
ਪੰਜਾਬ ਵਿਚ ਵਿਜੀਲੈਂਸ ਬਿਊਰੋ ਰਿਸ਼ਵਤ ਲੈਣ ਵਾਲਿਆਂ 'ਤੇ ਲਗਾਤਾਰ ਸਖਤੀ ਕਰ ਰਹੀ ਹੈ। ਪੰਜਾਬ ਦੀ ਬਠਿੰਡਾ ਦਿਹਾਤੀ ਸੀਟ ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਅਮਿਤ ਰਤਨ ਕੋਟਫੱਤਾ ਨੂੰ ਵਿਜੀਲੈਂਸ ਬਿਊਰੋ ਨੇ ਰਿਸ਼ਵਤ ਦੇ ਇੱਕ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ। ਵਿਧਾਇਕ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਵਿਜੀਲੈਂਸ ਬਠਿੰਡਾ ਲੈ ਗਈ ਹੈ।
ਉੱਥੇ ਹੀ ਵਿਜੀਲੈਂਸ ਦਫ਼ਤਰ ਵਿੱਚ ਨਿੱਜੀ ਪੀ.ਏ ਅਤੇ ਵਿਧਾਇਕ ਨੂੰ ਆਹਮੋ-ਸਾਹਮਣੇ ਬੈਠ ਕੇ ਪੁੱਛਗਿੱਛ ਕੀਤੀ ਜਾਵੇਗੀ। 16 ਫਰਵਰੀ ਨੂੰ ਉਸਦਾ ਪ੍ਰਾਈਵੇਟ ਪੀਏ ਰਿਸ਼ਮ ਸਿੰਘ ਬਠਿੰਡਾ ਵਿੱਚ 4 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਫੜਿਆ ਗਿਆ ਸੀ। ਫਿਰ ਵਿਧਾਇਕ ਕੋਟਫੱਤਾ ਤੋਂ ਵੀ ਕਰੀਬ 4 ਘੰਟੇ ਸਰਕਟ ਹਾਊਸ 'ਚ ਪੁੱਛਗਿੱਛ ਕੀਤੀ ਗਈ।
ਇਸਤੋਂ ਪਹਿਲਾ ਵਿਜੀਲੈਂਸ ਨੇ ਵਿਧਾਇਕ ਕੋਟਫੱਤਾ ਨੂੰ ਕਲੀਨ ਚਿੱਟ ਦੇ ਦਿੱਤੀ ਸੀ। ਇਸ ਤੋਂ ਬਾਅਦ ਰਿਸ਼ਵਤ ਦੇਣ ਵਾਲੀ ਮਹਿਲਾ ਸਰਪੰਚ ਦੇ ਪਤੀ ਨੇ ਆਡੀਓ ਰਿਕਾਰਡਿੰਗ ਜਾਰੀ ਕੀਤੀ। ਜਿਸ ਵਿੱਚ ਕਿਹਾ ਗਿਆ ਸੀ ਕਿ ਰਿਸ਼ਮ ਗਰਗ ਨੇ ਸਰਕਟ ਹਾਊਸ ਵਿੱਚ ਸਰਪੰਚ ਦੇ ਪਤੀ ਦੀ ਵਿਧਾਇਕ ਨਾਲ ਮੀਟਿੰਗ ਕਰਵਾਈ ਸੀ। ਜਿਸ ਵਿੱਚ ਵਿਧਾਇਕ ਨੂੰ ਸਰਪੰਚ ਦੇ ਪਤੀ ਨਾਲ ਸੌਦੇਬਾਜ਼ੀ ਕਰਦੇ ਸੁਣਿਆ ਗਿਆ। ਇਸ ਆਡੀਓ ਦੀ ਜਾਂਚ ਕੀਤੀ ਗਈ ਹੈ। ਜਿਸ ਵਿੱਚ ਵਿਧਾਇਕ ਦੀ ਆਵਾਜ਼ ਹੋਣ ਦੀ ਪੁਸ਼ਟੀ ਹੋਣ ਤੋਂ ਬਾਅਦ ਵਿਜੀਲੈਂਸ ਨੇ ਇਹ ਕਾਰਵਾਈ ਕੀਤੀ ਹੈ। ਗ੍ਰਿਫਤਾਰੀ ਦੌਰਾਨ ਪੀਏ ਰਿਸ਼ਮ ਸਿੰਘ ਨੇ ਵੀ ਭੱਜਣ ਦੀ ਕੋਸ਼ਿਸ਼ ਕੀਤੀ, ਹਾਲਾਂਕਿ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਇਸ ਤੋਂ ਬਾਅਦ ਵਿਧਾਇਕ ਨੂੰ ਵੀ ਟੀਮ ਨੇ ਹਿਰਾਸਤ ਵਿੱਚ ਲੈ ਲਿਆ। ਦੋਵਾਂ ਤੋਂ ਸਰਕਟ ਹਾਊਸ 'ਚ ਬੈਠ ਕੇ ਕਈ ਘੰਟੇ ਪੁੱਛਗਿੱਛ ਕੀਤੀ ਗਈ। ਇਸ ਕਾਰਵਾਈ 'ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਰਿਸ਼ਵਤਖੋਰੀ, ਜਿਸ ਕਿਸੇ ਨੇ ਵੀ ਕੀਤੀ, ਉਸ ਨੂੰ ਕਿਸੇ ਵੀ ਤਰ੍ਹਾਂ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਲੋਕਾਂ ਦੇ ਟੈਕਸ ਦਾ ਪੈਸਾ ਖਾਣ ਵਾਲਿਆਂ 'ਤੇ ਕੋਈ ਤਰਸ ਨਹੀਂ ਕੀਤਾ ਜਾਵੇਗਾ , ਕਾਨੂੰਨ ਸਭ ਲਈ ਬਰਾਬਰ ਹੈ। ਪੰਜਾਬ 'ਚ ਆਮ ਆਦਮੀ ਪਾਰਟੀ ਦੇ ਸੱਤਾ 'ਚ ਆਉਣ ਦੇ 11 ਮਹੀਨਿਆਂ 'ਚ ਭ੍ਰਿਸ਼ਟਾਚਾਰ ਦੇ ਮਾਮਲਿਆਂ 'ਚ ਦੋ ਮੰਤਰੀਆਂ ਦੀ ਗਿਰਫਤਾਰੀ ਹੋਈ ਹੈ। ਪਹਿਲਾਂ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਬਰਖਾਸਤ ਕੀਤਾ ਗਿਆ ਸੀ। ਉਸ 'ਤੇ ਕੰਮ ਦੇ ਬਦਲੇ ਠੇਕੇਦਾਰ ਤੋਂ ਕਮਿਸ਼ਨ ਮੰਗਣ ਦਾ ਦੋਸ਼ ਸੀ। CM ਭਗਵੰਤ ਮਾਨ ਨੇ ਖੁਦ ਉਸਦੀ ਬਰਖਾਸਤਗੀ ਦਾ ਖੁਲਾਸਾ ਕੀਤਾ ਸੀ।