ਸੁਖਬੀਰ ਬਾਦਲ ਨੇ ਵਪਾਰੀਆਂ ਨਾਲ ਕੀਤੀ ਮੁਲਾਕਾਤ ਜਾਣੋ ਕੀ ਕੀਤੇ ਵਾਅਦੇ?

ਸੁਖਬੀਰ ਬਾਦਲ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਕੀਤੀ ਵਪਾਰੀਆਂ ਨਾਲ ਮੁਲਾਕਾਤ
ਸੁਖਬੀਰ ਬਾਦਲ ਨੇ ਵਪਾਰੀਆਂ ਨਾਲ ਕੀਤੀ ਮੁਲਾਕਾਤ ਜਾਣੋ ਕੀ ਕੀਤੇ ਵਾਅਦੇ?

26 ਅਕਤੁਬਰ 2021

ਸ਼੍ਰੋਮਣੀ ਅਕਾਲੀ ਦੱਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਪਾਰ, ਉਦਯੋਗ ਅਤੇ ਹੋਰਨਾਂ ਖੇਤਰਾਂ ਦੇ ਮਾਹਿਰ ਪ੍ਰਤੀਨਿਧੀਆਂ ਨਾਲ ਮੁਲਾਕਾਤ ਕੀਤੀ, ਜਿਨ੍ਹਾਂ ਨੇ ਖੁੱਲ੍ਹ ਕੇ ਦੱਸਿਆ ਕਿ ਉਨ੍ਹਾਂ ਦੀਆਂ ਲੋੜਾਂ ਅਤੇ ਮੁਸ਼ਕਿਲਾਂ ਪ੍ਰਤੀ ਕਾਂਗਰਸ ਸਰਕਾਰ ਪੂਰੀ ਤਰ੍ਹਾਂ ਅਸੰਵੇਦਨਸ਼ੀਲ ਹੈ। ਜਿਸ ਤੇ ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਮੈਂ ਪੰਜਾਬ ਦੇ ਵਪਾਰੀ ਤੇ ਹਰ ਵਰਗ ਵਾਸਤੇ ਅਕਾਲੀ-ਬਸਪਾ ਗੱਠਜੋੜ ਵੱਲੋਂ ਯੋਜਨਾਬੱਧ ਕੀਤੀਆਂ ਕਾਰਜ ਸ਼ੈਲੀਆਂ ਬਣਾਇਆਂ ਹਨ ਜਿਸਨੂੰ ਸਮਝਦਿਆਂ ਵਪਾਰੀਆਂ ਨੇ ਉਨ੍ਹਾਂ ਨੂੰ ਦਿਲੋਂ ਭਰੋਸਾ ਦਿੱਤਾ ਕਿ ਉਹ ਅਕਾਲੀ-ਬਸਪਾ ਗੱਠਜੋੜ ਅਤੇ ਇਸ ਦੀਆਂ ਵਿਕਾਸਪੱਖੀ ਨੀਤੀਆਂ ਨੂੰ ਪੂਰਾ ਸਮਰਥਨ ਦੇਣਗੇ। ਚੋਣਾ ਤੋਂ ਪਹਿਲਾਂ ਵਪਾਰੀ ਵਰਗ ਨੂੰ ਆਪਣੇ ਨਾਲ ਰਲਾਉਣ ਲਈ ਅਕਾਲੀ ਤਰ੍ਹਾਂ ਤਰ੍ਹਾਂ ਦੇ ਹੱਥਕੰਡੇ ਅਪਨਾ ਰਹਿ ਹੈ ।

ਪੰਜਾਬ ਚ ਆਏ ਦਿਨ ਵਪਾਰ ਵਰਗ ਨੂੰ ਲੈ ਕੇ ਕਈ ਮਸਲੇ ਖੜੇ ਹਨ। ਹੁਣ ਚੋਣਾਂ ਦੇ ਵਾਅਦਿਆਂ ਦੋਰਾਨ ਵਪਾਰੀਆਂ ਨੂੰ ਦਿਲਾਸੇ ਦਿੱਤੇ ਜਾ ਰਹੇ ਹਨ ਕਿ ਉਨਾਂ ਦਿਆਂ ਜੋ ਵੀ ਤਕਲੀਫਾਂ ਨੇ ਦੂਰ ਕੀਤੀਆਂ ਜਾਣਗੀਆਂ ਕੁਝ ਦਿਨ ਪਹਿਲਾਂ ਪੰਜਾਬ ਦੌਰੇ ਚ ਆਏ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਵੀ ਜਲੰਧਰ ਵਿਖੇ ਵਪਾਰੀਆਂ ਨਾਲ ਬੈਠਕ ਕੀਤੀ ਸੀ ਤੇ ਭਰੋਸਾ ਦਿੱਤਾ ਸੀ ਕਿ ਤੁਹਾਡੀਆਂ ਸਾਰਿਆਂ ਮੁਸ਼ਕਲਾਂ ਦਾ ਹੱਲ ਕੀਤਾ ਜਾਵੇਗਾ ਤੇ ਹੋਰ ਵੀ ਕਈ ਵੱਡੇ ਵੱਡੇ ਦਾਅਵੇ ਕਰਕੇ ਗਏ ਸਨ। ਪਰ ਇਸ ਵਾਰ ਦੇਖਣਾ ਇਹ ਹੋਵੇਗਾ ਸਰਕਾਰ ਬਣਨ ਤੋਂ ਬਾਅਦ ਕੋਣ ਆਪਣੀ ਗੱਲ ਤੇ ਕਾਇਮ ਉਤਰੇਗਾ।

Related Stories

No stories found.
logo
Punjab Today
www.punjabtoday.com