ਬਠਿੰਡਾ: ਪਤਨੀ ਦਾ ਹੋਇਆ ਬਲਾਤਕਾਰ ਤਾਂ ਪਤੀ ਨੇ ਟੈਂਕੀ ਤੇ ਚੜ੍ਹ ਮੰਗਿਆ ਇਨਸਾਫ਼

ਇਹ ਘਟਨਾ ਥਾਣਾ ਦਿਆਲਪੁਰਾ ਦੇ ਇੱਕ ਪਿੰਡ ਦੀ ਹੈ, ਜਿੱਥੇ ਮੌਜੂਦਾ ਪੰਚਾਇਤ ਮੈਂਬਰ ਅਤੇ 2 ਹੋਰ ਸਾਥੀਆਂ ਨੇ ਮਹਿਲਾ ਨਾਲ ਗੈਂਗ ਰੇਪ ਕੀਤਾ।
ਬਠਿੰਡਾ: ਪਤਨੀ ਦਾ ਹੋਇਆ ਬਲਾਤਕਾਰ ਤਾਂ ਪਤੀ ਨੇ ਟੈਂਕੀ ਤੇ ਚੜ੍ਹ ਮੰਗਿਆ ਇਨਸਾਫ਼

ਸਾਬਕਾ ਅਤੇ ਮੌਜੂਦਾ ਪੰਚ ਨੇ ਤੀਜੇ ਸਾਥੀ ਨਾਲ ਮਿਲ ਕੇ ਥਾਣਾ ਦਿਆਲਪੁਰਾ ਅਧੀਨ ਪੈਂਦੇ ਪਿੰਡ ਦੀ ਇੱਕ ਔਰਤ ਨਾਲ ਜਬਰ ਜਨਾਹ ਨੂੰ ਅੰਜਾਮ ਦਿੱਤਾ। ਘਟਨਾ 27 ਜੂਨ ਦੀ ਦੱਸੀ ਜਾ ਰਹੀ ਹੈ। ਪੁਲੀਸ ਨੇ ਸਾਬਕਾ ਪੰਚ ਰਣਜੀਤ ਸਿੰਘ, ਮੌਜੂਦਾ ਪੰਚ ਗੁਰਚੇਤ ਸਿੰਘ ਅਤੇ ਬਾਜਾ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪਰ ਘਟਨਾ ਦੇ ਪੰਜ ਦਿਨਾਂ ਤੱਕ ਵੀ ਗ੍ਰਿਫ਼ਤਾਰੀ ਨਾ ਹੋਣ ਕਾਰਨ ਪੀੜਤਾ ਦਾ ਪਤੀ ਟੈਂਕੀ ’ਤੇ ਚੜ੍ਹ ਗਿਆ। ਪੁਲੀਸ ਨੇਂ ਉਸਨੂੰ ਭਰੋਸਾ ਦਵਾਇਆ ਕਿ ਉਹਨਾਂ ਨੂੰ ਇਨਸਾਫ਼ ਮਿਲੇਗਾ, ਅਤੇ ਤਿੰਨ-ਚਾਰ ਘੰਟਿਆਂ ਬਾਅਦ ਉਸ ਨੂੰ ਟੈਂਕੀ ਤੋਂ ਉਤਾਰ ਲਿਆ ਗਿਆ।

ਪੀੜਤਾ ਦੇ ਪਤੀ ਨੇ ਦੱਸਿਆ ਕਿ ਘਟਨਾ ਤੋਂ ਕੁਝ ਦੇਰ ਬਾਅਦ ਉਸ ਨੇ ਸਭ ਤੋਂ ਪਹਿਲਾਂ ਪਤਨੀ ਨੂੰ ਭਗਤਾ ਭਾਈਕਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਸੀ, ਜਿੱਥੇ ਉਸ ਦੀ ਕੋਈ ਸੁਣਵਾਈ ਨਹੀਂ ਹੋਈ। ਇਸ ਤੋਂ ਬਾਅਦ ਉਸ ਨੇ ਆਪਣੀ ਪਤਨੀ ਨੂੰ ਰਾਮਪੁਰਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ। ਜਦੋਂ ਮੈਡੀਕਲ ਰਿਪੋਰਟ ਰਾਮਪੁਰਾ ਹਸਪਤਾਲ ਤੋਂ ਪੁਲੀਸ ਕੋਲ ਪੁੱਜੀ ਤਾਂ ਉਨ੍ਹਾਂ ਨੇ ਪਤਨੀ ਦੇ ਬਿਆਨਾਂ ’ਤੇ ਕੇਸ ਤਾਂ ਦਰਜ ਕਰ ਲਿਆ ਪਰ ਮੁਲਜ਼ਮਾ ਤੇ ਕੋਈ ਕਾਰਵਾਈ ਨਹੀਂ ਕੀਤੀ। ਮੁਲਜ਼ਮ ਪਿੰਡ ਵਿੱਚ ਸ਼ਰੇਆਮ ਘੁੰਮ ਰਹੇ ਹਨ ਅਤੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।

ਪੀੜਤਾ ਨੇ ਪੁਲੀਸ ਨੂੰ ਦੱਸਿਆ ਕਿ 27 ਜੂਨ ਨੂੰ ਦੁਪਹਿਰ ਸਮੇਂ ਉਹ ਬੱਚਿਆਂ ਨਾਲ ਘਰ 'ਚ ਸੀ। ਇਸ ਦੌਰਾਨ ਰਣਜੀਤ ਸਿੰਘ ਆਪਣੇ ਦੋ ਸਾਥੀਆਂ ਗੁਰਚੇਤ ਸਿੰਘ ਅਤੇ ਬਾਜ ਸਿੰਘ ਨਾਲ ਘਰ ਆਇਆ ਅਤੇ ਉਸਦੇ ਪਤੀ ਅਤੇ ਸਹੁਰੇ ਬਾਰੇ ਪੁੱਛਿਆ। ਜਦੋਂ ਉਸ ਵਲੋਂ ਦੱਸਿਆ ਗਿਆ ਕਿ ਘਰ 'ਚ ਪਤੀ ਅਤੇ ਸਹੁਰਾ ਨਹੀਂ ਹਨ ਤਾਂ ਕਥਿਤ ਦੋਸ਼ੀਆਂ ਨੇ ਉਸ ਨਾਲ ਬਲਾਤਕਾਰ ਕੀਤਾ। ਜਾਂਚ ਅਧਿਕਾਰੀ ਡੀਐਸਪੀ ਸਤਨਾਮ ਸਿੰਘ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Related Stories

No stories found.
logo
Punjab Today
www.punjabtoday.com