ਮੁੱਖ ਮੰਤਰੀ ਵੱਲੋਂ ਸੌਂਪੀ ਗਈ ਰਿਪੋਰਟ ਬਰਗਾੜੀ ਕਾਂਡ ਦੀ ਨਹੀਂ; ਭਾਈ ਅਜਨਾਲਾ

ਭਾਈ ਅਮਰੀਕ ਸਿੰਘ ਅਜਨਾਲਾ ਅਤੇ ਸਿੱਖ ਜਥੇਬੰਦੀਆਂ ਨੇ ਮੁੱਖ ਮੰਤਰੀ ਨਾਲ ਇਸ ਸੰਬੰਧੀ ਐਤਵਾਰ ਨੂੰ ਚੰਡੀਗੜ੍ਹ ਵਿਖੇ ਕੀਤੀ ਮੀਟਿੰਗ।
ਮੁੱਖ ਮੰਤਰੀ ਵੱਲੋਂ ਸੌਂਪੀ ਗਈ ਰਿਪੋਰਟ ਬਰਗਾੜੀ ਕਾਂਡ ਦੀ ਨਹੀਂ; ਭਾਈ ਅਜਨਾਲਾ

ਮੁੱਖ ਮੰਤਰੀ ਦੇ ਨਾਲ ਕੱਲ ਚੰਡੀਗੜ ਵਿਖੇ ਮੀਟਿੰਗ ਕਰਕੇ ਬੇਅਦਬੀ ਮਾਮਲੇ ਦੀ ਰਿਪੋਰਟ ਹਾਸਿਲ ਕਰਨ ਵਾਲੇ ਭਾਈ ਅਮਰੀਕ ਸਿੰਘ ਅਜਨਾਲਾ ਨੇ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ ਸਾਨੂੰ ਜੋ ਕੱਲ ਮੁੱਖ ਮੰਤਰੀ ਵਲੋਂ ਰਿਪੋਰਟ ਦਿੱਤੀ ਗਈ ਹੈ ਉਹ ਬਰਗਾੜੀ ਜਾਂ ਬਹਿਬਲ ਕਲਾਂ ਘਟਨਾ ਦੀ ਨਹੀਂ ਹੈ ਬਲਕਿ ਉਹ ਬੁਰਜ਼ ਜਵਾਹਰ ਸਿੰਘ ਵਾਲਾ ਤੋਂ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਹੋਏ ਸਨ ਉਸ ਘਟਨਾ ਦੀ ਹੈ।

ਕਿਉਂਕਿ ਸੋਸ਼ਲ ਮੀਡਿਆ ਤੇ ਇਹ ਪ੍ਰਚਾਰ ਹੋ ਰਿਹਾ ਹੈ ਕਿ ਇਹ ਰਿਪੋਰਟ ਬਰਗਾੜੀ ਅਤੇ ਬਹਿਬਲ ਕਲਾਂ ਘਟਨਾ ਦੀ ਹੈ। ਉਹਨਾਂ ਕਿਹਾ ਕਿ 467 ਪੰਨਿਆਂ ਦੀ ਇਹ ਰਿਪੋਰਟ ਅਜੇ ਤਾਂ ਅਸੀਂ ਪੂਰੀ ਪੜ੍ਹੀ ਵੀ ਨਹੀਂ ਹੈ।ਰਿਪੋਰਟ ਪੂਰੀ ਪੜਨ ਉਪਰੰਤ ਹੀ ਦੁਬਾਰਾ ਪ੍ਰੈਸ ਕਾਨਫਰੰਸ ਕਰਕੇ ਸਾਰਿਆਂ ਨੂੰ ਰਿਪੋਰਟ ਬਾਰੇ ਜਾਣੂ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਹੁਣ 5 ਤਰੀਕ ਨੂੰ ਸੀਐਮ ਦੀ ਕੋਠੀ ਦੇ ਬਾਹਰ ਲੱਗਣ ਵਾਲਾ ਧਰਨਾ ਫਿਲਹਾਲ ਮੁਲਤਵੀ ਕਰ ਦਿੱਤਾ ਗਿਆ ਹੈ, ਕਿਉਂਕਿ ਸਰਕਾਰ ਨੇ ਬਹਿਬਲ ਕਲਾਂ ਅਤੇ ਬਰਗਾੜੀ ਦੀਆਂ ਘਟਨਾਵਾਂ ਤੇ ਦੋਸ਼ੀਆਂ ਖ਼ਿਲਾਫ ਜਲਦ ਕਾਰਵਾਈ ਦਾ ਭਰੋਸਾ ਦਿੱਤਾ ਹੈ।

ਉਥੇ ਹੀ ਮੁੱਖ ਮੰਤਰੀ ਤੋਂ 328 ਲਾਪਤਾ ਸਰੂਪਾ ਤੇ ਵੀ ਜਾਂਚ ਦੀ ਮੰਗ ਕੀਤੀ ਗਈ ਹੈ। ਸਰਕਾਰ ਵੱਲੋਂ ਬਣਾਈ ਗਈ SIT ਵੀ ਕੱਲ ਦੀ ਮੀਟਿੰਗ ਵਿੱਚ ਸ਼ਾਮਿਲ ਹੋਈ ਸੀ। ਉਨ੍ਹਾਂ ਦੱਸਿਆ ਕਿ ਡੇਰਾ ਪ੍ਰੇਮੀਆਂ ਨੇ ਸਰੂਪ ਚੋਰੀ ਕਰਨ ਉਪਰੰਤ ਉਸਦੇ ਪਵਿੱਤਰ ਅੰਗ ਡਰੇਨ ਵਿੱਚ ਸੁੱਟ ਦਿੱਤੇ ਸਨ। ਆਈਜੀ ਪਰਮਾਰ ਨੇ ਸੀਐਮ ਨੂੰ ਮੀਟਿੰਗ ਵਿੱਚ ਹੀ ਰਿਪੋਰਟ ਸੋਂਪੀ ਸੀ।

ਸੀਐਮ ਨੇ ਸਾਨੂੰ ਸਾਡੀ ਤਸੱਲੀ ਦੇ ਲਈ ਦਿੱਤੀ ਰਿਪੋਰਟ

ਉਹਨਾਂ ਕਿਹਾ ਕਿ ਲਾਪਤਾ 328 ਸਰੂਪਾਂ ਦੇ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਦੀ ਕਾਰਵਾਈ ਤੇ ਸੰਤੁਸ਼ਟੀ ਨਹੀਂ ਹੋ ਸਕਦੀ, ਕਿਉਂਕਿ ਓਹ ਬਾਦਲ ਪਰਿਵਾਰ ਦੀ ਕਮੇਟੀ ਹੈ। ਇਸਦੇ ਬਾਰੇ ਰਿਪੋਰਟ ਤੇ ਕਾਨੂੰਨੀ ਮਾਹਿਰਾਂ ਨਾਲ ਸਲਾਹ ਕੀਤੀ ਜਾਵੇਗੀ।

Related Stories

No stories found.
logo
Punjab Today
www.punjabtoday.com