀ ਤੋਂ 1 ਲੱਖ 60 ਹਜ਼ਾਰ ਮੁਲਾਜ਼ਮਾਂ ਦੀਆਂ ਤਨਖਾਹਾਂ ਅਤੇ ਬਿੱਲ ਨਹੀਂ ਦਿੱਤੇ ਗਏ। ਇਸ ਕਾਰਨ ਪਾਰਕ ਦਾ ਬਿਜਲੀ ਕੁਨੈਕਸ਼ਨ ਕੱਟ ਦਿੱਤਾ ਗਿਆ। ਵੜਿੰਗ ਨੇ 'ਆਪ' ਆਗੂਆਂ ਨੂੰ ਫਰਜ਼ੀ ਇਨਕਲਾਬੀ ਕਿਹਾ। ਉਨ੍ਹਾਂ ਕਿਹਾ ਕਿ 1 ਲੱਖ 80 ਹਜ਼ਾਰ ਦਾ ਇਹ ਬਿੱਲ ਪੰਜਾਬ ਕਾਂਗਰਸ ਵੱਲੋਂ ਦਿੱਤਾ ਜਾਵੇਗਾ। ਵੜਿੰਗ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡ ਕੇ 'ਆਪ' ਪਾਰਟੀ ਨੇ ਕੁਰਸੀ ਹਾਸਲ ਕੀਤੀ ਹੈ। ਰਾਜਾ ਵੜਿੰਗ ਨੇ 'ਆਪ' ਸਰਕਾਰ 'ਤੇ ਤੀਖਾ ਹਮਲਾ ਬੋਲਿਆ ਹੈ।