ਕੈਪਟਨ ਦੇ ਪੈਰਾਂ 'ਚ ਬੈਠਦੇ ਸੀ ਇਹ ਲੀਡਰ, ਅਰੂਸਾ ਆਲਮ ਨੇ ਕੀਤਾ ਖੁਲਾਸਾ

ਅਰੂਸਾ ਆਲਮ ਨੇ ਸੁਖਜਿੰਦਰ ਰੰਧਾਵਾ ਨੂੰ ਕੋਰਟ ਚ ਪੇਸ਼ ਕਰਨ ਦੀ ਕਹੀ ਗੱਲ
ਕੈਪਟਨ ਦੇ ਪੈਰਾਂ 'ਚ ਬੈਠਦੇ ਸੀ ਇਹ ਲੀਡਰ, ਅਰੂਸਾ ਆਲਮ ਨੇ ਕੀਤਾ ਖੁਲਾਸਾ

26 ਅਕਤੁਬਰ 2021

ਪੰਜਾਬ ਚ ਸਿਆਸੀ ਲੀਡਰਾਂ ਦੇ ਵਾਰ-ਪਲਟਵਾਰ ਵਿਚਾਲੇ ਅਰੁਸਾ ਆਲਮ ਦਾ ਸਹਾਰਾ ਲੈਕੇ ਬਾਕੀ ਮੁਦਿਆਂ ਤੋਂ ਭੱਜ ਰਹੇ ਕਈ ਨਾਮੀ ਲੀਡਰਾਂ ਨੂੰ ਹੁਣ ਇਹ ਮਾਮਲਾ ਵੀ ਭਾਰੀ ਪੈ ਗਿਆ ਹੈ ਡਿਪਟੀ ਸੀਐਮ ਸੁਖਜਿੰਦਰ ਰੰਧਾਵਾ ਨੂੰ ਅਰੂਸਾ ਆਲਮ ਦੇ ISI ਨਾਲ ਸਬੰਧਾਂ ਦੀ ਜਾਂਚ ਕਰਵਾਉਣ ਬਾਰੇ ਬਿਆਨ ਦੇਣਾ ਭਾਰੀ ਪੈ ਗਿਆ ਹੈ।ਇਸ ਬਿਆਨ ਤੋਂ ਬਾਅਦ ਪਾਕਿਸਤਾਨ ਦੀ ਸਾਬਕਾ ਪੱਤਰਕਾਰ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਮਹਿਲਾ ਦੋਸਤ ਅਰੂਸਾ ਆਲਮ ਨੇ ਪੰਜਾਬ ਦੇ ਡਿਪਟੀ ਸੀਐਮ ਸੁਖਜਿੰਦਰ ਰੰਧਾਵਾ ਨੂੰ ਅਦਾਲਤ 'ਚ ਘੜੀਸਣ ਦੀ ਗੱਲ ਕਹੀ। ਹਲਾਂਕਿ ਸਵੇਰ ਦੇ ਬਿਆਨ ਤੋਂ ਸੁਖਜਿੰਦਰ ਰੰਧਾਵਾ ਨੇ ਰਾਤ ਨੂੰ ਪਾਸਾ ਵੀ ਪਲਟ ਲਿਆ ਸੀ। ਇੰਟਰਵਿਉ ਦੋਰਾਨ ਅਰੂਸਾ ਆਲਮ ਨੇ ਕਿਹਾ ਕਿ ਆਪਣੀ ਸਿਆਸਤ ਚਮਕਾਉਣ ਲਈ ਇੱਕ ਔਰਤ ਦੇ ਨਾਮ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ, ਜੋ ਘਟੀਆ ਸੋਚ ਹੈ। ਅਰੂਸਾ ਨੇ ਕਿਹਾ "ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਵਿੱਚ ਇੱਕ ਔਰਤ ਨੂੰ ਬਦਨਾਮ ਕੀਤਾ ਜਾ ਰਿਹਾ ਹੈ, ਦੁੱਖ ਹੁੰਦਾ ਹੈ ਕਿ ਮੇਰੀ ਫੋਟੋ ਵਾਰ-ਵਾਰ ਸ਼ੇਅਰ ਕੀਤੀ ਜਾ ਰਿਹਾ ਹੈ, ਮੇਰੇ ਵੀ ਬੱਚੇ ਹਨ, ਮੇਰਾ ਵੀ ਪਰਿਵਾਰ ਹੈ, ਦੋਸਤ ਹਨ।

ਅਰੂਸਾ ਆਲਮ ਨੇ ਜਿੱਥੇ ਸੁਖਜਿੰਦਰ ਰੰਧਾਵਾ ਨੂੰ ਕੋਰਟ 'ਚ ਘੜੀਸਣ ਦੀ ਗੱਲ ਕਹਿ ਉਥੇ ਹੀ ਕੈਪਟਨ ਅਮਰਿੰਦਰ ਦੀ ਵੀ ਉਨਾਂ ਨੇ ਤਾਰੀਫ ਕੀਤੀ ਅਰੂਸਾ ਆਲਮ ਨੇ ਕੈਪਟਨ ਨੂੰ ਰਿਅਲ ਮੈਨ ਦੱਸਿਆ ਹੈ। ਤੇ ਕਿਹਾ ਕਿ ਮੈਨੂੰ ਮਾਣ ਹੈ ਕਿ ਕੈਪਟਨ ਨੇ ਪੂਰੀ ਦੁਨੀਆ ਵਿੱਚ ਮੈਨੂੰ ਦੋਸਤ ਕਬੂਲ ਕੀਤਾ"। ਕਿਹਾ ਕਿ "ਜੋ ਅੱਜ ਕੈਪਟਨ ਦੇ ਦੁਸ਼ਮਣ ਹਨ, ਕੱਲ੍ਹ ਤੱਕ ਇਹ ਕੈਪਟਨ ਦੇ ਪੈਰਾਂ ਵਿੱਚ ਬੈਠਦੇ ਸਨ। ਰੰਧਾਵਾ, ਬਾਜਵਾ ਅਤੇ ਬਾਕੀ ਲੋਕ ਲੱਕੜਬੱਘੇ ਬਣ ਕੇ ਕੈਪਟਨ ਨੂੰ ਨੋਚ ਰਹੇ ਹਨ, ਮੈਂ ਇਨ੍ਹਾਂ ਨੂੰ ਮੁਆਫ਼ ਨਹੀਂ ਕਰਾਂਗੀ।"

Related Stories

No stories found.
logo
Punjab Today
www.punjabtoday.com