ਬੀਜੇਪੀ ਦਾ ਕੈਪਟਨ ਨਾਲ ਗਠਜੋੜ, ਮਿਲਕੇ ਲੜਨਗੇ 2022 ਪੰਜਾਬ ਵਿਧਾਨਸਭਾ ਚੋਣਾਂ

ਮਾਹਿਰਾਂ ਦਾ ਕਹਿਣਾ ਹੈ ਕਿ ਪੰਜਾਬ 'ਚ ਪੰਜਾਬ ਲੋਕ ਕਾਂਗਰਸ ਦੇ ਉਮੀਦਵਾਰ ਪੇਂਡੂ ਸੀਟਾਂ 'ਤੇ ਅਤੇ ਭਾਜਪਾ ਦੇ ਉਮੀਦਵਾਰ ਸ਼ਹਿਰੀ ਸੀਟਾਂ 'ਤੇ ਉਤਾਰੇ ਜਾਣਗੇ।
ਬੀਜੇਪੀ ਦਾ ਕੈਪਟਨ ਨਾਲ ਗਠਜੋੜ, ਮਿਲਕੇ ਲੜਨਗੇ  2022 ਪੰਜਾਬ ਵਿਧਾਨਸਭਾ ਚੋਣਾਂ

ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਤੋਂ ਅਲੱਗ ਹੋਣ ਤੋਂ ਬਾਅਦ ਆਪਣੀ ਨਵੀ ਪਾਰਟੀ 'ਪੰਜਾਬ ਲੋਕ ਕਾਂਗਰਸ ' ਬਣਾ ਲਈ ਸੀ। ਜਿਸਤੋ ਬਾਅਦ ਉਹ ਲਗਾਤਾਰ ਕਹਿ ਰਹਿ ਸਨ, ਕਿ ਉਹ ਬੀਜੇਪੀ ਨਾਲ ਮਿਲਕੇ ਚੋਣਾਂ ਲੜਨਗੇ। ਹੁਣ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਲਈ ਭਾਜਪਾ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਦਰਮਿਆਨ ਗਠਜੋੜ ਦਾ ਸਮਝੌਤਾ ਹੋ ਗਿਆ ਹੈ। ਸੀਟਾਂ ਦੀ ਵੰਡ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ।

ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਤੋਂ ਪਹਿਲਾਂ ਕੇਂਦਰੀ ਮੰਤਰੀ ਅਤੇ ਭਾਜਪਾ ਦੇ ਪੰਜਾਬ ਚੋਣ ਇੰਚਾਰਜ ਗਜੇਂਦਰ ਸਿੰਘ ਸ਼ੇਖਾਵਤ ਨਾਲ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ਨਵੀਂ ਦਿੱਲੀ ਵਿਖੇ ਮੁਲਾਕਾਤ ਕੀਤੀ। ਮੀਟਿੰਗ ਤੋਂ ਬਾਅਦ ਦੋਵਾਂ ਆਗੂਆਂ ਨੇ ਗਠਜੋੜ ਦਾ ਰਸਮੀ ਐਲਾਨ ਕੀਤਾ। ਅਮਰਿੰਦਰ ਸਿੰਘ ਦੇ ਨਾਲ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ੇਖਾਵਤ ਨੇ ਕਿਹਾ, ''ਅੱਜ ਮੈਂ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਭਾਜਪਾ ਅਤੇ ਅਮਰਿੰਦਰ ਸਿੰਘ ਪੰਜਾਬ ਚੋਣਾਂ ਇਕੱਠੇ ਲੜਨਗੇ''। ਅਸੀਂ ਮਿਲ ਕੇ ਕੰਮ ਕਰ ਰਹੇ ਹਾਂ, ”ਸ਼ੇਖਾਵਤ ਨੇ ਕਿਹਾ, ਉਨ੍ਹਾਂ ਕਿਹਾ ਕਿ ਸੀਟ ਦੀ ਗਿਣਤੀ ਬਾਰੇ ਇੱਕ ਢੁਕਵੇਂ ਸਮੇਂ 'ਤੇ ਐਲਾਨ ਕੀਤਾ ਜਾਵੇਗਾ।

ਅਮਰਿੰਦਰ ਨੇ ਕਿਹਾ, “ਸਾਡਾ ਗਠਜੋੜ ਯਕੀਨੀ ਤੌਰ ‘ਤੇ 101 ਫੀਸਦੀ ਚੋਣਾਂ ਜਿੱਤੇਗਾ। ਜਿੱਤ ਦੀ ਸੰਭਾਵਨਾ ਦੇ ਹਿਸਾਬ ਨਾਲ ਸੀਟਾਂ ਦੀ ਗਿਣਤੀ ਤੈਅ ਕੀਤੀ ਜਾਵੇਗੀ।ਕੁਝ ਦਿਨ ਪਹਿਲਾਂ ਸ਼ੇਖਾਵਤ ਨੇ ਵੀ ਚੰਡੀਗੜ੍ਹ ਵਿੱਚ ਸਿੰਘ ਨਾਲ ਮੁਲਾਕਾਤ ਕੀਤੀ ਸੀ।ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ, ਸਿੰਘ ਨੇ ਪੰਜਾਬ ਲੋਕ ਕਾਂਗਰਸ ਪਾਰਟੀ ਦਾ ਗਠਨ ਕੀਤਾ ਸੀ । ਭਾਜਪਾ ਦਾ ਸ਼੍ਰੋਮਣੀ ਅਕਾਲੀ ਦਲ ਨਾਲ ਬਹੁਤ ਪੁਰਾਣਾ ਗਠਜੋੜ ਸੀ ਪਰ ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਦੇ ਮੁੱਦੇ ’ਤੇ ਦੋਵਾਂ ਪਾਰਟੀਆਂ ਦਾ ਗੱਠਜੋੜ ਟੁੱਟ ਗਿਆ ਸੀ।

ਪੰਜਾਬ ਵਿੱਚ ਅਗਲੇ ਸਾਲ ਦੇ ਸ਼ੁਰੂ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ।ਪੰਜਾਬ ਕਾਂਗਰਸ ਤੋਂ ਹਟਣ ਤੋਂ ਬਾਅਦ ਅਮਰਿੰਦਰ ਸਿੰਘ ਪੰਜਾਬ ਦੀ ਸਿਆਸਤ ਲਈ ਬਹੁਤ ਅਹਿਮ ਹਨ, ਇਸ ਲਈ ਦੋਵੇਂ ਪਾਰਟੀਆਂ ਇੱਕੋ ਰਣਨੀਤੀ ਨਾਲ ਚੋਣ ਮੈਦਾਨ ਵਿੱਚ ਉਤਰਨ ਦੀ ਤਿਆਰੀ ਕਰ ਰਹੀਆਂ ਹਨ। ਪੰਜਾਬ ਵਿੱਚ ਅਗਲੇ ਸਾਲ 117 ਸੀਟਾਂ ਲਈ ਚੋਣਾਂ ਹੋਣੀਆਂ ਹਨ। ਇਨ੍ਹਾਂ ਸੀਟਾਂ ਵਿੱਚ 83 ਜਨਰਲ ਅਤੇ 34 ਅਨੁਸੂਚਿਤ ਜਾਤੀ ਦੀਆਂ ਸੀਟਾਂ ਹਨ।

ਉਮੀਦ ਕੀਤੀ ਜਾ ਰਹੀ ਹੈ ਕਿ ਜ਼ਿਆਦਾ ਸੀਟਾਂ 'ਤੇ ਭਾਜਪਾ ਦੇ ਹੀ ਉਮੀਦਵਾਰ ਮੈਦਾਨ 'ਚ ਹੋਣਗੇ। ਪਰ ਇਹ ਅੰਕੜਾ ਦੋਵਾਂ ਧਿਰਾਂ ਵਿਚਾਲੇ ਵਿਸਥਾਰਤ ਚਰਚਾ ਤੋਂ ਬਾਅਦ ਹੀ ਤੈਅ ਹੋਵੇਗਾ। ਮਾਹਿਰਾਂ ਦਾ ਕਹਿਣਾ ਹੈ ਕਿ ਪੰਜਾਬ 'ਚ ਪੰਜਾਬ ਲੋਕ ਕਾਂਗਰਸ ਦੇ ਉਮੀਦਵਾਰ ਪੇਂਡੂ ਸੀਟਾਂ 'ਤੇ ਅਤੇ ਭਾਜਪਾ ਦੇ ਉਮੀਦਵਾਰ ਸ਼ਹਿਰੀ ਸੀਟਾਂ 'ਤੇ ਉਤਾਰੇ ਜਾਣਗੇ।

Related Stories

No stories found.
logo
Punjab Today
www.punjabtoday.com