
ਮਜੀਠੀਆ ਅਤੇ ਨਵਜੋਤ ਸਿੰਘ ਸਿੱਧੂ ਨੇ ਪਿੱਛਲੇ ਦਿਨੀ ਜਫੀ ਪਾਈ ਸੀ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਨੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਲਈ ਅਰਦਾਸ ਕੀਤੀ ਹੈ। ਉਨ੍ਹਾਂ ਟਵੀਟ ਕਰਕੇ ਲਿਖਿਆ ਕਿ ਡਾਕਟਰ ਨਵਜੋਤ ਸਿੱਧੂ ਕੈਂਸਰ ਤੋਂ ਜਲਦੀ ਠੀਕ ਹੋ ਜਾਣ। ਵਾਹਿਗੁਰੂ ਉਸ ਨੂੰ ਇਸ ਭਿਆਨਕ ਬਿਮਾਰੀ ਤੋਂ ਬਚਣ ਦਾ ਬਲ ਬਖਸ਼ਣ ਕਿਉਂਕਿ ਮਾਂ ਦਾ ਸਥਾਨ ਕੋਈ ਨਹੀਂ ਲੈ ਸਕਦਾ, ਜੋ ਹਰ ਪਰਿਵਾਰ ਵਿੱਚ ਤਾਕਤ ਦਾ ਥੰਮ ਹੈ।
ਬਿਕਰਮ ਮਜੀਠੀਆ ਨੇ ਕਿਹਾ ਕਿ ਸਾਡੀਆਂ ਦੁਆਵਾਂ ਹਮੇਸ਼ਾ ਉਸਦੇ ਅਤੇ ਪਰਿਵਾਰ ਦੇ ਨਾਲ ਹਨ। ਕੈਂਸਰ ਨਾਲ ਲੜ ਰਹੀ ਡਾਕਟਰ ਨਵਜੋਤ ਕੌਰ ਦੇ ਅਪਰੇਸ਼ਨ ਤੋਂ ਕਰੀਬ ਢਾਈ ਮਹੀਨੇ ਬਾਅਦ ਅਕਾਲੀ ਆਗੂ ਬਿਕਰਮ ਮਜੀਠੀਆ ਨੇ ਇਹ ਟਵੀਟ ਕੀਤਾ ਹੈ। ਇਸ ਦੇ ਨਾਲ ਹੀ ਡਾਕਟਰ ਨਵਜੋਤ ਕੌਰ ਦੀ ਦੂਜੀ ਕੀਮੋਥੈਰੇਪੀ ਵੀ ਕੀਤੀ ਗਈ ਹੈ।
ਨਵਜੋਤ ਸਿੰਘ ਸਿੱਧੂ ਅਤੇ ਮਜੀਠੀਆ-ਬਾਦਲ ਪਰਿਵਾਰ ਦਾ ਟਕਰਾਅ ਕਰੀਬ 10 ਸਾਲਾਂ ਤੋਂ ਚੱਲ ਰਿਹਾ ਹੈ। ਨਵਜੋਤ ਸਿੰਘ ਸਿੱਧੂ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੀ ਤਰਫੋਂ ਲੜਨ ਤੋਂ ਲੈ ਕੇ ਹੁਣ ਤੱਕ ਪ੍ਰਚਾਰ ਦੌਰਾਨ ਬਿਕਰਮ ਮਜੀਠੀਆ ਖਿਲਾਫ ਬੋਲਦੇ ਰਹੇ ਹਨ। ਦੋਵਾਂ ਵਿਚਾਲੇ ਦੂਰੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਸਿੱਧੂ ਦੀ ਚੁਣੌਤੀ ਤੋਂ ਬਾਅਦ ਹੀ ਬਿਕਰਮ ਮਜੀਠੀਆ ਅੰਮ੍ਰਿਤਸਰ ਪੂਰਬੀ ਤੋਂ ਚੋਣ ਲੜਨ ਲਈ ਤਿਆਰ ਹੋ ਗਏ ਸਨ। ਜਿਸ ਤੋਂ ਬਾਅਦ ਦੋਵਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
ਡਾ. ਨਵਜੋਤ ਕੌਰ ਅੱਜ ਆਪਣੀ ਦੂਜੀ ਕੀਮੋਥੈਰੇਪੀ ਕਰਵਾ ਰਹੀ ਹੈ। ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। ਖਾਸ ਗੱਲ ਇਹ ਹੈ ਕਿ ਡਾਕਟਰ ਨਵਜੋਤ ਕੌਰ ਇਸ ਸਮੇਂ ਕੈਂਸਰ ਨਾਲ ਲੜ ਰਹੀ ਹੈ। ਨਵਜੋਤ ਸਿੰਘ ਸਿੱਧੂ ਦੀ ਰਿਹਾਈ ਤੋਂ ਇੱਕ ਹਫ਼ਤਾ ਪਹਿਲਾਂ ਮਾਰਚ ਮਹੀਨੇ ਵਿੱਚ ਉਨ੍ਹਾਂ ਦਾ ਅਪਰੇਸ਼ਨ ਕਰਵਾਉਣਾ ਪਿਆ ਸੀ। ਜਿਸ ਲਈ ਉਨ੍ਹਾਂ ਨੇ ਟਵੀਟ ਵੀ ਕੀਤਾ ਸੀ। ਫਿਲਹਾਲ ਉਨ੍ਹਾਂ ਦੀ ਕੀਮੋਥੈਰੇਪੀ ਚੱਲ ਰਹੀ ਹੈ। ਨਵਜੋਤ ਸਿੰਘ ਸਿੱਧੂ ਦੋ ਦਿਨ ਪਹਿਲਾਂ ਪਰਿਵਾਰ ਸਮੇਤ ਰਿਸ਼ੀਕੇਸ਼ ਗਏ ਸਨ। ਗੰਗਾ- ਦੁਸਹਿਰੇ ਦੇ ਸ਼ੁਭ ਮੌਕੇ 'ਤੇ ਉਨ੍ਹਾਂ ਨੇ ਪਰਿਵਾਰ ਸਮੇਤ ਗੰਗਾ 'ਚ ਇਸ਼ਨਾਨ ਵੀ ਕੀਤਾ ਸੀ। ਉਹ ਦੋ ਦਿਨ ਪਹਿਲਾਂ ਰਿਸ਼ੀਕੇਸ਼ ਤੋਂ ਸਿੱਧਾ ਜਲੰਧਰ ਵਿਖੇ ਮੀਟਿੰਗ ਦਾ ਹਿੱਸਾ ਬਣਨ ਲਈ ਆਇਆ ਸੀ, ਜਦਕਿ ਉਸਦਾ ਪਰਿਵਾਰ ਅਜੇ ਵੀ ਉਥੇ ਹੀ ਹੈ।