ਲੰਬੀ ਵਿਚ ਚੋਣ ਜਿੱਤਣ ਲਈ ਕੇਜਰੀਵਾਲ ਨੇ ਦਿਤੀ ਇਕ ਵੱਡੇ ਆਗੂ ਨੂੰ ਟਿਕਟ

ਮੁਕਤਸਰ ਜ਼ਿਲ੍ਹੇ ਦੇ ਲੰਬੀ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਨੇ ਬਾਦਲ ਪਰਿਵਾਰ ਦੇ ਕਿਲ੍ਹੇ ਨੂੰ ਫਤਿਹ ਕਰਨ ਲਈ ਕਾਂਗਰਸ ਦੇ ਸਭ ਤੋਂ ਪੁਰਾਣੇ ਆਗੂ ਗੁਰਮੀਤ ਸਿੰਘ ਨੂੰ ਮੁੜ ਉਮੀਦਵਾਰ ਬਣਾਇਆ ਹੈ।
ਲੰਬੀ ਵਿਚ ਚੋਣ ਜਿੱਤਣ ਲਈ ਕੇਜਰੀਵਾਲ ਨੇ ਦਿਤੀ ਇਕ ਵੱਡੇ ਆਗੂ ਨੂੰ ਟਿਕਟ

ਲੰਬੀ ਵਿਧਾਨ ਸਭਾ ਹਲਕਾ ਬਾਦਲ ਪਰਿਵਾਰ ਦਾ ਗੜ ਰਿਹਾ ਹੈ ਅਤੇ ਇਥੇ ਬਾਦਲ ਪਰਿਵਾਰ ਨੇ ਬਹੁਤ ਕੰਮ ਵੀ ਕਰਵਾਏ ਹਨ। ਹੁਣ ਮੁਕਤਸਰ ਜ਼ਿਲ੍ਹੇ ਦੇ ਲੰਬੀ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਨੇ ਬਾਦਲ ਪਰਿਵਾਰ ਦੇ ਕਿਲ੍ਹੇ ਨੂੰ ਫਤਿਹ ਕਰਨ ਲਈ ਕਾਂਗਰਸ ਦੇ ਸਭ ਤੋਂ ਪੁਰਾਣੇ ਆਗੂ ਗੁਰਮੀਤ ਸਿੰਘ ਨੂੰ ਮੁੜ ਉਮੀਦਵਾਰ ਬਣਾਇਆ ਹੈ। 'ਆਪ' ਨੇ ਇਸੇ ਮਕਸਦ ਲਈ 2017 'ਚ ਲੰਬੀ ਸੀਟ ਤੋਂ ਜਰਨੈਲ ਸਿੰਘ ਨੂੰ ਚੋਣ ਮੈਦਾਨ 'ਚ ਉਤਾਰਿਆ ਸੀ, ਪਰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਲੰਬੀ ਦੀ ਲੜਾਈ 'ਚ ਉਤਰ ਗਏ ਸਨ ਅਤੇ ਇਸਦਾ ਫਾਇਦਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਹੋਇਆ ਸੀ ।

ਇਕ ਅੰਦਾਜ਼ੇ ਮੁਤਾਬਕ ਲੰਬੀ ਵਿਧਾਨ ਸਭਾ ਸੀਟ 'ਤੇ ਦੋ ਲੱਖ ਤੋਂ ਵੱਧ ਵੋਟਰ ਹਨ। ਪਿਛਲੀਆਂ ਚੋਣਾਂ ਵਿੱਚ ਇੱਥੇ ਚੰਗਾ ਮਤਦਾਨ ਹੋਇਆ ਸੀ। ਲੰਬੀ ਵਿਧਾਨ ਸਭਾ ਸੀਟ 'ਤੇ 1 ਲੱਖ 50 ਹਜ਼ਾਰ ਤੋਂ ਵੱਧ ਵੋਟਰਾਂ ਨੇ ਆਪਣੇ ਵੋਟ ਦਾ ਇਸਤੇਮਾਲ ਕੀਤਾ ਸੀ। ਪ੍ਰਕਾਸ਼ ਸਿੰਘ ਬਾਦਲ ਨੇ ਲੰਬੀ ਸੀਟ 'ਤੇ ਪਿਛਲੀ ਚੋਣ ਦੌਰਾਨ ਵੋਟਰਾਂ ਨੂੰ ਕਿਹਾ ਸੀ ਕਿ ਇਹ ਉਨ੍ਹਾਂ ਦੀ ਆਖਰੀ ਚੋਣ ਹੈ।

ਇਸ ਗੱਲ ਦੀ ਕਾਫੀ ਚਰਚਾ ਹੈ ਕਿ ਸੁਖਬੀਰ ਬਾਦਲ ਆਪਣੇ ਪਿਤਾ ਦੀ ਵਿਰਾਸਤ ਨੂੰ ਸੰਭਾਲਣਗੇ ਪਰ ਸਥਿਤੀ ਟਿਕਟ ਵੰਡ ਤੋਂ ਬਾਅਦ ਹੀ ਸਪੱਸ਼ਟ ਹੋਵੇਗੀ।ਗੁਰਮੀਤ ਸਿੰਘ ਪੁਰਾਣੇ ਕਾਂਗਰਸੀ ਪਰਿਵਾਰ ਨਾਲ ਸਬੰਧਤ ਹਨ। ਉਸ ਦੇ ਪਿਤਾ ਨੇ ਵੀ ਉਕਤ ਖੇਤਰ ਵਿਚ ਕਾਫੀ ਕੰਮ ਕੀਤਾ ਸੀ। ਇਸ ਤੋਂ ਇਲਾਵਾ ਗੁਰਮੀਤ ਸਿੰਘ ਖੁਦ ਲੰਬੀ ਖੇਤਰ ਵਿਚ ਕੰਮ ਕਰ ਚੁੱਕੇ ਹਨ। ਇਹੀ ਕਾਰਨ ਹੈ ਕਿ ਸਥਾਨਕ ਲੋਕਾਂ ਵਿੱਚ ਉਨ੍ਹਾਂ ਦੀ ਚੰਗੀ ਪਕੜ ਹੈ।

ਗੁਰਮੀਤ ਸਿੰਘ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਕਰੀਬੀ ਮੰਨਿਆ ਜਾਂਦਾ ਹੈ। ਉਹ ਆਪਣੇ ਇਲਾਕੇ ਦੀਆਂ ਸਮੱਸਿਆਵਾਂ ਨੂੰ ਲੈ ਕੇ ਪਿਛਲੇ ਸਾਲ ਕੈਪਟਨ ਅਮਰਿੰਦਰ ਸਿੰਘ ਨੂੰ ਮਿਲੇ ਸਨ। ਹਾਲਾਂਕਿ ਉਨਾਂ ਦੀ ਕੋਈ ਸੁਣਵਾਈ ਨਹੀਂ ਹੋਈ ਸੀ । ਅੰਤ ਵਿੱਚ ਉਹ ਨਾਰਾਜ਼ ਹੋ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ । ਜੇਕਰ ਵਿਧਾਨ ਸਭਾ ਹਲਕਾ ਲੰਬੀ ਦੇ ਸਿਆਸੀ ਪਿਛੋਕੜ ਦੀ ਗੱਲ ਕਰੀਏ ਤਾਂ ਪ੍ਰਕਾਸ਼ ਸਿੰਘ ਬਾਦਲ ਇਥੇ 1997 ਤੋਂ 2017 ਤੱਕ ਪੰਜ ਵਾਰ ਵਿਧਾਇਕ ਰਹੇ।

Related Stories

No stories found.
logo
Punjab Today
www.punjabtoday.com