28 ਅਕਤੂਬਰ 2021 ਬੀਬੀ ਜਾਗੀਰ ਕੌਰ ਨੂੰ ਇਕ ਵਾਰ ਫੇਰ ਤੋਂ ਐਸਜੀਪੀਸੀ ਪ੍ਰਧਾਨ ਚੁਣਿਆ ਗਿਆ ਹੈ । ਉਹ ਸ਼ੁਰੂ ਤੋਂ ਹੀ ਸਿੱਖ ਧਰਮ ਦੀ ਸੇਵਾ ਲਈ ਵਚਨਬੱਧ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰੋਨਾ ਮਹਾਮਾਰੀ ਦੇ ਦੌਰਾਨ ਬੀਬੀ ਜਗੀਰ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਬੱਚਿਆਂ ਨੂੰ ਸਿੱਖੀ ਸਿਧਾਂਤਾਂ ਨਾਲ ਜੋੜਨ ਅਤੇ ਗੁਰਮਤਿ ਦਾ ਪਾਠ ਪੜ੍ਹਾਉਣ ਲਈ ਜ਼ਿਲ੍ਹਾ ਪੱਧਰ ’ਤੇ ਆਨਲਾਈਨ ਗੁਰਮਤਿ ਮੁਕਾਬਲੇ ਕਰਵਾਏ। ਉਨ੍ਹਾਂ ਦਾ ਮੰਨਣਾ ਹੈ ਕਿ ਬੱਚਿਆਂ ਨੂੰ ਛੋਟੀ ਉਮਰ ਵਿਚ ਹੀ ਗੁਰਮਤਿ ਨਾਲ ਜੋੜਨਾ ਚਾਹੀਦਾ ਹੈ ਅਤੇ ਮਾਂ-ਪੀਓ ਨੂੰ ਸਿੱਖ ਧਰਮ ਦੀ ਪੂਰਨ ਜਾਣਕਾਰੀ ਆਪਣੇ ਬੱਚੇ ਨੂੰ ਦੇਣੀ ਚਾਹੀਦੀ ਹੈ ਅਤੇ ਸਿੱਖ ਧਰਮ ਦੇ ਸ਼ਹੀਦਾਂ ਬਾਰੇ ਵੀ ਪੂਰਨ ਜਾਣਕਾਰੀ ਦੇਣੀ ਚਾਹੀਦੀ ਹੈ । ਇਸ ਤੋਂ ਇਲਾਵਾ ਬੀਬੀ ਜਾਗੀਰ ਕੌਰ ਨੇ ਗੁਰੂਘਰਾਂ ਤੋਂ ਅੰਮ੍ਰਿਤ ਵੇਲੇ ਅਤੇ ਰਹਿਰਾਸ ਵੇਲੇ ਸਿੱਖ ਪ੍ਰਚਾਰਕਾਂ ਅਤੇ ਕਥਾ ਵਾਚਕਾਂ ਰਾਹੀਂ ਆਮ ਲੋਕਾਂ ਅਤੇ ਨੌਜਵਾਨ ਪੀੜ੍ਹੀ ਨੂੰ ਗੁਰਬਾਣੀ, ਸਿੱਖੀ ਅਤੇ ਗੁਰਮਤਿ ਨਾਲ ਵੀ ਜੋੜਣ ਲਈ ਬਹੁਤ ਕੰਮ ਕੀਤਾ ਹੈ । ਉਨ੍ਹਾਂ ਨੇ ਕੋਰੋਨਾ ਮਹਾਮਾਰੀ ਦੇ ਦੌਰਾਨ ਗਰੀਬ ਲੋਕਾਂ ਦੀ ਸੇਵਾ ਲਈ ਬਹੁਤ ਕੰਮ ਕੀਤੇ । ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੀ ਪਰਿਕ੍ਰਮਾ ਵਿਚ ਵੱਖ ਵੱਖ ਯਾਦਗਾਰਾਂ ਸਥਾਪਿਤ ਹੈ । ਐਸਜੀਪੀਸੀ ਪ੍ਰਧਾਨ ਨੇ ਸ਼ਹੀਦ ਬਾਬਾ ਦੀਪ ਸਿੰਘ ਦੇ ਸਥਾਨ ਦਾ ਵੀ ਨਵੀਨੀਕਰਨ ਕਰਵਾਉਣ ਵਿਚ ਬਹੁਤ ਯੋਗਦਾਨ ਕੀਤਾ । ਬੀਬੀ ਜਾਗੀਰ ਕੌਰ ਖਾਲਿਸਤਾਨ ਨੂੰ ਲੈ ਕੇ ਵੀ ਆਪਣਾ ਸਟੈਂਡ ਸਾਫ ਕਰ ਚੁਕੇ ਹਨ, ਕੀ ਖਾਲਿਸਤਾਨ ਦੀ ਮੰਗ,ਜ਼ਾਇਜ਼ ਨਹੀਂ ਹੈ। ਉਨ੍ਹਾਂ ਦਾ ਮੰਨਣਾ ਹੈ ਕੀ ਬੇਅਦਬੀ ਦੀ ਘਟਨਾਵਾਂ ਉਤੇ ਸਖਤੀ ਹੋਣੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਅਜੇਹੀ ਘਟਨਾਵਾਂ ਨੂੰ ਲੈ ਕੇ ਚਿੰਤਾ ਵੀ ਹੈ ।