ਅਮਰਿੰਦਰ ਸਿੰਘ ਦਾ ਨਵੀਂ ਪਾਰਟੀ ਬਨਾਉਣ ਦਾ ਐਲਾਨ

ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਅਮਿਤ ਸ਼ਾਹ ਨਾਲ ਕਰਣਗੇ ਮੁਲਾਕਾਤ
ਅਮਰਿੰਦਰ ਸਿੰਘ ਦਾ ਨਵੀਂ ਪਾਰਟੀ ਬਨਾਉਣ ਦਾ ਐਲਾਨ
Updated on
2 min read

28 ਅਕਤੂਬਰ 2021ਕੈਪਟਨ ਨੇ ਚੰਡੀਗੜ੍ਹ ਵਿਖੇ ਪ੍ਰੈਸ ਵਾਰਤਾ ਵਿਚ ਕਿਹਾ ਕੀ ਉਹ ਨਵੀਂ ਪਾਰਟੀ ਬਣਾ ਕੇ 2022 ਦਾ ਵਿਧਾਨਸਭਾ ਚੋਣ ਲੜਨਗੇ। ਉਨ੍ਹਾਂ ਨੇ ਪ੍ਰੈਸ ਕਾਨਫਰੰਸ ਵਿਚ ਆਪਣੀ ਪਾਰਟੀ ਦੇ ਨਾਂ ਦਾ ਐਲਾਨ ਨਹੀਂ ਕੀਤਾ। ਕੈਪਟਨ ਨੇ ਕਿਹਾ ਕਿ ਮੇਰੇ ਵਕੀਲਾਂ ਦੀ ਚੋਣ ਅਯੋਗ ਨਾਲ ਗੱਲ ਬਾਤ ਚਲ ਰਹੀ ਹੈ ਅਤੇ ਚੋਣ ਅਯੋਗ ਦੀ ਮੰਜੂਰੀ ਮਿਲਣ ਤੋਂ ਬਾਅਦ ਚੋਣ ਨਿਸ਼ਾਨ ਦੇ ਨਾਲ ਹੀ ਪਾਰਟੀ ਦੇ ਨਾਂ ਦਾ ਵੀ ਐਲਾਨ ਕਰ ਦਿਤਾ ਜਾਵੇਗਾ। ਸਿੱਧੂ ਬਾਰੇ ਕੈਪਟਨ ਨੇ ਕਿਹਾ ਕੀ, ਸਿੱਧੂ ਜਿਥੋਂ ਵੀ ਚੋਣ ਲੜਣਗੇ,ਉਹ ਉਨ੍ਹਾਂ ਦੇ ਖਿਲਾਫ ਇਕ ਮਜਬੂਤ ਉਮੀਦਵਾਰ ਉਤਾਰਣਗੇ । ਕੈਪਟਨ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਪੰਜਾਬ ਦੀਆ ਸਾਰੀਆਂ 117 ਵਿਧਾਨਸਭਾ ਸੀਟਾਂ ਤੇ ਚੋਣ ਲੜੇਗੀ। ਸਾਬਕਾ ਸੀਐਮ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨਾਲ ਜੋ ਵਾਦੇ ਕੀਤੇ,ਉਨ੍ਹਾਂ ਨੂੰ ਪੂਰਾ ਕੀਤਾ ਹੈ। ਬੀਐਸਐਫ ਦੇ ਅਧਿਕਾਰ ਖੇਤਰ ਦੇ ਕੇਂਦਰ ਸਰਕਾਰ ਦੇ ਫੈਸਲੇ ਨੂੰ ਕੈਪਟਨ ਨੇ ਠੀਕ ਦੱਸਿਆ ਹੈ। ਖੇਤੀ ਕਾਨੂੰਨਾਂ ਨੂੰ ਲੈ ਕੇ ਅਮਰਿੰਦਰ ਸਿੰਘ ਨੇ ਆਪਣੀ ਰਣਨੀਤੀ ਸਾਫ ਕਰਦੇ ਹੋਏ ਕਿਹਾ ਕਿ ਉਹ ਖੇਤੀ ਕਾਨੂੰਨਾਂ ਨੂੰ ਲੈਕੇ ਦਿੱਲੀ ਵਿਚ ਗ੍ਰਹਿ ਮੰਤਰੀ ਨਾਲ ਮੁਲਾਕਾਤ ਕਰਣਗੇ। ਇਸ ਮੁਲਾਕਾਤ ਦੌਰਾਨ ਉਨ੍ਹਾਂ ਨਾਲ ਕਿਸਾਨ, ਖੇਤੀ ਮਾਹਰ, ਅਤੇ ਆੜਤੀ ਵੀ ਮੌਜੂਦ ਰਹਿਣਗੇ। ਕੈਪਟਨ ਨੇ ਕਿਹਾ ਕਿ ਕਾਂਗਰਸ ਦੇ ਕਈ ਵਿਧਾਇਕ ਉਨ੍ਹਾਂ ਦੇ ਸੰਪਰਕ ਵਿਚ ਹਨ ਅਤੇ ਇਹ ਵਿਧਾਇਕ ਉਨ੍ਹਾਂ ਦੇ ਨਵੀਂ ਪਾਰਟੀ ਬਣਨ ਦਾ ਇੰਤਜ਼ਾਰ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕੀ ਭਾਜਪਾ ਨਾਲ ਮਿਲ ਕੇ ਚੋਣ ਲੜਿਆ ਜਾ ਸਕਦਾ ਹੈ, ਪਰ ਉਹ ਕਦੇ ਵੀ ਸ਼੍ਰੋਮਣੀ ਅਕਾਲੀ ਦਲ ਨਾਲ ਮਿਲਕੇ ਚੋਣ ਨਹੀਂ ਲੜਣਗੇ। ਬਰਗਾੜੀ ਅਤੇ ਬੇਅਦਬੀ ਜਿਹੇ ਮਾਮਲਿਆਂ ਬਾਰੇ ਕੈਪਟਨ ਨੇ ਕਿਹਾ ਕੀ ਇਹ ਸਾਰੇ ਮਾਮਲੇ ਜਾਂਚ ਲਈ ਕੋਰਟ ਵਿਚ ਹਨ। ਉਨ੍ਹਾਂ ਨੇ ਕਿਹਾ ਕਿ 19 ਪੁਲਿਸ ਮੁਲਾਜ਼ਮਾ ਅਤੇ 21 ਲੋਕ ਦੇ ਖਿਲਾਫ ਮਾਮਲਾ ਦਰਜ਼ ਹੈ। ਅਮਰਿੰਦਰ ਨੇ ਕਿਹਾ ਕੀ ਅਜਿਹੇ ਮਾਮਲਿਆਂ ਵਿਚ ਫੈਸਲੇ ਆਉਣ ਵਿਚ ਸੰਮਾਂ ਲੱਗਦਾ ਹੁੰਦਾ ਹੈ।

Related Stories

No stories found.
logo
Punjab Today
www.punjabtoday.com