77400-13056: ਗੈਂਗਸਟਰਾਂ ਦਾ ਇਸ ਹੱਦ ਤੱਕ ਭੈਮੁਕਤ ਹੋਣਾ ਸਟੇਟ ਲਈ ਖ਼ਤਰਾ

ਗੈਂਗਸਟਰ ਗਰੁੱਪ ਨੇ ਪਬਲਿਕ ਨੰਬਰ ਜਾਰੀ ਕਰ ਪੰਜਾਬ ‘ਚ ਗੈਂਗਸਟਰਾਂ ਦੀ ਆਨਲਾਈਨ ਭਰਤੀ ਕੀਤੀ ਸ਼ੁਰੂ
77400-13056: ਗੈਂਗਸਟਰਾਂ ਦਾ ਇਸ ਹੱਦ ਤੱਕ ਭੈਮੁਕਤ ਹੋਣਾ ਸਟੇਟ ਲਈ ਖ਼ਤਰਾ
Updated on
2 min read

ਪੰਜਾਬ ਨੂੰ ਸ਼ਰਮਸਾਰ ਕਰਨ ਵਾਲੀ ਗੱਲ ਸਾਹਮਣੇ ਆ ਰਹੀ ਹੈ ਜਿੱਥੇ ਹੁਣ ਇੱਕ ਗੈਂਗਸਟਰ ਗਰੁਪ ਨੇ ਗੈਂਗਸਟਰਾਂ ਦੀ ਆਨਲਾਈਨ ਭਰਤੀ ਲਈ ਇੱਕ ਨੰਬਰ ਜਾਰੀ ਕੀਤਾ ਹੈ। ਨੌਜਵਾਨਾਂ ਨੂੰ ਆਪਣੇ ਗੈਂਗ ਨਾਲ ਜੋੜਨ ਲਈ ਬੰਬੀਹਾ ਗੈਂਗ ਨੇ ਫੇਸਬੁੱਕ ‘ਤੇ ਪੋਸਟ ਲਿਖ ਕੇ ਵਟਸਐਪ ਨੰਬਰ ਜਾਰੀ ਕੀਤਾ ਹੈ। ਸੁਲਤਾਨ ਦਵਿੰਦਰ ਬੰਬੀਹਾ ਗਰੁੱਪ ਨਾਮ ਦੇ ਅਕਾਊਂਟ ਤੋਂ ਜਾਰੀ ਕੀਤੀ ਗਈ ਇੱਕ ਪੋਸਟ ਵਿੱਚ ਲਿਖਿਆ ਗਿਆ ਹੈ ਕਿ ਜਿਹੜੇ ਭਰਾ ਗੈਂਗ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਨ, ਉਹ ਇਸ ਨੰਬਰ ਤੇ ਵਟਸਐਪ ਕਰਨ। ਇਹ ਨੰਬਰ ਹੈ 77400-13056।

ਜਿੱਥੇ ਪੰਜਾਬ ਪੁਲਿਸ ਗੈਂਗਸਟਰਵਾਦ ਨੂੰ ਖਤਮ ਕਰਨ ਦਾ ਦਾਅਵਾ ਕਰ ਰਹੀ ਹੈ ਉੱਥੇ ਇਸ ਤਰ੍ਹਾਂ ਗੈਂਗਸਟਰ ਫੇਸਬੁੱਕ ਤੇ ਜਨਤਕ ਤੌਰ ‘ਤੇ ਨੰਬਰ ਜਾਰੀ ਕਰ ਰਹੇ ਹਨ। ਇਹ ਸਾਡੀ ਸੁਰੱਖਿਆ ਨੀਤੀ ਤੇ ਵੱਡਾ ਸਵਾਲ ਖੜਾ ਕਰਦੀ ਹੈ। ਗੈਂਗਸਟਰ ਅਕਸਰ ਫੇਸਬੁੱਕ, ਇੰਸਟਾਗ੍ਰਾਮ ‘ਤੇ ਪੋਸਟਾਂ ਪਾ ਕੇ ਅਤੇ ਵੀਡੀਓ ਬਣਾ ਕੇ ਆਪਣੇ-ਆਪ ਨੂੰ ਰੋਲ ਮਾਡਲ ਹੀਰੋ ਵਜੋਂ ਪੇਸ਼ ਕਰਦੇ ਹਨ, ਜਿਸ ਨਾਲ ਕਈ ਨੌਜਵਾਨ ਇਨ੍ਹਾਂ ਨੂੰ ਦੇਖ ਕੇ ਆਕਰਸ਼ਿਤ ਹੋ ਕੇ ਅਪਰਾਧ ਦੀ ਦੁਨੀਆ ‘ਚ ਸ਼ਾਮਲ ਹੋ ਜਾਂਦੇ ਹਨ। ਸਰਕਾਰਾਂ ਨੂੰ ਇਸ ਤੋਂ ਨਿਜਾਤ ਪਾਉਣ ਲਈ ਛੇਤੀ ਤੋਂ ਛੇਤੀ ਠੋਸ ਨੀਤੀ ਅਪਣਾਉਣੀ ਚਾਹੀਦੀ ਹੈ।

ਦਵਿੰਦਰ ਬੰਬੀਹਾ ਜਿਸਦਾ ਦਾ ਪੂਰਾ ਨਾਮ ਦਵਿੰਦਰ ਸਿੰਘ ਸਿੱਧੂ ਸੀ ਦਾ ਸਾਲ 2016 ਵਿੱਚ ਬਠਿੰਡਾ ਪੁਲਿਸ ਨੇ ਰਾਮਪੁਰਾ ਫੂਲ ਵਿੱਚ ਐਨਕਾਊਂਟਰ ਕੀਤਾ ਸੀ। ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ ਦਵਿੰਦਰ ਬੰਬੀਹਾ ਸ਼ੁਰੂ ਤੋਂ ਹੀ ਸ਼ਾਰਪ ਸ਼ੂਟਰ ਵਜੋਂ ਜਾਣਿਆ ਜਾਂਦਾ ਸੀ ਅਤੇ ਇਹ ਗੈਂਗਸਟਰ 17 ਮਹੀਨਿਆਂ ਤੋਂ ਪੁਲਿਸ ਹਿਰਾਸਤ ‘ਚੋਂ ਫਰਾਰ ਸੀ ਅਤੇ FB ‘ਤੇ ਪੋਸਟ ਲਿਖ ਕੇ ਆਪਣੇ ਦੁਸ਼ਮਣਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ ਸੀ। ਹੁਣ ਉਸਦੀ ਮੌਤ ਤੋਂ ਬਾਅਦ ਵੀ ਇਸ ਗਰੁੱਪ ਨੂੰ ਉਸਦੇ ਸਾਥੀ ਚਲਾ ਰਹੇ ਹਨ।

ਜ਼ਿਕਰਯੋਗ ਹੈ ਕਿ ਬੰਬੀਹਾ ਦੇ ਵਿਰੋਧੀ ਬਿਸ਼ਨੋਈ ਗਰੁੱਪ ਨੇਂ ਸਿੱਧੂ ਮੂਸੇਵਾਲੇ ਦਾ ਕਤਲ ਵੀ ਉਸਦੇ ਬੰਬੀਹਾ ਗਰੁੱਪ ਨਾਲ ਤਾਰ ਜੋੜਨ ਕਰਕੇ ਕੀਤਾ ਹੈ ਜਿਸਦਾ ਬਦਲਾ ਲੈਣ ਦਾ ਐਲਾਨ ਪਹਿਲਾਂ ਹੀ ਬੰਬੀਹਾ ਗਰੁੱਪ ਵੱਲੋਂ ਕੀਤਾ ਜਾ ਚੁੱਕਾ ਹੈ।

ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਇਸ ਤਰਾਂ ਸੋਸ਼ਲ ਮੀਡੀਆ ਵਰਤਣ ਵਾਲਿਆਂ ਨੂੰ ਜਲਦੀ ਤੋਂ ਜਲਦੀ ਰੋਕਣ। ਅਸੀਂ ਵੀ ਨੌਜਵਾਨਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਇਸ ਤਰਾਂ ਦੀਆਂ ਪੋਸਟਾਂ ਤੋਂ ਦੂਰ ਰਹਿਣ ਕਿਉਂਕਿ ਗੈਂਗਸਟਰਾਂ ਦਾ ਅੰਤ ਬਹੁਤ ਮਾੜਾ ਹੁੰਦਾ ਹੈ। ਨੌਜਵਾਨ ਸਾਡੇ ਦੇਸ਼ ਦਾ ਸਰਮਾਇਆ ਹਨ ਅਤੇ ਸਾਨੂੰ ਇਹਨਾਂ ਨੂੰ ਚੰਗੇ ਕੰਮਾਂ ਤੇ ਲਗਾਉਣਾ ਚਾਹੀਦਾ ਹੈ।

Related Stories

No stories found.
logo
Punjab Today
www.punjabtoday.com