ਪੰਜਾਬ 'ਚ ਹੁਣ ਵਿਧਾਇਕ ਨੂੰ ਮਿਲੇਗੀ ਇਕ ਪੈਨਸ਼ਨ ਭੱਤੇ ਵੀ ਕੱਟੇ ਜਾਣਗੇ : ਮਾਨ

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਾਡੇ ਆਗੂ ਲੋਕਾਂ ਤੋਂ ਹੱਥ ਜੋੜ ਕੇ ਵੋਟਾਂ ਮੰਗਦੇ ਹਨ, ਤਾਂ ਜੋ ਸਾਨੂੰ ਸੇਵਾ ਦਾ ਮੌਕਾ ਦਿੱਤਾ ਜਾ ਸਕੇ।
ਪੰਜਾਬ 'ਚ ਹੁਣ ਵਿਧਾਇਕ ਨੂੰ ਮਿਲੇਗੀ ਇਕ ਪੈਨਸ਼ਨ ਭੱਤੇ ਵੀ ਕੱਟੇ ਜਾਣਗੇ : ਮਾਨ

ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਹੀ 'ਆਪ' ਨੇ ਪੰਜਾਬ ਦੀ ਆਰਥਿਕ ਹਾਲਤ ਸੁਧਾਰਨ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿਤੀ ਹੈ। ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਸਰਕਾਰ ਬਣਦੇ ਹੀ ਸੂਬੇ ਵਿੱਚ ਸਖ਼ਤ ਫੈਸਲੇ ਲੈਣੇ ਸ਼ੁਰੂ ਕਰ ਦਿੱਤੇ ਹਨ।

ਸ਼ੁੱਕਰਵਾਰ ਨੂੰ ਉਨ੍ਹਾਂ ਐਲਾਨ ਕੀਤਾ ਕਿ ਸਾਬਕਾ ਵਿਧਾਇਕਾਂ ਨੂੰ ਇਕਮੁਸ਼ਤ ਦੇ ਆਧਾਰ ਤੇ ਪੈਨਸ਼ਨ ਦਿੱਤੀ ਜਾਵੇਗੀ। ਵੀਡੀਓ ਸੰਦੇਸ਼ 'ਚ ਸੀ.ਐੱਮ.ਭਗਵੰਤ ਮਾਨ ਨੇ ਕਿਹਾ ਕਿ ਪੰਜਾਬ 'ਚ ਜਿੰਨੇ ਵਾਰ ਸਾਬਕਾ ਵਿਧਾਇਕ ਜਿੱਤਣ ਤੋਂ ਬਾਅਦ ਵੱਖ-ਵੱਖ ਪੈਨਸ਼ਨਾਂ ਲੈ ਕੇ ਆਉਂਦੇ ਸਨ, ਹੁਣ ਅਜਿਹਾ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਤੁਸੀਂ ਭਾਵੇਂ ਕਿੰਨੀ ਵੀ ਵਾਰ ਵਿਧਾਇਕ ਹੋਵੋ, ਪਰ ਤੁਹਾਨੂੰ ਇੱਕ ਵਾਰੀ ਹੀ ਪੈਨਸ਼ਨ ਮਿਲੇਗੀ।

ਉਨ੍ਹਾਂ ਇਹ ਵੀ ਕਿਹਾ ਕਿ ਕੁਝ ਸੰਸਦ ਮੈਂਬਰ ਵਿਧਾਇਕਾਂ ਦੀ ਪੈਨਸ਼ਨ ਲੈ ਰਹੇ ਹਨ, ਕਿਉਂਕਿ ਕਈ ਕਾਰਜਕਾਲਾਂ ਲਈ ਮਿਲ ਕੇ ਵਿਧਾਇਕਾਂ ਦੀ ਪੈਨਸ਼ਨ ਸੰਸਦ ਮੈਂਬਰ ਦੀ ਪੈਨਸ਼ਨ ਨਾਲੋਂ ਕਿਤੇ ਵੱਧ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਾਡੇ ਆਗੂ ਲੋਕਾਂ ਤੋਂ ਹੱਥ ਜੋੜ ਕੇ ਵੋਟਾਂ ਮੰਗਦੇ ਹਨ ਤਾਂ ਜੋ ਸਾਨੂੰ ਸੇਵਾ ਦਾ ਮੌਕਾ ਦਿੱਤਾ ਜਾ ਸਕੇ।

ਉਨ੍ਹਾਂ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਜਿਹੜੇ ਆਗੂ ਤਿੰਨ ਵਾਰ, ਚਾਰ ਵਾਰ ਜਾਂ ਪੰਜ ਵਾਰ ਵਿਧਾਇਕ ਬਣੇ ਅਤੇ ਫਿਰ ਚੋਣ ਹਾਰ ਗਏ ਜਾਂ ਟਿਕਟ ਨਹੀਂ ਮਿਲੀ, ਉਹ ਲੱਖਾਂ ਰੁਪਏ ਦੀ ਪੈਨਸ਼ਨ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਕੁਝ ਵਿਧਾਇਕ 3.50 ਲੱਖ, ਕੁਝ 4.50 ਲੱਖ ਅਤੇ ਕੁਝ ਵਿਧਾਇਕ 5.25 ਲੱਖ ਰੁਪਏ ਦੀ ਮਹੀਨਾਵਾਰ ਪੈਨਸ਼ਨ ਲੈ ਰਹੇ ਹਨ।

ਇਸ ਕਾਰਨ ਪੰਜਾਬ ਸਰਕਾਰ ਦੇ ਖ਼ਜ਼ਾਨੇ ਤੇ ਹਰ ਮਹੀਨੇ ਕਰੋੜਾਂ ਰੁਪਏ ਦਾ ਵਾਧੂ ਬੋਝ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪੈਨਸ਼ਨ ਦਫ਼ਤਰ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ, ਕਿ ਇੱਕ ਵਾਰੀ ਵਿਧਾਇਕ ਦੀ ਪੈਨਸ਼ਨ ਹੀ ਮਿਲੇਗੀ। ਜਿਕਰਯੋਗ ਹੈ ਕਿ ਜੇਕਰ ਕੋਈ ਨੇਤਾ ਪਹਿਲੀ ਵਾਰ ਵਿਧਾਇਕ ਬਣਦਾ ਹੈ, ਤਾਂ ਉਸ ਨੂੰ ਹਰ ਮਹੀਨੇ 75 ਹਜ਼ਾਰ ਰੁਪਏ ਪੈਨਸ਼ਨ ਮਿਲਦੀ ਹੈ।

ਇਸ ਤੋਂ ਬਾਅਦ ਜਿੰਨੀ ਵਾਰ ਉਹ ਵਿਧਾਇਕ ਬਣੇ, ਉਨ੍ਹਾਂ ਦੀ ਪੈਨਸ਼ਨ 66 ਫੀਸਦੀ ਵਧ ਜਾਂਦੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ 11 ਵਾਰ ਵਿਧਾਇਕ ਰਹਿ ਚੁੱਕੇ ਸਾਬਕਾ ਪ੍ਰਕਾਸ਼ ਸਿੰਘ ਬਾਦਲ ਨੇ ਹਾਲ ਹੀ ਵਿੱਚ ਐਲਾਨ ਕੀਤਾ ਹੈ ਕਿ ਉਹ ਸਾਬਕਾ ਵਿਧਾਇਕ ਨੂੰ ਦਿੱਤੀ ਜਾਣ ਵਾਲੀ ਪੈਨਸ਼ਨ ਨਹੀਂ ਲੈਣਗੇ। ਪੰਜਾਬ ਸਿਰ ਕਰੀਬ 3 ਲੱਖ ਕਰੋੜ ਦਾ ਕਰਜ਼ਾ ਹੈ। ਵੀਰਵਾਰ ਨੂੰ ਦਿੱਲੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਤੋਂ ਬਾਅਦ ਸੀਐਮ ਭਗਵੰਤ ਮਾਨ ਨੇ ਖੁਦ ਇਸ ਗੱਲ ਨੂੰ ਸਵੀਕਾਰ ਕੀਤਾ ਸੀ। ਪੰਜਾਬ ਦੀ ਵਿੱਤੀ ਹਾਲਤ ਦੇ ਮੱਦੇਨਜ਼ਰ ਉਨ੍ਹਾਂ ਕੇਂਦਰ ਤੋਂ 1 ਲੱਖ ਕਰੋੜ ਦੇ ਪੈਕੇਜ ਦੀ ਵੀ ਮੰਗ ਕੀਤੀ ਸੀ।

Related Stories

No stories found.
logo
Punjab Today
www.punjabtoday.com