ਮਾਨ ਦਾ ਰਾਹੁਲ 'ਤੇ ਪਲਟਵਾਰ,ਲੋਕਾਂ ਨੇ ਮੈਨੂੰ ਸੀਐੱਮ ਚੁਣਿਆ, ਤੁਸੀਂ ਚੰਨੀ ਨੂੰ

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਧੂਰੀ ਜਾਣਕਾਰੀ ਹਮੇਸ਼ਾ ਖਤਰਨਾਕ ਹੁੰਦੀ ਹੈ। ਕਾਂਗਰਸ ਨੇ ਮੁੱਖ ਮੰਤਰੀਆਂ ਨੂੰ ਕਠਪੁਤਲੀਆਂ ਵਾਂਗ ਨੱਚਾ ਕੇ ਲੋਕਤੰਤਰ ਦਾ ਵੱਡਾ ਨੁਕਸਾਨ ਕੀਤਾ ਹੈ।
ਮਾਨ ਦਾ ਰਾਹੁਲ 'ਤੇ ਪਲਟਵਾਰ,ਲੋਕਾਂ ਨੇ ਮੈਨੂੰ ਸੀਐੱਮ ਚੁਣਿਆ, ਤੁਸੀਂ ਚੰਨੀ ਨੂੰ

ਭਗਵੰਤ ਮਾਨ ਨੇ ਰਾਹੁਲ ਗਾਂਧੀ ਦੇ ਉਸਦੇ ਖਿਲਾਫ ਹੁਸ਼ਿਆਰਪੁਰ ਵਿਚ ਦਿਤੇ ਬਿਆਨ 'ਤੇ ਪ੍ਰਤੀਕਿਰਿਆ ਦਿਤੀ ਹੈ। ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ਬਿਆਨ 'ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਰਾਹੁਲ ਸਾਨੂੰ ਸਲਾਹ ਦੇਣ ਤੋਂ ਪਹਿਲਾਂ ਆਪਣੇ ਅੰਦਰ ਝਾਕਣ। ਰਾਹੁਲ ਨੂੰ ਲੋਕਤੰਤਰ ਜਾਂ ਲੋਕਤੰਤਰੀ ਮਰਿਆਦਾ ਬਾਰੇ ਬੋਲਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ।

ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਦੇ ਲੋਕਾਂ ਨੇ ਮੁੱਖ ਮੰਤਰੀ ਚੁਣਿਆ ਹੈ, ਜਦਕਿ ਚਰਨਜੀਤ ਸਿੰਘ ਚੰਨੀ ਨੂੰ ਰਾਹੁਲ ਨੇ ਮੁੱਖ ਮੰਤਰੀ ਬਣਾਇਆ ਸੀ । ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਧੂਰੀ ਜਾਣਕਾਰੀ ਹਮੇਸ਼ਾ ਖਤਰਨਾਕ ਹੁੰਦੀ ਹੈ। ਕਾਂਗਰਸ ਨੇ ਮੁੱਖ ਮੰਤਰੀਆਂ ਨੂੰ ਕਠਪੁਤਲੀਆਂ ਵਾਂਗ ਨੱਚਾ ਕੇ ਲੋਕਤੰਤਰ ਦਾ ਵੱਡਾ ਨੁਕਸਾਨ ਕੀਤਾ ਹੈ।

ਰਾਹੁਲ ਗਾਂਧੀ ਨੇ ਖੁਦ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾ ਕੇ ਜ਼ਲੀਲ ਕੀਤਾ ਸੀ। ਇਹ ਵੀ ਦੁੱਖ ਦੀ ਗੱਲ ਹੈ ਕਿ ਮੌਜੂਦਾ ਸੂਬਾ ਕਾਂਗਰਸ ਪ੍ਰਧਾਨ ਦੀ ਚੱਲ ਰਹੀ ਯਾਤਰਾ ਦੌਰਾਨ ਬੇਇੱਜ਼ਤੀ ਕੀਤਾ ਜਾ ਰਿਹਾ ਹੈ , ਜੋ ਅਸਲ ਵਿੱਚ ਮੀਡੀਆ ਵਿੱਚ ਸੁਰਖੀਆਂ ਬਟੋਰਨ ਲਈ ਹੈ। ਭਗਵੰਤ ਮਾਨ ਨੇ ਕਿਹਾ ਕਿ ਕਾਂਗਰਸੀ ਆਗੂ ਇਹ ਭੁੱਲ ਗਏ ਹਨ ਕਿ ਦੇਸ਼ ਵਿੱਚ ਲੋਕਤੰਤਰ ਦੇ ਕਤਲ ਵਿੱਚ ਉਨ੍ਹਾਂ ਦੇ ਪਰਿਵਾਰ ਦਾ ਹੱਥ ਹੈ ਅਤੇ ਲੋਕ ਉਨ੍ਹਾਂ ਨੂੰ ਇਸ ਗੁਨਾਹ ਲਈ ਕਦੇ ਮੁਆਫ਼ ਨਹੀਂ ਕਰਨਗੇ।

ਪੰਜਾਬ ਦੇ ਹੁਸ਼ਿਆਰਪੁਰ ਵਿੱਚ 'ਭਾਰਤ ਜੋੜੋ ਯਾਤਰਾ' ਦੌਰਾਨ ਰਾਹੁਲ ਗਾਂਧੀ ਨੇ ਸੀਐਮ ਭਗਵੰਤ ਮਾਨ ਨੂੰ ਕਿਹਾ ਕਿ ਉਹ ਦਿੱਲੀ ਵਿੱਚ ਬੈਠੇ ਅਰਵਿੰਦ ਕੇਜਰੀਵਾਲ ਦਾ ਰਿਮੋਟ ਕੰਟਰੋਲ ਨਾ ਬਣਨ। ਰਾਹੁਲ ਦੇ ਬਿਆਨ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਭਗਵੰਤ ਮਾਨ ਨੇ ਟਵੀਟ ਕੀਤਾ ਕਿ ਰਾਹੁਲ ਜੀ, ਪੰਜਾਬ 'ਚ ਉਲਟਾ ਨਾ ਬੋਲੋ ਤਾਂ ਚੰਗਾ ਹੈ। ਪੰਜਾਬ ਦੇ ਲੋਕਾਂ ਨੇ ਮੈਨੂੰ ਮੁੱਖ ਮੰਤਰੀ ਬਣਾਇਆ ਹੈ ਅਤੇ ਰਾਹੁਲ ਗਾਂਧੀ ਨੇ ਚੰਨੀ ਜੀ ਨੂੰ ਬਣਾਇਆ ਹੈ। ਤੁਸੀਂ ਚੁਣੇ ਹੋਏ CM ਕੈਪਟਨ ਨੂੰ 2 ਮਿੰਟਾਂ ਵਿੱਚ ਬੇਇੱਜ਼ਤ ਕਰਕੇ ਹਟਾ ਦਿੱਤਾ ਸੀ।

ਪੰਜਾਬ ਦੇ ਪ੍ਰਧਾਨ ਨੂੰ ਯਾਤਰਾ ਦੌਰਾਨ ਝਟਕਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤੁਹਾਨੂੰ ਬੋਲਣ ਦਾ ਕੋਈ ਹੱਕ ਨਹੀਂ ਹੈ। ਇਸਤੋਂ ਪਹਿਲਾ ਅੱਜ ਰਾਹੁਲ ਗਾਂਧੀ ਦੀ 'ਭਾਰਤ ਜੋੜੋ ਯਾਤਰਾ' 'ਚ ਸੁਰੱਖਿਆ 'ਚ ਚੁਕ ਵੇਖਣ ਨੂੰ ਮਿਲੀ। ਪਹਿਲਾਂ ਇਕ ਨੌਜਵਾਨ ਦੌੜਦਾ ਆਇਆ ਅਤੇ ਰਾਹੁਲ ਗਾਂਧੀ ਨੂੰ ਸਿੱਧੇ ਗਲੇ ਲਗਾ ਲਿਆ। ਇਹ ਦੇਖ ਕੇ ਰਾਹੁਲ ਗਾਂਧੀ ਨੇ ਉਨ੍ਹਾਂ ਦੇ ਨਾਲ ਆਏ ਪੰਜਾਬ ਪ੍ਰਧਾਨ ਰਾਜਾ ਵੜਿੰਗ ਦੀ ਮਦਦ ਨਾਲ ਉਨ੍ਹਾਂ ਨੂੰ ਧੱਕਾ ਦੇ ਦਿੱਤਾ। ਦੂਜੀ ਵਾਰ ਪਿੰਡ ਬੱਸੀ 'ਚ ਟੀ-ਬ੍ਰੇਕ 'ਤੇ ਜਾਂਦੇ ਸਮੇਂ ਰਾਹੁਲ ਗਾਂਧੀ ਦੇ ਸੁਰੱਖਿਆ ਘੇਰੇ 'ਚ ਇਕ ਨੌਜਵਾਨ ਸਿਰ 'ਤੇ ਕੇਸਰੀ ਪਰਨਾ ਬੰਨ੍ਹ ਕੇ ਸੁਰੱਖਿਆ ਘੇਰੇ 'ਚ ਆ ਗਿਆ।

Related Stories

No stories found.
logo
Punjab Today
www.punjabtoday.com