28 ਅਕਤੂਬਰ 2021 ਪੰਜਾਬ ਵਿਚ ਬੀਬੀ ਜਾਗੀਰ ਕੌਰ ਇਕ ਬਹੁਤ ਵੱਡਾ ਨਾਂ ਹੈ। ਬੀਬੀ ਜਾਗੀਰ ਕੌਰ ਨੂੰ ਜ਼ਿੰਦਗੀ ਵਿਚ ਕਈ ਮੁਸੀਬਤਾਂ ਦਾ ਸਾਮਣਾ ਕਰਨਾ ਪਿਆ, ਪਰ ਉਹਨਾਂ ਨੇ ਹਿੰਮਤ ਨਹੀਂ ਹਾਰੀ ਅਤੇ ਮੁਸੀਬਤਾਂ ਦਾ ਸਾਮਣਾ ਡਟ ਕੇ ਕੀਤਾ। ਬੀਬੀ ਜਾਗੀਰ ਕੌਰ ਦਾ ਸਿੱਖ ਧਰਮ ਨਾਲ ਜੁੜਾਵ ਸ਼ੁਰੂ ਤੋਂ ਹੀ ਰਿਹਾ। ਧਰਮ ਨਾਲ ਵਿਸ਼ੇਸ਼ ਜੁੜਾਵ ਦੇ ਕਾਰਣ ਹੀ , ਉਹ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਵੀ ਬਣੇ। ਬੀਬੀ ਜਾਗੀਰ ਕੌਰ ਸਕੂਲ ਵਿਚ ਟੀਚਰ ਸਨ। ਬੀਬੀ ਜਾਗੀਰ ਨੇ ਪੰਜਾਬ ਦੀ ਸਿਆਸਤ ਵਿਚ ਬਹੁਤ ਅਹਿਮ ਭੂਮਿਕਾ ਨਿਭਾਈ ਹੈ ਅਤੇ ਅੱਜ ਉਨ੍ਹਾਂ ਨੂੰ ਪੰਜਾਬ ਦੀ ਸਿਆਸਤ ਵਿਚ ਇਕ ਵਿਸ਼ੇਸ਼ ਦਰਜ਼ਾ ਮਿਲਿਆ ਹੋਇਆ ਹੈ। ਭੁਲੱਥ ਬੀਬੀ ਜਾਗੀਰ ਕੌਰ ਦਾ ਵਿਧਾਨਸਭਾ ਹਲਕਾ ਹੈ । ਬੀਬੀ ਜਾਗੀਰ ਕੌਰ ਦਾ ਕਹਿਣਾ ਹੈ ਕਿ ਉਹ ਰਾਜਨੀਤੀ ਵਿਚ ਸੰਗਤ ਦੇ ਕਹਿਣ ਤੇ ਆਈ। ਬੀਬੀ ਜਾਗੀਰ ਕੌਰ ਦਾ ਕਹਿਣਾ ਹੈ ਕਿ ਇਹ ਲੋਕਾਂ ਦਾ ਪਿਆਰ ਹੀ ਸੀ, ਕੀ ਜਦੋ ਉਹਨਾਂ ਨੇ ਪਹਿਲੀ ਬਾਰ ਚੋਣ ਲੜੀ ਤਾਂ ਉਹਨਾਂ ਨੂੰ ਭਾਰੀ ਮੱਤਾ ਨਾਲ ਜੇਤੂ ਬਣਾਇਆ ਗਿਆ। ਜਾਗੀਰ ਕੌਰ ਨੇ ਗੁਰੂ ਘਰਾਂ ਅਤੇ ਸਿੱਖ ਧਰਮ ਦੇ ਉਪਦੇਸ਼ਾ ਨੂੰ ਲੋਕਾਂ ਤੱਕ ਪਹੁੰਚਾਇਆ।ਬੀਬੀ ਜਾਗੀਰ ਕੌਰ ਨੂੰ ਵੀ ਰਾਜਨੀਤੀ ਵਿਚ ਕਈ ਸਮੱਸਿਆਵਾ ਦਾ ਸਾਹਮਣਾ ਕਰਨਾ ਪਿਆ, ਪਰ ਉਹਨਾਂ ਨੇ ਹਰ ਸਮੱਸਿਆ ਦਾ ਸਾਹਮਣਾ ਡਟ ਕੇ ਕੀਤਾ। ਬੀਬੀ ਜਾਗੀਰ ਕੌਰ ਦਾ ਮੰਨਣਾ ਹੈ, ਕੀ ਇਕ ਸਾਫ ਸੁਥਰੇ ਸਮਾਜ ਨੂੰ ਬਣਾਉਣ ਲਈ ਧਰਮ ਇਕ ਅਹਿਮ ਭੂਮਿਕਾ ਨਿਭਾਉਂਦਾ ਹੈ।