ਅੰਮ੍ਰਿਤਪਾਲ ਇਕ ਹਫਤੇ ਤੋਂ ਉਪਰ ਦਾ ਸਮਾਂ ਬਿਤ ਜਾਣ ਦੇ ਬਾਵਜੂਦ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ। ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਅੰਮ੍ਰਿਤਪਾਲ ਹੁਣ ਨੇਪਾਲ ਭੱਜ ਗਿਆ ਹੈ। ਉਸਦੀ ਐਨਰਜੀ ਡਰਿੰਕ ਪੀਂਦੇ ਹੋਏ ਇੱਕ ਫੋਟੋ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ।
ਇਸ ਦੌਰਾਨ ਉਸਦੀ ਇੱਕ ਹੋਰ ਨਵੀਂ ਫੋਟੋ ਨੇ ਸਨਸਨੀ ਮਚਾ ਦਿੱਤੀ ਹੈ। ਦਰਅਸਲ, ਜਦੋਂ ਪੰਜਾਬ ਪੁਲਿਸ ਦੇ ਜਵਾਨ ਅੰਮ੍ਰਿਤਪਾਲ ਸਿੰਘ ਦੀ ਭਾਲ ਲਈ ਜਲੰਧਰ ਦੇ ਮਹਿਤਪੁਰ ਅਤੇ ਆਸ-ਪਾਸ ਦੇ ਇਲਾਕੇ ਦੀ ਨਾਕਾਬੰਦੀ ਕਰ ਰਹੇ ਸਨ ਤਾਂ ਪਪਲਪ੍ਰੀਤ ਅਤੇ ਅੰਮ੍ਰਿਤਪਾਲ ਸਿੰਘ ਦੋਵੇਂ ਜੁਗਾੜੂ ਰੇਹੜੇ 'ਤੇ ਮੋਟਰ ਸਾਈਕਲ ਰੱਖ ਕੇ ਪੰਕਚਰ ਲਗਾਉਣ ਲਈ ਦੁਕਾਨ 'ਤੇ ਪਹੁੰਚੇ ਸਨ। ਉੱਥੇ ਪਪਲਪ੍ਰੀਤ ਨੇ ਆਪਣਾ ਮੋਬਾਈਲ ਰੇਹੜੀ ਵਾਲੇ ਨੂੰ ਦਿੱਤਾ ਅਤੇ ਉਸ ਨੂੰ ਆਪਣੀ ਫੋਟੋ ਖਿੱਚਣ ਲਈ ਕਿਹਾ ਸੀ।
ਰੇਹੜੀ ਵਾਲੇ ਨੇ ਦੋਵਾਂ ਦੀਆਂ ਫੋਟੋਆਂ ਖਿੱਚ ਕੇ ਪਾਪਲਪ੍ਰੀਤ ਨੂੰ ਮੋਬਾਈਲ ਵਾਪਸ ਕਰ ਦਿੱਤਾ ਸੀ। ਹੁਣ ਪਾਪਲਪ੍ਰੀਤ ਨੇ ਇਹ ਫੋਟੋ ਵਾਇਰਲ ਕਰ ਦਿੱਤੀ ਹੈ। ਪਾਪਲਪ੍ਰੀਤ ਨੇ ਕਿਸ ਨੂੰ ਭੇਜੀ ਸੀ ਇਹ ਫੋਟੋ ਅਤੇ ਕਿਵੇਂ ਹੋਈ ਵਾਇਰਲ, ਇਸਦੀ ਪੜਤਾਲ ਕੀਤੀ ਜਾ ਰਹੀ ਹੈ। ਪੰਜਾਬ ਪੁਲਿਸ ਨੇ 19 ਮਾਰਚ ਨੂੰ ਲੁਧਿਆਣਾ-ਬਠਿੰਡਾ ਹਾਈਵੇਅ ਜਾਮ ਕਰਨ ਵਾਲੇ ਅੰਮ੍ਰਿਤਪਾਲ ਦੇ 21 ਸਮਰਥਕਾਂ ਵਿੱਚੋਂ 19 ਨੂੰ ਰਿਹਾਅ ਕਰ ਦਿੱਤਾ ਹੈ। ਰਿਹਾਅ ਹੋਣ ਵਾਲਿਆਂ ਨੇ ਸ਼ਾਂਤੀ ਬਣਾਈ ਰੱਖਣ ਦਾ ਭਰੋਸਾ ਦਿੱਤਾ ਹੈ ਅਤੇ ਉਨ੍ਹਾਂ ਦੇ ਪਰਿਵਾਰ ਨੇ ਵੀ ਇਸਦੀ ਗਾਰੰਟੀ ਲਈ ਹੈ।
ਪੁਲਿਸ ਨੇ ਅੰਮ੍ਰਿਤਪਾਲ ਦੇ 353 ਸਮਰਥਕਾਂ ਨੂੰ ਗ੍ਰਿਫਤਾਰ ਕੀਤਾ ਸੀ। ਇਨ੍ਹਾਂ ਵਿੱਚੋਂ 216 ਸਮਰਥਕਾਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਨੌਂ ਦਿਨਾਂ ਤੋਂ ਫਰਾਰ ਹੈ। ਅਜੇ ਤੱਕ ਪੁਲਿਸ ਉਸ ਤੱਕ ਨਹੀਂ ਪਹੁੰਚ ਸਕੀ ਹੈ, ਪਰ ਸੋਮਵਾਰ ਨੂੰ ਸੋਸ਼ਲ ਮੀਡੀਆ 'ਤੇ ਇੱਕ ਫੋਟੋ ਵਾਇਰਲ ਹੋ ਗਈ। ਇਸ ਤਸਵੀਰ ਵਿੱਚ ਅੰਮ੍ਰਿਤਪਾਲ ਸਿੰਘ ਅਤੇ ਪਪਲਪ੍ਰੀਤ ਸਿੰਘ ਇਕੱਠੇ ਨਜ਼ਰ ਆ ਰਹੇ ਹਨ। ਦੋਵੇਂ ਐਨਰਜੀ ਡਰਿੰਕਸ ਪੀਂਦੇ ਵੀ ਨਜ਼ਰ ਆ ਰਹੇ ਹਨ। ਇਹ ਫੋਟੋ ਹਾਈਵੇਅ 'ਤੇ ਕਲਿੱਕ ਕੀਤੀ ਗਈ ਹੈ। ਹਾਲਾਂਕਿ ਪੁਲਿਸ ਨੇ ਇਸ ਫੋਟੋ ਨੂੰ ਲੈ ਕੇ ਕੋਈ ਪੱਖ ਨਹੀਂ ਲਿਆ ਹੈ। ਕੁਝ ਇਸ ਨੂੰ ਐਡਿਟ ਕੀਤੀ ਫੋਟੋ ਵੀ ਕਹਿ ਰਹੇ ਹਨ। ਇੱਥੋਂ ਤੱਕ ਚਰਚਾ ਹੈ ਕਿ ਪੰਜਾਬ ਤੋਂ ਭੱਜ ਕੇ ਉਹ ਕਿਸੇ ਠੰਡੇ ਇਲਾਕੇ ਵਿੱਚ ਹੈ, ਕਿਉਂਕਿ ਦੋਵਾਂ ਨੇ ਗਰਮ ਕੱਪੜੇ ਪਾਏ ਹੋਏ ਹਨ।