
ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੂੰ ਉਨ੍ਹਾਂ ਦੇ ਬੇਬਾਕ ਅੰਦਾਜ਼ ਲਈ ਜਾਣਿਆ ਜਾਂਦਾ ਹੈ। ਪੰਜਾਬ ਦੇ ਜ਼ੀਰਕਪੁਰ 'ਚ ਜਾਮ ਦੀ ਸਮੱਸਿਆ ਲਗਾਤਾਰ ਵਧਦੀ ਜਾ ਰਹੀ ਹੈ ਅਤੇ ਖਤਮ ਹੋਣ ਦਾ ਨਾਂ ਨਹੀਂ ਲੈ ਰਹੀ ਹੈ। ਹਰਿਆਣਾ ਦੇ ਦਬੰਗ ਗ੍ਰਹਿ ਮੰਤਰੀ ਅਨਿਲ ਵਿੱਜ ਪੰਜਾਬ ਵੀ ਇਸ ਸੜਕ ਤੋਂ ਪ੍ਰੇਸ਼ਾਨ ਹਨ। ਉਨ੍ਹਾਂ ਦੀਆਂ ਮੁਸ਼ਕਲਾਂ ਇਸ ਹੱਦ ਤੱਕ ਵੱਧ ਗਈਆਂ ਹਨ, ਕਿ ਉਨ੍ਹਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖਣ ਲਈ ਮਜਬੂਰ ਹੋਣਾ ਪਿਆ। ਜਿਸ ਵਿੱਚ ਉਨ੍ਹਾਂ ਆਸ ਪ੍ਰਗਟਾਈ ਕਿ ਸੀਐਮ ਮਾਨ ਉਨ੍ਹਾਂ ਦੀ ਗੱਲ ਜ਼ਰੂਰ ਸੁਣਨਗੇ।
ਦਰਅਸਲ ਗ੍ਰਹਿ ਮੰਤਰੀ ਵਿਜ ਪੰਜਾਬ ਦੇ ਮੋਹਾਲੀ ਜ਼ਿਲ੍ਹੇ ਦੇ ਜ਼ੀਰਕਪੁਰ ਰੋਡ ਤੋਂ ਪ੍ਰੇਸ਼ਾਨ ਹਨ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਰਾਮਗੜ੍ਹ ਤੋਂ ਡੇਰਾਬੱਸੀ ਤੱਕ ਸੜਕ ਨੂੰ ਚਹੁੰ-ਮਾਰਗੀ ਕਰਨ ਲਈ ਕਿਹਾ, ਇਹ ਸੜਕ ਅਕਸਰ ਜਾਮ ਰਹਿੰਦੀ ਹੈ। ਵਿਜ ਨੇ ਪੱਤਰ ਵਿੱਚ ਲਿਖਿਆ ਹੈ ਕਿ ਡੇਰਾਬੱਸੀ ਤੋਂ ਰਾਮਗੜ੍ਹ ਤੱਕ ਸੜਕ ਬਹੁਤ ਵਿਅਸਤ ਹੈ। ਇੱਥੇ ਕਾਫੀ ਆਵਾਜਾਈ ਰਹਿੰਦੀ ਹੈ ਅਤੇ ਸੜਕ ਦੀ ਹਾਲਤ ਬਹੁਤ ਖਰਾਬ ਹੈ। ਜਿਨ੍ਹਾਂ ਲੋਕਾਂ ਨੇ ਡੇਰਾਬੱਸੀ ਰਾਹੀਂ ਚੰਡੀਗੜ੍ਹ ਜਾਂ ਪੰਚਕੂਲਾ ਜਾਣਾ ਹੁੰਦਾ ਹੈ, ਉਹ ਰਾਮਗੜ੍ਹ ਦੇ ਰਸਤੇ ਇਸ ਸੜਕ ਰਾਹੀਂ ਪੰਚਕੂਲਾ, ਚੰਡੀਗੜ੍ਹ ਪਹੁੰਚ ਜਾਂਦੇ ਹਨ।
ਇਸ ਮਾਰਗ 'ਤੇ ਖਾਸ ਕਰਕੇ ਜ਼ੀਰਕਪੁਰ 'ਚ ਹਮੇਸ਼ਾ ਹੀ ਟ੍ਰੈਫਿਕ ਜਾਮ ਰਹਿੰਦਾ ਹੈ। ਇਹ ਸੜਕ ਤੰਗ ਅਤੇ ਟੁੱਟੀ ਹੋਣ ਕਾਰਨ ਇੱਥੋਂ ਲੰਘਣ ਵਾਲੇ ਲੋਕਾਂ ਨੂੰ ਮੁਸ਼ਕਲ ਪੇਸ਼ ਆਉਂਦੀ ਹੈ। ਗ੍ਰਹਿ ਮੰਤਰੀ ਅਨਿਲ ਵਿੱਜ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਡੇਰਾਬਸੀ ਤੋਂ ਰਾਮਗੜ੍ਹ ਵਾਇਆ ਚੰਡੀਗੜ੍ਹ-ਪੰਚਕੂਲਾ ਜਾਣ ਵਾਲੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਸਮਝਣ ਦੀ ਮੰਗ ਕੀਤੀ ਹੈ। ਇਸ ਸੜਕ ਨੂੰ ਚਾਰ ਮਾਰਗੀ ਬਣਾਇਆ ਜਾਵੇ। ਇਸ ਕਾਰਨ ਆਮ ਲੋਕਾਂ ਨੂੰ ਚੰਡੀਗੜ੍ਹ ਅਤੇ ਪੰਚਕੂਲਾ ਜਾਣ ਵਿੱਚ ਕੋਈ ਦਿੱਕਤ ਨਹੀਂ ਆਵੇਗੀ।
ਵਿਜ ਨੇ ਕਿਹਾ ਕਿ ਹਰਿਆਣਾ ਅਤੇ ਪੰਜਾਬ ਦੇ ਸਿਆਸੀ ਰਿਸ਼ਤਿਆਂ ਵਿਚ ਹਮੇਸ਼ਾ ਉਤਰਾਅ-ਚੜ੍ਹਾਅ ਆਉਂਦੇ ਰਹਿੰਦੇ ਹਨ। ਉਨ੍ਹਾਂ ਵਿਚਕਾਰ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਝਗੜਾ ਹੁੰਦਾ ਰਹਿੰਦਾ ਹੈ,ਪਰ ਲੋਕਾਂ ਨਾਲ ਜੁੜੀ ਸਮੱਸਿਆ ਦਾ ਸਮਾਧਾਨ ਜਲਦ ਤੋਂ ਜਲਦ ਹੋਣਾ ਚਾਹੀਦਾ ਹੈ । ਇਸਦੇ ਨਾਲ ਹੈ ਚੰਡੀਗੜ੍ਹ ਵਿਖੇ ਹਰਿਆਣਾ ਵਿਧਾਨਸਭਾ ਦਾ ਮੁੱਦਾ ਵੀ ਗਰਮਾਇਆ ਹੋਇਆ ਹੈ। ਹਰਿਆਣਾ ਕਾਫੀ ਸਮੇਂ ਤੋਂ ਆਪਣੀ ਅਲਗ ਵਿਧਾਨਸਭਾ ਦੀ ਮੰਗ ਕਰ ਰਿਹਾ ਹੈ। ਪਿਛਲੇ ਦਿਨੀ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ ਨੇ ਇਸ ਮੁੱਦੇ 'ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਅਤੇ ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨਾਲ ਮੁਲਾਕਾਤ ਕੀਤੀ ਸੀ।