16 ਅਕਤੂਬਰ 2021
ਪੰਜਾਬ 'ਚ ਹੋਣ ਜਾ ਰਹੀਆਂ 2022 ਦੀਆਂ ਚੋਣਾਂ ਲਈ ਸਾਰੀਆਂ ਹੀ ਸਿਆਸੀ ਪਾਰਟੀਆਂ ਨੇ ਆਪਣੀ ਕਮਰ ਕਸ ਲਈ ਹੈ। ਪਰ ਅਕਾਲੀ ਦਲ ਹੀ ਕੇਵਲ ਇਕ ਅਜਿਹੀ ਸਿਆਸੀ ਪਾਰਟੀ ਹੈ, ਜਿਹੜੀ 2022 ਦੀਆਂ ਚੋਣਾਂ ਨੂੰ ਲੈ ਕੇ ਸਭ ਤੋਂ ਵੱਧ ਗੰਭੀਰ ਹੈ । ਅਕਾਲੀ ਦਲ ਦੀ ਤਿਆਰੀ ਹੋਰ ਪਾਰਟੀਆਂ ਨਾਲੋਂ ਕਾਫੀ ਚੰਗੀ ਹੈ, ਜਿਸਦਾ ਲਾਭ ਉਹਨਾਂ ਨੂੰ 2022 ਦੀਆਂ ਚੋਣਾਂ 'ਚ ਜਰੂਰ ਮਿਲੇਗਾ। ਅਕਾਲੀ ਦਲ ਨੂੰ ਛੱਡ ਕੇ ਹਜੇ ਤੱਕ ਕਿਸੇ ਵੀ ਪਾਰਟੀ ਦੇ ਉਮੀਦਵਾਰਾਂ ਦੀ ਸਥਿਤੀ ਸਾਫ ਨਹੀਂ ਹੈ। ਅਕਾਲੀ ਦਲ ਨੇ ਸਭ ਤੋਂ ਪਹਿਲਾ ਟਿਕਟਾਂ ਵੰਡਣ ਦੀ ਸ਼ੁਰੂਆਤ ਕੀਤੀ ਹੈ ਅਤੇ ਕਈ ਇਲਾਕਿਆਂ ਤੋਂ ਆਪਣੇ ਉਮੀਦਵਾਰਾਂ ਦਾ ਐਲਾਨ ਵੀ ਕਰ ਦਿੱਤਾ ਹੈ । ਅਕਾਲੀ ਦਲ ਦੇ ਟਿਕਟਾਂ ਵੰਡਣ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਵਿਚ ਅਨੁਸਾਸ਼ਨ ਦਾ ਕਾਫੀ ਖਿਆਲ ਰੱਖਿਆ ਗਿਆ ਹੈ ਅਤੇ ਟਿਕਟਾਂ ਵੰਡਣ ਤੋਂ ਬਾਅਦ ਕਿਸੇ ਵੀ ਤਰਾਂ ਦਾ ਰੌਲਾ ਨਹੀਂ ਪਿਆ। ਸਾਰੇ ਵਰਕਰਾਂ ਨੇ ਹਾਇਕਮਾਨ ਦੇ ਫੈਸਲੇ ਨੂੰ ਸਿਰਮੱਥੇ ਰੱਖਿਆ । ਜਦੋਂ ਕਿ ਪੰਜਾਬ ਦੀ ਦੂਜੀਆਂ ਸਿਆਸੀ ਪਾਰਟੀਆਂ ਵਿੱਚ ਟਿਕਟਾਂ ਨੂੰ ਲੈ ਕੇ ਕਾਫੀ ਕਾਟੋ ਕਲੇਸ਼ ਹੋਣ ਦੀ ਉਮੀਦ ਹੈ। ਇਸ ਤੋਂ ਇਲਾਵਾ ਪੰਜਾਬ ਤੋਂ ਸ਼ੁਰੂ ਹੋਏ ਕਿਸਾਨ ਅੰਦੋਲਨ ਵਿਚ ਵੀ ਸਭ ਤੋਂ ਜ਼ਿਆਦਾ ਲਾਭ ਅਕਾਲੀ ਦਲ ਨੂੰ ਹੋਣ ਦੀ ਉਮੀਦ ਹੈ, ਕਿਉਂਕਿ ਜਦੋਂ ਇਹ ਅੰਦੋਲਨ ਸ਼ੁਰੂ ਹੋਇਆ ਤਾਂ ਸਭ ਤੋਂ ਪਹਿਲਾਂ ਹਰਸਿਮਰਤ ਕੌਰ ਬਾਦਲ ਨੇ ਆਪਣੇ ਓਹਦੇ ਤੋਂ ਅਸਤੀਫਾ ਦਿੱਤਾ ਸੀ ਅਤੇ ਅਕਾਲੀ ਦਲ ਨੇ ਬੀਜੇਪੀ ਦਾ ਸਾਥ ਛੱਡ ਦਿੱਤਾ ਸੀ । ਇਹਨਾਂ ਸਾਰੀਆਂ ਗੱਲਾਂ ਨੂੰ ਦੇਖਦੇ ਹੋਏ ਲੱਗਦਾ ਹੈ ਕਿ ਪੰਜਾਬ ਵਿਚ ਹੋਣ ਜਾ ਰਹੀਆਂ 2022 ਦੀਆ ਚੋਣਾਂ ਵਿਚ ਅਕਾਲੀ ਦਲ ਦੂਜੀਆਂ ਸਿਆਸੀ ਪਾਰਟੀਆਂ ਨੂੰ ਕਾਫੀ ਜ਼ੋਰਦਾਰ ਟੱਕਰ ਦੇਵੇਗੀ ।