ਰਾਹੁਲ ਦੀ ਸੁਰੱਖਿਆ 'ਚ ਦੋ ਵਾਰ ਚੁਕ, ਨੌਜਵਾਨ ਨੇ ਜ਼ਬਰਦਸਤੀ ਗਲੇ ਲਗਾਇਆ

ਇਕ ਨੌਜਵਾਨ ਦੌੜਦਾ ਆਇਆ ਅਤੇ ਰਾਹੁਲ ਨੂੰ ਸਿੱਧੇ ਗਲੇ ਲਗਾ ਲਿਆ। ਇਹ ਦੇਖ ਕੇ ਰਾਹੁਲ ਗਾਂਧੀ ਨੇ ਉਨ੍ਹਾਂ ਦੇ ਨਾਲ ਆਏ ਪੰਜਾਬ ਪ੍ਰਧਾਨ ਰਾਜਾ ਵੜਿੰਗ ਦੀ ਮਦਦ ਨਾਲ ਉਨ੍ਹਾਂ ਨੂੰ ਧੱਕਾ ਦੇ ਦਿੱਤਾ।
ਰਾਹੁਲ ਦੀ ਸੁਰੱਖਿਆ 'ਚ ਦੋ ਵਾਰ ਚੁਕ, ਨੌਜਵਾਨ ਨੇ ਜ਼ਬਰਦਸਤੀ ਗਲੇ ਲਗਾਇਆ

ਰਾਹੁਲ ਗਾਂਧੀ ਦੀ 'ਭਾਰਤ ਜੋੜੋ ਯਾਤਰਾ' ਪੰਜਾਬ 'ਚ ਹੈ ਅਤੇ ਉਨ੍ਹਾਂ ਦੀ ਯਾਤਰਾ ਵਿਚ ਰੋਜ਼ ਅਜੀਬੋ ਗਰੀਬ ਚੀਜ਼ਾਂ ਵੇਖਣ ਨੂੰ ਮਿਲ ਰਹੀਆਂ ਹਨ। ਪੰਜਾਬ 'ਚ ਰਾਹੁਲ ਗਾਂਧੀ ਦੀ 'ਭਾਰਤ ਜੋੜੋ ਯਾਤਰਾ' ਦੇ 6ਵੇਂ ਦਿਨ ਹੁਸ਼ਿਆਰਪੁਰ 'ਚ ਸੁਰੱਖਿਆ ਦੇ ਦੋ ਵਾਰ ਚੁਕ ਹੋਈ ।

ਪਹਿਲਾਂ ਇਕ ਨੌਜਵਾਨ ਦੌੜਦਾ ਆਇਆ ਅਤੇ ਰਾਹੁਲ ਗਾਂਧੀ ਨੂੰ ਸਿੱਧੇ ਗਲੇ ਲਗਾ ਲਿਆ। ਇਹ ਦੇਖ ਕੇ ਰਾਹੁਲ ਗਾਂਧੀ ਨੇ ਉਨ੍ਹਾਂ ਦੇ ਨਾਲ ਆਏ ਪੰਜਾਬ ਪ੍ਰਧਾਨ ਰਾਜਾ ਵੜਿੰਗ ਦੀ ਮਦਦ ਨਾਲ ਉਨ੍ਹਾਂ ਨੂੰ ਧੱਕਾ ਦੇ ਦਿੱਤਾ। ਦੂਜੀ ਵਾਰ ਪਿੰਡ ਬੱਸੀ 'ਚ ਟੀ-ਬ੍ਰੇਕ 'ਤੇ ਜਾਂਦੇ ਸਮੇਂ ਰਾਹੁਲ ਗਾਂਧੀ ਦੇ ਸੁਰੱਖਿਆ ਘੇਰੇ 'ਚ ਇਕ ਨੌਜਵਾਨ ਸਿਰ 'ਤੇ ਕੇਸਰੀ ਪਰਨਾ ਬੰਨ੍ਹ ਕੇ ਸੁਰੱਖਿਆ ਘੇਰੇ 'ਚ ਆ ਗਿਆ।

ਉਹ ਰਾਹੁਲ ਗਾਂਧੀ ਦੇ ਬਹੁਤ ਨੇੜੇ ਆ ਗਏ। ਪਰ ਸੁਰੱਖਿਆ ਕਰਮੀਆਂ ਨੇ ਉਸਨੂੰ ਫੜ ਕੇ ਇਕ ਪਾਸੇ ਧੱਕ ਦਿੱਤਾ ਅਤੇ ਆਪਣੇ ਨਾਲ ਲੈ ਗਏ। ਹੁਸ਼ਿਆਰਪੁਰ 'ਚ ਪਹਿਲੇ ਦਿਨ ਰਾਹੁਲ ਗਾਂਧੀ ਨੇ CM ਭਗਵੰਤ ਮਾਨ ਨੂੰ ਦਿੱਤੀ ਸਲਾਹ। ਰਾਹੁਲ ਨੇ ਕਿਹਾ ਕਿ ਉਨ੍ਹਾਂ ਨੂੰ ਦਿੱਲੀ ਦੇ ਦਬਾਅ 'ਚ ਨਹੀਂ ਆਉਣਾ ਚਾਹੀਦਾ। ਅਰਵਿੰਦ ਕੇਜਰੀਵਾਲ ਦਾ ਰਿਮੋਟ ਕੰਟਰੋਲ ਨਾ ਬਣੋ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਵਾਬ ਦੇਣ ਲਈ ਕੋਈ ਸਮਾਂ ਨਹੀਂ ਲਾਇਆ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਹਟਾ ਕੇ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਲਈ ਰਾਹੁਲ ਗਾਂਧੀ ਨੂੰ ਕਰਾਰਾ ਜਵਾਬ ਦਿੱਤਾ ਹੈ। ਰਾਹੁਲ ਜੀ, ਪੰਜਾਬ ਵਿੱਚ ਗਲਤ ਨਾ ਬੋਲੋ ਤਾਂ ਚੰਗਾ ਹੈ, ਮੈਨੂੰ ਪੰਜਾਬ ਦੀ ਜਨਤਾ ਨੇ CM ਬਣਾਇਆ ਹੈ ਅਤੇ ਰਾਹੁਲ ਗਾਂਧੀ ਨੇ ਚੰਨੀ ਜੀ ਨੂੰ ਬਣਾਇਆ ਸੀ।

ਰਾਹੁਲ ਗਾਂਧੀ ਦਾ ਅੱਜ ਦਾ ਦੌਰਾ ਵੀ ਦੋ ਪੜਾਵਾਂ ਵਿੱਚ ਹੋਣ ਜਾ ਰਿਹਾ ਹੈ। ਇਹ ਯਾਤਰਾ ਦਸੂਹਾ ਪਿੰਡ ਝਿੰਗੜ ਖੁਰਦ ਤੋਂ ਸਵੇਰੇ 7 ਵਜੇ ਰਵਾਨਾ ਹੋਵੇਗੀ। ਰਸਤੇ ਵਿੱਚ ਇੱਕ ਥਾਂ 'ਤੇ ਟੀ-ਬ੍ਰੇਕ ਤੋਂ ਬਾਅਦ ਇਹ ਯਾਤਰਾ ਲੰਚ ਬ੍ਰੇਕ ਲਈ ਵੀ ਰੁਕੇਗੀ। ਜਿੱਥੋਂ 3 ਵਜੇ ਇਹ ਯਾਤਰਾ ਮੁੜ ਮੁਕੇਰੀਆਂ ਦੇ ਮੁਸਾਹਿਬਪੁਰ ਲਈ ਰਵਾਨਾ ਹੋਵੇਗੀ। ਬੁੱਧਵਾਰ ਨੂੰ ਇਹ ਯਾਤਰਾ ਮੁਕੇਰੀਆਂ ਤੋਂ ਹਿਮਾਚਲ ਲਈ ਰਵਾਨਾ ਹੋਵੇਗੀ। ਜਿੱਥੇ ਇਹ ਇੱਕ ਦਿਨ ਰੁਕੇਗੀ। ਇਹ ਯਾਤਰਾ ਅਗਲੇ ਦਿਨ ਵੀਰਵਾਰ ਨੂੰ ਪਠਾਨਕੋਟ ਪਹੁੰਚੇਗੀ। ਜਿੱਥੇ ਰੈਲੀ ਹੋਵੇਗੀ ਅਤੇ ਰਾਹੁਲ ਗਾਂਧੀ ਇਸ ਨੂੰ ਸੰਬੋਧਨ ਕਰਨਗੇ। ਇਸ ਤੋਂ ਬਾਅਦ ਇਹ ਯਾਤਰਾ 6 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਜੰਮੂ-ਕਸ਼ਮੀਰ 'ਚ ਪ੍ਰਵੇਸ਼ ਕਰੇਗੀ।

Related Stories

No stories found.
logo
Punjab Today
www.punjabtoday.com