ਸੀਐੱਮ ਮਾਨ ਨੇ ਨੌਜਵਾਨਾਂ ਨਾਲ ਖੇਡੀ ਵਾਲੀਬਾਲ, ਹੁਨਰ ਦੇਖ ਲੋਕ ਹੋਏ ਹੈਰਾਨ

ਮੀਡੀਆ ਰਿਪੋਰਟ ਵਿੱਚ ਦੱਸਿਆ ਗਿਆ ਹੈ, ਕਿ ਵਾਲੀਬਾਲ ਵਿੱਚ ਸੀਐਮ ਮਾਨ ਦੇ ਹੁਨਰ ਨੂੰ ਦੇਖ ਕੇ ਨੌਜਵਾਨ ਖਿਡਾਰੀ ਵੀ ਹੈਰਾਨ ਰਹਿ ਗਏ। ਉਹ ਹੋਰ ਖਿਡਾਰੀਆਂ ਵਾਂਗ ਗੰਭੀਰਤਾ ਨਾਲ ਖੇਡਦੇ ਦੇਖੇ ਗਏ।
ਸੀਐੱਮ ਮਾਨ ਨੇ ਨੌਜਵਾਨਾਂ ਨਾਲ ਖੇਡੀ ਵਾਲੀਬਾਲ, ਹੁਨਰ ਦੇਖ ਲੋਕ ਹੋਏ ਹੈਰਾਨ
Updated on
2 min read

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੌਜਵਾਨਾਂ ਨਾਲ ਵਾਲੀਬਾਲ ਖੇਡਦੇ ਨਜ਼ਰ ਆਏ। ਦਰਅਸਲ, ਉਹ ਸੋਮਵਾਰ ਨੂੰ 'ਖੇਡਾਂ ਵਤਨ ਪੰਜਾਬ ਦੀਆ-2022' ਪ੍ਰੋਗਰਾਮ ਦਾ ਉਦਘਾਟਨ ਕਰਨ ਲਈ ਜਲੰਧਰ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਉਦਘਾਟਨ ਉਪਰੰਤ ਵਾਲੀਬਾਲ ਖੇਡ ਕੇ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਦੀ ਹੌਂਸਲਾ ਅਫਜਾਈ ਕੀਤੀ।

ਇਹ ਖੇਡ ਮੁਕਾਬਲੇ 1 ਸਤੰਬਰ ਤੋਂ 21 ਅਕਤੂਬਰ ਤੱਕ ਚੱਲਣਗੇ। ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿੱਚ ਇਸ ਖੇਡ ਮੇਲੇ ਦਾ ਉਦਘਾਟਨ ਕੀਤਾ ਗਿਆ। ਆਮ ਆਦਮੀ ਪਾਰਟੀ ਨੇ ਇੱਕ ਵੀਡੀਓ ਟਵੀਟ ਕੀਤਾ ਹੈ ਜਿਸ ਵਿੱਚ ਸੀਐਮ ਮਾਨ ਖੇਡਦੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਟਰੈਕਸੂਟ ਅਤੇ ਕੈਪ ਵੀ ਪਾਈ ਹੋਈ ਹੈ।

ਇਸਦੇ ਨਾਲ ਹੀ ਵਾਲੀਬਾਲ ਕੋਰਟ ਦੇ ਬਾਹਰ ਉਨ੍ਹਾਂ ਦੇ ਸੁਰੱਖਿਆ ਕਰਮਚਾਰੀ ਤਾਇਨਾਤ ਹਨ। ਵਾਲੀਬਾਲ ਖੇਡਦੇ ਹੋਏ ਮਾਨ ਕੇਂਦਰ ਦੀ ਵਿਚ ਖੜ੍ਹੇ ਹਨ। ਉਨ੍ਹਾਂ ਨੇ ਨਾ ਕੇਵਲ ਸਰਵ ਕੀਤਾ , ਸਗੋਂ ਉਨ੍ਹਾਂ ਨੇ ਆਪਣੀ ਟੀਮ ਲਈ ਕੁਝ ਅੰਕ ਵੀ ਪ੍ਰਾਪਤ ਕੀਤੇ । 'ਆਪ' ਦੀ ਪੰਜਾਬ ਇਕਾਈ ਵੱਲੋਂ ਟਵੀਟ ਕੀਤੇ ਗਏ ਵੀਡੀਓ ਦੇ ਕੈਪਸ਼ਨ 'ਚ ਲਿਖਿਆ ਹੈ- 'ਪਿਚ 'ਤੇ ਮਾਨ ਸਾਹਬ।'

ਇਸ ਦੇ ਨਾਲ ਹੀ ਮੀਡੀਆ ਰਿਪੋਰਟ ਵਿੱਚ ਦੱਸਿਆ ਗਿਆ ਹੈ, ਕਿ ਵਾਲੀਬਾਲ ਵਿੱਚ ਸੀਐਮ ਮਾਨ ਦੇ ਹੁਨਰ ਨੂੰ ਦੇਖ ਕੇ ਨੌਜਵਾਨ ਖਿਡਾਰੀ ਵੀ ਹੈਰਾਨ ਰਹਿ ਗਏ। ਉਹ ਹੋਰ ਖਿਡਾਰੀਆਂ ਵਾਂਗ ਗੰਭੀਰਤਾ ਨਾਲ ਖੇਡਦੇ ਦੇਖੇ ਗਏ। ਮਾਨ 10-15 ਮਿੰਟ ਤੱਕ ਮੈਦਾਨ 'ਤੇ ਰਹੇ। ਸੀਐਮ ਮਾਨ ਨੇ ਦੱਸਿਆ ਕਿ ਬਲਾਕ ਤੋਂ ਲੈ ਕੇ ਰਾਜ ਪੱਧਰੀ ਮੁਕਾਬਲਿਆਂ ਵਿੱਚ 28 ਖੇਡ ਵਰਗਾਂ ਵਿੱਚ 6 ਸਾਲ ਉਮਰ ਵਰਗ ਦੇ 4 ਲੱਖ ਤੋਂ ਵੱਧ ਖਿਡਾਰੀ ਭਾਗ ਲੈਣਗੇ। ਉਨ੍ਹਾਂ ਰਾਜ ਪੱਧਰੀ ਜੇਤੂਆਂ ਲਈ ਕੁੱਲ 6 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਦਾ ਐਲਾਨ ਕੀਤਾ।

ਮੁੱਖ ਮੰਤਰੀ ਨੇ ਕਿਹਾ, 'ਇਹ ਸਮਾਗਮ ਸੂਬੇ ਦੇ ਖੇਡ ਕੈਲੰਡਰ ਵਿੱਚ ਸਾਲਾਨਾ ਵਿਸ਼ੇਸ਼ਤਾ ਵਜੋਂ ਦਰਜ ਕੀਤਾ ਜਾਵੇਗਾ। ਖੇਡਾਂ ਦੇ ਖੇਤਰ ਵਿੱਚ ਪੰਜਾਬ ਨੂੰ ਖੁਸ਼ਹਾਲ ਅਤੇ ਨੌਜਵਾਨ ਵਰਗ ਨੂੰ ਦੇਖ ਕੇ ਮੈਂ ਖੁਸ਼ ਹਾਂ। ਸਾਡੀ ਸਰਕਾਰ ਸੂਬੇ ਭਰ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਹਰ ਸੰਭਵ ਯਤਨ ਕਰ ਰਹੀ ਹੈ। ਭਗਵੰਤ ਮਾਨ ਨੇ ਕਿਹਾ ਕਿ ਮੈਂ ਖੇਡਾਂ ਦੇ ਖੇਤਰ ਵਿੱਚ ਪੰਜਾਬ ਨੂੰ ਖੁਸ਼ਹਾਲ ਅਤੇ ਨੌਜਵਾਨ ਵਰਗ ਨੂੰ ਦੇਖ ਕੇ ਮੈਂ ਖੁਸ਼ ਹਾਂ। ਸਾਡੀ ਸਰਕਾਰ ਸੂਬੇ ਭਰ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਹਰ ਸੰਭਵ ਯਤਨ ਕਰ ਰਹੀ ਹੈ। ਸਮਾਗਮ ਦਾ ਉਦਘਾਟਨ ਕਰਨ ਉਪਰੰਤ ਉਨ੍ਹਾਂ ਕਿਹਾ ਕਿ ਬਲਾਕ ਤੋਂ ਲੈ ਕੇ ਰਾਜ ਪੱਧਰ ਤੱਕ 28 ਖੇਡ ਵਰਗਾਂ ਦੇ ਮੁਕਾਬਲਿਆਂ ਵਿੱਚ ਛੇ ਉਮਰ ਵਰਗ ਦੇ ਚਾਰ ਲੱਖ ਤੋਂ ਵੱਧ ਖਿਡਾਰੀਆਂ ਦੇ ਭਾਗ ਲੈਣ ਦੀ ਸੰਭਾਵਨਾ ਹੈ।

Related Stories

No stories found.
logo
Punjab Today
www.punjabtoday.com