ਕੇਜਰੀਵਾਲ ਤੇ ਚੱਢਾ ਭਗਵੰਤ ਮਾਨ ਨੂੰ ਕੰਮ ਕੋਈ ਕੰਮ ਨਹੀਂ ਕਰਨ ਦੇ ਰਹੇ: ਕੈਪਟਨ

ਕੈਪਟਨ ਨੇ ਕਿਹਾ ਕਿ ਜਿੱਥੋਂ ਤੱਕ ਪੰਜਾਬ ਵਿੱਚ 'ਆਪ' ਸਰਕਾਰ ਦਾ ਸਬੰਧ ਹੈ, ਉਹ ਕੁਝ ਨਹੀਂ ਕਰ ਰਹੀ। ਮੁੱਖ ਮੰਤਰੀ ਨੇ ਸਿਰਫ਼ ਕੇਜਰੀਵਾਲ ਦੇ ਹੁਕਮ 'ਤੇ ਦਸਤਖਤ ਕਰਨੇ ਹੁੰਦੇ ਹਨ, ਇਹ ਸ਼ਰਮਨਾਕ ਹੈ
ਕੇਜਰੀਵਾਲ ਤੇ ਚੱਢਾ ਭਗਵੰਤ ਮਾਨ ਨੂੰ ਕੰਮ ਕੋਈ ਕੰਮ ਨਹੀਂ ਕਰਨ ਦੇ ਰਹੇ: ਕੈਪਟਨ
Updated on
2 min read

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਲੋਕ ਕਾਂਗਰਸ (PLC) ਦੇ ਮੁਖੀ ਅਮਰਿੰਦਰ ਸਿੰਘ ਅਗਲੇ ਹਫਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਵਿੱਚ ਸ਼ਾਮਲ ਹੋ ਜਾਣਗੇ। ਭਾਜਪਾ 'ਚ ਸ਼ਾਮਲ ਹੋਣ ਤੋਂ ਪਹਿਲਾਂ ਕੈਪਟਨ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ ਰਾਘਵ ਚੱਢਾ 'ਤੇ ਤਿੱਖਾ ਨਿਸ਼ਾਨਾ ਸਾਧਿਆ।

ਉਨ੍ਹਾਂ ਕੇਜਰੀਵਾਲ ਅਤੇ ਚੱਢਾ 'ਤੇ ਪੰਜਾਬ ਸਰਕਾਰ ਦੇ ਕੰਮਕਾਜ 'ਚ ਦਖਲ ਦੇਣ ਦਾ ਦੋਸ਼ ਲਗਾਇਆ। ਇਕ ਇੰਟਰਵਿਊ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਨੂੰ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਸਾਰਾ ਕੰਮ ਰਾਘਵ ਚੱਢਾ ਕਰਦਾ ਹੈ। ਦੱਸਣਯੋਗ ਹੈ ਕਿ ਹਾਲ ਹੀ 'ਚ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਨੇ ਸਰਹੱਦੀ ਖੇਤਰਾਂ 'ਚ ਗੈਰ-ਕਾਨੂੰਨੀ ਮਾਈਨਿੰਗ 'ਤੇ ਚਿੰਤਾ ਪ੍ਰਗਟਾਈ ਹੈ। ਜਦੋਂ ਕੈਪਟਨ ਤੋਂ ਪੁੱਛਿਆ ਗਿਆ ਕਿ 'ਆਪ' ਸਰਕਾਰ ਦੀ ਪ੍ਰਤੀਕਿਰਿਆ ਕਿਵੇਂ ਰਹੀ ਹੈ ਤਾਂ ਉਹ ਕੇਜਰੀਵਾਲ ਅਤੇ ਰਾਘਵ ਚੱਢਾ ਦਾ ਨਾਂ ਸੁਣ ਕੇ 'ਤੇ ਗੁੱਸੇ 'ਚ ਆ ਗਏ।

ਉਨ੍ਹਾਂ ਕਿਹਾ ਕਿ ਇਹ (ਮਾਈਨਿੰਗ) ਬਹੁਤ ਗੰਭੀਰ ਸਮੱਸਿਆ ਹੈ। ਜੇਕਰ ਅਜਿਹੇ ਖੇਤਰਾਂ 'ਚ ਗੈਰ-ਕਾਨੂੰਨੀ ਮਾਈਨਿੰਗ ਜਾਰੀ ਰਹੀ ਤਾਂ ਪੰਜਾਬ ਨੂੰ ਬਹੁਤ ਨੁਕਸਾਨ ਹੋਵੇਗਾ। ਜਿੱਥੋਂ ਤੱਕ ਪੰਜਾਬ ਵਿੱਚ 'ਆਪ'ਸਰਕਾਰ ਦਾ ਸਬੰਧ ਹੈ, ਉਹ ਕੁਝ ਨਹੀਂ ਕਰ ਰਹੀ। ਉਨ੍ਹਾਂ ਕਿਹਾ, "ਕੀ ਇਹ ਕੰਮ ਕਰਨ ਵਾਲੀ ਸਰਕਾਰ ਹੈ? ਇੱਥੇ ਇੱਕ ਆਦਮੀ ਹੈ - ਰਾਘਵ ਚੱਢਾ - ਜੋ ਦਿੱਲੀ ਤੋਂ ਆਉਂਦਾ ਹੈ ਅਤੇ ਫੈਸਲੇ ਲੈਂਦਾ ਹੈ। ਜੋ ਵੀ ਮਹੱਤਵਪੂਰਨ ਹੁੰਦਾ ਹੈ, ਉਹ (ਦਿੱਲੀ ਦੇ ਮੁੱਖ ਮੰਤਰੀ ਅਰਵਿੰਦ) ਕੇਜਰੀਵਾਲ ਨੂੰ ਫੈਸਲਾ ਕਰਨ ਲਈ ਭੇਜਿਆ ਜਾਂਦਾ ਹੈ।

ਉਹ ਮੁੱਖ ਮੰਤਰੀ (ਭਗਵੰਤ) ਨੂੰ ਕੁਝ ਵੀ ਕਰਨ ਦੀ ਇਜਾਜ਼ਤ ਨਹੀਂ ਦੇ ਰਹੇ ਹਨ। ਉਨ੍ਹਾਂ ਅੱਗੇ ਕਿਹਾ, "ਦੇਸ਼ ਵਿੱਚ ਪਹਿਲੀ ਵਾਰ ਕੋਈ ਸਰਕਾਰ ਇਸ ਤਰ੍ਹਾਂ ਕੰਮ ਕਰ ਰਹੀ ਹੈ। ਹਰ ਵੱਡਾ ਹੁਕਮ ਕੇਜਰੀਵਾਲ ਦੁਆਰਾ ਪਾਸ ਕੀਤਾ ਜਾਂਦਾ ਹੈ ਅਤੇ ਚੱਢਾ ਦੁਆਰਾ ਲਾਗੂ ਕੀਤਾ ਜਾਂਦਾ ਹੈ। ਮੁੱਖ ਮੰਤਰੀ ਨੇ ਸਿਰਫ਼ ਉਸ ਹੁਕਮ 'ਤੇ ਦਸਤਖਤ ਕਰਨੇ ਹੁੰਦੇ ਹਨ, ਇਹ ਸ਼ਰਮਨਾਕ ਹੈ। "ਇਹ ਪਹਿਲੀ ਵਾਰ ਹੋ ਰਿਹਾ ਹੈ। ਪੰਜਾਬ ਲਈ ਦੁੱਖ ਦੀ ਗੱਲ ਹੈ। ਕੈਪਟਨ ਨੇ ਕਿਹਾ ਕਿ ਹਰ ਕਿਸੇ ਨੂੰ ਸਿੱਖਣ ਲਈ ਸਮਾਂ ਲੱਗਦਾ ਹੈ।

ਉਨ੍ਹਾਂ ਕਿਹਾ, "ਪੰਜਾਬ ਵਿੱਚ ਇਹ ਮੇਰਾ (ਰਾਜਨੀਤੀ ਵਿੱਚ) 52ਵਾਂ ਸਾਲ ਦਾ ਅਨੁਭਵ ਹੈ। ਮੈਂ ਅਜੇ ਵੀ ਸਿੱਖ ਰਿਹਾ ਹਾਂ ਕਿ ਸੂਬੇ ਵਿੱਚ ਕੀ ਹੁੰਦਾ ਹੈ ਅਤੇ ਮਾਝਾ, ਮਾਲਵਾ ਅਤੇ ਦੁਆਬਾ ਖੇਤਰਾਂ ਵਿੱਚ ਕੀ ਸਮੱਸਿਆਵਾਂ ਹਨ। ਜੇਕਰ ਚੱਢਾ ਉਨ੍ਹਾਂ ਨੂੰ ਦਸੇ ਉਹ ਪੰਜਾਬ ਬਾਰੇ ਦਾ ਅਨੁਭਵ ਬਾਰੇ ਕਿ ਜਾਣਦਾ ਹੈ। ਸਭ ਕੁਝ, ਇਸ ਲਈ ਇਹ ਇੱਕ ਪੂਰਨ ਝੂਠ ਹੈ। ਉਹ ਕੁਝ ਵੀ ਨਹੀਂ ਜਾਣਦਾ ਹੈ।" ਦੱਸ ਦਈਏ ਕਿ ਅਮਰਿੰਦਰ ਸਿੰਘ ਆਪਣੀ ਨਵੀਂ ਬਣੀ ਪਾਰਟੀ ਦਾ ਭਾਜਪਾ 'ਚ ਰਲੇਵਾਂ ਵੀ ਕਰਨਗੇ। ਸਿੰਘ (80) ਨੇ ਪਿਛਲੇ ਸਾਲ ਕਾਂਗਰਸ ਛੱਡ ਦਿੱਤੀ ਸੀ ਅਤੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਚਾਨਕ ਅਸਤੀਫਾ ਦੇ ਕੇ ਪੀਐਲਸੀ ਦਾ ਗਠਨ ਕੀਤਾ ਸੀ।

Related Stories

No stories found.
logo
Punjab Today
www.punjabtoday.com